ਲਵੀਨੀਆ ਫੋਨਤਨਾ (24 ਅਗਸਤ, 1552 – 11 ਅਗਸਤ, 1614) ਇੱਕ ਇਤਾਲਵੀ ਚਿੱਤਰਕਾਰ ਸੀ। ਉਸ ਨੂੰ ਪਹਿਲੀ ਔਰਤ ਕਲਾਕਾਰ ਸਨਮਾਨਿਤ ਕੀਤਾ ਗਿਆ, ਜਿਸਨੇ ਆਪਣੇ ਮਰਦ ਪ੍ਰਤੀਸਥਾਨੀਆਂ ਨਾਲ ਹਮਰੁਤਬੇ ਵਜੋਂ ਕੰਮ ਕੀਤਾ  [1] ਉਹ ਔਰਤ ਦਾ ਨਗਨ ਚਿੱਤਰ ਬਣਾਓਣ ਵਾਲੀ ਪਹਿਲੀ ਔਰਤ ਕਲਾਕਾਰ ਸੀ ਅਤੇ ਆਪਣੇ 13 ਮੈਂਬਰ ਦੇ ਪਰਿਵਾਰ ਵਿੱਚ ਮੁੱਖ ਕਮਾਓਣ ਵਾਲੀ ਵੀ ।[2]

ਸਵੈ -ਚਿੱਤਰ, ਆਪਣੀ  ਇਕ  ਨੌਕਰ ਨਾਲ ਕਲੇਵੀਕੋਰਡ ਵਿੱਚ 1577, ਤੇਲ ਚਿੱਤਰ
ਲਵੀਨੀਆ ਫੋਨਤਨਾ, ਮੀਨੇਰਵਾ  ਡ੍ਰੇਸਿੰਗ 1613, ਤੇਲ ਚਿੱਤਰ, ਗਲੇਰੀਆ ਬੋਰਗੇਸ , ਰੋਮ।

ਜੀਵਨ

ਸੋਧੋ
 
ਇਕ ਔਰਤ ਦੀ ਤਸਵੀਰ ਗੋਦ ਵਿੱਚ ਕੁੱਤੇ ਨਾਲ
 
ਬੀਆਂਕਾ ਡੇਗਲੀ ਅਟੀਲੀ ਮੈਸੇਲੀ ਅਤੇ ਉਸਦੇ ਛੇ ਬੱਚੇ

ਲਵੀਨੀਆ ਫੋਨਤਨਾ ਬੋਲਗਨਾ ਵਿਚ ਪੈਦਾ ਹੋਈ ਸੀ, ਚਿੱਤਰਕਾਰ ਪਰੋਸਪੇਰੋ ਫੋਨਤਨਾ ਦੀ ਧੀ ਸੀ, ਜਿਸਨੇ ਬੋਲਗਨਾ ਦੇ ਸਕੂਲ ਵਿੱਚ ਪ੍ਰਮੁੱਖ ਚਿੱਤਰਕਾਰ ਦੇ ਅਧਿਆਪਨ ਵਜੋਂ ਸੇਵਾ ਕੀਤੀ। ਉਸ ਸਮੇਂ ਪਰਿਵਾਰ ਦੇ ਕਾਰੋਬਾਰ ਨੂੰ ਜਾਰੀ ਰੱਖਨਾ ਮੁਸ਼ਕਿਲ ਹੋ ਗਿਆ ਸੀ ।

ਉਸ ਦਾ ਪਹਿਲਾ ਕੰਮ ''ਮੋਂਕੀ ਚਾਇਲਡ'' ਦੇ ਨਾਮ ਨਾਲ ਜਾਣਿਆ ਗਿਆ, ਜੋ ਉਸਨੇ 23 ਸਾਲ ਦੀ ਉਮਰ ਵਿੱਚ 1575 ਵਿੱਚ ਚਿੱਤਰਿਆ । ਬੇਸ਼ੱਕ ਇਹ ਚਿੱਤਰ ਹੁਣ ਗੁਆਚ ਗਿਆ ਹੈ। ਉਸਦੇ ਮੁੱਢਲੇ ਚਿੱਤਰਾਂ ਵਿਚੋਂ ਇਕ ''ਕ੍ਰਿਸਟ ਵਿਦ ਦ ਸਿੰਬਲਜ਼ ਆਫ਼ ਦ ਪੈਸ਼ਨ'' ਹੈ , ਜੋ ਅੱਜਕਲ ਈ.ਐੱਲ ਪਾਸੋ ਕਲਾ ਦੇ ਅਜ਼ਾਇਬ ਘਰ ਵਿੱਚ ਹੈ।[3] ਉਹ ਵੱਖ-ਵੱਖ ਸ਼ੈਲੀਆਂ ਨੂੰ ਚਿੱਤਰਨਾ ਚਾਹੁੰਦੀ ਸੀ। ਆਪਣੇ ਕਿੱਤੇ ਦੇ ਸ਼ੁਰੂ ਵਿੱਚ, ਉਸਨੇ ਬੋਲਗਨਾ ਦੇ ਉੱਚ ਤਬਕੇ ਦੇ ਨਿਵਾਸੀਆਂ ਨੂੰ ਚਿੱਤਰਨ ਲਈ ਬਹੁਤ ਪ੍ਰਸਿੱਧੀ ਹਾਸਿਲ ਕੀਤੀ, ਜਿਨ੍ਹਾ ਵਿਚੋਂ ਇਕ ਜ਼ਿਕਰਯੋਗ 'ਨੋਬਲਵੂਮਨ' ਹੈ।[4]

ਹਵਾਲੇ

ਸੋਧੋ
  1. "Artist Profile: Lavinia Fontana". National Museum of Women in the Arts. Retrieved 29 March 2013.
  2. Weidemann, Christiane; Larass, Petra; Melanie, Klier (2008). 50 Women Artists You Should Know. Prestel. pp. 18, 19. ISBN 978-3-7913-3956-6.
  3. "Cornell Fine Arts Museum, Collection Overview". Rollins College. Retrieved 22 February 2014.
  4. Murphy, Caroline P. (1996-01-01). "Lavinia Fontana and "Le Dame della Città": understanding female artistic patronage in late sixteenth-century Bologna". Renaissance Studies. 10 (2): 190–208.