ਰੋਣਾ ਜਦੋਂ ਕੋਈ ਵਿਅਕਤੀ ਜ਼ਿਆਦਾ ਉਦਾਸ ਜਾਂ ਦੁਖੀ ਹਾਲਤ ਵਿੱਚ ਹੁੰਦਾ ਹੈ ਤਾਂ ਦਿਮਾਗ਼ ਉਸ ਦੁੱਖ ਦੀ ਸੰਵੇਦਨਾ ਨੂੰ ਰਜਿਸਟਰ ਕਰਕੇ ਕਿਰਿਆਸ਼ੀਲ ਹੋ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਰੋਣਾ ਆ ਜਾਂਦਾ ੍ਹੈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਬੱਚੇ ਦਾ ਰੋਣਾ, ਜਵਾਨ ਦਾ ਰੋਣਾ, ਵੱਡੀ ਉਮਰ ਦੇ ਮਨੁੱਖ ਦਾ ਰੋਣ ਅਤੇ ਔਰਤ ਦਾ ਰੋਣਾ ਵੱਖ ਵੱਖ ਹੁੰਦੇ ਹਨ।[1] ਕਈ ਵਾਰੀ ਮਨੁੱਖ ਨੂੰ ਖ਼ੁਸ਼ੀ 'ਚ ਵੀ ਰੋਂਦਿਆ ਹੋਇਆ ਦੇਖਿਆ ਜਾ ਸਕਦਾ ਹੈ ਇਸ ਸਮੇਂ ਵੀ ਅੱਖਾਂ 'ਚ ਹੰਝੂ ਆ ਜਾਂਦੇ ਹਨ।

ਰੋਂਦਾ ਹੋਇਆ ਬੱਚਾ

ਰੋਣਾ ਕਿਵੇ ਹੁੰਦਾ ਹੈ?

ਸੋਧੋ

ਇਸ ਸਮੇਂ ਖ਼ਾਸ ਕਰਕੇ ਦਿਮਾਗ਼ ਦੀ ਲਿਮਬਿਕ ਪ੍ਰਣਾਲੀ ਜਿਸ ਦੇ ਮੁੱਖ ਭਾਗ ਹਾਈਪੋਥੈਲੇਮਸ ਅਤੇ ਅਮਿਗਡਾਲਾ ਹਨ, ਉਹ ਕਿਰਿਆਸ਼ੀਲ ਹੋ ਜਾਂਦੇ ਹਨ। ਇਸ ਸਮੇਂ ਸਾਡਾ ਦਿਮਾਗ਼ ਿਜ਼ਆਦਾ ਐਸੀਟਾਈਲਕੋਲਾਈਨ ਪੈਦਾ ਕਰਦਾ ਹੈ। ਇਸ ਰਸਾਇਣ ਦਾ ਕੰਮ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਸੰਦੇਸ਼ ਦੇਣਾ ਹੈ। ਇਹ ਇੱਕ ਖ਼ਾਸ ਸ਼ੰਦੇਸ਼ ਵਾਹਕ ਹੈ। ਜਦੋਂ ਕੋਈ ਵਿਅਕਤੀ ਦੁਖੀ ਹਾਲਤ ਵਿੱਚ ਆਉਂਦਾ ਹੈ ਤਾਂ ਐਸੀਟਾਈਲਕੋਲਾਈਨ ਅੱਖਾਂ, ਬੁੱਲ੍ਹਾਂ, ਜੀਭ ਅਤੇ ਸਾਹ ਪ੍ਰਣਾਲੀ ਦੀਆਂ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਪ੍ਰੇਰਿਤ ਕਰਦਾ ਹੈ। ਅੱਖਾਂ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਨਾਲ ਅੱਥਰੂ ਗ੍ਰੰਥੀਆਂ ’ਤੇ ਦਬਾਅ ਪੈਂਦਾ ਹੈ। ਜਿਸ ਕਾਰਨ ਅੱਥਰੂ ਵਹਿੰਦੇ ਹਨ। ਅੱਥਰੂਆਂ ਦੇ ਵਹਿਣ ਨੂੰ ਰੋਣਾ ਕਹਿੰਦੇ ਹਨ। ਸਾਹ ਪ੍ਰਣਾਲੀ ਦੀਆਂ ਪੇਸ਼ੀਆਂ ਦੇ ਸੁੰਗੜਨ ਨਾਲ ਗਲੇ ਦਾ ਆਕਾਰ ਵੱਧ ਜਾਂਦਾ ਹੈ। ਵੱਧ ਹਵਾ ਫੇਫੜਿਆਂ ਵਿੱਚ ਜਾਂਦੀ ਹੈ ਅਤੇ ਦਬਾਅ ਨਾਲ ਬਾਹਰ ਆਉਂਦੀ ਹੈ। ਕਈ ਵਾਰ ਗਲੇ ਤੋਂ ਆਵਾਜ਼ ਵੀ ਆਉਂਦੀ ਹੈ।

ਫਾਇਦੇ

ਸੋਧੋ
  • ਰੋਣ ਨਾਲ ਚਿੰਤਾ ਘੱਟਦੀ ਹੈ।
  • ਆਮ ਲੋਕਾਂ ਦਾ ਖਿਆਲ ਹੈ ਕਿ ਰੋਣ ਨਾਲ 88.8 ਫ਼ੀਸਦੀ ਲੋਕਾਂ ਦਾ ਮੂਡ ਠੀਕ ਹੋ ਜਾਂਦਾ ਹੈ।
  • ਦੁੱਖ ਸਮੇਂ ਰੋਣ ਨਾਲ ਪੈਦਾ ਹੋਏ ਹਾਨੀਕਾਰਕ ਪਦਾਰਥ ਬਾਹਰ ਨਿਕਲ ਜਾਦੇ ਹਨ।
  • ਰੋਣ ਨਾਲ ਅੱਖਾਂ ਸਾਫ਼ ਹੋ ਜਾਂਦੀਆਂ ਹਨ ਅਤੇ ਨਜ਼ਰ ਵੱਧਦੀ ਹੈ।

ਹਵਾਲੇ

ਸੋਧੋ
  1. Patel, V. (1993). "Crying behavior and psychiatric disorder in adults: a review". Compr Psychiatry. 34 (3): 206–11. doi:10.1016/0010-440X(93)90049-A. PMID 8339540. Quoted by Michelle C.P. Hendriks, A.J.J.M. Vingerhoets in Crying: is it beneficial for one's well-being?