ਰੇਡੀਓ ਛੱਲਾਂ ਜਾਂ ਰੇਡੀਓ ਤਰੰਗਾਂ ਉਹ ਬਿਜਲਈ ਚੁੰਬਕੀ ਤਰੰਗਾਂ ਹੁੰਦੀਆਂ ਹਨ, ਜੋ ਬਿਜਲਈ ਚੁੰਬਕੀ ਰੰਗ-ਤਰਤੀਬ ਦੇ ਰੇਡੀਓ ਵਾਰਵਾਰਤਾ ਹਿੱਸੇ ਵਿੱਚ ਆਉਂਦੀਆਂ ਹਨ। ਇਨ੍ਹਾਂ ਦੀ ਵਰਤੋਂ ਮੁੱਖ ਤੌਰ ਤੇ ਬੇਤਾਰ, ਵਾਤਾਵਰਨ ਜਾਂ ਬਾਹਰੀ ਬੱਦਲ ਰਾਹੀਂ ਸੂਚਨਾ ਦੇ ਲੈਣ-ਦੇਣ ਜਾਂ ਢੋਆ-ਢੁਆਈ ਵਿੱਚ ਹੁੰਦੀ ਹੈ। ਇਨ੍ਹਾਂ ਨੂੰ ਹੋਰ ਬਿਜਲਚੁੰਬਕੀ ਕਿਰਨਾਂ ਤੋਂ ਇਨ੍ਹਾਂ ਦੀ ਛੱਲ ਲੰਬਾਈ ਦੇ ਅਧਾਰ ਉੱਤੇ ਅੱਡਰਾ ਕੀਤਾ ਜਾਂਦਾ ਹੈ, ਜੋ ਟਾਕਰੇ ਤੇ ਵਧੇਰੇ ਲੰਬੀ ਹੁੰਦੀ ਹੈ।

Rough plot of Earth's atmospheric transmittance (or opacity) to various wavelengths of electromagnetic radiation, including radio waves.

ਰੇਡੀਓ ਛੱਲਾਂ ਬਿਜਲਈ ਧਾਰਾ ਨੂੰ ਰੇਡੀਓ ਵਾਰਵਾਰਤਾ ਉੱਤੇ ਬਦਲਣ ਉੱਤੇ ਬਣਦੀਆਂ ਹਨ। ਇਹ ਧਾਰਾ ਇੱਕ ਵਿਸ਼ੇਸ਼ ਚਾਲਕ ਜਿਸ ਨੂੰ ਐਂਟੀਨਾ ਕਹਿੰਦੇ ਹਨ ਤੋਂ ਲੰਘਾਈ ਜਾਂਦੀ ਹੈ। ਇਸ ਦੀ ਲੰਬਾਈ ਤਰੰਗ ਲੰਬਾਈ ਦੇ ਬਰਾਬਰ ਹੀ ਹੋਣੀ ਚਾਹੀਦੀ ਹੈ, ਜਿਸਦੇ ਨਾਲ ਕਿ ਯੋਗਤਾ ਨਾਲ ਕਾਰਜ ਹੋ ਪਾਏ। ਬਹੁਤ ਜ਼ਿਆਦਾ ਲੰਬੀਆਂ ਤਰੰਗਾਂ ਪ੍ਰਸੰਗਿਕ ਨਹੀਂ ਹਨ, ਕਿਉਂਕਿ ਉਨ੍ਹਾਂ ਦੇ ਹੇਤੁ ਬਹੁਤ ਜ਼ਿਆਦਾ ਲੰਬਾ ਐਂਟੀਨਾ ਚਾਹੀਦਾ ਹੋਵੇਗਾ, ਜੋ ਸੰਭਵ ਨਹੀਂ ਹੈ। ਹਾਲਾਂਕਿ ਉਹ ਵੀ ਕਦੇ ਕਦੇ ਬਿਜਲੀ ਡਿੱਗਦੇ ਸਮੇਂ ਬਣਦੀਆਂ ਹਨ। ਰੇਡੀਓ ਤਰੰਗਾਂ ਪੁਲਾੜੀ ਅਮਲਾਂ ਨਾਲ ਵੀ ਬਣਦੀਆਂ ਹਨ, ਪਰ ਉਹ ਬਹੁਤ ਦੂਰ ਆਕਾਸ਼ ਵਿੱਚ ਹੀ ਬਣਦੀਆਂ ਹਨ।

