ਰੁਚੀ ਰਾਮ ਸਾਹਨੀ (ਅਪ੍ਰੈਲ 5, 1863 – ਜੂਨ 3, 1948) ਇੱਕ ਪੰਜਾਬੀ ਆਜ਼ਾਦੀ ਸੰਗਰਾਮੀਆ ਅਤੇ ਸਾਇੰਸਦਾਨ ਸੀ। ਵੰਡ ਤੋਂ ਪਹਿਲਾਂ ਵਾਲੇ ਪੰਜਾਬ ਵਿੱਚ ਉਸਦੀ ਸਖਸੀਅਤ ਦਾ ਪ੍ਰਭਾਵ ਸਿੱਖਿਅਕ ਅਤੇ ਭੌਤਿਕ ਅਤੇ ਰਸਾਇਣ ਵਿਗਿਆਨ ਖੇਤਰ ਵਿੱਚ ਕੰਮ ਕਰਨ ਕਾਰਨ ਸੀ।[1]  ਉਹ ਇੱਕ ਵਿਗਿਆਨੀ, ਕਾਢਕਾਰ, ਸਰਗਰਮ ਸਿੱਖਿਅਕ, ਸਮਾਜਿਕ ਕਾਰਜ਼ ਕਰਤਾ ਅਤੇ ਪੰਜਾਬ ਵਿੱਚ ਵਿਗਿਆਨ ਨੂੰ ਹਰਮਨ ਪਿਆਰੀ ਬਣਾਉਣ ਵਾਲੇ ਉਤਪ੍ਰੇਰਕ ਸਨ।[2] ਉਹ ਪੁਰਾਵਨਸਪਤੀ ਵਿਗਿਆਨੀ ਬੀਰਬਲ ਸਾਹਨੀ ਦੇ ਪਿਤਾ ਸਨ।

2013 ਦੀ ਰੁਚੀ ਰਾਮ ਸਾਹਨੀ ਯਾਦਗਾਰੀ ਭਾਰਤ ਦੀ ਡਾਕ ਟਿਕਟ

ਨਿੱਜੀ ਜ਼ਿੰਦਗੀ

ਸੋਧੋ

ਉਸ ਦਾ ਜਨਮ ਅੱਜ ਪਾਕਿਸਤਾਨ ਦਾ ਹਿੱਸਾ ਬਣ ਚੁੱਕੇ ਡੇਰਾ ਇਸਮਾਈਲ ਖਾਨ ਵਿੱਚ ਪਿਤਾ ਕਰਮ ਚੰਦ ਤੇ ਮਾਤਾ ਗੁਲਾਬ ਦੇਵੀ ਦੇ ਘਰ 5 ਅਪਰੈਲ 1863 ਨੂੰ ਹੋਇਆ। ਉਸ ਨੇ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਪੰਜਾਬੀ (ਗੁਰਮੁਖੀ) ਨੂੰ ਚੋਣਵੇਂ ਵਿਸ਼ੇ ਵਜੋਂ ਚੁਣਿਆ ਅਤੇ ਮੌਲਾਨਾ ਹਾਲੀ ਦੀਆਂ ਕਲਾਸਾਂ ਲਾ ਕੇ ਉਰਦੂ ਵਿੱਚ ਨਿਪੁੰਨਤਾ ਹਾਸਲ ਕੀਤੀ। 1888 ਵਿੱਚ ਪੰਜਾਬ ਵਿੱਚ ਵਿਗਿਆਨਕ ਸਿੱਖਿਆ ਤੇ ਚੇਤਨਾ ਦੇ ਪਸਾਰ ਲਈ ਕਾਰਜਸ਼ੀਲ ਪੰਜਾਬ ਸਾਇੰਸ ਇੰਸਟੀਚਿਊਟ ਦਾ ਆਨਰੇਰੀ ਸਕੱਤਰ ਥਾਪਿਆ ਗਿਆ। ਉਨ੍ਹਾਂ ਦੇ ਲੈਕਚਰ ਤਾਰ, ਸ਼ੀਸ਼ਾ, ਸਾਬਣ, ਪਾਣੀ, ਮਨੁੱਖੀ ਸਰੀਰ, ਖਿਡੌਣੇ, ਇਲੈਕਟਰੋਪਲੇਟਿੰਗ, ਬਿਜਲੀ, ਮੌਸਮ, ਪੰਜਾਬ ਦੇ ਦਰਿਆ, ਸ਼ੁੱਧ-ਅਸ਼ੁੱਧ ਹਵਾ, ਅੱਗ ਦੀ ਲਾਟ, ਬੇਤਾਰ ਤਾਰੰਗਾਂ, ਮੋਮਬੱਤੀ ਆਦਿ ਕਈ ਵਿਸ਼ਿਆਂ ਉੱਤੇ ਪੰਜਾਬੀ ਭਾਸ਼ਾ ਵਿੱਚ ਹੁੰਦੇ ਸਨ। ਉਸ ਨੂੰ ਭਾਰਤ ਦੇ ਮੀਟੀਓਰੋਲਾਜੀਕਲ (ਮੌਸਮ) ਵਿਭਾਗ ਦਾ ਪਹਿਲਾ ਭਾਰਤੀ ਅਫ਼ਸਰ ਹੋਣ ਦਾ ਮਾਣ ਹਾਸਲ ਹੈ। ਉਹ ਭੌਤਿਕ ਅਤੇ ਰਸਾਇਣ ਵਿਗਿਆਨ ਦਾ ਪ੍ਰੋਫ਼ੈਸਰ ਸਨ। ਉਸ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੇ ਅੰਗਰੇਜ਼ਾਂ ਦੇ ਭ੍ਰਿਸ਼ਟ ਗੱਠਜੋਡ਼ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਸੰਘਰਸ਼ ਬਾਰੇ 266 ਪੰਨੇ ਦੀ ਅੰਗਰੇਜ਼ੀ ਪੁਸਤਕ ‘ਸਟਰਗਲ ਫਾਰ ਰਿਫਾਰਮ ਇਨ ਸਿੱਖ ਸ਼ਰਾਈਨਜ਼’ ਲਿਖੀ।[3]

ਹਵਾਲੇ

ਸੋਧੋ
  1. The Tribune.
  2. http://www.indianexpress.com/news/-professor-ruchi-ram-sahni-is-more-relevant-today-than-he-was-in-his-time-/1098350/
  3. ਡਾ. ਕੁਲਦੀਪ ਸਿੰਘ ਧੀਰ (20 ਮਾਰਚ 2016). "ਰੰਗਲਾ ਤੇ ਅਣਖੀਲਾ ਪੰਜਾਬੀ ਵਿਗਿਆਨੀ ਰੁਚੀ ਰਾਮ ਸਾਹਨੀ". ਪੰਜਾਬੀ ਟ੍ਰਿਬਿਊਨ. Retrieved 21 ਮਾਰਚ 2016.