ਰੋਮਨ ਜੈਕਬਸਨ

(ਰੋਮਨ ਜੈਕੋਬਸਨ ਤੋਂ ਮੋੜਿਆ ਗਿਆ)

ਰੋਮਨ ਓਸੀਪੋਵਿੱਚ ਜੈਕਬਸਨ (ਰੂਸੀ: Рома́н О́сипович Якобсо́н) (11 ਅਕਤੂਬਰ 1896[1] – 18 ਜੁਲਾਈ [2] 1982) ਇੱਕ ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਸੀ।

ਰੋਮਨ ਜੈਕਬਸਨ
ਜਨਮ11 ਅਕਤੂਬਰ 1896
ਮੌਤ18 ਜੁਲਾਈ 1982 (85 ਸਾਲ)
ਜੀਵਨ ਸਾਥੀਸਵਾਤਾਵਾ ਪਿਰਕੋਵਾ
ਸਕੂਲਮਾਸਕੋ ਲਿੰਗੁਇਸਟਿਕ ਸਰਕਲ
ਪਰਾਗ ਲਿੰਗੁਇਸਟਿਕ ਸਰਕਲ
ਮੁੱਖ ਰੁਚੀਆਂ
ਭਾਸ਼ਾ-ਵਿਗਿਆਨ
ਮੁੱਖ ਵਿਚਾਰ
ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ


