ਰੂਸੀ ਇਨਕਲਾਬ ੧੯੧੭ ਵਿੱਚ ਰੂਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ (ਜ਼ਾਰਵਾਦ) ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬਾਦਸ਼ਾਹ ਨੂੰ ਪਦ-ਤਿਆਗ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਫਰਵਰੀ ੧੯੧੭ ਦੀ ਪਹਿਲੀ ਕ੍ਰਾਂਤੀ (ਗ੍ਰੀਗੋਰੀ ਜੰਤਰੀ ਵਿੱਚ ਮਾਰਚ; ਰੂਸ ਵਿੱਚ ਉਸ ਸਮੇਂ ਅਜੇ ਪੁਰਾਣੀ ਜੂਲੀਆਈ ਜੰਤਰੀ ਵਰਤੀ ਜਾਂਦੀ ਸੀ) ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵਿਕ (ਸਾਮਵਾਦੀ) ਸਰਕਾਰ ਸਥਾਪਤ ਕੀਤੀ ਗਈ।

ਰੂਸੀ ਇਨਕਲਾਬ
ਪਹਿਲੇ ਵਿਸ਼ਵ ਯੁੱਧ ਅਤੇ ੧੯੧੭-੨੩ ਦੀਆਂ ਕਰਾਂਤੀਆਂ ਦਾ ਹਿੱਸਾ

ਜੁਲਾਈ ਦੇ ਦਿਨਾਂ ਵਿੱਚ ਆਰਜੀ ਸਰਕਾਰ ਦੀਆਂ ਸੈਨਾਵਾਂ ਵੱਲੋਂ ਗੋਲੀਬਾਰੀ ਕਰਨ ਮਗਰੋਂ ਪੀਤਰੋਗ੍ਰਾਦ ਵਿਚਲੇ ਨੇਵਸਕੀ ਪ੍ਰਾਸਪੈਕਤ ਵਿਖੇ ਜਲਸਾ
ਮਿਤੀ੮ ਮਾਰਚ – ੮ ਨਵੰਬਰ ੧੯੧੭
ਥਾਂ/ਟਿਕਾਣਾ
ਨਤੀਜਾ

  • ਨਿਕੋਲਾਸ ਦੂਜੇ ਵੱਲੋਂ ਪਦ-ਤਿਆਗ
  • ਰਾਜਸੀ ਸਰਕਾਰ ਦੀ ਗਿਰਾਵਟ
  • ਆਰਜ਼ੀ ਸਰਕਾਰ ਦੀ ਗਿਰਾਵਟ
  • ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਰਚਨਾ
  • ਰੂਸੀ ਅਸੈਨਿਕ ਸੰਗਰਾਮ ਦਾ ਅਰੰਭ
Belligerents
ਰਾਜਸੀ ਸਰਕਾਰ
ਆਰਜ਼ੀ ਸਰਕਾਰ
ਪੇਤਰੋਗਰਾਦ ਸੋਵੀਅਤ
ਬੋਲਸ਼ੇਵਿਕੀ
Commanders and leaders
ਨਿਕੋਲਾਸ ਦੂਜਾ
ਜਾਰਜੀ ਲਵੋਵ
ਸਿਕੰਦਰ ਕੇਰੰਕਸੀ
ਵਲਾਦੀਮੀਰ ਲੈਨਿਨ
ਲਿਓਨ ਤ੍ਰੋਤਸਕੀ
ਲੈਵ ਕਾਮਨੇਵ
Strength
ਰੂਸੀ ਲਸ਼ਕਰ: ਲਾਲ ਰੱਖਿਆ ਦਲ: ੨੦੦,੦੦੦
ਅ.੧੫ ਮਾਰਚ ੧੯੧੭ ਤੱਕ

ਫਰਵਰੀ ਇਨਕਲਾਬ

ਸੋਧੋ

ਫਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਈਆਂ ਦੋ ਕ੍ਰਾਂਤੀਆਂ ਵਿੱਚੋਂ ਪਹਿਲੀ ਕ੍ਰਾਂਤੀ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖਾਤਮਾ ਹੋ ਗਿਆ। ਜਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਅਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।