ਰੋਪਣਾ
ਮੰਗਣਾ ਕਰਨ ਸਮੇਂ ਲੜਕੀ ਦਾ ਪਿਤਾ ਜੋ ਆਪਣੇ ਹੋਣ ਵਾਲੇ ਜੁਆਈ ਦੇ ਪੱਲੇ ਵਿਚ ਰੁਪੈ, ਨਾਰੀਅਲ, ਮਠਿਆਈ ਆਦਿ ਪਾਉਂਦਾ ਸੀ/ਹੈ, ਉਸ ਰਸਮ ਨੂੰ ਰੋਪਣਾ ਕਹਿੰਦੇ ਸਨ/ਹਨ। ਕਈ ਇਲਾਕਿਆਂ ਵਿਚ ਜਦੋਂ ਜੰਨ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਸੀ, ਉਸ ਸਮੇਂ ਲੜਕੀ ਦਾ ਪਿਉ ਲਾੜੇ ਦੇ ਪੱਲੇ ਵਿਚ ਨਾਰੀਅਲ ਪਾਉਂਦਾ ਸੀ, ਉਸ ਰਸਮ ਨੂੰ ਵੀ ਰੋਪਣਾ ਕਹਿੰਦੇ ਸਨ। ਕਈ ਇਲਾਕਿਆਂ ਵਿਚ ਵਿਆਹ ਤੋਂ ਪੰਜ ਦਿਨ ਪਹਿਲਾਂ ਕੁੜੀ ਵਾਲੇ ਮੁੰਡੇ ਦੀ ਮਾਂ ਨੂੰ (ਹੋਣ ਵਾਲੀ ਸੱਸ) ਸੂਟ, ਜੁੱਤੀ ਅਤੇ ਇਕ ਚੌਲਾਂ ਦਾ ਭਰਿਆ ਬਰਤਨ ਭੇਜਦੇ ਸਨ। ਇਸ ਰਸਮ ਨੂੰ ਵੀ ਰੋਪਣਾ ਕਹਿੰਦੇ ਸਨ।[1]
ਦਰਅਸਲ ਨਾ ਪਹਿਲੇ ਸਮਿਆਂ ਵਿਚ ਅਤੇ ਨਾ ਹੀ ਹੁਣ ਸਾਰੇ ਪੰਜਾਬ ਵਿਚ ਵਿਆਹਾਂ ਦੇ ਬਹੁਤ ਸਾਰੇ ਸ਼ਗਨ ਇਕੋ ਤਰ੍ਹਾਂ ਦੇ ਕੀਤੇ ਜਾਂਦੇ ਹਨ। ਬਹੁਤ ਸਾਰੇ ਸ਼ਗਨਾਂ ਵਿਚ ਭਿੰਨਤਾ ਹੈ।ਹੁਣ ਦੀ ਪੀੜ੍ਹੀ ਲਈ ਰੋਪਣਾ ਸ਼ਬਦ ਤਾਂ ਇਕ ਅਪਰਚੱਲਤ ਸ਼ਬਦ ਹੈ। ਹੁਣ ਦੀ ਪੁਸ਼ਤ ਤਾਂ ਮੰਗਣਾ ਤੇ ਵਿਆਹ ਸ਼ਬਦਾਂ ਨੂੰ ਹੀ ਜਾਣਦੀ ਹੈ।
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.