 ਸੰਰਚਨਾਤਮਕ ਭਾਸ਼ਾ-ਵਿਗਿਆਨ ਦੇ ਖੇਤਰ ਵਿਚ ਰੋਮਨ ਜੈਕਬਸਨ (Roman Jacobson) ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਇਸ ਖੇਤਰ ਵਿਚ ਅੰਤਰ-ਰਾਸ਼ਟ੍ਰੀ ਪੱਧਰ ਉਤੇ ਚਲ ਰਹੇ ਵਿਚਾਰ-ਪ੍ਰਵਾਹਾਂ ਵਿਚ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਤੇ ਕੇਂਦਰੀ ਸ਼ਖਸੀਅਤ ਰੋਮਨ ਜੈਕਬਸਨ ਦੀ ਸੀ, ਜੋ 1896 ਈ. ਵਿਚ ਮਾਸਕੋ ਵਿਚ ਪੈਦਾ ਹੋਇਆ, ਮਾਸਕੋ ਦੇ ਭਾਸ਼ਾ-ਵਿਗਿਆਨੀਆਂ ਦਾ ਮੋਹਰੀ ਬਣਿਆ ਅਤੇ 1919 ਈ. ਵਿਚ ਰੂਸੀ ਭਵਿੱਖਵਾਦ ਦਾ ਸਿੱਧਾਂਤਕਾਰ ਬਣਿਆ। 1920 ਈ. ਵਿਚ ਜੈਕਬਸਨ ਚੈਕੋਸਲੋਵਾਕੀਆ ਵਿਚ ਆ ਵਸਿਆ ਅਤੇ ਮਾਰਚ 1925 ਈ. ਵਿਚ ਉਸ ਨੇ ਮੈਥੀਸਿਅਸ ਡ(Mathesius), ਤੰਕ (Trnka), ਕਾਰਜ਼ੇਵਸਕੀ (Karcevsky) ਆਦਿ ਭਾਸ਼ਾ-ਵਿਗਿਆਨੀਆਂ ਦੇ ਸਹਿਯੋਗ ਨਾਲ ਪਰਾਗ ਸਰਕਲ ਦੀ ਸਥਾਪਨਾ ਦੀ ਯੋਜਨਾ ਬਣਾਈ ਅਤੇ ਸਿੱਟੇ ਵਜੋਂ 16 ਅਕਤੂਬਰ 1928 ਨੂੰ ਪਰਾਗ ਸਰਕਲ ਹੋਂਦ ਵਿਚ ਆਇਆ। ਇਥੇ ਹੀ ਪਹਿਲਾਂ ਰੂਪਵਾਦੀ ਤੇ ਮਗਰੋਂ ਸੰਰਚਨਾਵਾਦੀ ਵਿਚਾਰਾਂ ਨੇ ਉਸ ਦੇ ਚਿੰਤਨ ਸਦਕਾ ਯੂਰਪ ਦੇ ਭਾਸ਼ਾ-ਵਿਗਿਆਨੀਆਂ ਨੂੰ ਪ੍ਰਭਾਵਿਤ ਕੀਤਾ। ਰੋਮਨ ਜੈਕਬਸਨ ਦੁਆਰਾ ਰਚਿਤ On Czech Verse, The Sound and Shape of Language, Selected Writings, Six Lectures on Sound and Meaning, Studies in Language and Literature in Honour of M.Schlauch ਅਤੇ (ਐਮ. ਹਾਲੇ (M.Halle) ਨਾਲ ਮਿਲ ਕੇ ਲਿਖੀ) Fundamentals of Language ਆਦਿ ਪੁਸਤਕਾਂ ਵਧੇਰੇ ਪ੍ਰਸਿੱਧ ਹੋਈਆਂ। ਛਿਆਸੀ ਵਰ੍ਹਿਆਂ ਦੀ ਉਮਰ ਭੋਗਣ ਮਗਰੋਂ 1982 ਈ. ਵਿਚ ਰੋਮਨ ਜੈਕਬਸਨ ਦੀ ਮੌਤ ਹੋਈ।
  ਪਰਾਗ ਸਰਕਲ ਦੇ ਸੰਰਚਨਾਵਾਦੀ ਚਿੰਤਨ ਨੂੰ ਦਿਸ਼ਾ ਪ੍ਰਦਾਨ ਕਰਨ ਵਾਲਾ ਰੋਮਨ ਜੈਕਬਸਨ ਭਾਸ਼ਾ ਤੋਂ ਗੱਲ ਸ਼ੁਰੂ ਕਰਦਾ ਹੈ। ਉਹ ਭਾਸ਼ਾ ਨੂੰ ਇਕ ਪ੍ਰਕਾਰਜੀ ਪ੍ਰਬੰਧ (functional system) ਦੇ ਤੌਰ 'ਤੇ ਦੇਖਦਾ ਹੈ। ਉਸ ਦੇ ਮਤ ਅਨੁਸਾਰ ਉਚਾਰ-ਵਿਸ਼ੇ ਦੀ ਉੱਦੇਸ਼ਮੁਖਤਾ ਦੀ ਵਿਆਖਿਆਤਮਕ ਪ੍ਰਕ੍ਰਿਤੀ ਇਕ ਪ੍ਰਕਾਰਜੀ ਦ੍ਰਿਸ਼ਟੀ ਦੀ ਮੰਗ ਕਰਦੀ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਭਾਸ਼ਾ ਅਭਿਵਿਅਕਤੀ-ਮਾਧਿਅਮ ਦਾ ਇਕ ਪ੍ਰਬੰਧ ਹੈ, ਜਿਹੜੀ ਇਕ ਖ਼ਾਸ ਮੰਤਵ ਦੀ ਸਿੱਧੀ ਲਈ ਕਾਰਜਸ਼ੀਲ ਰਹਿੰਦੀ ਹੈ। ਇਹ ਮੰਤਵ ਜ਼ਰੂਰੀ ਤੌਰ ਤੇ ਸੰਚਾਰਮੂਲਕ ਨਹੀਂ ਹੁੰਦਾ। ਇਸ ਲਈ ਭਾਸ਼ਾ-ਪ੍ਰਬੰਧ ਨੂੰ ਸਮਝੇ ਬਗੈਰ ਕਿਸੇ ਵੀ ਭਾਸ਼ਕ ਤੱਥ ਨੂੰ ਨਹੀਂ ਸਮਝਿਆ ਜਾ ਸਕਦਾ। ਇਹ ਦ੍ਰਿਸ਼ਟੀ ਸਿੱਧੇ ਤੌਰ ਤੇ ਕੁਝ ਕੁ ਬੁਨਿਆਦੀ ਗੱਲਾਂ ਵਲ ਧਿਆਨ ਦਿਵਾਉਂਦੀ ਹੈ, ਜਿਹੜੀਆਂ ਸੰਰਚਨਾਵਾਦੀ ਚਿੰਤਨ ਦੇ ਵਿਕਾਸ ਦੇ ਪੱਖ ਤੇ ਖ਼ਾਸ ਅਹਿਮੀਅਤ ਰੱਖਦੀਆਂ ਹਨ। ਸਭ ਤੋਂ ਪਹਿਲੀ ਗੱਲ, ਇਥੇ ਵੀ ਇਕਾਲਿਕਤਾ ਦੀਆਂ ਸਮੱਸਿਆਵਾਂ ਹਨ। ਅਸਲ ਵਿਚ, ਜੈਕਬਸਨ ਅਨੁਸਾਰ, ਭਾਸ਼ਾ-ਸਾਮੱਗ੍ਰੀ ਜਟਿਲ ਜੀਵਨ ਦਾ ਅਨਿੱਖੜਵਾਂ ਅੰਗ ਹੈ। ਅਜਿਹੀ ਸਾਮੱਗ੍ਰੀ ਦਾ ਇਕਾਲਿਕ ਵਿਸ਼ਲੇਸ਼ਣ ਹੀ ਭਾਸ਼ਾ ਦੀ ਪ੍ਰਕ੍ਰਿਤੀ ਅਤੇ ਗੁਣਾਂ ਨੂੰ ਸਮਝਣ ਦਾ ਇਕਮਢੰਗ ਹੈ। ਦੂਜੀ ਗੱਲ ਇਹ ਹੈ ਕਿ ਉਸ ਨੇ ਭਾਸ਼ਾ-ਵਿਗਿਆਨ ਦੇ ਤੁਲਨਾਤਮਕ ਵਿਸ਼ਲੇਸ਼ਣ ਦੀਆਂ ਸੰਭਾਵਨਾਵਾਂ ਉੱਤੇ ਵੀ ਰੌਸ਼ਨੀ ਪਾਈ ਹੈ। ਇਸ ਦ੍ਰਿਸ਼ਟੀ ਅਨੁਸਾਰ ਨਾ ਕੇਵਲ ਗੁੰਝਲਾਂ । ਅਤੇ ਉਨ੍ਹਾਂ ਭਾਸ਼ਾਵਾਂ ਦੀ ਸਾਮਾਜਿਕ ਅਤੇ ਇਤਿਹਾਸਿਕ ਸਾਮੱਗੀ ਦੀ ਪਰਸਪਰ ਤੁਲਨਾ ਕੀਤੀ ਜਾ ਸਕਦੀ ਹੈ, ਸਗੋਂ ਭਾਸ਼ਾ-ਵਿਗਿਆਨਿਕ ਸਿਸਟਮਾਂ ਦੇ ਸੰਰਚਨਾਵਾਦੀ ਨਿਯਮ ਵੀ ਲੱਭੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਪਰਸਪਰ ਤੁਲਨਾ ਕੀਤੀ ਜਾ ਸਕਦੀ ਹੈ। ਇਹ ਤੁਲਨਾ ਇਪਕਾਲਿਕ ਤੇ ਕਾਲਕ੍ਰਮਿਕ ਦੋਹਾਂ ਪੱਖਾਂ ਤੋਂ ਸਕਦੀ ਹੈ। ਇਸ ਦੇ ਨਾਲ ਹੀ ਧੁਨੀਵਿਉਂਤ-ਪ੍ਰਬੰਧ (phonological system) ਦੇ ਸੰਰਚਨਾਵਾਦੀ =ਮ ਦੀਆਂ ਹੱਦ-ਲਕੀਰਾਂ ਨਿਸਚਿਤ ਕੀਤੀਆਂ ਗਈਆਂ ਹਨ। ਜੈਕਬਸਨ ਅਨੁਸਾਰ ਇਸ ਪ੍ਰਬੰਧ ਦੇ ਵਿਸ਼ਲੇਸ਼ਣ ਦਾ ਮੰਤਵ ਸਾਰਥਕ ਧੁਨੀਆਂ (phonemes) ਦੀ, ਭਾਸ਼ਾ ਸਿਸਟਮ ਨਾਲ ਧੁਨੀ-ਵਿਉਂਤ ਦੇ ਪਰਸਪਰ ਸੰਬੰਧਾਂ ਦੀ, ਅਤੇ ਸਾਰਥਕ ਧੁਨੀਆਂ ਦੇ ਅਨੇਕ ਪ੍ਰਕਾਰ ਦੇ ਉੱਟਾਂ ਦੇ ਨਿਰਮਾਣ ਵਰਗੇ ਅੰਸ਼ਾਂ ਦੀ ਭਾਲ ਕਰਨਾ ਹੈ। ਇਹ ਸਭ ਭਾਸ਼ਾ-ਸੰਰਚਨਾ ਦੇ ਧੁਨੀ-ਵਿਉਂਤੀ ਅਤੇ ਰੂਪ-ਵਿਗਿਆਨਿਕ (morphological) ਵੇਰਵੇ ਦੇ ਅੰਸ਼ ਹਨ। 2
   ਰੋਮਨ ਜੈਕਬਸਨ ਨੇ ਇਹ ਵੀ ਸਥਾਪਿਤ ਕੀਤਾ ਕਿ ਸ਼ਬਦ ਭਾਸ਼ਾ-ਵਿਗਿਆਨਿਕ ਵਰਗ ਦਾ ਪ੍ਰਤਿਫਲ ਹੈ ਅਤੇ ਸ਼ਬਦਾਂ ਦੇ ਉੱਟ ਵਾਕ-ਵਿਧਾਨਕ (syntagmatic) ਕਾਰਜ-ਪ੍ਰਣਾਲੀ ਦਾ ਸਿੱਟਾ ਹਨ। ਇਸ ਵਾਕ-ਵਿਧਾਨਕ ਕਾਰਜ-ਪ੍ਰਣਾਲੀ ਦਾ ਬੁਨਿਆਦੀ ਪ੍ਰਕਾਰਜ ਨਿਰੂਪਕ (predicative) ਹੈ। ਭਾਸ਼ਾ ਵਿਚਲੀ ਨਿਰੂਪਕ ਸਰਗਰਮੀ ਦਾ ਅਧਿਐਨ ਕਰਨ ਨਾਲ ਇਹ ਸਪੱਸ਼ਟ ਹੋ ਸਕਦਾ ਹੈ ਕਿ ਵਿਸ਼ਾ ਭਾਸ਼ਾ-ਵਿਗਿਆਨਿਕ ਪੱਖ ਤੋਂ ਕਿਵੇਂ ਕਾਰਜਸ਼ੀਲ ਹੁੰਦਾ ਹੈ।
   ਜੈਕਬਸਨ ਤੇ ਪਰਾਗ ਸਕੂਲ ਦੇ ਸੰਰਚਨਾਵਾਦੀ ਚਿੰਤਕਾਂ ਦੀ ਅਗਲੀ ਮਹਤੱਵਪੂਰਨ ਗੱਲ ਦੇ ਨਿਖੇੜਿਆਂ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀ ਧਾਰਣਾ ਹੈ ਕਿ ਮਨ ਵਿਚ ਲੁਪਤ ਭਾਸ਼ਾ ਬੋਲ ਦੁਆਰਾ ਅਭਿਵਿਅਕਤ ਹੋਈ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਅਤੇ ਇਸ ਦੇ ਨਾਲ ਹੀ ਉਹ ਵਿਹਾਰ-ਭਾਸ਼ਾ ਤੇ ਕਾਵਿ-ਭਾਸ਼ਾ ਵਿਚਕਾਰ ਨਿਖੇੜਾ ਸਥਾਪਿਤ ਕਰਦੇ ਹਨ। ਦਾਰਸ਼ਨਿਕ ਦ੍ਰਿਸ਼ਟੀ ਤੋਂ ਪਹਿਲਾ ਨਿਖੇੜਾ ਦਿਲਚਸਪ ਹੈ ਅਤੇ ਅਜੋਕੇ ਸੰਰਚਨਾਵਾਦੀ ਚਿੰਤਨ ਵਿਚ ਵੀ ਦ੍ਰਿਸ਼ਟੀਗਤ ਹੁੰਦਾ ਹੈ। ਜੈਕਬਸਨ ਦਾ ਕਹਿਣਾ ਹੈ ਕਿ ਬੋਲਣ ਵਾਲਿਆਂ ਦੀ ਬਹੁਗਿਣਤੀ ਬੋਲ-ਚਾਲ ਵਿਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਵਿਸ਼ੇਸ਼ ਮਸਲੇ ਦੇ ਤੌਰ 'ਤੇ ਗ੍ਰਹਿਣ ਕਰਦੀ ਹੈ ਕਿਉਂਕਿ ਉਹ ਭਾਸ਼ਾ-ਵਿਗਿਆਨਿਕ ਰੂਪਾਂ ਨੂੰ ਬੋਲਚਾਲ ਨਾਲੋਂ ਵਧੇਰੇ ਸੋਚਣ ਸਮੇਂ ਲਾਗੂ ਕਰਨ ਦੀ ਰੁਚੀ ਰੱਖਦੇ ਹਨ। ਦੂਜੇ ਸ਼ਬਦਾਂ ਵਿਚ, ਭਾਸ਼ਾ-ਵਿਗਿਆਨਿਕ ਰੂਪਾਂ ਦੀ ਹੋਂਦ ਆਂਤਰਿਕ ਰੂਪਾਂ ਦੇ ਤੌਰ ਤੇ ਹੁੰਦੀ ਹੈ ਜੋ ਬੋਲੇ ਜਾਣ ਨਾਲ ਅਸਲੀ ਰੂਪ ਗ੍ਰਹਿਣ ਕਰਦੇ ਹਨ। ਇਸ ਤਰ੍ਹਾਂ ਬੋਲਣਾ ਤੇ ਸੋਚਣਾ ਦੋਵੇਂ ਹੀ ਭਾਸ਼ਾ ਦੇ ਆਂਤਰਿਕ ਰੂਪਾਂ ਦਾ ਪ੍ਰਤੱਖ ਸਰੂਪ ਹਨ। ਬੋਲ-ਰੂਪਾਂ ਦਾ ਅੰਤਰੀਕਰਣ ਸਿਰਫ ਬੋਲਣ ਤੇ ਸੋਚਣ ਦੁਆਰਾ ਹੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਭਾਸ਼ਾ ਨੂੰ ਵਰਤੋਂ ਵਿਚ ਲਿਆਉਣਾ ਅਖ਼ਤਿਆਰੀ ਕਿਆ ਨਹੀਂ। ਅਜਿਹਾ ਹੋਣਾ ਲਾਜ਼ਮੀ ਹੈ ਤਾਂ ਕਿ ਭਾਸ਼ਾ-ਪ੍ਰਯੋਗ ਰਾਹੀਂ ਅੰਤਰੀਕਰਣ ਦੀ ਪ੍ਰਕ੍ਰਿਆ ਸੰਪੰਨ ਹੋ ਸਕੇ।ਪਰ ਇਹ ਕੋਈ ਵਧੇਰੇ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਕਾਵਿ-ਭਾਸ਼ਾ ਦੀ ਸ਼ੁੱਧ ਸੁਤੰਤਰ ਦਾ ਪ੍ਰਕਾਰਜੀ ਵਿਸ਼ਲੇਸ਼ਣ ਵਿਹਾਰ-ਭਾਸ਼ਾ ਤੇ ਕਾਵਿ-ਭਾਸ਼ਾ ਦੇ ਪ੍ਰਕਾਰਜੀ ਵਿਸ਼ਲੇਸ਼ਣ ਨਾਲੋਂ ਵਧੇਰੇ ਕਾਮਯਾਬ ਦੂਜੇ ਨਿਖੇੜੇ ਬਾਰੇ ਇਹ ਗੱਲ ਖ਼ਾਸ ਧਿਆਨ ਦੀ ਮੰਗ ਕਰਦੀ ਹੈ ਕਿ ਵਿਹਾਰਿਕ ਤੇ ਸਾਹਿਤ-ਭਾਹੋਂਦ ਨਿਰਵਿਵਾਦ ਹੈ। ਇਸ ਬਾਰੇ ਜੈਕਬਸਨ ਇਸ ਤੱਥ ਤੋਂ ਗੱਲ ਸ਼ੁਰੂ ਕਰਦਾ ਹੈ ਕਿ ਸਾਹਿਤ ਦੇ ਇਤਿਹਾਸਕਾਰ ਕਾਵਿ-ਭਾਸ਼ਾ ਉੱਤੇ ਧਿਆਨ ਕੇਂਦਰਿਤ ਕਰਨ ਸਮੇਂ ਇਸ ਦੀ ਸੁਤੰਤਰ ਹੋਂਦ ਨੂੰ ਪੂਰੇ ਤੌਰ 'ਤੇ ਧਿਆਨ ਵਿਚ ਨਹੀਂ ਰੱਖਦੇ। ਇਸ ਲਈ ਸਾਨੂੰ ਕਾਵਿ ਦੇ ਇਕਾਲਿਕ ਵਿਸ਼ਲੇਸ਼ਣ ਵਲ ਰੁਚਿਤ ਹੋਣਾ ਚਾਹੀਦਾ ਹੈ। ਕਾਵਿ-ਭਾਸ਼ਾ ਵਿਚੋਂ ਲੱਭਦਾ ਵਿਅਕਤੀਗਤ ਸਿਰਜਣਾਤਮਕ ਕਾਰਜ ਕੇਵਲ ਇਕ ਕਾਵਿ-ਪਰੰਪਰਾ ਦਾ ਰਿਣੀ ਹੁੰਦਾ ਹੈ, ਸਗੋਂ ਵਿਹਾਰਿਕ ਸੰਚਾਰ ਦੀ ਭਾਸ਼ਾ ਦਾ ਵੀ ਰਿਣੀ ਹੁੰਦਾ ਹੈ। ਇਸ ਅੰਤਰ-ਸੰਬੰਧ ਦਾ ਵੀ ਇਕਾਲਿਕ ਵਿਸ਼ਲੇਸ਼ਣ ਹੋਣਾ ਲਾਜ਼ਮੀ ਹੈ, ਪਰ ਇਸ ਦੇ ਨਾਲ ਹੀ ਇਸ ਦੇ ਵਿਸ਼ਾਲ ਸੰਦਰਭ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਦੇਣਾ ਚਾਹੀਦਾ ਜਿਸ ਵਿਚ ਕਾਲ-ਕ੍ਰਮਿਕ ਅਧਿਐਨ ਵੀ ਸ਼ਾਮਲ ਹੈ। ਇਥੇ ਬੁਨਿਆਦੀ ਸਿੱਧਾਂਤ ਇਹੋ ਹੀ ਰਹਿੰਦਾ ਹੈ ਕਿ ਕਾਵਿ-ਰਚਨਾ ਇਕ ਅਜਿਹੀ ਪ੍ਰਕਾਰਜੀ ਸੰਰਚਨਾ ਹੈ ਜਿਸ ਦੇ ਵਿਭਿੰਨ ਅੰਸ਼ਾਂ ਨੂੰ ਸੰਗਠਿਤ ਸਮੁੱਚ ਤੋਂ ਬਾਹਰ ਰੱਖ ਕੇ ਨਹੀਂ ਸਮਝਣਾ ਚਾਹੀਦਾ। ਭਾਸ਼ਾ ਦੇ ਉਹ ਸਾਰੇ ਅੰਸ਼ ਜੋ ਨਿਰੋਲ ਸੰਚਾਰ-ਭਾਸ਼ਾ ਵਿਚ ਇਕ ਮਾਤਹਿਤੀ ਰੋਲ ਅਦਾ ਕਰਦੇ ਹਨ, ਕਾਵਿ-ਭਾਸ਼ਾ ਵਿਚ ਉਹ ਵਿਸ਼ੇਸ਼ ਮੁੱਲ ਗ੍ਰਹਿਣ ਕਰ ਲੈਂਦੇ ਹਨ। ਕਾਵਿ-ਭਾਸ਼ਾ ਨੂੰ ਵਰਤੋਂ ਵਿਚ ਲਿਆਉਣ ਨਾਲ ਭਾਸ਼ਕ ਅੰਸ਼ਾਂ ਦੀ ਸ੍ਵੈਚਾਲਿਤ ਦਰਜੇਵਾਰਤਾ ਖ਼ਤਮ ਹੋ ਜਾਂਦੀ ਹੈ ਅਤੇ ਇਕ ਅਜਿਹਾ ਕਾਵਿਕ ਅਰਥ-ਸ਼ਾਸਤ੍ਰ (semantics) ਹੋਂਦ ਵਿਚ ਆਉਂਦਾ ਹੈ, ਜੋ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ।
  ਸੰਰਚਨਾਤਮਕ ਭਾਸ਼ਾ-ਵਿਗਿਆਨ ਬਾਰੇ ਚਰਚਾ ਨੂੰ ਅਗਾਂਹ ਤੋਰਦਿਆਂ ਹੋਇਆ ਰੋਮਨ ਜੈਕਬਸਨ ਨੇ ਸੰਚਾਰ-ਸਿੱਧਾਂਤ ਦਾ ਇਕ ਵਿਲੱਖਣ ਮਾਡਲ ਪੇਸ਼ ਕੀਤਾ ਹੈ। ਉਸ ਦਾ ਸੰਚਾਰ-ਸਿੱਧਾਂਤ ਕਿਸੇ ਵੀ ਬੋਲ-ਘਟਨਾ ਵਿਚਲੇ ਛੇ ਬੁਨਿਆਦੀ ਅੰਸ਼ਾਂ ਦਾ ਵਿਸ਼ਲੇਸ਼ਣ ਕਰਨ ਦਾ ਸੌਖਾ ਰਾਹ ਦੱਸਦਾ ਹੈ। ਗੱਲ ਭਾਵੇਂ ਆਮ ਗੁਫ਼ਤਗੂ ਦੀ ਹੋਵੇ ਜਾਂ ਕਵਿਤਾ ਦੀ; ਇਕ ਪੈਗ਼ਾਮ ਦੀ ਹੋਂਦ ਯਕੀਨੀ ਹੁੰਦੀ ਹੈ ਜਿਹੜਾ ਪ੍ਰੇਸ਼ਕ (sender) ਵਲੋਂ ਪ੍ਰਾਪਤ-ਕਰਤਾ (receiver) ਵਲ ਭੇਜਿਆ ਹੁੰਦਾ ਹੈ। ਇਹ ਤਾਂ ਸੰਚਾਰ ਦੇ ਅਤਿ ਸਪੱਸ਼ਟ ਪੱਖ ਹਨ। ਪਰ ਸਫ਼ਲ ਸੰਚਾਰ ਬੋਲ-ਘਟਨਾ ਦੇ ਤਿੰਨ ਹੋਰ ਪੱਖਾਂ ਉਤੇ ਵੀ ਨਿਰਭਰ ਕਰਦਾ ਹੈ। ਪੈਗ਼ਾਮ ਦਾ ਕਿਸੇ ਸਰੀਰਕ ਜਾਂ ਮਾਨਸਕ ਸੰਪਰਕ (contact) ਦੁਆਰਾ ਭੇਜਿਆ ਜਾਣਾ ਲਾਜ਼ਮੀ ਹੈ; ਇਸ ਦਾ ਕਿਸੇ ਕੋਡ (code) ਵਿਚ ਬੱਝਿਆ ਹੋਣਾ ਜ਼ਰੂਰੀ ਹੈ; ਅਤੇ ਇਸ ਦਾ ਕਿਸੇ ਸੰਦਰਭ (context) ਵਲ ਸੰਕੇਤ ਕਰਨਾ ਆਵੱਸ਼ਕ ਹੈ। ਸੰਦਰਭ ਦੀ ਲੋਅ ਵਿਚ ਹੀ ਪੈਗ਼ਾਮ ਦਾ ਸਹੀ ਥਹੁ-ਪਤਾ ਲੱਗਦਾ ਹੈ। ਪਰ ਉਸ ਪੈਗ਼ਾਮ ਤਕ ਪੁੱਜਣ ਲਈ ਪ੍ਰਾਪਤ-ਕਰਤਾ ਦਾ ਉਸ ਕੋਡ ਤੋਂ ਜਾਣੂ ਹੋਣਾ ਜ਼ਰੂਰੀ ਹੈ ਜਿਸ ਵਿਚ ਪੈਗ਼ਾਮ ਬੱਝਾ ਹੋਇਆ ਹੈ। ਜੇ ਉਸ ਪ੍ਰਾਪਤ-ਕਰਤਾ ਨੂੰ ਕੋਡ ਦੀ ਸਮਝ ਤਾਂ ਹੈ, ਪਰ ਉਸ ਬੋਲ ਨਾਲ ਸੰਪਰਕ ਨਹੀਂ, ਤਾਂ ਵੀ ਕੁਝ ਪਿੜ-ਪੱਲੇ ਨਹੀਂ ਪੈਂਦਾ। ਉਦਾਹਰਣ ਵਜੋਂ ਬਾਣੀ ਦੇ ਪ੍ਰਸੰਗ ਵਿਚ ਜੇ ਬਾਣੀ-ਗ੍ਰੰਥ ਖੁੱਲ੍ਹੇ ਹੋਏ ਰੂਪ ਵਿਚ ਸਾਡੀਆਂ ਨਜ਼ਰਾਂ ਸਾਹਮਣੇ ਨਹੀਂ, ਜਾਂ ਬਾਣੀ ਕੰਨਾਂ ਤੱਕ ਨਹੀਂ ਪਹੁੰਚ ਰਹੀ, ਤਾਂ ਵੀ ਜੈਕਬਸਨ ਅਨੁਸਾਰ ਪੈਗਾਮ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਪ੍ਰੇਸ਼ਕ ਤੇ ਪ੍ਰਾਪਤ-ਕਰਤਾ ਨੂੰ ਮਾਨਵੀ ਪੱਧਰ ਉੱਤੇ ਜੋੜਨ ਵਾਲਾ ਪੈਗ਼ਾਮ ਤਾਂ ਕੇਵਲ ਇਕ ਸ਼ਾਬਦਿਕ ਰੂਪ ਹੈ ਜਿਹੜਾ ਅਰਥਾਂ ਨੂੰ ਸੰਚਾਰਿਤ ਕਰਨ ਲਈ ਬੋਲ-ਘਟਨਾ ਦੇ ਹੋਰ ਸਾਰੇ ਐਸ਼ਾਂ ਉੱਤੇ ਨਿਰਭਰ ਕਰਦਾ ਹੈ। ਪੈਗ਼ਾਮ ਆਪਣੇ ਆਪ ਵਿਚ ਅਰਥ ਨਹੀਂ ਕਿਉਂਕਿ ਅਰਥ ਤਾਂ ਸਮੁੱਚੀ ਬੋਲ-ਘਟਨਾ ਦੇ ਅਖੀਰ ਉਤੇ ਪਿਆ ਹੁੰਦਾ ਹੈ। ਬੋਲ-ਘਟਨਾ ਦੇ ਇਨ੍ਹਾਂ ਛੇ ਅੰਬਾਂ ਨੂੰ ਹੇਠਾਂ ਦਿੱਤੇ ਖ਼ਾਕੇ ਦੀ ਮਦਦ ਨਾਲ ਸਮਝਿਆ ਜਾ ਸਕਦਾ ਹੈ।

ਸੰਦਰਭ (context)

ਗੱਲ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ ਗੁਰੂ ਨਾਨਕ-ਬਾਣੀ ਵਿਚੋਂ ਮਿਸਾਲ ਲਈ ਜਾ ਸਕਦੀ ਹੈ। ਗੁਰੂ ਜੀ ਲਿਖਦੇ ਹਨ :

ਖਿੰਥਾ ਕਾਲ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ। (ਜਪੁ)

