ਹੈਜ਼ੇ ਦੇ ਦਿਨਾਂ ਵਿਚ ਮੁਹੱਬਤ
ਲਵ ਇਨ ਦਾ ਟਾਈਮ ਆਫ਼ ਕੋਲਰਾ (Lua error in package.lua at line 80: module 'Module:Lang/data/iana scripts' not found.) ਗੈਬਰੀਅਲ ਗਾਰਸ਼ੀਆ ਮਾਰਕੇਜ਼ ਦੁਆਰਾ ਲਿਖਿਆ ਇੱਕ ਸਪੇਨੀ ਨਾਵਲ ਹੈ ਜੋ ਪਹਿਲੀ ਵਾਰ 1985 ਵਿੱਚ ਪ੍ਰਕਾਸ਼ਿਤ ਹੋਇਆ ਸੀ।
ਲੇਖਕ | ਗੈਬਰੀਅਲ ਗਾਰਸ਼ੀਆ ਮਾਰਕੇਜ਼ |
---|---|
ਮੂਲ ਸਿਰਲੇਖ | El amor en los tiempos del cólera |
ਅਨੁਵਾਦਕ | ਏਡੀਥ ਗ੍ਰੋਸਮੈਨ |
ਦੇਸ਼ | ਕੋਲੰਬੀਆ |
ਭਾਸ਼ਾ | ਸਪੇਨੀ |
ਪ੍ਰਕਾਸ਼ਕ | ਸੰਪਾਦਕੀ ਓਵੇਜਾ ਨੇਗਰਾ (ਕੰਬੋਡੀਆ) ਅਲਫਰੈਡ ਏ ਨੋਪ (ਯੂ ਐਸ) |
ਪ੍ਰਕਾਸ਼ਨ ਦੀ ਮਿਤੀ | 1985 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1988 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ) |
ਸਫ਼ੇ | 348 ਪੰਨੇ (ਪਹਿਲੀ ਅੰਗਰੇਜ਼ੀ ਹਾਰਡਬੈਕ ਐਡੀਸ਼ਨ) |
ਪਲਾਟ
ਸੋਧੋਨਾਵਲ ਦੇ ਮੁੱਖ ਪਾਤਰ ਫਲੋਰੇਂਤੀਨੋ ਏਰਿਜ਼ਾ ਅਤੇ ਫਰਮੀਨਾ ਡਾਜ਼ਾ ਹਨ। ਫਲੋਰੈਂਤੀਨੋ ਅਤੇ ਫਰਮੀਨਾ ਆਪਣੀ ਜਵਾਨੀ ਵਿੱਚ ਪਿਆਰ ਕਰਨ ਲੱਗੇ। ਫਰਮੀਨਾ ਦੀ ਭੂਆ ਐਸਕੋਲਾਸਟਿਕਾ ਦੀ ਮਦਦ ਨਾਲ ਦੋਵਾਂ ਵਿਚਕਾਰ ਇੱਕ ਗੁਪਤ ਰਿਸ਼ਤਾ ਵਿਗਸਣ ਲੱਗ ਪੈਂਦਾ ਹੈ। ਉਹ ਕਈ ਪਿਆਰ ਪੱਤਰਾਂ ਦਾ ਵਟਾਂਦਰਾ ਕਰਦੇ ਹਨ। ਪਰ, ਇੱਕ ਵਾਰ ਫਰਮੀਨਾ ਦੇ ਪਿਤਾ, ਲੋਰੇਂਜੋ ਡਾਜ਼ਾ, ਨੂੰ ਦੋਨਾਂ ਬਾਰੇ ਪਤਾ ਲੱਗ ਜਾਂਦਾ ਹੈ, ਉਹ ਆਪਣੀ ਧੀ ਨੂੰ ਤੁਰੰਤ ਫਲੋਰੈਂਤੀਨੋ ਨੂੰ ਮਿਲਣ ਤੋਂ ਰੋਕਣ ਲਈ ਮਜ਼ਬੂਰ ਕਰਦਾ ਹੈ। ਜਦੋਂ ਉਹ ਨਹੀਂ ਮੰਨਦੀ, ਤਾਂ ਉਹ ਆਪਣੀ ਧੀ ਨੂੰ ਲੈ ਕੇ ਕਿਸੇ ਦੂਜੇ ਸ਼ਹਿਰ ਵਿੱਚ ਆਪਣੀ ਮਰ ਚੁੱਕੀ ਪਤਨੀ ਦੇ ਪਰਿਵਾਰ ਵਿੱਚ ਚਲਾ ਜਾਂਦਾ ਹੈ। ਦੂਰੀ ਦੇ ਬਾਵਜੂਦ, ਫਰਮੀਨਾ ਅਤੇ ਫਲੋਰੈਂਤੀਨੋ ਟੈਲੀਗ੍ਰਾਫ ਦੁਆਰਾ ਰਾਬਤਾ ਕਾਇਮ ਰੱਖਦੇ ਹਨ। ਪਰ, ਉਸ ਦੀ ਵਾਪਸੀ ਤੇ, ਫਰਮੀਨਾ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਫਲੋਰੈਂਤੀਨੋ ਦੇ ਨਾਲ ਉਸ ਦਾ ਰਿਸ਼ਤਾ ਸਿਰਫ਼ ਹਵਾਈ ਹੀ ਸੀ, ਉਹ ਅਸਲ ਵਿੱਚ ਅਜਨਬੀ ਹੀ ਸਨ; ਉਸ ਨੇ ਫਲੋਰੈਂਤੀਨੋ ਨਾਲ ਆਪਣੀ ਮੁਹੱਬਤ ਤੋੜ ਦਿੱਤੀ ਅਤੇ ਆਪਣੇ ਸਾਰੇ ਪੱਤਰ ਵਾਪਸ ਲੈ ਲਏ।
ਫਿਰ ਇੱਕ ਨੌਜਵਾਨ ਅਤੇ ਨਿਪੁੰਨ ਰਾਸ਼ਟਰੀ ਨਾਇਕ, ਡਾ. ਜੁਵੇਨਲ ਉਰਬੀਨੋ, ਫਰਮੀਨਾ ਨੂੰ ਮਿਲਦਾ ਹੈ ਅਤੇ ਉਸ ਨੂੰ ਮੁਹੱਬਤ ਕਰਨਾ ਸ਼ੁਰੂ ਕਰਦਾ ਹੈ। ਉਸਦੀ ਊਰਬੀਨੋ ਪ੍ਰਤੀ ਸ਼ੁਰੂਆਤੀ ਨਾਪਸੰਦੀ ਦੇ ਬਾਵਜੂਦ, ਫਰਮੀਨਾ ਨੇ ਆਪਣੇ ਪਿਤਾ ਦੀ ਪ੍ਰੇਰਣਾ ਅਤੇ ਸੁਰੱਖਿਆ ਅਤੇ ਧਨ ਦੀਆਂ ਊਰਬੀਨੋ ਦੀਆਂ ਪੇਸ਼ਕਸ਼ਾਂ ਅੱਗੇ ਝੁਕ ਜਾਂਦੀ ਹੈ, ਅਤੇ ਉਹ ਵਿਆਹ ਕਰ ਲੈਂਦੇ ਹਨ। ਉਰਬੀਨੋ ਵਿਗਿਆਨ, ਆਧੁਨਿਕਤਾ, ਅਤੇ "ਵਿਵਸਥਾ ਤੇ ਤਰੱਕੀ" ਲਈ ਸਮਰਪਤ ਇੱਕ ਮੈਡੀਕਲ ਡਾਕਟਰ ਹੈ। ਉਹ ਹੈਜ਼ਾ ਦੇ ਖਾਤਮੇ ਲਈ ਅਤੇ ਜਨਤਕ ਕੰਮਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਹ ਇੱਕ ਤਰਕਸ਼ੀਲ ਆਦਮੀ ਹੈ ਜਿਸਦੀ ਜ਼ਿੰਦਗੀ ਠੀਕ ਢੰਗ ਨਾਲ ਸੰਗਠਿਤ ਹੈ ਅਤੇ ਉਹ ਸਮਾਜ ਵਿੱਚ ਆਪਣੇ ਮਹੱਤਵ ਅਤੇ ਵੱਕਾਰ ਨੂੰ ਬਹੁਤ ਕੀਮਤੀ ਸਮਝਦਾ ਹੈ। ਉਹ ਪ੍ਰਗਤੀ ਅਤੇ ਆਧੁਨਿਕੀਕਰਨ ਦਾ ਅਗਰਦੂਤ ਹੈ।[1]
ਫਰਮੀਨਾ ਦੀ ਮੰਗਨੀ ਅਤੇ ਵਿਆਹ ਤੋਂ ਬਾਅਦ ਵੀ, ਫਲੋਰੈਂਤੀਨੋ ਨੇ ਵਫ਼ਾਦਾਰ ਰਹਿਣ ਅਤੇ ਉਸ ਦੀ ਉਡੀਕ ਕਰਨ ਦੀ ਸਹੁੰ ਖਾਧੀ। ਹਾਲਾਂਕਿ, ਉਹ ਬਹੁਤ ਸਾਰੀਆਂ ਔਰਤਾਂ ਨਾਲ ਜਿਨਸੀ ਸੰਬੰਧ ਸਥਾਪਤ ਕਰ ਲੈਂਦਾ ਹੈ ਅਤੇ ਇਹ ਗਿਣਤੀ ਸੈਂਕੜਿਆਂ ਵਿੱਚ ਪਹੁੰਚ ਜਾਂਦੀ ਹੈ। ਉਹ ਇਹ ਯਕੀਨੀ ਬਣਾਉਂਦਾ ਹੈ ਕਿ ਫਰਮੀਨਾ ਨੂੰ ਕਦੀ ਇਨ੍ਹਾਂ ਸੰਬੰਧਾਂ ਦੀ ਭਿਣਕ ਨਾ ਪਵੇ। ਇਸ ਦੌਰਾਨ, ਫਰਮੀਨਾ ਅਤੇ ਉਰਬੀਨੋ ਬੁੱਢੇ ਹੋ ਜਾਂਦੇ ਹਨ, ਖੁਸ਼ੀ ਦੇ ਸਾਲਾਂ ਵਿਚੋਂ ਲੰਘਦੇ ਹਨ ਅਤੇ ਦੁਖੀ ਹੁੰਦੇ ਹਨ ਅਤੇ ਵਿਆਹ ਦੀਆਂ ਸਾਰੀਆਂ ਹਕੀਕਤਾਂ ਦਾ ਅਨੁਭਵ ਕਰਦੇ ਹਨ। ਬਿਰਧ ਉਮਰ ਵਿਚ, ਊਰਬੀਨੋ ਆਪਣੇ ਪਾਲਤੂ ਤੋਤੇ ਨੂੰ ਆਪਣੇ ਅੰਬ ਦੇ ਦਰਖ਼ਤ ਤੋਂ ਉਤਾਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਪੌੜੀ ਜਿਸ ਤੇ ਉਹ ਖੜ੍ਹਾ ਸੀ ਟੁੱਟ ਜਾਂਦੀ ਅਤੇ ਉਸਦੀ ਮੌਤ ਹੋ ਜਾਂਦੀ ਹੈ। ਅੰਤਿਮ-ਸੰਸਕਾਰ ਤੋਂ ਬਾਅਦ, ਫਲੋਰੈਂਤੀਨੋ ਇੱਕ ਵਾਰ ਫਿਰ ਫਰਮੀਨਾ ਲਈ ਆਪਣੇ ਪਿਆਰ ਦਾ ਐਲਾਨ ਕਰਦਾ ਹੈ ਅਤੇ ਉਸਨੂੰ ਦੱਸਦਾ ਹੈ ਕਿ ਉਹ ਇਨ੍ਹਾਂ ਸਾਰੇ ਸਾਲਾਂ ਦੌਰਾਨ ਵਫ਼ਾਦਾਰ ਰਿਹਾ ਹੈ। ਪਹਿਲਾਂ ਉਹ ਨਵੀਂ ਨਵੀਂ ਵਿਧਵਾ ਹੋਣ ਨਾਤੇ ਉਸਦੇ ਫਲੋਰੈਂਤੀਨੋ ਦੀਆਂ ਛੇੜਾਂ ਨੂੰ ਹੁੰਗਾਰਾ ਭਰਨ ਤੋਂ ਗੁਰੇਜ਼ ਕਰਦੀ ਹੈ, ਪਰ ਅਖੀਰ ਉਸ ਨੂੰ ਦੂਜਾ ਮੌਕਾ ਦੇ ਦਿੰਦੀ ਹੈ। ਪੰਜ ਤੋਂ ਵੱਧ ਦਹਾਕਿਆਂ ਲਈ ਅਲੱਗ ਅਲੱਗ ਰਹਿਣ ਦੇ ਬਾਅਦ ਉਹ ਰਹਿੰਦਾ ਜੀਵਨ ਇਕੱਠੇ ਬਤੀਤ ਕਰਨ ਦੀ ਕੋਸਿਸ਼ ਕਰਦੇ ਹਨ।
ਉਨ੍ਹਾਂ ਦਾ ਪਿਆਰ ਨਵੇਂ-ਨਵੇਂ ਜੋਸ਼ ਨਾਲ ਭੜਕ ਉੱਠਦਾ ਹੈ। ਹੁਣ ਉਹ ਜਵਾਨ ਨਹੀਂ ਹਨ। ਇਹ ਉਹ ਭਾਵਨਾਤਮਕ ਜਵਾਨੀ ਦੀ ਪ੍ਰੀਤ ਨਹੀਂ ਹੈ, ਸਗੋਂ ਹੰਡੇ-ਵਰਤੇ ਲੋਕਾਂ ਦਾ ਪਿਆਰ ਹੈ ਜਿਨ੍ਹਾਂ ਨੇ ਜ਼ਿੰਦਗੀ ਨੂੰ ਜਾਣ ਲਿਆ ਹੋਇਆ ਹੈ। ਉਹ ਫਲੋਰੈਂਤੀਨੋ ਦੀ ਮਲਕੀਅਤ ਵਾਲੇ ਜਹਾਜ਼ ਤੇ ਯਾਤਰਾ ਕਰਦੇ ਹਨ ਅਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਕਸਟਮ ਚੈੱਕਾਂ ਲਈ ਬੇਲੋੜੇ ਸਟਾਪਾਂ ਤੋਂ ਬਚਣ ਲਈ, ਉਨ੍ਹਾਂ ਨੇ ਆਪਣੇ ਜਹਾਜ਼ ਤ ਇੱਕ ਝੰਡਾ ਲਹਿਰਾ ਲਿਆ ਹੈ, ਜਿਸ ਦਾ ਭਾਵ ਹੈ ਕਿ ਜਹਾਜ਼ ਉੱਤੇ ਵਬਾ ਫੈਲੀ ਹੋਈ ਹੈ (ਇਸੇ ਤੇ ਨਾਵਲ ਦਾ ਨਾਂ ਰੱਖਿਆ ਹੈ)। ਹਾਲਾਂਕਿ, ਅਜਿਹਾ ਝੰਡਾ ਲਾ ਕੇ ਉਨ੍ਹਾਂ ਨੂੰ ਵਾਪਸ ਆਉਣ ਦੀ ਆਗਿਆ ਨਹੀਂ ਮਿਲਦੀ, ਅਤੇ ਪ੍ਰੇਮੀਆਂ ਇੱਕ ਨਵੇਂ ਜਹਾਜ਼ ਵਿੱਚ ਭੇਜਿਆ ਜਾਂਦਾ ਹੈ।
ਹਵਾਲੇ
ਸੋਧੋ- ↑ Morana, Mabel (winter, 1990). "Modernity and Marginality in Love in the Time of Cholera". Studies in Twentieth Century Literature 14:27–43