ਰੜ

ਮਾਨਸਾ ਜ਼ਿਲ੍ਹੇ ਦਾ ਪਿੰਡ

ਰੜ੍ਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ।[1] 2011 ਦੀ ਜਣਗਣਨਾ ਅਨੁਸਾਰ ਰੜ੍ਹ ਦੀ ਅਬਾਦੀ 2351 ਸੀ। ਇਸ ਦਾ ਖੇਤਰਫ਼ਲ 7.99 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਹਾਈ ਸਕੂਲ ਹੈ।ਰੜ੍ਹ ਬਰਨਾਲਾ-ਸਿਰਸਾ ਰੋਡਉੱਤੇ ਸਥਿਤ ਪਿੰਡ ਅਕਲੀਆ ਤੋਂ ਇਹ 5 ਕਿਲੋਮੀਟਰ ਦੀ ਦੂਰੀਉੱਤੇ ਸਥਿਤ ਹੈ। ਰੜ੍ਹ ਤੋਂ ਇੱਕ ਸੜਕ ਚਾਉਕੇ ਨੂੰ,ਦੂਸਰੀ ਬੁਰਜ ਢਿੱਲਵਾਂ ਅਤੇ ਤੀਸਰੀ ਬੁਰਜ ਝੱਬਰ ਅਤੇ ਚੌਥੀ ਪੀਰਕੋਟ ਨੂੰ ਜਾਂਦੀ ਹੈ.ਇਹ ਮਾਨਸਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ. ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਨ ਪਿੰਡ ਵਿੱਚ ਨੌਕਰੀਪੇਸ਼ਾ ਖਾਸ ਕਰ ਕੇ ਅਧਿਅਪਕਾਂ ਤੇ ਪੁਲਿਸ ਮੁਲਾਜ਼ਮਾਂ ਦੀ ਵੀ ਚੰਗੀ ਗਿਣਤੀ ਚੰਗੀ ਹੈ.ਸਮੇਂ-ਸਮੇਂਉੱਤੇ ਇਸ ਪਿੰਡ ਦੇ ਨੌਜਵਾਨ ਭਾਰਤੀ ਫੌਜ'ਚ ਚੁਣੇ ਜਾਂਦੇ ਰਹੇ ਹਨ.ਕਨੇਡਾ,ਆਸਟਰੇਲੀਆ,ਮਲੇਸ਼ੀਆ,ਫਿਲੀਪੀਨਜ਼,UAE,ਸਾਊਦੀ ਅਰਬ,ਬਹਿਰੀਨ ਆਦਿ ਦੇਸ਼ਾਂ ਵਿੱਚ ਇਸ ਪਿੰਡ ਦੇ ਬਾਸ਼ਿੰਦੇ ਰਹਿ ਰਹੇ ਹਨ.ਪਿੰਡ ਵਿੱਚ ਕੋ-ਆਪਰੇਟਿਵ ਸੁਸਾਇਟੀ,ਡਿਸਪੈਂਸਰੀ,ਆਂਗਨਵਾੜੀ,ਕਮਿਊਨਟੀ ਸੈਂਟਰ,ਦੋ ਸਮਸ਼ਾਨ ਘਾਟ,ਜਿੰਮ,ਆਰ.ਓ.ਪਲਾਂਟ ਸਿਸਟਮ ਤੇ ਵੈਟਰਨਰੀ ਡਿਸਪੈਂਸਰੀ ਵੀ ਹਨ। ਰੜ੍ਹ ਦੀ ਜ਼ਮੀਨ ਬਹੁਤ ਉਪਜਾੳੂ ਹੈ.ਰੜ੍ਹ ਪੰਜਾਬ ਦੇ ਦੁਰਲੱਭ ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਕੋਈ ਮੋਬਾਇਲ ਟਾਵਰ ਨਹੀਂ ਹੈ।ਸੋ ਇਹ ਰੇਡੀਏਸ਼ਨ ਦੇ ਮਾਰੂ ਪ੍ਰਭਾਵਾਂ ਤੋਂ ਅਜੇ ਤੱਕ ਬਚਿਆ ਹੋਇਆ ਹੈ.ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ,ਜਿਸ ਦੀ ਇਮਾਰਤ ਬਹੁਤ ਆਲੀਸ਼ਾਨ ਹੈ.ਇਸ ਤੋਂ ਬਿਨਾਂ ਡੇਰਾ ਸਲਾਣੀਸਰ ਸਾਹਿਬ,ਡੇਰਾ ਬਾਬਾ ਗਰੀਬ ਦਾਸ,ਡੇਰਾ ਬਾਬਾ ਮਿਰਚ ਦਾਸ,ਡੇਰਾ ਬਾਬਾ ਬਾਲਮੀਕ ਜੀ ਤੇ ਬਾਬੇ ਸ਼ਹੀਦਾਂ ਦੀ ਬੇਰੀ ਆਦਿ ਧਾਰਮਿਕ ਸਥਾਨ ਹਨ.ਪਿੰਡ ਦੇ ਬਿਲਕੁੱਲ ਵਿਚਕਾਰ 'ਖਾਰਾ ਖੂਹ' ਹੈ ਜੋ ਕਿ ਮੁੱਖ ਸੱਥ ਹੈ.

ਰੜ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

30°10′04″N 75°21′52″E / 30.167642°N 75.364516°E / 30.167642; 75.364516