ਭਾਵਾਰਥ ਇਹ ਹੈ ਕਿ ਹੇ ਮਨੁੱਖ ! ਤੇਰੀ ਖਫਣੀ ਇਹ ਹੋਵੇ ਕਿ ਮਰਨਾ ਹੈ; ਤੇਰੀ ਰਹੁ-ਰੀਤ ਇਹ ਹੋਵੇ ਕਿ ਦੇਹੀ ਨੂੰ ਕੁਆਰੀਆਂ ਵਾਂਗ ਪਵਿੱਤਰ ਰੱਖਣਾ ਹੈ ਅਤੇ ਜੋਗੀਆਂ ਦੀ ਰਹਿਣੀ ਵਾਂਗ ਡੰਡਾ ਨਿਸਚੇ ਦਾ ਹੋਵੇ। ਪ੍ਰਾਪਤ-ਕਰਤਾ ਦੇ ਸਾਹਮਣੇ ਇਹੋ ਇਕੋ ਪੰਕਤੀ ਹੈ ਜੋ ਪ੍ਰੇਸ਼ਕ (ਗੁਰੂ ਜੀ) ਪਾਸੋਂ ਭਾਸ਼ਕ ਕੋਡ ਦੇ ਮਾਧਿਅਮ ਰਾਹੀਂ ਗ੍ਰਹਿਣ ਕੀਤੀ ਗਈ ਹੈ। ਪਰ ਇਸ ਪੰਕਤੀ ਵਿਚਲਾ ਪੈਗਾਮ ਇਸ ਕਰਕੇ ਸਪੱਸ਼ਟ ਨਹੀਂ ਕਿਉਂਕਿ ਸੰਦਰਭ ਗੁਆਚਿਆ ਹੋਇਆ ਹੈ। ਪਾਠ ਨਾਲ ਸੰਪਰਕ ਵੀ ਹੈ, ਕੋਡ ਬਾਰੇ ਜਾਣਕਾਰੀ ਵੀ ਹੈ, ਪਰ ਅਰਥਾਂ ਦੀ ਗਹਿਰਾਈ ਤਕ ਪੁੱਜਣਾ ਤਾਂ ਹੀ ਮੁਮਕਿਨ ਹੈ ਜੇਕਰ ਪੈਗ਼ਾਮ ਪ੍ਰਾਪਤ-ਕਰਤਾ ਦੀ ਪਕੜ ਵਿਚ ਆਵੇ।

ਵਰੇ छवि

 ਜੈਕਬਸਨ ਦੇ ਸੰਚਾਰ ਬਾਰੇ ਵਿਚਾਰਾਂ ਵਿਚੋਂ ਕੇਂਦਰੀ ਨੁਕਤਾ ਇਹ ਉਭਰਦਾ ਹੈ ਕਿ ਪੈਗਾਮ’ ਬੋਲ-ਘਟਨਾ ਦੇ ਸੰਪੂਰਣ ਅਰਥ ਨੂੰ ਅਗ੍ਰਭੂਮਿਤ ਕਰਨ ਤੋਂ ਅਸਮਰਥ ਹੁੰਦਾ ਹੈ; ਅਤੇ ਜੋ ਕੁਝ ਸੰਚਰਿਤ ਹੋ ਰਿਹਾ ਹੈ ਉਸ ਦੀ ਵਧੇਰੇ ਨਿਰਭਰਤਾ ਸੰਦਰਭ, ਕੋਡ ਅਤੇ ਸੰਪਰਕ ਦੇ ਮਾਧਿਅਮ ਉਪਰ ਹੈ। ਸੰਖੇਪ ਵਿਚ ਇਉਂ ਕਿਹਾ ਜਾ ਸਕਦਾ ਹੈ 'ਅਰਥ' ਸੰਚਾਰ ਦੇ ਸਮੁੱਚੇ ਕਾਰਜ ਵਿਚ ਨਿਹਿਤ ਹੈ; ਅਤੇ ਇਹ ਸਥਿਤੀ ਇਸ ਤੱਥ ਵਲ ਸੰਕੇਤ ਕਰਦੀ ਹੈ ਕਿ ਸਾਰੀਆਂ ਭਾਸ਼ਾਵਾਂ ਵਿਚ ਵਿਆਕਰਣਿਕ ਅੰਸ਼ ਹੁੰਦੇ ਹਨ ਜਿਨ੍ਹਾਂ ਦਾ ਕੋਈ ਸੁਨਿਸਚਿਤ ਅਰਥ ਨਹੀਂ ਹੁੰਦਾ ਅਤੇ ਇਸ ਪੱਖ ਤੋਂ ਉਹ ਸੰਦਰਭ ਉਤੇ ਪੂਰੀ ਤਰ੍ਹਾਂ ਆਸ਼ਰਿਤ ਹੁੰਦੇ ਹਨ ਜਿਸ ਵਿਚ ਉਨ੍ਹਾਂ ਦਾ ਪ੍ਰਯੋਗ ਹੋਇਆ ਹੈ। ਭਾਵ ਇਹ ਹੈ ਕਿ ਉਨ੍ਹਾਂ ਦਾ ਅਰਥ ਕਾਫ਼ੀ ਹੱਦ ਤਕ ਬਦਲਣ ਦੇ ਸਮਰੱਥ ਹੈ ਅਤੇ ਇਹ ਤਬਦੀਲੀ ਇਸ ਗੱਲ ਉਤੇ ਮੁਨਹਿਸਰ ਹੈ ਕਿ ਉਨ੍ਹਾਂ ਦੀ ਵਰਤੋਂ ਕਿਵੇਂ ਹੋਈ ਹੈ ਅਤੇ ਉਹ ਕਿਸ ਥਾਂ ਉਤੇ ਵਰਤੇ ਗਏ ਹਨ। ਪੰਜਾਬੀ ਜ਼ੁਬਾਨ ਵਿਚ ਮੈਂ, ਤੂੰ, 'ਤੁਸੀਂ' ਆਦਿ ਸ਼ਬਦ ਜਦੋਂ ਕਿਸੇ ਕਾਵਿ-ਵਾਕ ਵਿਚ ਵਰਤੇ ਜਾਂਦੇ ਹਨ, ਤਾਂ ਇਨ੍ਹਾਂ ਦਾ ਅਸਲੀ ‘ਪੁਰਖ ਤੋਂ ਭਾਵ ਉਸ ਪੈਗਾਮ ਉੱਤੇ ਨਿਰਭਰ ਕਰਦਾ ਹੈ ਜਿਸ ਵਿਚ ਇਨ੍ਹਾਂ ਦਾ ਪ੍ਰਯੋਗ ਹੋਇਆ ਹੈ। ਇਹ ਪੂਰੀ ਤਰ੍ਹਾਂ ਸੰਦਰਭ-ਆਸ਼ਰਿਤ ਹਨ ਅਤੇ ਦਿਤੇ ਗਏ ਪੈਗਾਮ ਨਾਲ ਇਨ੍ਹਾਂ ਦੀ ਅਟੁੱਟ ਪ੍ਰਾਸੰਗਿਕਤਾ ਦੇ ਕਾਰਣ ਇਹ ਭਾਸ਼ਾ-ਵਿਗਿਆਨਿਕ ਕੋਡ ਦੇ ਹੋਰ ਸਾਰੇ ਅੰਬਾਂ ਨਾਲੋਂ ਨਿਖੇੜ ਕੇ ਦੇਖੇ ਜਾ ਸਕਦੇ ਹਨ।ਸੰਦਰਭ-ਆਸ਼ਰਿਤ ਹੋਣ ਕਰਕੇ ਹੀ ਇਹ ਸਾਮਾਨਯ ਅਰਥ ਅਤੇ ਵਿਸ਼ੇਸ਼ ਅਰਥ ਵਿਚਕਾਰ ਨਿਖੇੜਾ ਸਥਾਪਿਤ ਕਰਦੇ ਹਨ।
 ਇਸ ਪੱਖ ਤੋਂ ਦੇਖਿਆਂ ਜੈਕਬਸਨ ਦੇ ਮਤ ਅਨੁਸਾਰ ਅਰਥ' ਕੋਈ ਅਜਿਹੀ ਸਥਿਰ, ਪੂਰਵ-ਨਿਸਚਿਤ ਹੋਂਦ ਨਹੀਂ ਜਿਹੜੀ ਪ੍ਰੇਸ਼ਕ ਵਲੋਂ ਪ੍ਰਾਪਤ-ਕਰਤਾ ਤਕ ਬੇਰੋਕ ਜਾ ਪਹੁੰਚਦੀ ਹੈ। ਭਾਸ਼ਾ ਦੀ ਦੀ ਮੂਲ ਪ੍ਰਕ੍ਰਿਤੀ ਹੀ ਅਜਿਹੀ ਸੰਭਾਵਨਾ ਨੂੰ ਰੱਦ ਕਰਦੀ ਹੈ। ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਚਾਰ-ਪ੍ਰਕ੍ਰਿਆ ਵਿਚ ਸ਼ਾਮਲ ਛੇ ਅੰਸ਼ਾਂ ਵਿਚ ਕਦੇ ਵੀ ਅਚੂਕ ਤਵਾਜ਼ਨ ਨਹੀਂ ਹੁੰਦਾ, ਸਗੋਂ ਇਨ੍ਹਾਂ ਵਿਚੋਂ ਕੋਈ ਨਾ ਕੋਈ ਹਮੇਸ਼ਾ ਇਕ ਦੂਜੇ ਉਤੇ ਭਾਰੂ ਹੁੰਦਾ ਹੈ। ਇਸ ਲਈ ਸੰਚਾਰ ਦੇ ਇਕ ਸਥਿਤੀ ਵਿਚ ਸੰਦਰਭ ਵਲ, ਦੂਜੀ ਸਥਿਤੀ ਵਿਚ ਕੋਡ ਵਲ ਅਤੇ ਕਿਸੇ ਹੋਰ ਸਥਿਤੀ ਵਿਚ ਸੰਪਰਕ ਵਲ ਝੁਕਣ ਦੀ ਸੰਭਾਵਨਾ ਕਾਇਮ ਰਹਿੰਦੀ ਹੈ। ਜੈਕਬਸਨ ਅਨੁਸਾਰ ਸੰਚਾਰ-ਪ੍ਰਕ੍ਰਿਆ ਵਿਚ ਸ਼ਾਮਲ ਇਨ੍ਹਾਂ ਛੇ ਅੰਸ਼ਾਂ ਵਿਚੋਂ ਹਰ ਅੰਸ਼ ਦੀ ਇਕ ਪ੍ਰਕਾਰਜੀ ਭੂਮਿਕਾ ਹੈ। ਪੈਗ਼ਾਮ ਦੀ ਪ੍ਰਕ੍ਰਿਤੀ ਅੰਤ ਇਸੇ ਤੱਥ ਦੁਆਰਾ ਹੁੰਦੀ ਹੈ ਕਿ ਇਹ ਛੇ ਅੰਸ਼ਾਂ ਵਿਚੋਂ ਕਿਸੇ ਵੀ ਭਾਰੂ ਅੰਸ਼ ਦਾ ਪ੍ਰਕਾਰਜੀ ਚਰਿੱਤਰ ਅਖ਼ਤਿਆਰ ਕਰ ਲੈਂਦਾ ਹੈ। ਦੂਜੇ ਸ਼ਬਦਾਂ ਵਿਚ ਪੈਗ਼ਾਮ ਦੇ ਅੰਦਰ ਹੀ ਬੋਲ-ਘਟਨਾ ਦੇ ਛੇ ਅੰਸ਼ ਪ੍ਰਕਾਰਜਾਂ' ਦੇ ਰੂਪ ਵਿਚ ਮੁੜ ਪ੍ਰਗਟ ਹੁੰਦੇ ਹਨ ਜਿਹੜੇ ਬੋਲ ਦੀ ਪ੍ਰਕ੍ਰਿਤੀ ਤੇ ਸੰਰਚਨਾ ਨੂੰ ਰੂਪਾਕਾਰ ਪ੍ਰਦਾਨ ਕਰਦੇ ਹਨ। ਜੈਕਬਸਨ ਇਨ੍ਹਾਂ ਪ੍ਰਕਾਰਜਾਂ ਬਾਰੇ ਸਮਝਾਉਣ ਸਮੇਂ ਆਪਣੇ ਪਹਿਲਾਂ ਪੇਸ਼ ਕੀਤੇ ਖ਼ਾਕੇ ਦੇ ਨਾਲ ਮਿਲਦਾ-ਜੁਲਦਾ ਨਿਮਨਾਂਕਿਤ ਖ਼ਾਕਾ ਉਲੀਕਦਾ ਹੈ

ਪ੍ਰਾਸੰਗਿਕ (referential)(poetic) ਭਾਵ-ਬੋਧਕ (emotive) • ਸੰਕਲਪਾਤਮਕ (conative) ਸਾਂਝ ਮੂਲਕ (phatic) ਪਰਾ-ਭਾਸ਼ (meta-lingual)

