ਰੈਡਿਫ਼-ਮੇਲ ਇੱਕ ਤਰਾਂ ਦੀ ਇੰਟਰਨੈੱਟ ਈ-ਮੇਲ ਸੇਵਾ ਹੈ। ਇਸ ਦੇ ਤਕਰੀਬਨ 950 ਲੱਖ ਰਜਿਸਟਰਡ ਵਰਤੋਂਕਾਰ ਹਨ। ਇਹ ਅਸੀਮਤ ਮੁਫ਼ਤ ਭੰਡਾਰਨ ਦੀ ਸਹੂਲਤ ਵੀ ਦਿੰਦੀ ਹੈ। 2006 ਵਿੱਚ ਤੋਂ ਰੈਡਿਫ਼ ਨੇ ਅਜੈਕਸ-ਅਧਾਰਿਤ ਮੇਲ ਇੰਟਰਫੇਸ ਜਾਰੀ ਕੀਤਾ। ਭਾਰਤੀ ਵਰਤੋਂਕਾਰ ਵਿੰਡੋਜ਼ 'ਤੇ ਰੈਡਿਫ਼-ਮੇਲ ਰਾਹੀਂ ਭਾਰਤੀ ਭਾਸ਼ਾਵਾਂ ਵਿੱਚ ਸੁਨੇਹੇ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। ਰੈਡਿਫ਼-ਮੇਲ ਨੂੰ ਵਿੰਡੋਜ਼ ਤੋਂ ਇਲਾਵਾ ਮੋਬਾਈਲ 'ਤੇ ਵੀ ਚਲਾਇਆ ਜਾ ਸਕਦਾ ਹੈ। ਅਕਤੂਬਰ 2010 ਵਿੱਚ ਰੈਡਿਫ਼ ਨੇ ਇੱਕ ਨਵੀਂ ਪੈਸਿਆਂ ਵਾਲੀ ਮੇਲ ਸਹੂਲਤ "ਰੈਡਿਫ਼-ਮੇਲ ਐਨ.ਜੀ" ਜਾਰੀ ਕੀਤੀ ਜੋ ਕਿ ਸਾਰੇ ਮੋਬਾਈਲਾਂ; ਜਿਵੇਂ ਜਾਵਾ, ਸਿੰਬੀਅਨ ਅਤੇ ਐਂਡਰਾਇਡ 'ਤੇ ਚੱਲਣਯੋਗ ਹੈ। ਇਸ ਤੋਂ ਇਲਾਵਾ ਸੂਚਨਾ ਨੂੰ ਫ਼ੋਨ ਤੇ ਕੰਪਿਊਟਰ ਵਿੱਚ ਅਦਾਨ-ਪ੍ਰਦਾਨ ਕਰਨ ਦੀ ਸਹੂਲਤ ਵੀ ਜੋੜੀ ਗਈ। ਪੀ.ਓ.ਪੀ.3, ਆਈ.ਐਮ.ਏ.ਪੀ ਮੇਲ ਪ੍ਰੋਟੋਕਾਲਾਂ ਲਈ ਅਸੀਮਤ ਭੰਡਾਰਨ ਦੀ ਸਹੂਲਤ ਵੀ ਜੋੜੀ ਗਈ।

ਰੈਡਿਫ਼ ਮੇਲ
ਰੈਡਿਫ਼ ਦਾ ਲੋਗੋ
ਮਾਲਕRediff.com
ਵੈੱਬਸਾਈਟwww.rediff.com

ਇਹ ਵੀ ਦੇਖੋ

ਸੋਧੋ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. "Rediff.com Site Info". ਅਲੈਕਸਾ ਇੰਟਰਨੈੱਟ. Archived from the original on 12 ਜਨਵਰੀ 2012. Retrieved 3 June 2013. {{cite web}}: Unknown parameter |dead-url= ignored (|url-status= suggested) (help)