ਰੇਈਫ਼ਿਕੇਸ਼ਨ (ਮਾਰਕਸਵਾਦ)

ਰੇਈਫ਼ਿਕੇਸ਼ਨ (German: Verdinglichung, ਸ਼ਬਦੀ ਅਰਥ: "ਵਸਤੂ ਵਿੱਚ ਬਦਲ ਦੇਣਾ " (cf. ਲਾਤੀਨੀ "res" ਮਤਲਬ "ਵਸਤੂ") ਜਾਂ Versachlichung, ਸ਼ਬਦੀ ਅਰਥ ਵਜੋਂ "ਵਸਤੂਕਰਨ"; ਕਿਸੇ ਚੀਜ਼ ਨੂੰ ਬਾਹਰਮੁਖੀ ਸਮਝਣਾ)। ਮਾਰਕਸਵਾਦ ਵਿੱਚ ਰੇਈਫ਼ਿਕੇਸ਼ਨ ਸਮਾਜਕ ਸੰਬੰਧਾਂ ਦਾ ਜਾਂ ਉਨ੍ਹਾਂ ਵਿੱਚ ਵਿਚਰਨ ਵਾਲਿਆਂ ਦਾ ਉਸ ਹੱਦ ਤੱਕ ਵਸਤੂਕਰਨ ਹੁੰਦਾ ਹੈ ਕਿ ਸਮਾਜਕ ਸੰਬੰਧਾਂ ਦੀ ਪ੍ਰਕਿਰਤੀ ਵਣਜੀ ਵਸਤੂਆਂ ਵਿੱਚ ਪਰਗਟ ਹੁੰਦੀ ਹੈ। ਮਜ਼ਦੂਰਾਂ ਦੀ ਆਪਣੀ ਕਿਰਤ ਅਮੂਰਤ ਤੋਂ ਸਮੂਰਤ ਹੋ ਜਾਂਦੀ ਹੈ ਯਾਨੀ ਜਿਨਸਾਂ ਵਿੱਚ ਸਾਕਾਰ ਹੋ ਜਾਂਦੀ ਹੈ ਅਤੇ ਮਜ਼ਦੂਰਾਂ ਤੋਂ ਅਲੱਗ ਬਾਹਰਮੁਖੀ ਹੋਂਦ ਵਿੱਚ ਬਦਲ ਜਾਂਦੀ ਹੈ।[1] ਆਮ ਤੌਰ ਤੇ ਇਸ ਦੌਰਾਨ ਕਿਸੇ ਚੀਜ਼ ਨੂੰ ਉਸ ਦੇ ਮੂਲ ਸੰਦਰਭ ਵਿੱਚੋਂ ਅਲੱਗ ਕਰ ਲਿਆ ਜਾਂਦਾ ਹੈ ਜਿਸ ਵਿੱਚ ਇਹ ਵਾਪਰਦੀ ਹੈ ਅਤੇ ਕਿਸੇ ਹੋਰ ਸੰਦਰਭ ਵਿੱਚ ਇਹ ਰੱਖ ਦਿੱਤੀ ਜਾਂਦੀ ਹੈ ਜਿਸ ਵਿੱਚ ਇਹ ਆਪਣੇ ਮੂਲ ਸੰਬੰਧਾਂ ਵਿੱਚੋਂ ਕੁਝ ਤੋਂ ਜਾਂ ਸਭਨਾਂ ਤੋਂ ਵਿਰਵੀ ਹੋ ਜਾਂਦੀ ਹੈ। ਫਿਰ ਵੀ ਇਹ ਉਨ੍ਹਾਂ ਹੀ ਸ਼ਕਤੀਆਂ ਅਤੇ ਗੁਣਾਂ ਦੀ ਧਾਰਨੀ ਜਾਪਦੀ ਹੈ, ਪਰ ਅਸਲ ਵਿੱਚ ਇਹ ਹੁੰਦੀ ਨਹੀਂ। ਇਸ ਤਰ੍ਹਾਂ ਰੇਈਫ਼ਿਕੇਸ਼ਨ ਵਿੱਚ ਚੇਤਨਾ ਦਾ ਚਿੱਬਾ ਹੋ ਜਾਣਾ ਸ਼ਾਮਲ ਹੁੰਦਾ ਹੈ।

ਹਵਾਲੇ

ਸੋਧੋ