  ਹਰ ਪੈਗ਼ਾਮ ਵਿਚ ਇਹ ਛੇ ਪ੍ਰਕਾਰਜ ਹੁੰਦੇ ਹਨ ਅਤੇ ਕੁਝ ਪੈਗ਼ਾਮਾਂ ਵਿਚ ਇਨ੍ਹਾਂ ਵਿਚੋਂ ਕੁਝ ਪ੍ਰਕਾਰਜ ਦੂਜਿਆਂ ਉਤੇ ਹਾਵੀ ਹੁੰਦੇ ਹਨ। ਵਧੇਰੇ ਪੈਗ਼ਾਮ ਆਪਣੇ ਸੁਭਾ ਵਿਚ ਪ੍ਰਾਸੰਗਿਕ ਹੁੰਦੇ ਹਨ ਜਿਨ੍ਹਾਂ ਦਾ ਝੁਕਾਅ ਸੰਦਰਭ ਵਲ ਹੁੰਦਾ ਹੈ। ਕੁਝ ਪੈਗਾਮ ਭਾਵ-ਬੋਧਕੀ ਹੁੰਦੇ ਹਨ ਜਿਨ੍ਹਾਂ ਦਾ ਝੁਕਾਅ ਪ੍ਰੇਸ਼ਕ ਵਲ ਹੁੰਦਾ ਹੈ। ਇਹ ਪ੍ਰੇਸ਼ਕ ਦੇ ਰੌਆਂ ਨੂੰ ਪ੍ਰਕਾਸ਼ਮਾਨ ਕਰਦੇ ਹਨ। ਕੁਝ ਪੈਗ਼ਾਮ ਸੰਕਲਪਾਤਮਕ ਹੁੰਦੇ ਹਨ ਜੋ ਮੂਲ ਰੂਪ ਵਿਚ ਪ੍ਰਾਪਤ-ਕਰਤਾ ਵਲ ਝੁਕਾਅ ਰੱਖਦੇ ਹਨ, ਅਤੇ ਕੁਝ ਪੈਗ਼ਾਮ ਸਾਂਝਮੂਲਕ ਹੁੰਦੇ ਹਨ ਜਿਨ੍ਹਾਂ ਦਾ ਸੰਬੰਧ ਸੰਪਰਕ ਨਾਲ ਹੁੰਦਾ ਹੈ। ਪਰਾ-ਭਾਸ਼ਕ ਪੈਗਾਮ ਵੀ ਹੁੰਦੇ ਹਨ ਜਿਨ੍ਹਾਂ ਦਾ ਝੁਕਾਅ ਕੋਡ ਵਲ ਹੁੰਦਾ ਹੈ। ਪਰ, ਸਾਡੀ ਜਾਚੇ, ਬੋਲ-ਘਟਨਾ ਵਿਚ ਸਭ ਤੋਂ ਮਹੱਤਵਪੂਰਣ ਕਿਸਮ ਦਾ ਝੁਕਾਅ ਉਹ ਹੁੰਦਾ ਹੈ ਜਦੋਂ ਪੈਗ਼ਾਮ ਧੁਨੀ-ਬਣਤਰਾਂ, ਕਾਵਿ-ਸ਼ਬਦਾਵਲੀ ਤੇ ਵਾਕ-ਬਣਤਰ ਉਤੇ ਪਾਠਕ ਜਾਂ ਸਰੋਤੇ ਦਾ ਧਿਆਨ ਕੇਂਦਰਿਤ ਕਰ ਰਿਹਾ ਹੁੰਦਾ ਹੈ। ਇਹੋ ਹੀ ਕਾਵਿ-ਪ੍ਰਕਾਰਜ ਹੈ ਜਿਹੜਾ ਸਭ ਭਾਸ਼ਾਵਾਂ ਵਿਚ ਉਪਲਬਧ ਹੁੰਦਾ ਹੈ। ਇਹ ਕੇਵਲ ਕਲਾ ਤਕ ਹੀ ਸੀਮਿਤ ਨਹੀਂ ਹੁੰਦਾ ਅਤੇ ਨਾ ਹੀ ਸਾਹਿਤ-ਦੀ ਭਾਸ਼ਾ ਸ਼ੁੱਧ ਤੇ ਨਿਰੋਲ ਰੂਪ ਵਿਚ ਕਾਵਿਕ ਹੁੰਦੀ ਹੈ। ਜੈਕਬਸਨ ਦੀ ਧਾਰਣਾ ਹੈ ਕਿ ਸ਼ਾਬਦਿਕ ਕਲਾ ਦਾ ਇਕੋ ਇਕ ਪ੍ਰਕਾਰਜ ਕਾਵਿ-ਪ੍ਰਕਾਰਜ ਨਹੀਂ ਹੁੰਦਾ, ਸਗੋਂ ਇਹ ਤਾਂ ਕੇਵਲ ਇਸ ਦਾ ਸਿਰਕੱਢਵਾਂ ਪ੍ਰਕਾਰਜ ਹੁੰਦਾ ਹੈ ਜੋ ਚਿਹਨਾਂ ਦੇ ਸੰਘਣੇਪਨ ਤੇ ਸਪੱਸ਼ਟਤਾ ਨੂੰ ਉਘਾੜ ਕੇ ਚਿਹਨਾਂ ਤੇ ਹੋਰ ਵਸਤਾਂ ਵਿਚਲੇ ਬੁਨਿਆਦੀ ਚੰਦ ਨੂੰ ਹੋਰ ਜ਼ਿਆਦਾ ਡੂੰਘਾਈ ਬਖਸ਼ਦਾ ਹੈ। ਬਾਣੀ ਜਾਂ ਕਾਵਿ ਵਿਚ ਕਾਵਿ-ਪ੍ਰਕਾਰਜ ਭਾਸ਼ਾ ਦੇ ਰੂਪਾਵਲੀ-ਸੰਬੰਧਿਤ (paradigmatic) ਰੂਪਕੀ ਪਾਸਾਰ ਨੂੰ ਭਾਸ਼ਾ ਦੇ ਸਿੰਟੈਗਮੀ (syntagmatic) ਪਾਸਾਰ ਉਪਰ ਪ੍ਰਖੇਪਤ ਕਰਦਾ ਹੈ। ਧੁਨੀ-ਸਮਾਨਤਾ, ਪ੍ਰਗੀਤਕਤਾ, ਬਿੰਬ-ਵਿਧਾਨ ਉੱਤੇ ਧਿਆਨ ਕੇਂਦਰਿਤ ਕਰਕੇ ਕਵਿਤਾ ਭਾਸ਼ਾ ਨੂੰ ਸੰਘਣਾਪਣ ਪ੍ਰਦਾਨ ਕਰਦੀ ਹੈ।
  ਜੈਕਬਸਨ ਦੀ ਇਸ ਧਾਰਣਾ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ ਗੁਰੂ ਨਾਨਕ-ਬਾਣੀ ਵਿਚੋਂ ਅਨੇਕਾਂ ਮਿਸਾਲਾਂ ਲੱਭੀਆਂ ਜਾ ਸਕਦੀਆਂ ਹਨ। ਉਸ ਅਨੁਸਾਰ ਜੇ ਸੰਚਾਰ ਦਾ ਝੁਕਾਅ ਸੰਦਰਭ ਵਲ ਹੋਵੇ ਤਾਂ ਪ੍ਰਾਸੰਗਿਕ ਪ੍ਰਕਾਰਜ ਭਾਰੂ ਰਹੇਗਾ ਅਤੇ ਇਸ ਤੋਂ ਪੈਗ਼ਾਮ ਦੀ ਸਾਮਾਨਯ ਪ੍ਰਕ੍ਰਿਤੀ ਨੂੰ ਸਮਝਿਆ ਜਾ ਸਕਦਾ ਹੈ। ਰਾਗ ਤੁਖਾਰੀ ਵਿਚ ਰਚਿਤ ਬਾਰਾਮਾਹ ਵਿਚ ਗੁਰੂ ਨਾਨਕ ਦੇਵ ਲਿਖਦੇ ਹਨ :
  ਪਿਰ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ।"
   ਆਦਿ ਗ੍ਰੰ. ਪੰਨਾ 1108
 ਇਸ ਪੰਕਤੀ ਵਿਚ ਧਨ ਦੀ ਤ੍ਰਾਸਦਿਕ ਮਨੇ ਸਥਿਤੀ ਦਾ ਸੰਦਰਭ ਪਿਰ ਦਾ ਘਰ ਨਾ ਪਰਤਣਾ ਹੈ ਜਿਸ ਕਾਰਣ ਬਿਰਹਾ ਦੀ ਅਸਹਿ ਅਵਸਥਾ ਵਿਚ ਤਨ ਛਿੱਜਦਾ ਹੈ। ਸੰਚਾਰ ਦੀ ਦ੍ਰਿਸ਼ਟੀ ਤੋਂ ਇਹ ਸੂਚਨਾ ਬੜੀ ਸਪੱਸ਼ਟ ਹੈ ਅਤੇ ਇਸ ਸਪੱਸ਼ਟਤਾ ਕਾਰਣ ਹੀ ਇਸ ਪੰਕਤੀ ਦੀ ਹੇਠਲੀ ਪਰਤ ਵਿਚ ਗਰਭਿਤ ਅਧਿਆਤਮਕ ਅਰਥ ਤਕ ਪਹੁੰਚਣਾ ਮੁਮਕਿਨ ਹੁੰਦਾ ਹੈ। ਬਾਣੀ ਤੇ ਕਾਵਿ ਵਿਚ ਬਹੁਤੇ ਪੈਗ਼ਾਮ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ ਜੋ ਸੰਦਰਭ-ਆਸ਼ਰਿਤ ਹਨ। ਪਰ ਗੱਲ ਇਥੇ ਹੀ ਨਹੀਂ ਮੁੱਕ ਜਾਂਦੀ। ਉਦਾਹਰਣ ਦੇ ਤੌਰ ਤੇ ਜੋ ਸੰਚਾਰ ਪੈਗਾਮ ਦੇ ਪ੍ਰੇਸ਼ਕ ਵਲ ਝੁਕਾਉ ਰੱਖਦਾ ਹੈ, ਫਿਰ ਤਾਂ ਭਾਵ-ਬੋਧਕੀ ਪ੍ਰਕਾਰਜ ਅਗ੍ਰਭੂਮਿਤ ਹੁੰਦਾ ਹੈ ਅਤੇ ਇਸ ਵਿਵਸਥਾ ਵਿਚ ਗੁਰੂ ਨਾਨਕ ਬਾਣੀ ਵਿਚ ਇਸ ਪ੍ਰਕਾਰ ਦਾ ਪੈਗਾਮ ਸੰਚਰਿਤ ਹੋਣ ਦੀ ਸੰਭਾਵਨਾ ਹੁੰਦੀ ਹੈ
  ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ।"
     (ਆਦਿ ਗ੍ਰੰਥ ਪੰਨਾ 567)
  ਇਥੇ ਹੁਣ ਨਿਰੋਲ ਪ੍ਰਸੰਗਿਕ ਵਰਣਨ ਤੋਂ ਅਗਾਂਹ ਚਲ ਕੇ ਪ੍ਰੇਸ਼ਕ ਦੀ ਇਕ ਸਥਿਤੀ-ਵਿਸ਼ੇਸ਼ ਪ੍ਰਤਿ ਭਾਵੁਕ ਪ੍ਰਤਿਕ੍ਰਿਆ ਪ੍ਰਗਟਾਈ ਗਈ ਹੈ। ਠੀਕ ਇਸੇ ਤਰ੍ਹਾਂ, ਜੇ ਸੰਚਾਰ ਦਾ ਝੁਕਾਅ ਪੈਗ਼ਾਮ ਨੂੰ ਗ੍ਰਹਿਣ ਕਰਨ ਵਾਲੇ ਪ੍ਰਾਪਤ-ਕਰਤਾ ਵਲ ਹੋਵੇ, ਤਾਂ ਫਿਰ ਸੰਕਲਪਾਤਮਕ ਪ੍ਰਕਾਰਜ ਉਭਰ ਕੇ ਸਾਹਮਣੇ ਆ ਜਾਂਦਾ ਹੈ। ਗੁਰੂ ਨਾਨਕ ਦੇਵ ਲਿਖਦੇ ਹਨ :
    “ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ।"
       ਆਦਿ ਗ੍ਰੰਥ, ਪੰਨਾ 953
   ਇਸ ਪੰਕਤੀ ਵਿਚ 'ਨਾਨਕੁ ਆਖੈ' ਸੰਚਾਰ-ਜੁਗਤ ਦੀ ਵਰਤੋਂ ਦੁਆਰਾ ਸੰਚਾਰ ਦਾ ਪ੍ਰਾਪਤ-ਕਰਤਾ ਵਲ ਝੁਕਾਅ ਸਪੱਸ਼ਟ ਹੋ ਜਾਂਦਾ ਹੈ। ਜੇ ਸੰਚਾਰ ਦਾ ਝੁਕਾਅ ਸੰਪਰਕ ਵਲ ਹੋਵੇ, ਤਾਂ ਸਾਂਝਮੁਲਕਪ੍ਰਕਾਰਜ ਉੱਘੜਵੇਂ ਰੂਪ ਵਿਚ ਪ੍ਰਕਾਸ਼ਮਾਨ ਹੁੰਦਾ ਹੈ। ਇਸ ਪ੍ਰਕਾਰਜ ਦਾ ਮੰਤਵ ਇਹ ਦੇਖਣਾ ਹੈ ਕਿ ਸੰਪਰਕ ਸਹੀ ਢੰਗ ਨਾਲ ਚਾਲੂ ਹੈ ਕਿ ਨਹੀਂ। ਇਹ ਉਚਾਰ ਵਿਚ ਕੁਝ ਅਜਿਹੀਆਂ ‘ਸਾਂਝਮੁਲਕ' ਘਟਨਾਵਾਂ ਸਿਰਜਦਾ ਹੈ ਜਿਨ੍ਹਾਂ ਦਾ ਉੱਦੇਸ਼ ਵਿਆਖਿਆਉਣਾ ਜਾਂ ਸੂਚਨਾ ਪ੍ਰਦਾਨ ਕਰਨਾ ਨਹੀਂ ਸਗੋਂ ਭਾਸ਼ਾ-ਵਿਗਿਆਨਿਕ ਸੰਪਰਕ ਸਥਾਪਿਤ ਕਰਨਾ ਹੁੰਦਾ ਹੈ। ਰਾਗ ਵਿਚ ਗੁਰੂ ਨਾਨਕ ਦੇਵ ਲਿਖਦੇ ਹਨ :
     "ਕੀ ਨ ਸੁਣੇਹੀ ਗੋਰੀਏ ਆਪਣੇ ਕੰਨੀ ਸੋਇ ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ।।"
       ਆਦਿ ਗ੍ਰੰਥ ਪੰਨਾ 23                                                                                     ਇਸ ਪੰਕਤੀ ਵਿਚ ਕੀ ਨ ਸੁਣੇਹੀ ਗੋਰੀਯੇ' ਸੰਚਾਰ-ਜੁਗਤ ਦੀ ਵਰਤੋਂ ਦੁਆਰਾ ਸੰਪਰਕ ਦਾ ਸਾਂਝਮੂਲਕ ਪ੍ਰਕਾਰਜ ਗਤੀਸ਼ੀਲ ਹੋ ਗਿਆ ਹੈ। ਜੇ ਸੰਚਾਰ ਦਾ ਝੁਕਾਅ ਕੋਡ ਵਲ ਹੋਵੇ, ਤਾਂ ਪਰਾਭਾਸ਼ਕ ਪ੍ਰਕਾਰਜ ਗਤੀਸ਼ੀਲਤਾ ਗ੍ਰਹਿਣ ਕਰਦਾ ਹੈ। ਇਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਪ੍ਰੇਸ਼ਕ ਅਤੇ ਪ੍ਰਾਪਤ-ਕਰਤਾ ਦੋਵੇਂ ਇਕੋ ਕੋਡ ਦਾ ਇਸਤੇਮਾਲ ਕਰ ਰਹੇ ਹੋਣ। ਗੁਰੂ ਨਾਨਕ ਦੇਵ 'ਆਸਾ ਦੀ ਵਾਰ ਵਿਚ ਬਾਹਰੀ ਕਰਮ-ਕਾਂਡ ਤੇ ਭੇਖਾਚਾਰ ਵਿਚ ਗ੍ਰਸੇ ਬ੍ਰਾਹਮਣ ਸਮਾਜ ਉਤੇ ਵਿਅੰਗ ਕਰਨ ਸਮੇਂ ਆਪਣੇ ਭਾਵ-ਸੰਚਾਰ ਦਾ ਮਾਧਿਅਮ ਬਣਨ ਵਾਲੇ ਕੋਡਾਂ ਪ੍ਰਤਿ ਪੂਰੀ ਤਰ੍ਹਾਂ ਸੁਚੇਤ ਹਨ
   ਪੜਿ ਪੁਸਤਕ ਸੰਧਿਆ ਬਾਦੰ ॥
   ਸਿਲ ਪੂਜਸਿ ਬਗੁਲ ਸਮਾਧੰ ॥
   ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੈ ॥
   ਗਲਿ ਮਾਲਾ ਤਿਲਕੁ ਲਿਲਾਟੰ ॥
   ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥
           ਆਦਿ ਗ੍ਰੰਥ ਪੰਨਾ 470
   ਅੰਤ ਵਿਚ, ਜੇ ਸੰਚਾਰ ਪੈਗ਼ਾਮ ਵਲ ਹੀ ਰੁਚਿਤ ਹੋਵੇ, ਤਾਂ ਫਿਰ ਕਾਵਿਕ ਜਾਂ ਸੌਂਦਰਯਾਤਮਕ ਪ੍ਰਕਾਰਜ ਅਗਭੂਮੀ ਵਿਚ ਆ ਜਾਂਦਾ ਹੈ। ਇਥੇ ਜੈਕਬਸਨ ਇਸ ਨੁਕਤੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਕਿ ਪ੍ਰਕਾਰਜਸ਼ੀਲਤਾ ਤੇ ਮਾਨਵੀ ਸੰਚਾਰ ਦੇ ਸਮੁੱਚੇ ਪ੍ਰਸੰਗ ਦੀ ਦ੍ਰਿਸ਼ਟੀ ਤੋਂ ਦੇਖਿਆਂ ਭਾਸ਼ਾ ਦਾ ਸੌਂਦਰਯਾਤਮਕ ਪ੍ਰਯੋਗ ਵਿਸ਼ੇਸ਼ ਮਹੱਤਾ ਰੱਖਦਾ ਹੈ। ਇਥੇ ਭਾਸ਼ਾ ਆਪਣੇ ਪ੍ਰਤਿ ਸਚੇਤ ਹੁੰਦੀ ਹੈ, ਆਪਣੇ ਮਖਸੂਸ ਸੁਭਾ, ਧੁਨੀਆਤਮਕ ਰੂਪਕਾਰਾਂ, ਕਾਵਿ-ਭਾਸ਼ਾਈ ਜੁਗਤਾਂ, ਵਾਕ-ਰਚਨਾ ਵਲ ਧਿਆਨ ਖਿੱਚਦੀ ਹੈ। ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਭਾਸ਼ਾ ਦਾ ਕਾਵਿਕ ਪ੍ਰਕਾਰਜ ਚਿਹਨਾਂ ਨੂੰ ਪ੍ਰਕਾਸ਼ਮਾਨ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਇਹ ਵਿਧੀਪੂਰਵਕ ਚਿਹਨਕ (signifier) ਅਤੇ ਚਿਹਨਿਤ (signified), ਚਿਹਨ ਤੇ ਵਸਤੂ ਵਿਚਲੇ ‘ਕੁਦਰਤੀ' ਜਾਂ 'ਪਾਰਦਰਸ਼ੀ ਰਿਸ਼ਤੇ ਨੂੰ ਖਾਰਜ ਕਰ ਦਿੰਦਾ ਹੈ। ਜੈਕਬਸਨ ਦੇ ਸ਼ਬਦਾਂ ਵਿਚ ਇਹ ਚਿਹਨਾਂ ਤੇ ਵਸਤਾਂ ਵਿਚਲੇ ਬੁਨਿਆਦੀ ਪਾਤੇ ਨੂੰ ਸੰਘਣਾਪਨ ਪ੍ਰਦਾਨ ਕਰਦਾ ਹੈ। ਇਸ ਨੁਕਤੇ ਵਲ ਅਸੀਂ ਪਹਿਲਾਂ ਵੀ ਹਲਕਾ ਜਿਹਾ ਸੰਕੇਤ ਕਰ ਚੁੱਕੇ ਹਾਂ। ਇਉਂ ਸ਼ਾਬਦਿਕ ਕਲਾ-ਵਿਧੀ ਦੇ ਪੱਖ ਤੋਂ ਇਹ ਪ੍ਰਾਸੰਗਿਕ ਨਹੀਂ ਅਤੇ ਇਹ ਕੋਈ ਅਜਿਹੀਪਾਰਦਰਸ਼ੀ ਖਿੜਕੀ ਨਹੀਂ ਜਿਸ ਥਾਣੀਂ ਪਾਠਕ ਬਾਣੀ ਜਾਂ ਕਾਵਿ ਵਿਚਲੇ ਸੱਚ ਨੂੰ ਪ੍ਰਤੱਖਣ ਦਾ ਕੇਂਦਰ-ਬਿੰਦੂ ਬਣਾ ਸਕਦਾ ਹੈ। ਇਸ ਦੀ ਵਿਧੀ ਤਾਂ ਸ੍ਵੈ-ਪ੍ਰਾਸੰਗਿਕ (auto-referential) ਹੈ; ਇਹ ਆਪ ਹੀ ਆਪਣਾ ਵਸਤੂ ਹੈ। ਦੂਜੇ ਸ਼ਬਦਾਂ ਵਿਚ, ਇਹ ਤਾਂ ਦ੍ਰਿਸ਼ਟਮਾਨ ਪਾਸਾਰ-ਜਗਤ ਵਿਚਲੇ ਯਥਾਰਥ ਦਾ ਅਜਨਬੀਕ੍ਰਿਤ ਰੂਪ ਹੈ ਜਿਸ ਦਾ ਜੀਵਨ ਵਿਚਲੇ ਯਥਾਰਥ ਨਾਲ ਪਛਾਣਯੋਗ ਸੰਬੰਧ ਤਾਂ ਹੈ, ਪਰ ਹੁਣ ਇਹ ਕਾਵਿ-ਸੱਚ ਇਕ ਅਸਲੋਂ ਵੱਖਰੀ ਸੌਂਦਰਯਾਤਮਕ ਹੋਂਦ ਗ੍ਰਹਿਣ ਕਰ ਚੁਕਾ ਹੈ ਜਿਸ ਦਾ ਇਕ ਸ੍ਰੇਸ਼ਠ ਪ੍ਰਮਾਣ ਗੁਰੂ ਨਾਨਕ-ਬਾਣੀ ਵਿਚੋਂ ਉਦਾਹਰਣ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ :
  ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
  ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰ ਬਾਹੁੜੈ ॥ ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥ ਕੋਕਿਲ ਅੰਬਿ ਸੁਹਾਵੀ ਬੋਲੈ ਕਉ ਦੁਖੁ ਅੰਕਿ     ਸਹੀਜੈ ॥ ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥"
   (ਆਦਿ ਗ੍ਰੰਥ ਪੰਨਾ 1108)
   ਸੰਚਾਰ ਦੇ ਪ੍ਰਸੰਗ ਵਿਚ ਜੌਨ ਸਟੂਅਰਟ ਮਿਲ (John Stuart Mill) ਨੇ ਕਾਵਿ ਬਾਰੇ ਚਰਚਾ ਕਰਦਿਆਂ ਹੋਇਆ ਕਾਵਿ ਨੂੰ ਇਕ ਅਜਿਹਾ ਉਚਾਰ ਮੰਨਿਆ ਹੈ ਜਿਹੜਾ ਸੁਣਿਆ ਨਹੀਂ ਜਾਂਦਾ, ਸਗੋਂ ਲੁਕ-ਛਿਪ ਕੇ ਸੁਣਿਆ ਜਾਂਦਾ ਹੈ। ਮਿਲ ਦਾ ਤਰਕ ਇਹ ਹੈ ਕਿ ਕਾਵਿ ਵਿਚ ਕਾਲਪਨਿਕ ਅੰਸ਼ ਵੀ ਹੁੰਦਾ ਹੈ ਜਿਸ ਨੂੰ ਗ਼ੈਰਹਾਜ਼ਰ ਸੰਦਰਭ ਜਾਂ ਸ਼ਾਇਦ ਦੁਰਾਡੇ ਸੰਦਰਤ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਸ ਪੱਖ ਤੋਂ ਦੇਖਿਆਂ ਕਾਵਿ ਪਾਠਕ ਸਾਹਮਣੇ ਦੂਹਰਾ ਸੰਦਰਭ ਪੇਸ਼ ਕਰਦਾ ਹੈ। ਇਉਂ ਕਵਿਤਾ ਵਿਚ ਪ੍ਰੇਸ਼ਕ ਤੇ ਪ੍ਰਾਪਤ-ਕਰਤਾ ਦੋਹਾਂ ਦੇ ਦੋਗਲੇਪਨ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ। ਕਵਿਤਾ ਪਾਠਕ ਨੂੰ ਪੈਗਾਮ ਤਾਂ ਦਿੰਦੀ ਹੈ, ਪਰ ਕਈ ਵਾਰੀ ਕਵੀ ਸੰਬੋਧਨ ਕਿਸੇ ਹੋਰ ਨੂੰ ਕਰ ਰਿਹਾ ਹੁੰਦਾ ਹੈ ਅਤੇ ਪਾਠਕ/ਸਰੋਤਾ ਉਸ ਨੂੰ ਤੀਜੀ ਧਿਰ ਵਾਂਗ ਲੁਕ-ਛਿਪ ਕੇ ਸੁਣ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਬਾਣੀ ਜਾਂ ਕਾਵਿ ਦੇ ਪ੍ਰਸੰਗ ਵਿਚ ਕਿਸੇ ਵੀ ਸੰਚਾਰ-ਮਾਡਲ ਵਿਚੋਂ ਪਾਠਕ/ਸਰੋਤੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਣੀ ਜਾਂ ਕਾਵਿ ਪ੍ਰਤਿ ਉਸ ਦਾ ਹੁੰਗਾਰਾ (response) ਵੀ ਤਾਂ ਮਹੱਤਵਪੂਰਣ ਹੈ। ਇਹ ਤਾਂ ਪਾਠਕ ਹੀ ਹੈ ਜਿਸ ਨੇ ਬਾਣੀ ਤੇ ਕਾਵਿ ਵਿਚਲੀਆਂ ਸੰਚਾਰ-ਜੁਗਤਾਂ ਉੱਤੇ ਧਿਆਨ ਕੇਂਦਰਿਤ ਕਰਦਿਆਂ ਹੋਇਆਂ ਪਾਠ ਤੋਂ ਪ੍ਰਵਚਨ ਤਕ ਪਹੁੰਚ ਕੇ ਆਪ ਇਕ ਆਨੰਦ ਦਾ ਪਾਠ ਸਿਰਜਣਾ ਹੈ।
   ਅਸਲ ਵਿਚ ਕੋਈ ਵੀ ਲਿਖਿਤ ਪਾਠ, ਜਿਸ ਨੂੰ ਪੜ੍ਹਿਆ ਜਾਣਾ ਹੈ, ਲੇਖਕ ਤੋਂ ਵਿਛੜੀ ਹੋਈ ਰਚਨਾ ਹੈ ਅਤੇ ਇਸ ਨੂੰ ਸਮਝਣ ਜਾਂ ਇਸ ਦੇ ਅਰਥ ਉਪਜਾਉਣ ਦੀ ਜ਼ਿੰਮੇਵਾਰੀ ਪਾਠਕ ਉਪਰ ਹੈ। ਜੈਕਬਸਨ ਅਨੁਸਾਰ ਲੇਖਕ ਅਭਿਵਿਅਕਤੀ ਦਾ ਸਿਰਜਣਹਾਰ ਹੈ, ਪਾਠਕ ਉਸ ਨੂੰ ਵੱਥ (content) ਵਿਚ ਬਦਲ ਲੈਂਦਾ ਹੈ। ਲੇਖਕ ਜਾਂ ਬਾਣੀਕਾਰ ਦੀ ਰਚਨਾ ਇਕ ਸ਼ਾਬਦਿਕ ਕਿਰਤ ਹੈ, ਪਾਠਕ ਲਈ ਉਹ ਇਕ ਸੁਹਜ-ਪਾਠ ਹੋ ਨਿੱਬੜਦੀ ਹੈ। ਹਰ ਪਾਠ ਵਿਚ ਅਚੇਤ ਜਾਂ ਸਚੇਤ ਦੂਜੀਆਂ ਰਚਨਾਵਾਂ ਦੇ ਵੇਰਵੇ ਤੇ ਪੂਰਬਲੇ ਪਾਠ ਵੀ ਅੰਤਰ-ਪਾਠਾਂ ਦੀ ਤਰ੍ਹਾਂ ਪਏ ਹੁੰਦੇ ਹਨ, ਇਸ ਲਈ ਭਾਵੇਂ ਬਾਣੀ ਹੋਵੇ ਜਾਂ ਕਾਵਿ ਕੋਈ ਵੀ ਪਾਠ ਅੰਤਰ-ਪਾਠਾਂ ਤੋਂ ਬਿਨਾਂ ਨਹੀਂ ਪੜ੍ਹਿਆ ਜਾ ਸਕਦਾ। ਅੰਤਰ-ਪਾਠ ਦੇ ਗਿਆਨ ਰਾਹੀਂਰਚਨਾ ਬਹੁਕੋਡੀ (overcoded) ਹੋ ਜਾਂਦੀ ਹੈ। ਲੇਖਕ ਨੂੰ ਆਪਣਾ ਪੈਗ਼ਾਮ ਸੰਚਾਰਨ ਲਈ ਜਿਨ੍ਹਾਂ ਕੋਡਾਂ ਦੀ ਲੋੜ ਨਹੀਂ ਹੁੰਦੀ, ਉਹ ਕੋਡ ਵੀ ਪਾਠਕ ਉਸ ਰਚਨਾ ਵਿਚ ਪਛਾਣਦਾ ਹੈ। ਧਰਮ, ਇਤਿਹਾਸ, ਲੋਕ-ਵੇਦ, ਪਰਿਵਾਰ-ਪ੍ਰਬੰਧ, ਆਰਥਿਕ-ਰਾਜਨੀਤਿਕ ਸਮਾਜ-ਬਣਤਰਾਂ ਇਹੋ ਜਿਹੇ ਹੀ ਪ੍ਰਵਚਨ ਹਨ ਜੋ ਸਾਹਿਤ ਪੜ੍ਹਦਿਆਂ ਆਪਣੇ ਆਪ ਹਾਜ਼ਰ ਹੁੰਦੇ ਹਨ ਅਤੇ ਪਾਠ-ਕਾਰਜ ਵਿਚ ਸਹਾਈ ਹੁੰਦੇ ਹਨ। ਪ੍ਰਵਚਨ ਦਾ ਸਿੱਧਾ ਸੰਬੰਧ ਵੀ ਤਾਂ ਸੰਚਾਰ ਦੇ ਵਿਹਾਰ ਨਾਲ ਹੈ। ਕੱਥ ਪ੍ਰਵਚਨ ਦਾ ਪਹਿਲਾ ਪ੍ਰਮਾਣਿਕ ਵੇਰਵਾ ਹੈ। ਪਹਿਲਾਂ ਕੱਥ ਤੇ ਵੱਥ ਦੀ ਸੰਜੁਗਤੀ ਨੂੰ ਹੀ ਸਾਹਿਤ ਸਮਝਿਆ ਜਾਂਦਾ ਸੀ, ਪਰ ਅੱਜ ਉਸ ਵਿਚ ਪੜ੍ਹਨ ਦਾ ਇਕ ਹੋਰ ਵੇਰਵਾ ਜੋੜ ਕੇ ਸਾਹਿਤ ਨੂੰ ਵਾਕ-ਅਰਥ-ਵਿਹਾਰ (syntactic-semantico-prag matist) ਦੀ ਸੰਜੁਗਤੀ ਮੰਨਿਆ ਜਾਣ ਲੱਗ ਪਿਆ ਹੈ। ਇਸੇ ਲਈ ਜੈਕਬਸਨ ਕਾਵਿ-ਪ੍ਰਕਾਰਜ ਦੀ ਮਹੱਤਵਸ਼ੀਲਤਾ ਉਤੇ ਜ਼ੋਰ ਦਿੰਦਿਆਂ ਹੋਇਆਂ ਕਾਵਿ ਵਿਚ ਖ਼ਾਸ ਕਿਸਮ ਦੀ ਸ਼ਬਦ-ਚੋਣ ਜਾਂ ਸ਼ਬਦ-ਜੜਤ, ਵਿਸ਼ੇਸ਼ ਵਾਕਬੋਧਕ ਪ੍ਰਯੋਗ, ਅਪ੍ਰਤੱਖ ਬੋਲ, ਸ਼ਬਦ-ਕ੍ਰਮ ਪ੍ਰਵਚਨ ਉਸਾਰਨ ਦੀਆਂ ਵਿਧੀਆਂ, ਦੁਹਰਾਉ, ਲੈਆਤਮਕ 'ਤੇ ਰੂਪ-ਵਿਧੀਆਂ, ਰੂਪਕ, ਪ੍ਰਤੀਕ-ਵਿਧਾਨ, ਜੋੜ ਤੇ ਇਕਮੁੱਠਤਾ, ਸਿਹਸੰਵੇਦਨੀ (synaesthetic) ਪ੍ਰਭਾਵ, ਸਥਾਨਕ ਰੰਗ, ਵਕਫ਼ਾ, ਉਚਾਰ-ਖੰਡ, ਦਬਾਉ, ਸੁਰ-ਲਹਿਰਾਂ, ਸੰਦਰਭ ਆਦਿ ਸੰਚਾਰ-ਜੁਗਤਾਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਿਫ਼ਾਰਸ਼ ਕਰਦਾ ਹੈ।
  ਫ਼ੈਲਿਕਸ ਮਾਰਤੀਨੇ-ਬੋਨਾਤੀ (Félix Martinez-Bonati) ਨੇ ਰੋਮਨ ਜੈਕਬਸਨ ਦੇ ਕਾਵਿ-ਪ੍ਰਕਾਰਜ ਦੇ ਸੰਕਲਪ ਬਾਰੇ ਕੁਝ ਪ੍ਰਸ਼ਨ ਖੜ੍ਹੇ ਕੀਤੇ ਹਨ। ਉਸ ਦਾ ਪਹਿਲਾ ਇਤਰਾਜ਼ ਸ਼ਾਬਦਿਕ ਪੈਗ਼ਾਮ ਨੂੰ ਕਲਾ-ਕਿਰਤ ਸਮਝਣ ਬਾਰੇ ਹੈ। ਉਸ ਦੇ ਮਤ ਅਨੁਸਾਰ ਜੇ ਕਵਿਤਾ ਨੂੰ ਇਕ ਪੈਗ਼ਾਮ ਜਾਂ ਵਾਸਤਵਿਕ ਸੰਚਾਰ ਸਮਝ ਲਿਆ ਜਾਵੇ, ਤਾਂ ਇਹ ਸ਼ਾਬਦਿਕ ਘਟਨਾ ਨਹੀਂ ਹੋਵੇਗੀ, ਇਸ ਨੂੰ ਵੱਧ ਤੋਂ ਵੱਧ ਇਕ ਕਲਪਿਤ ਸ਼ਾਬਦਿਕ ਘਟਨਾ ਦੀ ਮੂਰਤ ਦੀ ਸਰੀਰਕ ਪੇਸ਼ਕਾਰੀ ਮੰਨਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ ਜੇ ਅਸੀਂ ਕਵਿਤਾ ਨੂੰ ਸ਼ਾਬਦਿਕ ਘਟਨਾ ਦੇ ਤੌਰ ਤੇ ਦੇਖੀਏ, ਤਾਂ ਇਹ ਪ੍ਰਾਥਮਿਕ ਤੌਰ ਤੇ ਪੈਗ਼ਾਮ ਨਾ ਹੋ ਕੇ ਇਕ ਅਜਿਹੀ ਕਾਲਪਨਿਕ ਵਸਤ ਹੋ ਨਿੱਬੜੇਗੀ ਜਿਹੜੀ ਸਿਰਫ ਦੁਜੈਲੇ ਪੱਧਰ ਉਤੇ ਇਕ ਅਭਾਸ਼ਾਵਿਗਿਆਨਿਕ ਪ੍ਰਤੀਕਾਤਮਕ 'ਪੈਗ਼ਾਮ' ਦੇ ਸਕੇਗੀ। ਉਸ ਦਾ ਪ੍ਰਸ਼ਨ ਇਹ ਹੈ ਕਿ ਅਸੀਂ ਇਕ ਕਾਲਪਨਿਕ ਭਾਸ਼ਾ-ਵਿਗਿਆਨਿਕ ਕਾਰਜ ਦਾ ਲਘੂ ਜਿਹਾ ਹਵਾਲਾ ਦੇਣ ਵਾਲੇ ਵਿਅਕਤੀ ਬਾਰੇ ਇਹ ਕਹਿ ਸਕਦੇ ਹਾਂ ਕਿ ਉਹ ਸ਼ਾਬਦਿਕ ਪੈਗਾਮ ਦੇ ਰਿਹਾ ਹੈ ? ਇਸ ਪ੍ਰਸੰਗ ਵਿਚ ਬੋਨਾਤੀ ਦੀ ਧਾਰਣਾ ਹੈ ਕਿ ਜੈਕਬਸਨ ਦੇ ਸੰਚਾਰ-ਮਾਡਲ ਵਿਚ ਇਕ ਬੁਨਿਆਦੀ ਅਸਪੱਸ਼ਟਤਾ ਹੈ : ਪੈਗ਼ਾਮ ਨਿਸਚੇ ਹੀ ਚਿਹਨ ਦਾ ਸਮੂਰਤ ਪਦਾਰਥਕ ਤੱਥ ਨਹੀਂ ਕਿਉਂਕਿ ਪ੍ਰਾਪਤ ਦਿਸ਼ਾ ਇਥੇ ਸਰੀਰਕ ਯਥਾਰਥ ਵਲੋਂ ਸੰਕੇਤ ਕਰਦੀ ਹੈ। ਨਾ ਹੀ ਕੋਡ ਵਿਚ ਨਿਰਧਾਰਿਤ ਅਮੂਰਤ ਪ੍ਰਾਸੰਗਿਕਤਾ ਦੇ ਨੇਮਾਂ ਅਨੁਸਾਰ ਅਮੂਰਤ ਪ੍ਰਤੱਖਣਸ਼ੀਲ ਚਿਹਨ (ਉਚਰਿਤ ਧੁਨੀ ਦੇ 'ਰੂਪ') ਨੂੰ ਸਮੁੱਚਾ ਪੈਗ਼ਾਮ ਸਮਝਿਆ ਜਾ ਸਕਦਾ ਹੈ, ਕਿਉਂਕਿ ਰਵਾਇਤੀ ਤੇ ਤਕਨੀਕੀ ਅਰਥਾਂ ਵਿਚ ਪੈਗ਼ਾਮ" ਉਹ ਵੀ ਹੈ ਜੋ ਪ੍ਰਤੱਖਣਸ਼ੀਲ ਚਿਹਨ ਦੁਆਰਾ ਸੰਚਰਿਤ ਹੁੰਦਾ ਹੈ। ਇਉਂ ਨਾ ਤਾਂ ਇਹ ਸੰਚਾਰ ਦੇ ਇਸੇ ਇਕ ਪੱਖ ਦਾ ਸਹੀ ਨਾਮ ਹੈ, ਅਤੇ ਨਾ ਹੀ ਭਾਸ਼ਾ ਦੀ ਵਿਸ਼ਲੇਸ਼ਣਾਤਮਕ ਦ੍ਰਿਸ਼ਟੀ ਦਾ ਲਕਸ-ਬਿੰਦੂ (terminus) ਹੈ। ਸਗੋਂ ਇਸ ਦੀ ਬਜਾਇ ' ਪੈਗ਼ਾਮ "ਸ਼ਬਦ", "ਕ" ਅਤੇ "ਭਾਸ਼ਾ' ਵਰਗੇ ਲਫਜ਼ਾਂ ਵਾਂਗ ਇਕ ਸੰਯੋਗਾਤਮਕ (synthetic) ਦ੍ਰਿਸ਼ਟੀ ਨੂੰ ਪ੍ਰਗਟਾਉਣ ਵਾਲਾ ਲਫਜ਼ ਹੈ; ਅਤੇ ਇਸੇ ਕਾਰਣ ਇਹ ਭਾਸ਼ਾਈ ਪ੍ਰਕਾਰਜ ਦੇ ਮਾਡਲ ਦੇ ਵਿਸ਼ਲੇਸ਼ਣੀ ਜਤਨਾਂ ਨੂੰ ਭੰਬਲਭੂਸੇ ਵਿਚ ਪਾਉਂਦਾ ਹੈ। ਇਸੇ ਵਜਹ ਨਾਲ ਜੈਕਬਸਨ ਦੁਆਰਾ ਕਾਵਿ-ਪ੍ਰਕਾਰਜ ਨੂੰ ਸੀਮਾਬੱਧ ਦੇ ਮਤ ਅਨੁਸਾਰ ਤਥਾਕਥਿਤ ਮੋਟਾਭਾਸ਼ਾਈ ਪ੍ਰਕਾਰਜ ਬੋਨਾਤੀ ਜੈਕਬਸਨ ਦੁਆਰਾ ਮੈਟਾ-ਭਾਸ਼ਾਈ ਪ੍ਰਕਾਰਜ ਅਤੇ ਪ੍ਰਾਸੰਗਿਕ ਪ੍ਰਕਾਰਜ ਵਿਚਕਾਰ ਕੀਤੇ ਅਸਲ ਵਿਚ ਪ੍ਰਾਸੰਗਿਕ ਪ੍ਰਕਾਰਜਾਂ ਦੀਆਂ ਕਈ ਵੰਨਗੀਆਂ ਵਿਚੋਂ ਹੀ ਇਕ ਹੈ, ਨਾ ਕਿ ਇਹ ਕੋਈ ਅਸਲੇ ਨਵਾਂ ਅਰਥ-ਪ੍ਰਕਾਰਜ ਹੈ। ਕਿਸੇ ਭਾਸ਼ਾ-ਵਿਗਿਆਨੀ ਦੀ ਖ਼ਾਸ ਦਿਲਚਸਪੀ ਅਜਿਹੇ ਵਾਕਾਂ ਵਿਚ ਹੋ ਸਕਦੀ ਹੈ ਜਿਸ ਵਿਚ ਉਸ ਭਾਸ਼ਾ ਦਾ ਕੋਡ ਵੀ ਵਰਤਿਆ ਗਿਆ ਹੋਵੇ। ਪਰ ਇਸ ਦੇ ਨਾਲ ਇਸ ਤੱਥ ਨੂੰ ਲੁਕਾਇਆ ਨਹੀਂ ਜਾ ਸਕਦਾ ਕਿ ਕੋਡ ਵੀ ਹੋਰਨਾਂ ਭਾਸ਼ਾਈ ਪ੍ਰਸੰਗਾਂ ਵਿਚੋਂ ਇਕ ਹੋਰ ਪ੍ਰਸੰਗ ਹੈ। ਇਸੇ ਤਰ੍ਹਾਂ ਹੀ ਕਿਸੇ ਵਕਤਾ ਦੇ ਆਪਣੇ ਬਾਰੇ ਦਿੱਤੇ ਹਵਾਲੇ ਨੂੰ-ਜੇ ਉਸ ਦੇ ਪ੍ਰਵਚਨ ਦਾ ਪ੍ਰਤਿਨਿਧ ਪ੍ਰਕਾਰਜ ਹੈ, ਵੱਖਰਾ ਪ੍ਰਗਟਾਉਮੂਲਕ ਪ੍ਰਕਾਰਜ ਨਹੀਂ ਮੰਨਿਆ ਜਾ ਸਕਦਾ। ਜੇ ਪਰਾਭਾਸ਼ਾਈ ਤੋਂ ਭਾਵ ਪ੍ਰਵਚਨ ਵੀ ਮੰਨ ਲਿਆ ਜਾਵੇ, ਅਜਿਹਾ ਪ੍ਰਵਚਨ ਜਿਸ ਵਿਚ ਸੰਬੰਧਿਤ ਭਾਸ਼ਾਈ ਕੋਡ ਦੀ ਵਰਤੋਂ ਵੀ ਹੋਈ ਹੈ, ਤਾਂ ਵੀ ਸਮੁੱਚਾ ਪ੍ਰਵਚਨ ਪਰਾਭਾਸ਼ਾਈ ਨਹੀਂ ਹੋ ਸਕਦਾ। ਨਿਸਚੇ ਹੀ ਕੋਡ ਸਾਰੇ ਪ੍ਰਵਚਨ ਵਿਚ ਹਾਜ਼ਰ ਹੈ, ਪਰ ਕੀ ਕੋਡ ਦੀ ਮੌਜੂਦਗੀ ਪ੍ਰਵਚਨ ਦਾ ਪ੍ਰਕਾਰਜ ਹੈ ?
  ਸਾਂਝਮੂਲਕ ਪ੍ਰਕਾਰਜ ਦੇ ਪ੍ਰਸੰਗ ਵਿਚ, ਇਹ ਤਾਂ ਸਪੱਸ਼ਟ ਹੈ ਕਿ ਸਾਰੇ ਪ੍ਰਵਚਨ ਦੀ ਪ੍ਰਕ੍ਰਿਤੀ ਕਿਸੇ ਉਪਰ-ਵਰਣਿਤ ਉਦਾਹਰਣ ਵਰਗੀ ਅਰਧ-ਭਾਸ਼ਾਈ (semi-linguistic) ਨਹੀਂ ਹੁੰਦੀ। ਦੂਜੇ ਪਾਸੇ, ਅਸਲ ਤਕਰੀਰ ਵਿਚ ਵਕਤਾ ਨੂੰ ਸੁਣਨ ਵਾਲੇ ਨਾਲ ਮਨੋਸਰੀਰਕ ਸੰਪਰਕ ਕਾਇਮ ਰੱਖਣਾ ਪੈਂਦਾ ਹੈ। ਤਾਂ ਵੀ, ਜੇ ਇਸ ਸਾਂਝਮੂਲਕ ਸੰਕਲਪ ਨੂੰ ਏਨਾ ਕੁ ਫੈਲਾ ਲਿਆ ਜਾਵੇ ਕਿ ਇਹ ਵੱਖੋ-ਵੱਖਰੇ ਵਕਤਿਆਂ ਵਿਚਲੇ ਮਨੋਸਰੀਰਕ ਸੰਪਰਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕੇ, ਤਾਂ ਬੋਨਾਤੀ ਅਨੁਸਾਰ ਇਹ ਲਫ਼ਜ਼ ਸਮੁੱਚੇ ਭਾਸ਼ਾਈ ਸੰਚਾਰ ਦੇ ਲਈ ਇਕ ਫ਼ਾਲਤੂ ਤੇ ਬੇਲੋੜਾ ਨਵਾਂ ਨਾਮ ਬਣ ਜਾਵੇਗਾ। ਅਤੇ ਫਿਰ ਸਾਂਝਮੂਲਕ ਪ੍ਰਕਾਰਜ ਭਾਸ਼ਾ ਦਾ ਇਕੋ ਇਕ ਪ੍ਰਕਾਰਜ ਹੀ ਨਹੀਂ। 7
   ਧੁਨੀ ਅਤੇ ਅਰਥ ਬਾਰੇ ਰੋਮਨ ਜੈਕਬਸਨ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਛੇ ਭਾਸ਼ਣਾਂ ਦਾ ਜ਼ਿਕਰ ਵੀ ਜ਼ਰੂਰੀ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਦੀ ਭੂਮਿਕਾ ਵਿਚ ਲੈਵੀ-ਸਤ੍ਰਾਸ (Levi-Strauss) ਨੇ ਇਨ੍ਹਾਂ ਦੀ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ। ਪਹਿਲਾ ਭਾਸ਼ਣ ਉਨੀਵੀਂ ਸਦੀ ਦੇ ਅੰਤ ਵਿਚ ਭਾਸ਼ਾ-ਵਿਗਿਆਨ ਦੀ ਸਥਿਤੀ ਨੂੰ ਪੇਸ਼ ਕਰਦਾ ਹੈ। ਇਸ ਵਿਚ ਜੈਕਬਸਨ ਨਵ-ਵਿਆਕਰਣਕਾਰਾਂ ਦੀਆਂ ਉਨ੍ਹਾਂ ਧਾਰਣਾਵਾਂ ਨੂੰ ਰੱਦ ਕਰਦਾ ਹੈ ਜਿਨ੍ਹਾਂ ਦੇ ਆਧਾਰ ਉਤੇ ਉਹ ਧੁਨੀ ਅਤੇ ਅਰਥ ਨੂੰ ਦੋ ਵੱਖੋ-ਵੱਖਰੀਆਂ ਸ਼੍ਰੇਣੀਆਂ ਮੰਨਦੇ ਹਨ। ਜੈਕਬਸਨ ਧੁਨੀ-ਵਿਗਿਆਨਿਕ ਖੋਜ ਦੇ ਸਿੱਟਿਆਂ ਨੂੰ ਸਵੀਕਾਰ ਕਰਦਾ ਹੈ, ਪਰ ਮੋਟਰ ਤੇ ਸ੍ਰਵਣੀ (acoustic) ਧੁਨੀਆਤਮਕਤਾ ਵਿਚ ਨਿਖੇੜਾ ਕਰਕੇ ਇਹ ਸਪੱਸ਼ਟ ਕਰਦਾ ਹੈ ਕਿ ਧੁਨੀ ਨੂੰ ਤੇ ਅਰਥ ਅਨਿੱਖੜਵੇਂ ਹਨ ਤਾਂ ਇਨ੍ਹਾਂ ਦੀ ਇਕਮੁੱਠਤਾ ਦੀ ਵਿਧੀ ਕੀ ਹੈ? ਆਪਣੇ ਦੂਜੇ ਭਾਸ਼ਣ ਵਿਚ ਅਰਥ ਨਾਲ ਨਿਖੇੜਨਾ ਜਾਂ ਭਾਬਾਈ ਸਾਧਨਾਂ ਨੂੰ ਉਨ੍ਹਾਂ ਅੰਤ ਨਾਲੋਂ ਅੱਡ ਕਰਨਾ ਨਾਮੁਮਕਿਨ ਹੈ। ਜੋ ਧੁਨੀ नेवचमक मि ਕਰਦਾ ਹੈ ਕਿ ਧੁਨੀਗ੍ਰਾਮ ਦਾ ਸੰਕਲਪ ਇਸ ਰਹੱਸ ਨੂੰ ਖ਼ਤਮ ਕਰਨ ਵਿਚ ਮਦਦ ਕਰਦਾ ਹੈ। ਉਹ ਇਸ ਸੰਕਲਪ ਦੇ ਨਿਕਾਸ ਦੀ ਤਹਿ ਤਕ ਜਾ ਕੇ ਅਤੇ ਮੂਲ ਰੂਪ ਵਿਚ ਪੇਸ਼ ਕੀਤੀਆਂ ਗਈਆਂ ਵਿਆਖਿਆਵਾਂ ਬਾਰੇ ਚਰਚਾ ਕਰਕੇ ਇਸ ਨੂੰ ਪਰਿਭਾਸ਼ਿਤ ਕਰਦਾ ਹੈ। ਇਸੇ ਲੀਹ ਉਤੇ ਉਸ ਦਾ ਤੀਜਾ ਭਾਸ਼ਣ ਧੁਨੀ-ਵਿਗਿਆਨ ਦੇ ਸਿੱਧਾਂਤ ਨਾਲ ਸੰਬੰਧਿਤ ਹੈ, ਜਿਹੜਾ ਸੰਬੰਧਾਂ ਦੀ ਪ੍ਰਾਥਮਿਕਤਾ ਅਤੇ ਸਿਸਟਮ ਉਤੇ ਆਧਾਰਿਤ ਹੈ। ਜੈਕਬਸਨ ਧੁਨੀਗ੍ਰਾਮ ਦੀ ਪ੍ਰਕ੍ਰਿਤੀ ਬਾਰੇ ਗੱਲ ਕਰਨੀ ਮੁਨਾਸਿਬ ਨਹੀਂ ਸਮਝਦਾ; ਉਹ ਤਾਂ ਰੂਪਗ੍ਰਾਮ (morpheme), ਸ਼ਬਦ ਤੇ ਵਾਕ ਨਾਲ ਇਸ ਦੀ ਤੁਲਨਾ ਕਰਕੇ ਇਸ ਭਾਸ਼ਕ ਹੋਂਦ ਦੀ ਮੌਲਿਕਤਾ ਨੂੰ ਸਥਾਪਿਤ ਕਰਦਾ ਹੈ। ਉਸ ਦੇ ਮਤ ਅਨੁਸਾਰ ਧੁਨੀਗ੍ਰਾਮ ਦਾ ਭਾਵੇਂ ਆਪਣਾ ਕੋਈ ਅਰਥ ਨਹੀਂ; ਪਰ ਇਹ ਅਰਥਾਂ ਵਿਚਕਾਰ ਨਿਖੇੜਾ ਕਰਨ ਵਾਲਾ ਮਹੱਤਵਪੂਰਣ ਸੰਦ ਹੈ।
   ਇਉਂ ਸਾਡੇ ਸਾਹਮਣੇ ਦੋ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਕਿ ਚੌਥੇ ਭਾਸ਼ਣ ਦਾ ਵਿਸ਼ਾ ਹਨ। ਸਭ ਤੋਂ ਪਹਿਲਾਂ, ਇਕ ਵਿਲੱਖਣ ਮੁੱਲ ਦੇ ਤੌਰ ਤੇ ਧੁਨੀਗ੍ਰਾਮ ਦੀ ਪਰਿਭਾਸ਼ਾ ਦਾ ਅਰਥ ਹੈ ਕਿ ਆਪਣੀ ਧੁਨੀਗਤ ਵਿਅਕਤਿਕਤਾ ਕਰਕੇ ਨਹੀਂ ਸਗੋਂ ਇਕ ਸਿਸਟਮ ਦੇ ਅੰਤਰਗਤ ਪਰਸਪਰ ਵਿਰੋਧ ਕਾਰਨ ਧੁਨੀਗ੍ਰਾਮ ਆਪਣੀ ਭੂਮਿਕਾ ਅਦਾ ਕਰਦੇ ਹਨ। ਫਿਰ ਵੀ ਸਾਨੂੰ ਵਿਰੋਧ ਕਰ ਰਹੇ ਧੁਨੀਗ੍ਰਾਮਾਂ ਵਿਚ ਕੋਈ ਤਾਰਕਿਕ ਬੰਧਨ ਨਹੀਂ ਲੱਭਦਾ ਇਕ ਦੀ ਹੋਂਦ ਦਾ ਮਤਲਬ ਜ਼ਰੂਰੀ ਨਹੀਂ ਕਿ ਦੂਜਾ ਵੀ ਹੋਂਦਸ਼ੀਲ ਹੋਵੇ। ਦੂਜਾ, ਜੇ ਧੁਨੀਗ੍ਰਾਮਾਂ ਵਿਚਲੇ ਵਿਰੋਧ ਅਜਿਹੇ ਪ੍ਰਾਥਮਿਕ ਮੁੱਲ ਹਨ ਜੋ ਅਰਥਾਂ ਦੀ ਵੱਖਰਤਾ ਦੀ ਇਜਾਜ਼ਤ ਦੇ ਦਿੰਦੇ ਹਨ, ਤਾਂ ਫਿਰ ਇਹ ਸੰਬੰਧ ਧੁਨੀਗ੍ਰਾਮਾਂ ਦੀ ਗ੍ਰਹਿਣਸ਼ੀਲਤਾ ਦੀ ਤੁਲਨਾ ਵਿਚ ਇਤਨੇ ਅਨੇਕ ਕਿਉਂ ਤੇ ਕਿਵੇਂ ਹਨ? ਜੈਕਬਸਨ ਇਹ ਦੱਸਦਾ ਹੈ ਕਿ ਇਹ ਦੋ ਵਿਰੋਧਾਭਾਸ ਧੁਨੀਗ੍ਰਾਮਾਂ ਦੇ ਅਘੁਲਣਸ਼ੀਲ ਇਕਾਈਆਂ ਹੋਣ ਦੀ ਕ੍ਰਾਂਤੀਮੂਲਕ ਧਾਰਣਾ ਕਾਰਣ ਪੈਦਾ ਹੋਏ ਹਨ। ਸਗੋਂ ਇਸ ਦੇ ਉਲਟ, ਜੋ ਇਨ੍ਹਾਂ ਨੂੰ ਇਕ ਵਾਰ ਵੱਖਰੇ ਜੁਜਾਂ ਦੇ ਰੂਪ ਵਿਚ ਵੰਡ ਦਿੱਤਾ ਜਾਵੇ, ਤਾਂ ਫਿਰ ਨਵੇਂ ਕਿਸਮ ਦੇ ਸੰਬੰਧ ਪੈਦਾ ਹੋ रे ਜਾਂਦੇ ਹਨ ਜਿਨ੍ਹਾਂ ਵਿਚਕਾਰ ਤਾਰਕਿਕ ਵਿਰੋਧ ਵੀ ਹੁੰਦੇ ਹਨ ਅਤੇ ਇਹ ਗਿਣਤੀ ਵਿਚ ਵੀ ਕਿਸੇ ਵੀ ਭਾਸ਼ਾ ਵਿਚ ਉਨ੍ਹਾਂ ਧੁਨੀਗ੍ਰਾਮਾਂ ਨਾਲੋਂ ਘੱਟ ਗਿਣਤੀ ਵਿਚ ਹੁੰਦੇ ਹਨ ਜਿਹੜੇ ਇਨ੍ਹਾਂ ਵਿਰੋਧਾਂ ਦੀ ਅੰਤਰ-ਕ੍ਰਿਆ ਦੁਆਰਾ ਸਿਰਜੇ ਜਾਂਦੇ ਹਨ।
  ਜੈਕਬਸਨ ਦਾ ਪੰਜਵਾਂ ਭਾਸ਼ਣ ਫ਼ਰਾਂਸੀਸੀ ਵਿਅੰਜਨ (consonant) ਪ੍ਰਬੰਧ ਦੇ ਵਰਣਨ ਤੇ ਵਿਸ਼ਲੇਸ਼ਣ ਰਾਹੀਂ ਇਨ੍ਹਾਂ ਸਿੱਧਾਂਤਿਕ ਵਿਚਾਰਾਂ ਦਾ ਵੇਰਵਾ ਪੇਸ਼ ਕਰਦਾ ਹੈ। ਇਥੇ ਆ ਕੇ ਸੰਯੋਜਨੀ ਭਿੰਨਤਾ (combinatory variation) ਦਾ ਸੰਕਲਪ ਹੋਰ ਡੂੰਘਾ ਹੋ ਜਾਂਦਾ ਹੈ ਅਤੇ ਧੁਨੀਗ੍ਰਾਮਾਂ ਦੀ ਮੌਜੂਦਗੀ ਦੀ ਸਮੱਸਿਆ ਹਾਂਪੱਖੀ ਢੰਗ ਨਾਲ ਹੱਲ ਹੁੰਦੀ ਹੈ। ਛੇਵੇਂ ਭਾਸ਼ਣ ਵਿਚ ਸਮੁੱਚੇ ਪ੍ਰਵਚਨ ਦੀ ਦਲੀਲ ਨੂੰ ਜਾਰੀ ਰੱਖਦਿਆਂ ਹੋਇਆਂ ਉਸ ਦਾ ਸਾਰਾਂਸ਼ ਪੇਸ਼ ਕੀਤਾ ਗਿਆ ਹੈ। ਜੈਕਬਸਨ ਦੇ ਸਿੱਟਿਆਂ ਵਿਚ ਕੋਈ ਦੁਹਰਾਉ ਨਹੀਂ। ਇਸ ਭਾਸ਼ਣ ਵਿਚ ਉਹ ਪਾਠਕ ਨੂੰ ਭਾਸ਼ਕ ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਵਾਲੇ ਸੋਸਓਰ ਦੇ ਨਿਯਮ ਤੋਂ ਪਾਰ ਲੈ ਜਾਂਦਾ ਹੈ। ਇਹ ਚਿਹਨ ਸ਼ਾਇਦ ਦੇਖਣ ਵਿਚ ਹੀ ਆਪਹੁਦਰਾ ਲੱਗਦਾ ਹੈ ਖ਼ਾਸ ਤੌਰ ਤੇ ਉਦੋਂ ਜਦੋਂ ਕਿ ਭਾਸ਼ਾਵਾਂ ਵਿਚ ਇਸ ਦੀ ਤੁਲਨਾ ਉਨ੍ਹਾਂ ਹੀ ਚਿਹਨਿਤਾਂ ਦੇ ਚਿਹਨਕਾਂ ਨਾਲ ਕੀਤੀ ਜਾਂਦੀ ਹੈ। ਪਰ ਜਿਵੇਂ ਕਿ ਫ਼ਰਾਂਸੀਸੀ ਭਾਸ਼ਾ-ਵਿਗਿਆਨੀ ਏਮਿਲੀ ਬੇਨਵੇਂਨਿਸਤੇ (Emile Benveniste) ਨੇ ਦੱਸਿਆ ਹੈ ਕਿ ਚਿਹਨਤ ਵਿਚਕਾਰ ਜ਼ਰੂਰੀ ਸਮਝੇ ਜਾਂਦੇ ਮੇਲ ਦੇ ਪੱਖ ਤੋਂ ਭਾਸ਼ਕ ਚਿਹਨ ਹੁਣ ਆਪਹੁਦਰਾ ਨਹੀਂ ਰਿਹਾ। ਪਹਿਲੀ ਸਥਿਤੀ ਵਿਚ ਇਹ ਸੰਬੰਧ ਆਂਤਰਿਕ ਹੈ ਅਤੇ ਦੂਜੀ ਸਥਿਤੀ ਵਿਚ ਇਹ ਬਾਹਰੀ ਹੈ। ਇਸ ਤਰ੍ਹਾਂ ਵਕਤਾ ਇਕ ਦੀ ਘਾਟ ਨੂੰ ਦੂਜੇ ਰਾਹੀਂ ਪੂਰੀ ਕਰਕੇ ਭਾਸ਼ਾ 

