ਰੁਸੇਵਾਂ ਰੋਸੇ ਨੂੰ ਕਹਿੰਦੇ ਹਨ।ਰਸੇਵਾਂ ਵਿਆਹ ਦੀ ਵੀ ਇਕ ਰਸਮ ਹੈ। ਵਿਆਹ ਤੋਂ ਪਹਿਲੀ ਸ਼ਾਮ ਨੂੰ ਵਿਆਹੁਲਾ ਮੁੰਡਾ ਇਸ ਕਰਕੇ ਰੁੱਸ ਕੇ ਚਲਿਆ ਜਾਂਦਾ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ। ਗ੍ਰਿਹਸਤ ਵਿਚ ਨਹੀਂ ਪੈਣਾ। ਰੁਸ ਕੇ ਮੁੰਡਾ ਕਿਸੇ ਮਿੱਤਰ ਦੇ ਘਰ, ਗੁਰਦੁਵਾਰੇ ਜਾਂ ਮੰਦਰ ਚਲਿਆ ਜਾਂਦਾ ਹੈ। ਫੇਰ ਰੁੱਸੇ ਮੁੰਡੇ ਨੂੰ ਵਿਆਹ ਲਈ ਮਨਾਉਣ ਲਈ ਮੁੰਡੇ ਦੇ ਮਾਂ, ਬਾਪ ਤੇ ਰਿਸ਼ਤੇਦਾਰ ਜਾਂਦੇ ਹਨ। ਮੁੰਡੇ ਨੂੰ ਵਿਆਹੁਤਾ ਜੀਵਨ ਦੇ ਸੁੱਖ ਦੱਸਦੇ ਹਨ ਅਤੇ ਮੁੰਡੇ ਨੂੰ ਵਿਆਹ ਲਈ ਮਨਾ ਲੈਂਦੇ ਹਨ।

ਅਸਲ ਵਿਚ ਇਹ ਇਕ ਨਕਲੀ ਰੋਸੇ ਦੀ ਰਸਮ ਹੈ। ਫਜ਼ੂਲ ਰਸਮ ਹੈ। ਇਸ ਲਈ ਇਹ ਰਸਮ ਹੁਣ ਕੋਈ ਨਹੀਂ ਕਰਦਾ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.