ਰੇਲ ਜਾਂ ਰੇਲ ਗੱਡੀ ਇੱਕ ਤਰ੍ਹਾਂ ਦਾ ਆਵਾਜਾਈ ਦਾ ਸਾਧਨ ਹੈ, ਜਿਸ ਵਿੱਚ ਵਾਹਨ ਇੱਕ ਰੇਲ ਟ੍ਰੈਕ ਤੇ ਚਲਦਾ ਹੈ। ਇਹਨਾਂ ਨੂੰ ਚਲਾਉਣ ਵਾਲੇ ਇੰਜ਼ਨ ਭਾਫ਼, ਡੀਜ਼ਲ, ਬਿਜਲੀ ਅਤੇ ਸੀ. ਐਨ. ਜੀ ਵਾਲੇ ਹਨ। ਇੱਕ ਰੇਲ ਵਿੱਚ ਬਹੁਤ ਸਾਰੀਆਂ ਬੋਗੀਆਂ ਹੋ ਸਕਦੀ ਹਨ। ਰੇਲ ਕਈ ਕਿਸਮਾਂ ਦੀ ਹੁੰਦੀ ਹੈ। ਯਾਤਰੀ ਰੇਲ ਅਤੇ ਸਮਾਨ ਢੋਣ ਵਾਲੀ ਰੇਲ। ਪੁਰਾਤਨ ਸਮੇਂ ਵਿੱਚ ਰੇਲ ਨੂੰ ਘੋੜੇ ਅਤੇ ਹਾਥੀ ਵੀ ਖਿਚਦੇ ਰਹੇ ਹਨ। ਯਾਤਰੀ ਰੇਲ ਦੀਆਂ ਵੀ ਕਈ ਕਿਸਮਾਂ ਹਨ। ਜਿਵੇ ਪਸ਼ੇਂਜਰ ਟ੍ਰੇਨ, ਮੇਲ ਰੇਲ, ਸ਼ਤਾਵਲੀ, ਐਕਸਪ੍ਰੈਸ, ਮੋਨੋ ਰੇਲ, ਰੇਲ ਕਾਰ, ਮੈਟਰੋ ਰੇਲ ਲੰਮੀ ਦੂਰੀ ਦੀਆਂ ਰੇਲਾਂ, ਛੋਟੀ ਟ੍ਰੈਕ ਦੀ ਰੇਲ ਆਦਿ। ਤੁਰਕੀ ਨੇ ਦੋ ਮਹਾਦੀਪਾਂ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਦੁਨੀਆ ਦਾ ਪਹਿਲਾ ਸਮੁੰਦਰੀ ਰੇਲ ਲਿੰਕ ਅੰਦਰ ਚੱਲਣ ਵਾਲੀ ਲੋਕਲ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਹੈ। ਬਾਸਫੋਰਸ ਜਲਡਮਰੂ ਮੱਧ ਤੋਂ 60 ਮੀਟਰ ਹੇਠਾਂ ਉਸਾਰੀ ਰੇਲ ਸੁਰੰਗ 13.6 ਕਿਲੋਮੀਟਰ ਲੰਬੀ ਹੈ। ਸੀਐਨਜੀ ਨਾਲ ਚੱਲਣ ਵਾਲੀ ਪਹਿਲੀ ਰੇਲ ਗੱਡੀ ਰਿਵਾੜੀ-ਰੋਹਤਕ ਰੂਟ ਉੱਤੇ ਚਲੇਗੀ। ਇਹ ਦੇਸ਼ ਦੇ ਰੇਲਵੇ ਇਤਿਹਾਸ 'ਚ ਪਹਿਲੀ ਵਾਰ ਹੈ। ਵਾਤਾਵਰਣ 'ਚ ਘੱਟ ਪ੍ਰਦੂਸ਼ਣ ਦੇ ਲਿਹਾਜ ਨਾਲ ਇਸ ਰੇਲ ਗੱਡੀ ਨੂੰ ਵਾਤਾਵਰਣ ਪੱਖੀ ਮੰਨਿਆਂ ਗਿਆ ਹੈ।

ਰੇਲ ਗੱਡੀ

ਹਵਾਲੇ

ਸੋਧੋ