ਖੋਜੀ

ਸੋਧੋ
  • 1887 ਵਿੱਚ ਜਰਮਨ ਭੌਤਿਕ ਵਿਗਿਆਨੀ ਹੇਨਰਿਚ ਹਰਟਜੇ ਨੇ ਪਹਿਲੀ ਵਾਰੀ ਬਨਾਉਟੀ ਰੇਡੀਓ ਕਿਰਨਾਂ ਪੈਦਾ ਕੀਤੀਆਂ
  • 1901 ਵਿੱਚ ਇਟਲੀ ਖੋਜੀ ਮਾਰਕੋਨੀ ਨੇ ਐਟਲਾਂਟਿਕਾ ਵੱਲ ਰੇਡੀਓ ਸਿਗਨਲ ਭੇਜੇ |
  • ਘੱਟ ਊਰਜਾ ਵਾਲੀਆਂ ਇਨ੍ਹਾਂ ਕਿਰਨਾਂ ਨੂੰ ਅਸਾਨੀ ਨਾਲ ਇੱਕ ਯੰਤਰ 'ਔਸਕੀਲੇਟਰ' ਨਾਲ ਪੈਦਾ ਕੀਤਾ ਜਾ ਸਕਦਾ ਹੈ।
  • ਇਨ੍ਹਾਂ ਦੀ ਮਦਦ ਨਾਲ ਰੇਡੀਓ ਅਤੇ ਟੀ. ਵੀ. ਪ੍ਰੋਗਰਾਮ ਨਸ਼ਰ ਕੀਤੇ ਜਾਂਦੇ ਹਨ |
ਰੋਸ਼ਨੀ ਦੀ ਤੁਲਨਾ[1]
ਨਾਮ ਛੱਲ ਲੰਬਾਈ ਵਾਰਵਾਰਤਾ (Hz) ਫ਼ੋਟੌਨ ਊਰਜਾ (eV)
ਗਾਮਾ ਕਿਰਨ 0.01 nm ਤੋਂ ਘੱਟ 30 EHz ਤੋਂ ਜ਼ਿਆਦਾ 124 keV – 300+ GeV
ਐਕਸ ਕਿਰਨ 0.01 nm – 10 nm 30 EHz – 30 PHz 124 eV  – 124 keV
ਅਲਟਰਾਵਾਈਲਟ ਕਿਰਨਾਂ 10 nm – 380 nm 30 PHz – 790 THz 3.3 eV – 124 eV
ਦ੍ਰਿਸ਼ ਪ੍ਰਕਾਸ਼ 380 nm–700 nm 790 THz – 430 THz 1.7 eV – 3.3 eV
ਇਨਫਰਾਰੈੱਡ ਕਿਰਨਾਂ 700 nm – 1 mm 430 THz – 300 GHz 1.24 meV – 1.7 eV
ਮਾਈਕਰੋਵੇਵ ਕਿਰਨਾਂ 1 ਮਿਮੀ – 1 ਮੀਟਰ 300 GHz – 300 MHz 1.24 µeV – 1.24 meV
ਰੇਡੀਓ ਕਿਰਨਾਂ 1 ਮਿਮੀ – 100,000 ਕਿਲੋਮੀਟਰ 300 GHz – 3 Hz 12.4 feV – 1.24 meV

ਹਵਾਲੇ

ਸੋਧੋ
  1. Haynes, William M., ed. (2011). CRC Handbook of Chemistry and Physics (92nd ed. ed.). CRC Press. p. 10.233. ISBN 1439855110. {{cite book}}: |edition= has extra text (help)