ਰੇਹਾਨਾ ਜੱਬਾਰੀ
ਰੇਹਾਨਾ ਜੱਬਾਰੀ (ਫ਼ਾਰਸੀ: ریحانه جباری (ਜਨਮ 1988 - ਮੌਤ 25 ਅਕਤੂਬਰ 2014) ਈਰਾਨ ਵਿੱਚ ਖੁਫ਼ੀਆ ਵਿਭਾਗ ਦੇ ਇੱਕ ਅਧਿਕਾਰੀ ਮੋਰਟਜਾ ਅਬਦੋਲਾਲੀ ਸਰਬੰਦੀ ਦੀ ਹਤਿਆ ਕਰਨ ਵਾਲੀ ਔਰਤ ਸੀ।[1] ਉਹ ਸਾਲ 2007 ਤੋਂ ਅਕਤੂਬਰ 2014 ਵਿੱਚ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਤੱਕ ਆਪਣੇ ਅਖੌਤੀ ਹਮਲਾਵਰ ਦੀ ਹੱਤਿਆ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਸੀ।[2] ਜੱਬਾਰੀ ਦੇ ਅਨੁਸਾਰ ਉਸ ਨੇ ਆਪਣੀ ਆਤਮਰੱਖਿਆ ਲਈ ਹੱਤਿਆ ਕੀਤੀ ਸੀ ਲੇਕਿਨ ਇਹ ਅਦਾਲਤ ਵਿੱਚ ਸਾਬਤ ਨਹੀਂ ਹੋ ਸਕਿਆ। ਉਸਨੇ ਕਾਲ ਕੋਠੜੀ ਸਮੇਤ ਜੇਲ੍ਹ ਵਿੱਚ ਉਸ ਨਾਲ ਕੀ ਵਾਪਰਿਆ, ਆਪਣੀ ਹੱਡਬੀਤੀ ਕਹਾਣੀ ਨੂੰ ਪ੍ਰਕਾਸ਼ਿਤ ਕੀਤਾ। ਮੁਹੰਮਦ ਮੁਸਤਫ਼ਾ ਉਸ ਦਾ ਪਹਿਲਾ ਵਕੀਲ ਸੀ। ਉਸ ਨੇ ਆਪਣੀ ਕਹਾਣੀ ਆਪਣੇ ਬਲਾਗ 'ਚ ਪ੍ਰਕਾਸ਼ਿਤ ਕੀਤੀ।[3] ਈਰਾਨੀ ਕਨੂੰਨ ਦੇ ਮੁਤਾਬਕ, ਉਸਦੇ ਦੋਸ਼ ਸਿੱਧ ਹੋਣ ਅਤੇ ਆਪਣੇ ਆਪ ਨੂੰ ਬਚਾਉਣ ਦਾ ਦਾਅਵਾ ਗਲਤ ਸਾਬਤ ਹੋਣ ਦੇ ਬਾਅਦ ਕੇਵਲ ਮਕਤੂਲ ਦੇ ਪਰਵਾਰ ਨੂੰ ਹੀ ਫਾਂਸੀ ਨੂੰ ਰੋਕਣ ਦਾ ਅਧਿਕਾਰ ਸੀ; ਇਸਤਗਾਸਾ ਪੱਖ ਦੇ ਦਫ਼ਤਰ ਦੀਆਂ ਕੋਸ਼ਸ਼ਾਂ ਦੇ ਬਾਵਜੂਦ, ਮਕਤੂਲ ਦੇ ਪਰਵਾਰ ਨੇ ਫਾਂਸੀ ਦਿੱਤੇ ਜਾਣ ਤੇ ਜ਼ੋਰ ਦਿੱਤਾ।
ਰੇਹਾਨਾ ਜੱਬਾਰੀ | |
---|---|
ਜਨਮ | ਰੇਹਾਨਾ ਜੱਬਾਰੀ ਮਾਲਾਏਰੀ 8 ਅਗਸਤ 1988 ਇਰਾਨ |
ਮੌਤ | 25 ਅਕਤੂਬਰ 2014 Gohardasht Prison, ਤਹਿਰਾਨ, ਇਰਾਨ | (ਉਮਰ 26)
ਮੌਤ ਦਾ ਕਾਰਨ | ਫ਼ਾਂਸੀ ਦੀ ਸਜ਼ਾ |
ਪੇਸ਼ਾ | Interior decorator |
ਹਵਾਲੇ
ਸੋਧੋ- ↑ "Iran hangs woman despite international uproar". Al Jazeera.
- ↑ Taher. "Iran news update". Iran news update.
- ↑ "محمد مصطفایی". Archived from the original on 2014-10-31. Retrieved 2014-10-28.
{{cite web}}
: Unknown parameter|dead-url=
ignored (|url-status=
suggested) (help)