ਲਕਸ਼ਮੀ ਕਾਂਤਾ ਚਾਵਲਾ

ਲਕਸ਼ਮੀ ਕਾਂਤਾ ਚਾਵਲਾ ਪੰਜਾਬ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰੀ ਮੈਂਬਰ ਹੈ। ਉਹ ਕੈਬਨਿਟ ਮੰਤਰੀ ਦੇ ਪਦ ਤੋਂ ਪਹਿਲਾ ਕਾਲਜ ਲੈਕਚਰਾਰ ਸੀ। ਉਹ ਭਾਰਤੀ ਜਨਤਾ ਪਾਰਟੀ ਦੀ ਉਪ-ਪ੍ਰਧਾਨ ਵੀ ਰਹੀ ਹੈ।[1] ਉਸ ਨੂੰ 2010 ਵਿੱਚ ਸਮਾਜ ਭਲਾਈ ਅਤੇ ਸਿਹਤ ਮਹਿਕਮੇ ਵਿਚ ਮੰਤਰੀ ਦੇ ਪਦ 'ਤੇ ਨਿਯੁਕਤ ਕੀਤਾ ਗਿਆ ਸੀ। ਉਸ ਨੁੰ 2007 ਵਿੱਚ ਅੰਮ੍ਰਿਤਸਰ ਤੋਂ ਰਾਜ ਵਿਧਾਨ ਸਭਾ ਦੀ ਸੀਟ ਲਈ ਚੁਣਿਆ ਗਿਆ ਸੀ।[2] ਇਸ ਤਰ੍ਹਾਂ ਰਾਜਨੀਤੀ ਦੇ ਖੇਤਰ ਵਿਚ ਉਸ ਦੀ ਪਹਿਚਾਣ ਬਣੀ।

ਲਕਸ਼ਮੀ ਕਾਂਤਾ ਚਾਵਲਾ ਦੇ ਪਤੀ ਦਾ ਨਾਮ ਹਰਗੋਬਿੰਦ ਚਾਵਲਾ ਹੈ ਅਤੇ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਉਹ 66 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣ ਜਿੱਤੀ। ਲਕਸ਼ਮੀ ਕਾਂਤਾ ਚਾਵਲਾ ਮੰਤਰੀ ਮੰਡਲ ਵਿੱਚ ਆਪਣੇ ਵਿਲੱਖਣ ਕਾਰਜਾਂ ਸਦਕਾ ਇੱਕ ਵੱਖਰੀ ਪਹਿਚਾਣ ਸਥਾਪਿਤ ਕਰਨ ਵਿਚ ਸਫਲ ਹੋਈ। ਲਕਸ਼ਮੀ ਕਾਂਤਾ ਚਾਵਲਾ ਨੇ ਵੱਖ-ਵੱਖ ਅਖਬਾਰਾਂ ਵਿਚ ਰਾਜਸੀ, ਆਰਥਿਕ, ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਲੇਖ ਵੀ ਲਿਖੇ। ਉਸ ਨੇ ਆਪਣੀ ਅਗਾਂਹ ਵਧੂ ਸੋਚ ਨੂੰ ਮੁਖ ਰੱਖਦਿਆਂ ਸਮਾਜਿਕ ਭਲਾਈ ਦੇ ਕਈ ਅਹਿਮ ਕਾਰਜ ਕੀਤੇ। ਆਧੁਨਿਕ ਸੋਚ ਨਾਲ ਪਰਨਾਈ ਲਕਸ਼ਮੀ ਕਾਂਤਾ ਚਾਵਲਾ ਨੇ ਆਪਣੇ ਸ਼ਾਸਨ ਕਾਲ ਦੌਰਾਨ ਅਜਿਹੇ ਕਾਰਜਾਂ ਨੂੰ ਪ੍ਰੋਤਸਾਹਿਤ ਕੀਤਾ ਜਿਨ੍ਹਾਂ ਨੇ ਬੇਰੁਜ਼ਗਾਰੀ ਨੂੰ ਖਤਮ ਕਰਨ ਵਿਚ ਆਪਣੀ ਬਣਦੀ ਭੂਮਿਕਾ ਨਿਭਾਈ।

ਕੈਬਨਿਟ ਮੰਤਰੀ ਹੋਣ ਦੇ ਨਾਤੇ ਉਸ ਨੂੰ ਕੋਈ ਫੰਡਾਂ ਦੀ ਘਾਟ ਨਹੀਂ ਸੀ ਅਤੇ ਉਸ ਨੇ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਆਪਣੇ ਹਲਕੇ ਦੇ ਕਈ ਕਾਰਜ ਸਵਾਰੇ। ਉਹ ਕੈਬਨਿਟ ਮੰਤਰੀ ਦੇ ਪਦ ‘ਤੇ ਹੁੰਦੀ ਹੋਈ ਵੀ ਕਈ ਸਮਾਜ ਭਲਾਈ ਅਤੇ ਕਲਿਆਣਕਾਰੀ ਸੰਸਥਾਵਾਂ ਦੀ ਵੀ ਸਮੇਂ-ਸਮੇਂ 'ਤੇ ਮੈਂਬਰ ਨਿਯੁਕਤ ਹੁੰਦੀ ਰਹੀ। ਲਕਸ਼ਮੀ ਕਾਂਤਾ ਚਾਵਲਾ ਨੇ ਕੇ.ਪੀ.ਐਸ. ਗਿੱਲ ਨੂੰ ਪੰਜਾਬ ਦਾ ਹੀਰੋ ਆਖਿਆ ਸੀ ਜਿਸ ਕਾਰਨ ਸਿੱਖ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਸੀ। ਸਿਆਸੀ ਖੇਤਰ ਵਿਚ ਲਕਸ਼ਮੀ ਕਾਂਤਾ ਚਾਵਲਾ ਦੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਕੁਝ ਆਲੋਚਨਾ ਵੀ ਹੁੰਦੀ ਰਹੀ ਪਰ ਉਹ ਇਕ ਨਿਧੜਕ ਲੀਡਰ ਸੀ ਜਿਸ ਨੇ ਮਾਨਵੀ ਹਿਤਾਂ ਲਈ ਆਪਣੇ ਸਾਸ਼ਨ ਕਾਲ ਦੌਰਾਨ ਕਈ ਅਹਿਮ ਉਪਰਾਲੇ ਕੀਤੇ। ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਲੀਡਰਸ਼ਿਪ ਵਿਚ ਉਸ ਨੇ ਆਪਣਾ ਅਹਿਮ ਸਥਾਨ ਬਣਾਇਆ ਹੋਇਆ ਸੀ।

ਹਵਾਲੇ

ਸੋਧੋ