ਰੈੱਡ ਨੋਟਿਸ (ਫ਼ਿਲਮ)

 


ਰੈੱਡ ਨੋਟਿਸ 2021 ਦੀ ਇੱਕ ਅਮਰੀਕੀ ਐਕਸ਼ਨ ਮਖੌਲੀਆ ਫਿਲਮ ਹੈ ਜਿਸ ਨੂੰ ਰੌਸਨ ਮਾਰਸ਼ਲ ਥਰਬਰ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੈ। ਡਵੇਨ ਜ੍ਹੌਨਸਨ, ਜਿਸ ਨੇ ਫਿਲਮ ਲਈ ਸਿਰਜਣਹਾਰ ਦਾ ਕਿਰਦਾਰ ਵੀ ਨਿਭਾਇਆ, ਉਹ ਫ਼ਿਲਮ ਵਿੱਚ ਇੱਕ ਐੱਫ.ਬੀ.ਆਈ ਅਹਿਲਕਾਰ ਹੈ ਜੋ ਮਜਬੂਰੀ ਹੇਠ ਆ ਕੇ ਇੱਕ ਨਾਮੀਂ ਕਲਾ-ਚੋਰ (ਰਾਇਨ ਰੈੱਨਲਡਜ਼) ਨਾਲ਼ ਰਲ਼ਦਾ ਹੈ ਤਾਂ ਕਿ ਉਹ ਇੱਕ ਹੋਰ ਨਾਮੀਂ ਮੁਜਰਮ (ਗਾਲ ਗੈਦੋਤ) ਨੂੰ ਫ਼ੜ ਸਕੇ।

ਇਸਦੇ 2 ਅਗਲੇ ਭਾਗ ਬਣਦੇ ਪਏ ਹਨ ਅਤੇ ਉਨ੍ਹਾਂ ਫਿਲਮਾਂਕਣ ਜ੍ਹੋਨਸਨ, ਰੈੱਨਲਡਜ਼, ਗੈਦੋਤ ਅਤੇ ਥਰਬਰ ਦੇ ਨਾਲ਼ ਇੱਕ ਤੋਂ ਬਾਅਦ ਇੱਕ ਕੀਤਾ ਜਾਵੇਗਾ।

ਸਾਰਸੋਧੋ

ਦੋ ਹਜ਼ਾਰ ਵਰ੍ਹੇ ਪਹਿਲਾਂ, ਰੋਮੀ ਜਰਨੈਲ ਮਾਰਕ ਐਂਟਨੀ ਨੇ ਮਿਸਰ ਦੀ ਰਾਣੀ ਕਲੀਓਪਾਤਰਾ ਨੂੰ ਹੀਰੇ-ਮੋਤੀਆਂ ਨਾਲ ਜੜੇ ਹੋਏ ਤਿੰਨ ਆਂਡੇ ਤੋਹਫ਼ੇ ਵਜੋਂ ਦਿੱਤੇ। ਇਹ ਤਿੰਨ ਆਂਡੇ ਗਵਾਚ ਗਏ ਸਨ ਅਤੇ 1907 ਵਿੱਚ ਇੱਕ ਕਿਸਾਨ ਨੇ ਤਿੰਨਾਂ ਵਿੱਚੋਂ ਦੋ ਆਂਡੇ ਲੱਭ ਲਏ, ਪਰ ਤੀਜਾ ਨਾ ਲੱਭਿਆ।