ਰੁਕਾਹ (رقعة) ਅਰਬੀ ਜ਼ੁਬਾਨ ਨੂੰ ਲਿੱਖਣ ਲਈ ਵਰਤੇ ਜਾਣ ਵਾਲੇ ਛੇਂ ਮੁੱਖ ਢੰਗਾਂ ਵਿਚੋਂ ਇੱਕ ਤਰੀਕਾ ਹੈ। ਇਸ ਨੂੰ ਇਦਜ਼ਾਜ਼ਾ (ਸਰਟੀਫਿਕੇਟ) ਦੀ ਲਿਪੀ ਹੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਅਕਸਰ ਇਦਜ਼ਾਜ਼ਾਂ ਉੱਤੇ ਇਸਤੇਮਾਲ ਕੀਤਾ ਜਾਂਦਾ ਸੀ।

ਰੁਕਾਹ ਲਿਪੀ
ਰੁਕਾਹ ਲਿਪੀ

ਰੁਕਾਹ ਲਿਪੀ ਤੇਜ਼ੀ ਨਾਲ ਲਿੱਖਣ ਲਈ ਢੁੱਕਵੀਂ ਹੈ। ਇਸਨੂੰ ਮੁੱਖ ਤੌਰ ਉੱਤੇ ਉਸਮਾਨੀਆ ਸਲਤਨਤ ਦੇ ਰੋਜ਼ਮਰ੍ਹਾ ਦੇ ਦਸਤਾਵੇਜ਼ਾਂ ਅਤੇ ਸ਼ਾਹੀ ਫ਼ਰਮਾਨਾ ਨੂੰ ਲਿੱਖਣ ਲਈ ਵਰਤਿਆ ਜਾਂਦਾ ਸੀ। ਬਗਦਾਦ ਦੇ 10 ਵੀਂ ਸਦੀ ਦੇ ਇੱਕ ਲਿਖਾਰੀ ਇਬਨ-ਅਨ-ਨਾਦੀਮ ਮੁਤਾਬਕ ਰੁਕਾ ਨੂੰ ਸੁਲੂਸ ਨਾਮੀ ਲਿਪੀ ਦੇ ਆਧਾਰ ਉੱਤੇ ਬਣਾਇਆ ਗਿਆ ਸੀ। ਆਪਣੇ ਛੋਟੇ-ਛੋਟੇ ਅੱਖਰਾਂ ਅਤੇ ਨਜ਼ਾਕਤ ਭਰੀਆਂ ਆਊਟਲਾਈਨਾ ਨੂੰ ਛੱਡ ਕੇ ਰੁਕਾਹ ਤਾਊਕੀ ਨਾਮਕ ਲਿਪੀ ਨਾਲ ਮਿਲਦੀ-ਜੁਲਦੀ ਹੈ।

ਰੁਕਾਹ ਦਾ ਇਸਤੇਮਾਲ ਕਦੇ ਵੀ ਕੁਰਾਨ ਸ਼ਰੀਫ਼ ਲਿੱਖਣ ਲਈ ਨਹੀ ਕੀਤਾ ਗਿਆ। ਲੇਕਿਨ ਸ਼ਾਹ ਤਾਖ਼ਮਾਸਪ ਦੀ ਕੁਰਾਨ ਵਿਚਲੇ ਹੈਡਿੰਗ ਰੁਕਾਹ ਵਿਚ ਲਿਖੇ ਗਏ ਹਨ, ਬਾਕੀ ਦੀ ਕੁਰਾਨ ਲਈ ਨਸਤਲਿਕ ਦੀ ਵਰਤੋਂ ਕੀਤੀ ਗਈ ਹੈ।

ਹਵਾਲੇ

ਸੋਧੋ

Рук'а ਇਹ ਲੇਖ ਰੂਸੀ ਵਿਕਿਪੀਡੀਆ ਦੇ ਰੁਕਾਹ ਲੇਖ ਦਾ ਤਰਜੁਮਾ ਹੈ।

ਬਾਹਰੀ ਕੜੀਆਂ

ਸੋਧੋ