ਰੱਸਾ ਕਸ਼ੀ
ਰੱਸਾ ਕਸ਼ੀ ਇੱਕ ਟੀਮ ਖੇਡਾ ਹੈ ਜਿਸ ਵਿੱਚ ਦੋਨੋ ਟੀਮਾਂ ਰੱਸੇ ਨੂੰ ਇੱਕ ਦੁਸਰੇ ਦੇ ਉਲਟ ਖਿਚਦੀਆਂ ਹਨ। ਦੋਨੋ ਟੀਮਾਂ ਦੇ ਦਸ-ਦਸ ਖਿਡਾਰੀ ਹੁੰਦੇ ਹਨ ਪਰ ਇੱਕ ਸਮੇਂ ਅੱਠ-ਅੱਠ ਖਿਡਾਰੀ ਹੀ ਭਾਗ ਲੈਂਦੇ ਹਨ। ਰੱਸੇ ਜਿਸ ਦੀ ਮੋਟਾਈ ਡੇੜ ਇੰਚ ਅਤੇ ਲੰਬਾਈ 90 ਫੁੱਟ ਹੁੰਦਾ ਹੈ, ਦੇ ਵਿਚਕਾਰ ਇੱਕ ਨਿਸ਼ਾਨ ਲਗਾਇਆ ਜਾਂਦਾ ਹੈ ਜੋ ਟੀਮ ਪਹਿਲਾ ਉਸ ਨਿਸ਼ਾਨ ਨੂੰ 6 ਫੁੱਦ ਦੀ ਦੂਰੀ ਤੱਕ ਤਹਿ ਕਰ ਲੈਂਦੀ ਹੈ ਉਹ ਟੀਮ ਜੇਤੂ ਕਰਾਰ ਦਿਤੀ ਜਾਂਦੀ ਹੈ। ਹਰੇਕ ਟੀਮ ਦਾ ਸ਼ੁਰੂ ਵਾਲਾ ਖਿਡਾਰੀ 2 ਮੀਟਰ ਦੀ ਦੁਰੀ ਤੋਂ ਰੱਸੇ ਨੂੰ ਫੜਦਾ ਹੈ ਤੇ ਬਾਕੀ ਖਿਡਾਰੀ ਉਸ ਤੋਂ ਬਾਅਦ ਥੋੜੀ ਵਿਥੀ ਤੇ ਫੜਦੇ ਹਨ ਤੇ ਅਖੀਰ ਵਾਲਾ ਖਿਡਾਰੀ ਬੀਡੀਆ ਜਿਸ ਦਾ ਮਤਲਵ ਹੁੰਦਾ ਹੈ ਆਪਣੇ ਲੱਕ ਨੂੰ ਰੱਸਾ ਪਾ ਲੈਂਦਾ ਹੈ। ਇਸ ਵਿੱਚ ਤਿੰਨ ਮੌਕੇ ਹੁੰਦੇ ਹਨ ਜੋ ਦੋ ਵਾਰੀ ਜਿੱਤ ਗਿਆ ਉਸ ਟੀਮ ਨੂੰ ਜੇਤੂ ਕਰਾਰ ਦਿਤਾ ਜਾਂਦਾ ਹੈ।ਇਸ ਖੇਡ ਦੇ ਇਤਿਹਾਸ[1] ਵਾਰੇ ਭੁਲੇਖਾ ਹੈ ਕਿ ਇਹ ਖੇਡ ਕਦੋਂ ਸ਼ੁਰੂ ਹੋਈ ਜਾਂ ਕਿਸ ਦੇਸ ਦੀ ਖੇਡ ਹੈ। ਪਰ ਇਹ ਅਨੁਮਾਨ ਹੈ ਕਿ ਯੂਨਾਨ, ਗਰੀਸ ਜਾਂ ਚੀਨ 'ਚ ਇਹ ਖੇਡ ਪਹਿਲਾ ਖੇਡੀ ਜਾਂਦੀ ਸੀ। ਰੱਸਾਕਸ਼ੀ ਦੋ ਕਿਸਮਾਂ ਦੀ ਹੁੰਦੀ ਹੈ ਇੱਕ ਜਿਸ ਵਿੱਚ ਪੂਰੀ ਟੀਮ ਦਾ ਭਾਰ ਨਿਸ਼ਚਿਤ ਭਾਰ ਜੋ 480, 520, 580 ਜਾਂ 640 ਕਿਲੋਗਰਾਮ ਤੋਂ ਜ਼ਿਆਦਾ ਨਹੀਂ ਹੁੰਦਾ ਦੂਜੀ ਕਿਸਮ ਹੈ ਜਿਸ ਵਿੱਚ ਭਾਰ ਦਾ ਕੋਈ ਬੰਧਨ ਨਹੀਂ ਹੁੰਦਾ। ਪੰਜਾਬ 'ਚ ਮਿਨੀ ਉਲੰਪਿਕ ਵਜੋਂ ਜਾਣੀ ਜਾਦੀ ਪਿੰਡ ਢੁੱਡੀਕੇ ਦਾ ਖੇਡ ਮੇਲੇ ਵਿੱਚ ਇਹ ਖੇਡ ਬਹੁਤ ਪਸੰਦ ਕੀਤੀ ਜਾਂਦੀ ਹੈ।
ਖੇਡ ਅਦਾਰਾ | ਰੱਸਾਕਸ਼ੀ ਅੰਤਰਰਾਸ਼ਟਰੀ ਫੈਡਰੇਸ਼ਨ |
---|---|
ਛੋਟੇਨਾਮ | ਰੱਸਾਕਸ਼ੀ |
ਪਹਿਲੀ ਵਾਰ | 16ਵੀਂ ਸਦੀ ਦੇ ਸ਼ੁਰੂ 'ਚ 20ਵੀਂ ਸਦੀ |
ਖ਼ਾਸੀਅਤਾਂ | |
ਪਤਾ | ਟੀਮ ਦਾ ਦੂਜੀ ਟੀਮ ਦੇ ਖਿਡਾਰੀ ਨਾਲ ਸੰਪਰਕ ਨਹੀਂ |
ਟੀਮ ਦੇ ਮੈਂਬਰ | ਅੱਠ |
Mixed gender | ਵੱਖਰਾ ਮੁਕਾਬਲਾ |
ਕਿਸਮ | ਟੀਮ |
ਖੇਡਣ ਦਾ ਸਮਾਨ | ਰੱਸਾ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1900 ਤੋਂ 1920 ਓਲੰਪਿਕ ਖੇਡਾਂ |