ਥੀਏਟਰ (ਅੰਗਰੇਜ਼ੀ:Theatre, ਕਈ ਵਾਰ ਅਮਰੀਕੀ ਅੰਗਰੇਜ਼ੀ ਵਿੱਚ theater[1]) ਉਹ ਸਥਾਨ ਹੁੰਦਾ ਹੈ ਜਿੱਥੇ ਨਾਚ, ਡਰਾਮਾ, ਖੇਲ ਆਦਿ ਵਿਖਾਏ ਜਾਂਦੇ ਹੋਣ। ਥੀਏਟਰ ਲਈ ਰੰਗਮੰਚ ਸ਼ਬਦ ਵੀ ਪ੍ਰਚਲਿਤ ਹੈ ਜੋ ਰੰਗ ਅਤੇ ਮੰਚ ਦੋ ਸ਼ਬਦਾਂ ਦੇ ਮਿਲਣ ਨਾਲ ਬਣਿਆ ਹੈ। ਰੰਗ ਇਸ ਲਈ ਕਿ ਦ੍ਰਿਸ਼ ਨੂੰ ਆਕਰਸ਼ਕ ਬਣਾਉਣ ਲਈ ਦੀਵਾਰਾਂ, ਛੱਤਾਂ ਅਤੇ ਪਰਦਿਆਂ ਉੱਤੇ ਵਿਵਿਧ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਜਾਂਦੀ ਹੈ ਅਤੇ ਅਦਾਕਾਰਾਂ ਦੀ ਵੇਸ਼ਭੂਸ਼ਾ ਅਤੇ ਮੇਕਅਪ ਵਿੱਚ ਵੀ ਵਿਵਿਧ ਰੰਗਾਂ ਦਾ ਪ੍ਰਯੋਗ ਹੁੰਦਾ ਹੈ, ਅਤੇ ਮੰਚ ਇਸ ਲਈ ਕਿ ਦਰਸ਼ਕਾਂ ਦੀ ਸਹੂਲਤ ਲਈ ਰੰਗ ਮੰਚ ਦਾ ਪਧਰ ਫਰਸ਼ ਤੋਂ ਕੁੱਝ ਉੱਚਾ ਹੁੰਦਾ ਹੈ। ਦਰਸ਼ਕਾਂ ਦੇ ਬੈਠਣ ਦੇ ਸਥਾਨ ਨੂੰ ਹਾਲ ਜਾਂ ਔਡੀਟੋਰੀਅਮ ਅਤੇ ਰੰਗ ਮੰਚ ਸਹਿਤ ਸਮੁੱਚੇ ਭਵਨ ਨੂੰ ਰੰਗਸ਼ਾਲਾ, ਜਾਂ ਨਾਟਸ਼ਾਲਾ ਕਹਿੰਦੇ ਹਨ। ਪੱਛਮੀ ਪ੍ਰਭਾਵ ਹੇਠ ਇਸਨੂੰ ਥਿਏਟਰ ਕਿਹਾ ਜਾਣ ਲੱਗਿਆ ਹੈ।

ਰੰਗ-ਮੰਚ
ਪੈਰਿਸ ਵਿੱਚ ਇੱਕ ਥੀਏਟਰ

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. Merriam-Webster Dictionary[1], 2011