ਨੂੰ ਧੁਨੀ-ਗਾਮਕ ਪ੍ਰਤੀਕਵਾਦ ਪ੍ਰਦਾਨ ਕਰਦਾ ਹੈ। ਇਸ ਧਰਾਤਲ ਉੱਤੇ ਧੁਨੀ ਤੇ ਅਰਥ ਦੀ ਇਕਮਿਕਤਾ ਮੁੜ ਉਜਾਗਰ ਹੁੰਦੀ ਹੈ ਜਿਸ ਦੀਆਂ ਪ੍ਰਾਣਧਾਰੀ ਬੁਨਿਆਦਾਂ ਨੂੰ ਜੈਕਬਸਨ ਨੇ ਆਪਣੀ ਪ੍ਰਤਿਕਿਆ ਪੇਸ਼ ਕਰਦਿਆਂ ਹੋਇਆ ਇਹ ਟਿੱਪਣੀ ਦਿੱਤੀ ਹੈ ਕਿ ਉਸ ਯੁਗ-ਵਿਸ਼ੇਸ਼ ਵਿਚ ਰੋਮਨ ਜੈਕਬਸਨ ਦੁਆਰਾ ਅੱਜ ਤੋਂ 52 ਸਾਲ ਪਹਿਲਾਂ ਦਿੱਤੀ ਇਸ ਧਾਰਣਾ ਬਾਰੇ ਲੈਵੀ-ਸਤ੍ਰਾਸ ਜੈਕਬਸਨ ਨੇ ਭਾਵੇਂ ਠੀਕ ਹੀ ਕਿਹਾ ਸੀ ਕਿ ਭਾਸ਼ਾ ਹੀ ਇਕ ਅਜਿਹਾ ਪ੍ਰਬੰਧ ਹੈ ਜਿਹੜਾ ਅਜਿਹੇ ਜਹਾਂ ਨਾਲ ਬਣਿਆ ਹੋਇਆ ਹੈ ਜਿਹੜੇ ਚਿਹਨਕ ਹਨ ਅਤੇ ਤਾਂ ਵੀ ਐਨ ਉਸੇ ਸਮੇਂ ਉਹ ਕਿਸੇ ਦਾ ਵੀ ਚਿਹਨੀਕਰਣ ਨਹੀਂ ਕਰਦੇ। ਉਦੋਂ ਤੋਂ ਮਗਰੋਂ, ਜਣਨਿਕ ਕੋਡ ਦੀ ਲੱਭਤ ਕਾਰਣ ਜੀਵ-ਵਿਗਿਆਨ ਦੇ ਖੇਤਰ ਵਿਚ ਇਕ ਇਨਕਲਾਬ ਆਇਆ ਹੈ ਜਿਸ ਦੇ ਸਿੱਧਾਂਤਿਕ ਸਿੱਟਿਆਂ ਨੇ ਸਾਰੇ ਮਾਨਵ-ਵਿਗਿਆਨਾਂ ਨੂੰ ਪ੍ਰਭਾਵਿਤ ਕੀਤਾ ਹੈ। ਜੈਕਬਸਨ ਨੇ ਇਸ ਸੰਕੇਤ ਨੂੰ ਛੇਤੀ ਹੀ ਸਮਝ ਲਿਆ ਸੀ ਅਤੇ ਜਣਨਿਕ ਅਤੇ ਸ਼ਾਬਦਿਕ ਸੂਚਨਾ ਵਿਚਲੀ ਅਸਾਧਾਰਣ ਸਮਾਨਤਾ ਨੂੰ ਉਸ ਨੇ ਸਭ ਤੋਂ ਪਹਿਲਾਂ ਪਛਾਣਿਆ ਅਤੇ ਇਕ ਪਲਾਂਘ ਅਗਾਂਹ ਪੁੱਟ ਕੇ ਇਹ ਪੁੱਛਿਆ ਕਿ ਕੀ ਇਨ੍ਹਾਂ ਦੇ ਵੱਖਰੇ, ਜਣਨਿਕ ਤੇ ਸ਼ਾਬਦਿਕ ਕੋਡਾਂ ਦੀ ਸਮੂਰਪਤਾ ਨੂੰ ਲੋੜਾਂ ਵਿਚੋਂ ਪੈਦਾ ਹੋਈ ਆਮ ਸਾਂਝ ਦੇ ਰੂਪ ਵਿਚ ਵਿਆਖਿਆਇਆ ਜਾ ਸਕਦਾ ਹੈ, ਜਾਂ ਕੀ ਅਣੂਗਤ (molecular) ਸੰਚਾਰ ਉਤੇ ਪੂਰੀ ਤਰ੍ਹਾਂ ਆਧਾਰਿਤ ਭਾਸ਼ਾਈ ਸੰਰਚਨਾਵਾਂ ਦੀਆਂ ਬੁਨਿਆਦਾਂ ਦੂਸਰੇ ਦੇ ਸੰਰਚਨਾਤਮਕ ਨੇਮਾਂ ਦੇ ਮੁਤਾਬਿਕ ਸੁਗਠਿਤ ਨਹੀਂ ਹੁੰਦੀਆਂ।

