ਰੋਜ਼ੈਟਾ ਪੱਥਰ ਗਰੈਨੋਡਾਇਓਰਾਈਟ ਦਾ ਇੱਕ ਪੱਥਰ ਹੈ ਜਿਸ ਵਿੱਚ ਪੰਜਵੇਂ ਟੋਲੈਮੀ ਰਾਜੇ ਦੀ ਤਰਫ਼ੋਂ 196 ਈਪੂ ਵਿੱਚ ਮੈਂਫ਼ਿਸ ਵਿਖੇ ਜਾਰੀ ਕੀਤਾ ਫ਼ਰਮਾਨ ਉਕਰਿਆ ਹੋਇਆ ਹੈ। ਇਹ ਫ਼ਰਮਾਨ ਤਿੰਨ ਲਿੱਪੀਆਂ ਵਿੱਚ ਲਿਖਿਆ ਗਿਆ ਹੈ: ਉਤਲੀ ਲਿਖਤ ਪੁਰਾਣੇ ਮਿਸਰੀ ਗੂੜ੍ਹ-ਅੱਖਰਾਂ ਵਿੱਚ, ਵਿਚਕਾਰਲਾ ਹਿੱਸਾ ਦੀਮੋਤੀ ਲਿੱਪੀ ਅਤੇ ਸਭ ਤੋਂ ਹੇਠਲਾ ਹਿੱਸਾ ਪੁਰਾਣੀ ਯੂਨਾਨੀ ਵਿੱਚ। ਕਿਉਂਕਿ ਇਸ ਵਿੱਚ ਇੱਕੋ ਲਿਖਤ ਨੂੰ ਤਿੰਨ ਲਿੱਪੀਆਂ ਵਿੱਚ ਦਰਸਾਇਆ ਗਿਆ ਹੈ (ਭਾਵੇਂ ਕੁਝ ਨਿੱਕੇ-ਮੋਟੇ ਫ਼ਰਕ ਹਨ), ਇਸਨੇ ਮਿਸਰੀ ਗੂੜ੍ਹ-ਅੱਖਰਾਂ ਦੀ ਅਜੋਕੀ ਸਮਝ ਸਕਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।
ਰੋਜ਼ੈਟਾ ਪੱਥਰ
Rosetta Stone |
ਸਮੱਗਰੀ | ਗਰੈਨੋਡਾਇਓਰਾਈਟ |
---|
ਅਕਾਰ | 114.4 × 72.3 × 27.93 ਸੈ.ਮੀ. |
---|
ਲਿਖਤ | ਪੁਰਾਣੇ ਮਿਸਰੀ ਗੂੜ੍ਹ-ਅੱਖਰ, ਡੀਮੋਟੀ ਅਤੇ ਯੂਨਾਨੀ ਲਿੱਪੀ |
---|
ਬਣਿਆ | 196 ਈਪੂ |
---|
ਮਿਲਿਆ | 1799 |
---|
ਅਜੋਕਾ ਟਿਕਾਣਾ | ਬਰਤਾਨਵੀ ਅਜਾਇਬਘਰ |
---|