ਰੱਬ ਦੀ ਖੁੱਤੀ ਪੰਜਾਬ ਦੀਆਂ ਪੇਂਡੂ ਖੇਡਾਂ ਵਿੱਚੋ ਇੱਕ ਹੈ।

ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀ ਹੁੰਦੀ। ਖਿਡਾਰੀਆਂ ਦੀ ਗਿਣਤੀ ਅਨੁਸਾਰ ਖੁੱਤੀਆਂ ਜਮੀਨ ਉੱਪਰ ਬਣਾ ਲਈਆਂ ਜਾਂਦੀਆਂ ਹਨ। ਦਾਇਰੇ ਵਿਚਕਾਰ ਇੱਕ ਰੱਬ ਦੀ ਖੁੱਤੀ ਬਣਾ ਲਈ ਜਾਂਦੀ ਹੈ। ਇਸ ਵਿੱਚ ਖੇਡ ਸਮਗਰੀ ਵਿੱਚ ਗੇਂਦ ਦੀ ਵਰਤੋ ਕੀਤੀ ਜਾਂਦੀ ਹੈ। ਪੁੱਗਣ ਤੋਂ ਬਾਅਦ ਸਾਰੇ ਖਿਡਾਰੀ ਆਪਣੀਆਂ ਖੁੱਤੀਆਂ ਕੋਲ ਖੜਦੇ ਹਨ। ਵਾਰੀ ਦੇਣ ਵਾਲਾ ਖਿਡਾਰੀ ਉੱਪਰ ਵੱਲ ਜੋਰ ਦੀ ਗੇਂਦ ਸੁੱਟਦਾ ਹੈ। ਖਿਡਾਰੀ ਗੇਂਦ ਨੂੰ ਬੋਚਣ ਦੀ ਕੋਸਿਸ਼ ਕਰਦੇ ਹਨ। ਜੇਕਰ ਕੋਈ ਖਿਡਾਰੀ ਗੇਂਦ ਬੋਚਣ ਸਮੇਂ ਕਿਸੇ ਖਿਡਾਰੀ ਨੂੰ ਗੇਂਦ ਮਾਰ ਦੇਵੇ ਤਾਂ ਮਾਰ ਖਾਣ ਵਾਲਾ ਖਿਡਾਰੀ ਘੋੜਾ ਬਣਦਾ ਹੈ ਅਤੇ ਗੇਂਦ ਮਾਰਨ ਵਾਲਾ ਸਵਾਰ ਬਣਦਾ ਹੈ। ਜੇ ਗੇਂਦ ਕਿਸੇ ਦੀ ਖੁੱਤੀ ਵਿੱਚ ਡਿੱਗੇ ਤਾਂ ਖੁੱਤੀ ਦਾ ਮਾਲਕ ਸਵਾਰ ਬਣਦਾ ਹੈ ਅਤੇ ਗੇਂਦ ਸੁੱਟਣ ਵਾਲਾ ਘੋੜੀ।ਜੇ ਗੇਂਦ ਕਿਸੇ ਦੇ ਹਥ ਨਾਂ ਆਵੇ ਤਾਂ ਗੇਂਦ ਪਕੜਨ ਦੀ ਦੋੜ ਹੁੰਦੀ ਹੈ ਜਿਸ ਦੇ ਹੱਥ ਗੇਂਦ ਆ ਜਾਂਦੀ ਹੈ। ਉਹ ਦੂਜਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸਿਸ਼ ਕਰਦਾ ਹੈ। ਹਰੇਕ ਹਾਲਤ ਵਿੱਚ ਘੋੜੀ ਬਣੇ ਖਿਡਾਰੀ ਨੂੰ ਸਵਾਰ ਖਿਡਾਰੀ ਨੂੰ ਚੁੱਕ ਕੇ ਗੇਂਦ ਨੂੰ ਰੋੜਦੇ ਹੋਏ ਆਪਣੀ ਖੁੱਤੀ ਵਿੱਚ ਪਾਉਣਾ ਹੁੰਦਾ ਹੈ। ਜੇ ਗੇਂਦ ਰੱਬ ਦੀ ਖੁੱਤੀ ਵਿੱਚ ਪੈ ਜਾਵੇ ਤਾ ਸਾਰੇ ਖਿਡਾਰੀ ਦੋੜ ਜਾਂਦੇ ਹਨ ਅਤੇ ਘੋੜੀ ਬਣਿਆ ਖਿਡਾਰੀ ਨਿਸ਼ਾਨਾ ਲਾਉਣ ਦੀ ਕੋਸਿਸ਼ ਕਰਦਾ ਹੈ। ਇਸ ਤਰਾਂ ਇਹ ਪ੍ਰਕਿਰਿਆ ਵਾਰ ਵਾਰ ਚਲਦੀ ਰਹਿੰਦੀ ਹੈ।

ਹਵਾਲੇ[1]

  1. ਡਾ ਭੁਪਿੰਦਰ ਸਿੰਘ ਖਹਿਰਾ , ਡਾ ਸੁਰਜੀਤ ਸਿੰਘ (2010–2012). "ਲੋਕਧਾਰਾ ਦੀ ਭੂਮਿਕਾ". ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 80. {{cite web}}: |access-date= requires |url= (help); Missing or empty |url= (help)CS1 maint: date format (link)