ਰੰਗੀਲਾ ਜੱਟ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਰੰਗੀਲਾ ਜੱਟ ਪੰਜਾਬੀ ਦਾ ਪ੍ਰਸਿੱਧ ਗਾਇਕ ਸੀ ਜਿਸ ਨੇ ਵੀਹ ਸਾਲ ਦੇ ਕਰੀਬ ਗਾਇਆ। ਰੰਗੀਲੇ ਜੱਟ ਦਾ ਅਸਲੀ ਨਾਮ ਅਜੀਤ ਸਿੰਘ ਸੀ। ਕਿਉਂਕਿ ਉਸ ਦੀ ਪਛਾਣ ਰੰਗੀਲਾ ਜੱਟ ਨਾਲ ਹੀ ਬਣੀ ਹੋਈ ਸੀ ਇਸ ਲਈ ਉਸ ਦਾ ਅਸਲੀ ਨਾਮ ਉੱਭਰ ਹੀ ਨਹੀਂ ਸਕਿਆ। ਉਸ ਦੇ ਸਿੱਧਮ ਸਿੱਧੇ ਗੀਤ ਪੇਂਡੂ ਜਨ ਜੀਵਨ ਦੇ ਦੇ ਨੇੜੇ ਹੋਣ ਕਰਕੇ ਲੋਕਾਂ ਵਿਚ ਬਹੁਤ ਮਕਬੂਲ ਹੋਏ। ਰੰਗੀਲੇ ਜੱਟ ਦਾ ਜਨਮ 1940 ਵਿੱਚ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦੇ ਪਿੰਡ ਬਾਲੋ ਕੀ ਵਿਖੇ ਹੋਇਆ। ਇਹ ਪਿੰਡ ਮਹਿਤਪੁਰ ਕਸਬੇ ਦੇ ਬਿਲਕੁਲ ਨੇੜੇ ਹੈ। ਉਹ ਪਿੰਡ ਦੇ ਸਕੂਲ ਤੋਂ ਸਿਰਫ਼ ਤਿੰਨ-ਚਾਰ ਜਮਾਤਾਂ ਹੀ ਪੜ੍ਹ ਸਕਿਆ । ਪਰਿਵਾਰ ਦੇ ਖਾਨਦਾਨੀ ਕੰਮ ਅਨੁਸਾਰ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਸੰਨ 1990 ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਗਾਇਕ ਨੇ ਲੁਧਿਆਣੇ ਸ਼ਹਿਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ।