ਰੌਦਰ ਰਸ

ਰਸ ਦੀ ਕਿਸਮ

ਜਦੋਂ ਵਿਰੋਧੀਆਂ ਦੀ ਛੇੜਖਾਨੀ, ਬੇਇੱਜ਼ਤੀ, ਅਪਮਾਨ, ਵਡੇਰਿਆਂ ਦੀ ਨਿੰਦਿਆ, ਦੇਸ਼ ਤੇ ਧਰਮ ਦੇ ਅਪਮਾਨ ਕਾਰਨ ਬਦਲੇ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ , ਉੱਥੇ 'ਰੌਦ੍ਰ ਰਸ'' ਪੈਦਾ ਹੁੰਦਾ ਹੈ। ਦੁਸ਼ਮਣ, ਵਿਰੋਧੀ ਦਲ ਆਦਿ ਆਲੰਬਨ ਵਿਭਾਵ ਹੁੰਦੇ ਹਨ, ਵਿਰੋਧੀ ਦੁਆਰਾ ਕੀਤਾ ਗਿਆ ਅਪਮਾਨ, ਆਯੋਗ ਕੰਮ, ਅਣਉੱਚਿਤ ਬਚਨ ਆਦਿ ਉੱਦੀਪਨ ਵਿਭਾਵ ਹਨ; ਦੰਦ ਪੀਸਣਾ, ਲਲਕਾਰਨਾ, ਹਥਿਆਰ ਚੁੱਕਣਾ, ਗਰਜਨਾ, ਡੀਂਗ ਮਾਰਨਾ ਆਦਿ ਅਨੁਭਾਵ ਹਨ; ਚੰਚਲਤਾ, ਈਰਖਾ, ਨਿੰਦਾ ਆਦਿ ਸੰਚਾਰੀ ਭਾਵ ਹਨ। ਕਵੀ ਦੀ ਰਚਨਾ ਵਿੱਚ ਦੁਸ਼ਮਣਾਂ ਅਥਵਾ ਵਿਰੋਧੀਆਂ ਦੁਆਰਾ ਛੇੜਖਾਨੀ, ਅਪਮਾਨ, ਮਾਣਯੋਗ ਲੋਕਾਂ ਦੀ ਨਿੰਦਾ ਅਤੇ ਦੇਸ਼-ਧਰਮ ਦੀ ਬੇਇਜ਼ਤੀ ਆਦਿ ਦੇ ਵਰਣਨਾਂ ਰਾਹੀ ਬਦਲੇ ਦੀ ਭਾਵਨਾ ਜਾਗ੍ਰਿਤ ਹੋਣ ਉੱਤੇ ਰੌਦ੍ਰਰਸ ਦੀ ਅਨੁਭੂਤੀ ਹੁੰਦੀ ਹੈ। ਕ੍ਰੋਧ ਦਾ ਲੱਛਣ ਹੈ ਕਿ ਵਿਰੋਧੀ ਅਰਥਾਤ ਪ੍ਰਤੀਕੂਲ ਵਿਅਕਤੀਆਂ ਦੇ ਸਬੰਧ ਵਿੱਚ ਤੀਬ੍ਤਾ ਜਾਂ ਤੇਜ਼ੀ ਦੇ ਉਛਾਲੇ ਦਾ ਨਾਂ ਕ੍ਰੋਧ ਹੈ। [1]

ਭਰਤਮੁਨੀ ਨੇ ਰੌਦ੍ਰ ਦੇ ਅੰਗ, ਨੇਪਥਯ ਅਤੇ ਵਾਕ ਤਿੰਨ ਭੇਦ ਕੀਤੇ ਹਨ, ਨਾਨਾ ਅਸਤ੍ਰ-ਸ਼ਸਤ੍ਰਾਂ ਨਾਲ ਸਜੇ ਹੋਏ ਸਥੂਲ ਦੇਹ ਆਦਿ ਨੂੰ ਅੰਗ-ਰੌਦ੍ਰ ਆਖਿਆ ਹੈ। 'ਨੇਪਥਯ' ਤੋ ਭਾਵ 'ਪਹਿਚਾਣ' ਹੈ।[2]

ਉਦਾਹਰਣ :-

ਆਕਿਲ ਤੁਬਕ ਵਜੁੱਤੀਆਂ, ਭਰ ਵਜਨ ਸੰਭਾਲੀ।

ਉਹਨੂੰ ਢਾਢ ਅੰਲਬੇ ਆਤਸ਼ੋ ਭੁੱਖ ਭੱਤੇ ਜਾਲੀ।

ਉਹਦਾ ਕੜਕ ਪਿਆਲਾ ਉਠਿਆ, ਭੰਨ ਗਈ ਹੈ ਨਾਲੀ।

ਉਸ ਦੂਰੋ ਡਿੱਠਾ ਆਵਦਾ, ਫਿਰ ਸ਼ਾਹ ਗਿਜ਼ਲੀ।

ਓਸ ਲਗਦੀ ਬੱਬਰ ਬੋਲਿਆਂ ਜਿਵੇ ਖੋੜੀ ਥਾਲੀ।

ਜਿਵੇਂ ਲਾਟੁ ਟੁੱਟਾ ਡੋਰ ਤੋਂ ਖਾ ਗਿਰਦੀ ਭੰਵਾਲੀ।

ਅੱਗੇ ਥੋੜੀ ਥੋੜੀ ਸੁਲਗਦੀ ਫੇਰ ਆਕਲ ਬਾਲੀ।[3]

ਏਥੇ ਆਕਲ ਆਸਰਾ ਹੈ, ਸ਼ਾਹ ਗਿਜ਼ਲੀ ਆਲੰਬਨ ਵਿਭਾਵ ਹੈ, ਗਿਜ਼ਲੀ ਦਾ ਦੂਰੋ ਆਉਣਾ ਵੇਖਣਾ ਉੱਦੀਪਨ ਵਿਭਾਵ ਹੈ, ਆਕਲ ਵਲੋ ਤੁਬਕ ਦਾ ਭਰਕੇ ਸੰਭਾਲਣਾ, ਬੱਬਰ ਵਾਗੂੰ ਬੋਲਣਾ ਆਦਿ ਅਨੁਭਾਵ ਹਨ, ਹਥਿਆਰ ਸੰਭਾਲਣ ਵਿੱਚ ਉਗ੍ਰਤਾ, ਰੋਹ, ਉਤਸੁਕਤਾ ਆਦਿ ਸੰਚਾਰੀ ਭਾਵ ਹੈ ।

ਹਵਾਲੇ

ਸੋਧੋ
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).