 ਲੈਵੀ-ਸਤ੍ਰਾਸ ਨੇ ਜੈਕਬਸਨ ਦੇ ਤੀਜੇ ਭਾਸ਼ਣ ਬਾਰੇ ਚਰਚਾ ਕਰਦਿਆਂ ਹੋਇਆਂ ਇਹ ਟਿੱਪਣੀ ਦਿੱਤੀ ਹੈ ਕਿ ਜੈਕਬਸਨ ਨੇ, ਸਾਸਿਓਰ ਦੇ ਵਿਪਰੀਤ, ਇਹ ਸਥਾਪਿਤ ਕੀਤਾ ਹੈ ਕਿ ਧੁਨੀਗ੍ਰਾਮ ਹੋਰਨਾਂ ਭਾਸ਼ਕ ਹੋਂਦਾਂ-ਸ਼ਬਦ ਅਤੇ ਵਿਆਕਰਣਿਕ ਸ਼੍ਰੇਣੀਆਂ-ਨਾਲੋਂ ਵਿਲੱਖਣਤਾਵਾਂ ਦੇ ਇਕ ਅਜਿਹੇ ਉੱਟ ਕਾਰਣ ਤਿੰਨ ਹਨ ਜਿਹੜੇ ਕਿਸੇ ਵੀ ਹੋਰ ਹੋਂਦ ਵਿਚ ਸਾਰੇ ਹੀ ਮੌਜੂਦ ਨਹੀਂ ਹੁੰਦੇ। ਨਿਸਚੇ ਹੀ, ਵਿਆਕਰਣਿਕ ਸ਼੍ਰੇਣੀਆਂ ਧੁਨੀਗ੍ਰਾਮਾਂ ਵਾਂਗ ਵਿਰੋਧੀ ਤੋਂ ਪ੍ਰਾਸੰਗਿਕ ਹੱਦਾਂ ਹਨ ਪਰ ਧੁਨੀਗ੍ਰਾਮਾਂ ਵਾਂਗ ਇਹ ਕਦੇ ਨਾਂਹਮੂਲਕ ਨਹੀਂ ਹੁੰਦੀਆਂ। ਦੂਜੇ ਸ਼ਬਦਾਂ ਵਿਚ, ਇਨ੍ਹਾਂ ਦਾ ਮੁੱਲ ਸ਼ੁੱਧ ਰੂਪ ਵਿਚ ਵਿਤਕਰੇ ਵਾਲਾ ਜਾਂ ਪੱਖਪਾਤੀ ਨਹੀਂ ਹੁੰਦਾ। ਹਰ ਵਿਆਕਰਣਿਕ ਸ਼੍ਰੇਣੀ ਦਾ ਆਪਣੇ ਆਪ ਵਿਚ ਇਕ ਅਰਥ-ਵਿਗਿਆਨਿਕ ਕਰਤੱਵ ਹੁੰਦਾ ਹੈ ਜਿਸ ਨੂੰ ਬੋਲ ਰਿਹਾ ਵਕਤਾ ਪ੍ਰਤੱਖਣ ਦਾ ਕੇਂਦਰ-ਬਿੰਦੂ ਬਣਾਉਂਦਾ ਹੈ। ਇਥੇ ਲੈਵੀ-ਸਤ੍ਰਾਸ ਇਹ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਕੀ ਧੁਨੀਗ੍ਰਾਮ ਦੇ ਸਾਰੇ ਲੱਛਣ ਮਿਥਿਹਾਸਿਕ ਪ੍ਰਵਚਨ ਦੀ ਉਸਾਰੀ ਕਰਨ ਵਾਲੇ ਉਨ੍ਹਾਂ ਜੁਚਾਂ ਜਾਂ ਮਿਥੀਮਾਂ (mythemes) ਵਿਚੋਂ ਉਤਪੰਨ ਨਹੀਂ ਹੁੰਦੇ ਜਿਹੜੇ ਵਿਰੋਧੀ, ਪ੍ਰਾਸੰਗਿਕ ਤੇ ਨਾਂਹਮੂਲਕ ਹੋਂਦਾਂ ਹਨ? ਜੈਕਬਸਨ ਦੁਆਰਾ ਧੁਨੀਗ੍ਰਾਮ ਉਤੇ ਲਾਗੂ ਕੀਤੇ ਗਏ ਫਾਰਮੂਲੇ ਅਨੁਸਾਰ ਮਿਥੀਮ ਇਕ ਨਿਰੋਲ ਭਿੰਨਤਾਸੂਚਕ ਅਤੇ ਸਾਮਗ੍ਰੀ-ਵਿਹੀਨ ਚਿਹਨ ਹੈ। ਕਿਉਂਕਿ ਸ਼ਬਦ ਦੇ ਕਿਸੇ ਭਾਸ਼ਾ-ਵਿਸ਼ੇਸ਼ ਵਿਚਲੇ ਅਰਥ ਜਾਂ ਅਰਥਾਂ ਨੂੰ ਮਿਥੀਮ ਦੇ ਅਰਥਾਂ ਨਾਲੋਂ ਨਿਖੇੜਨਾ ਲਾਜ਼ਮੀ ਹੈ। ਸਾਡੀ ਨਿਤਾਪ੍ਰਤਿ ਦੀ ਭਾਸ਼ਾ ਵਿਚ ਸੂਰਜ ਦਿਨ ਦਾ ਚਲੰਤ ਸਿਤਾਰਾ ਹੈ, ਪਰ ਇਸ ਦੇ ਸਮਵਿੱਥ ਮਿਥੀਮ ਸੂਰਜ ਅਰਥਵਿਹੀਨ – ਹੈ। ਬੇਸ਼ੁਮਾਰ ਮਿਥਿਹਾਸਿਕ ਕਥਾਵਾਂ ਵਿਚ ਸੂਰਜ' ਕਈ ਅਸਲੋਂ ਵੱਖਰੇ ਅਰਥਾਂ ਦਾ ਸੰਕੇਤਕ ਹੋ ਸਕਦਾ ¤ ਹੈ। ਦਰਅਸਲ, ਮਿਥਿਹਾਸ-ਕਥਾ ਵਿਚਲੇ ‘ਸੂਰਜ' ਨੂੰ ਲੱਭ ਰਿਹਾ ਕੋਈ ਵੀ ਪਾਰਖੂ ਉਸ ਦੀ ਵਿਲੱਖਣਤਾ, ਤੇ ਪ੍ਰਤੀ ਜਾਂ ਪ੍ਰਕਾਰਜਾਂ ਬਾਰੇ ਕੋਈ ਵੀ ਪੱਕੀ ਧਾਰਣਾ ਨਹੀਂ ਬਣਾ ਸਕਦਾ। ਇਸ ਦੇ ਅਰਥ ਉਸ -ਮਿਥਿਹਾਸ-ਕਥਾ ਵਿਚ ਹੋਰਨਾਂ ਮਿਥੀਮਾਂ ਨਾਲ ਉਸ ਦੇ ਸਿਹ-ਸੰਬੰਧਿਤ (correlative) ਅਤੇ ਪਰਸਪਰ ਵਿਰੋਧੀ ਰਿਸ਼ਤਿਆਂ ਵਿਚੋਂ ਉਜਾਗਰ ਹੁੰਦੇ ਹਨ। ਇਹ ਅਰਥ ਸਚਮੁਚ ਮਿਥੀਆਂ ਵਿਚੋਂ ਕਿਸੇ ਇਕ ਨਾਲ ਨਹੀਂ ਜੁੜੇ ਹੁੰਦੇ, ਸਗੋਂ ਇਹ ਉਨ੍ਹਾਂ ਦੇ ਸੁਮੇਲ ਵਿਚੋਂ ਪੈਦਾ ਹੁੰਦੇ ਹਨ। ਇਸ ਪੱਖ ਤੋਂ ਦੇਖਿਆਂ ਮਿਥਿਹਾਸਿਕ ਉਚਾਰ ਆਪਣਾ ਸੌਦ-ਵਲੇਵਾ (gear) ਬਦਲ ਕੇ ਹੀ ਭਾਸ਼ਾ ਦੀ ਸੰਰਚਨਾ ਦਾ ਪੁਨਰ-ਨਿਰਮਾਣ ਕਰਦੇ ਹਨ। ਇਨ੍ਹਾਂ ਦੇ ਬੁਨਿਆਦੀ ਜੁਜ਼ ਭਾਸ਼ਾਈ ਜੁਜ਼ਾਂ ਵਾਂਗ ਪ੍ਰਕਾਰਜਸ਼ੀਲ ਹੁੰਦੇ ਹਨ, ਪਰ ਉਨ੍ਹਾਂ ਦੀ ਪ੍ਰਕ੍ਰਿਤੀ ਮੁੱਢ ਤੋਂ ਹੀ ਜਟਿਲ ਹੁੰਦੀ ਹੈ। 10
  ਜੈਕਬਸਨ ਦੇ ਛੇਵੇਂ ਭਾਸ਼ਣ ਵਲ ਸੰਕੇਤ ਕਰਦਿਆਂ ਲੈਵੀ-ਸਤ੍ਰਾਸ ਨੇ ਜੈਕਬਸਨ ਦੇ ਧੁਨੀ ਪ੍ਰਤੀਕਵਾਦ' ਦੇ ਨਾਲ ਮਿਲਦਾ-ਜੁਲਦਾ ਵਰਤਾਰਾ ਸਿਹ-ਸੰਵੇਦਨਾ (synaesthesia) ਦੇ ਤੰਤੂ-ਮਨੋ ਵਿਗਿਆਨਿਕ (neuropsychological) ਨੇਮਾਂ ਨੂੰ ਮੰਨਿਆ ਹੈ। ਉਸ ਦੀ ਧਾਰਣਾ ਹੈ ਕਿ ਧੁਨੀਆਤਮਕ ਪ੍ਰਤੀਕਵਾਦ ਨਿਮਨ ਪੱਧਰ ਉੱਤੇ ਉਦੋਂ ਪ੍ਰਗਟਾਇਆ ਜਾ ਸਕਦਾ ਹੈ ਜਿਥੇ ਭਾਸ਼ਾ ਉਨ੍ਹਾਂ ਤੰਤੂ ਵਿਗਿਆਨਿਕ ਨੇਮਾਂ ਦੀ ਪੱਕੀ ਗਰਿਫ਼ਤ ਵਿਚ ਹੁੰਦੀ ਹੈ ਜਿਹੜੇ ਮੂਰਧਨੀ (cerebral) ਨਕਸ਼ਿਆਂ ਦੀਆਂ ਖ਼ਾਸੀਅਤਾਂ ਦੀ ਪ੍ਰਤਿਨਿਧਤਾ ਕਰਦੇ ਹਨ ਪਰ ਪਰਸਪਰ ਸਜਾਤੀ (homologous) ਹੁੰਦੇ ਹਨ। ਇਸ ਦੀ ਤੁਲਨਾ ਵਿਚ ਅਰਥ-ਵਿਗਿਆਨਿਕ (semantic) ਪ੍ਰਤੀਕਵਾਦ ਦੀ ਉਸ ਖੇਤਰ ਵਿਚ ਉਚੇਰੀ ਥਾਂ ਹੈ ਜਿਥੇ ਭਾਸ਼ਾ ਬਹਿਰੰਗ ਅਸਲੀਅਤਾਂ ਨਾਲ ਦਸਤਪੰਜਾ ਲੈਂਦੀ ਹੈ। ਭਾਸ਼ਾਈ ਪ੍ਰਕਾਰਜ ਦੇ ਪੱਖ ਤੋਂ ਇਹ ਦੋਵੇਂ ਭਾਵੇਂ ਪਰਸਪਰ ਕਿੰਨੀ ਵੀ ਦੂਰੀ ਉੱਤੇ ਹੋਣ, ਧੁਨੀਆਤਮਕ ਤੇ ਅਰਥ-ਵਿਗਿਆਨਿਕ ਪ੍ਰਤੀਕਵਾਦ ਇਕ ਸਪੱਸ਼ਟ ਸਮਰੂਪਤਾ ਪੇਸ਼ ਕਰਦੇ ਹਨ। ਇਹ ਦੋਵੇਂ, ਲੈਵੀ-ਸਤ੍ਰਾਸ ਅਨੁਸਾਰ, ਇਕੋ ਕਿਸਮ ਦੀਆਂ ਮਾਨਸਿਕ ਲੋੜਾਂ ਨਾਲ ਜੁੜੇ ਹੋਏ ਹਨ, ਭਾਵੇਂ ਉਹ ਲੋੜਾਂ ਸਰੀਰ ਦੀਆਂ ਹੋਣ ਜਾਂ ਸਮਾਜ ਤੇ ਸੰਸਾਰ ਦੀਆਂ ਹੋਣ। ਇਉਂ ਜੈਕਬਸਨ ਦੇ ਸਿੱਧਾਤਾਂ ਵਿਚ ਵਿਆਖਿਆਤਮਕ ਵਾਧਾ ਕਰਦਿਆਂ ਹੋਇਆ ਲੈਵੀ-ਸਤ੍ਰਾਸ ਨੇ ਰੋਮਨ ਜੈਕਬਸਨ ਦੀ ਭਾਸ਼ਾ-ਵਿਗਿਆਨਿਕ ਚਿੰਤਨ ਦੇ ਖੇਤਰ ਵਿਚ ਬੇਸ਼ਕੀਮਤੀ ਦੇਣ ਦੀ ਸ਼ਲਾਘਾ ਕੀਤੀ ਹੈ।

[3]

  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Kucera
  2. "Roman Jakobson: A Brief Chronology, compiled by Stephen Rudy". Archived from the original on 2014-12-02. Retrieved 2013-04-29. {{cite web}}: Unknown parameter |dead-url= ignored (|url-status= suggested) (help)
  3. ਕੱਕੜ, ਅਜੀਤ ਸਿੰਘ (1997). ਪ੍ਰਮੁੱਖ ਪੱਛਮੀ ਸਾਹਿਤ ਚਿੰਤਕ ਭਾਗ ਪਹਿਲਾ. ਪੰਜਾਬ: ਭਾਸ਼ਾ ਵਿਭਾਗ, ਪੰਜਾਬ. pp. 176–188.