ਰੋਬਿਨ ਹੁੱਡ
ਅੰਗਰੇਜ਼ੀ ਲੋਕ ਕਥਾਵਾਂ ਦਾ ਇੱਕ ਕਾਨੂੰਨ ਤੋਂ ਬਾਗੀ ਹੀਰੋ
ਰੋਬਿਨ ਹੁੱਡ (ਅੰਗਰੇਜ਼ੀ: Robin Hood) (ਪੁਰਾਣੇ ਸਰੋਤਾਂ ਵਿੱਚ ਹਿੱਜੇ Robyn Hode) ਅੰਗਰੇਜ਼ੀ ਲੋਕ ਕਥਾਵਾਂ ਦਾ ਇੱਕ ਕਾਨੂੰਨ ਤੋਂ ਬਾਗੀ ਹੀਰੋ ਹੈ। ਉਹ ਇੱਕ ਅਚੁੱਕ ਤੀਰੰਦਾਜ ਅਤੇ ਕੁਸ਼ਲ ਤਲਵਾਰਬਾਜ ਸੀ ਜਿਸ ਨੂੰ ਅੱਜ ਵੀ ਆਪਣੇ ਸਾਥੀਆਂ ਨਾਲ ਮਿਲਕੇ ਅਮੀਰਾਂ ਦੀ ਜਾਇਦਾਦ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦੇਣ ਲਈ ਜਾਣਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਰਾਬਿਨ ਹੁਡ ਅਤੇ ਉਸ ਦੇ ਬੰਦਿਆਂ ਨੂੰ ਹਰੇ ਕਪੜੇ ਪਹਿਨੇ ਹੋਏ ਚਿਤਰਿਆ ਜਾਂਦਾ ਹੈ।