ਲਾਖ
ਲਾਖ ਸੁੱਕੀ ਹੋਈ ਲਾਰ ਨੂੰ ਕਹਿੰਦੇ ਹਨ ਜਿਸਦਾ ਲਾਖ ਦੇ ਕੀੜਿਆਂ ਦੀਆਂ ਅਨੇਕ ਸਪੀਸੀਆਂ ਗੂੰਦ ਜਿਹੀ ਦੀ ਸ਼ਕਲ ਵਿੱਚ ਨਿਕਾਸ ਕਰਦੀਆਂ ਰਹਿੰਦੀਆਂ ਹਨ। ਇਸ ਨੂੰ ਪੈਦਾ ਕਰਨ ਵਾਲਾ ਸਭ ਤੋਂ ਆਮ ਕੀੜਾ ਕੇਰੀਆ ਲਾਕਾ ਹੈ।
ਕਾਸ਼ਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਕ ਕਿਸਾਨ ਨੂੰ ਇਕ ਸੋਟੀ ਮਿਲ ਜਾਂਦੀ ਹੈ ਜਿਸ ਤੇ ਅੰਡਿਆਂ ਵਿੱਚੋਂ ਕੀਟ ਨਿਕਲਣ ਲਈ ਤਿਆਰ ਹੁੰਦੇ ਹਨ ਅਤੇ ਇਸ ਨੂੰ ਰੁੱਖ ਨਾਲ ਬੰਨ੍ਹ ਦਿੰਦੇ ਹਨ1।[1] ਹਜ਼ਾਰਾਂ ਲੱਖ ਕੀੜੇ ਮੇਜ਼ਬਾਨ ਰੁੱਖਾਂ ਦੀਆਂ ਟਹਿਣੀਆਂ ਤੇ ਬਸਤੀਆਂ ਬਣਾਉਂਦੇ ਹਨ ਅਤੇ ਗੂੰਦ ਜਿਹੀ ਲਾਰ ਕਢਦੇ ਰਹਿੰਦੇ ਹਨ। ਮੇਜ਼ਬਾਨ ਰੁੱਖ ਦੀਆਂ ਲਾਖ ਭਰੀਆਂ ਸ਼ਾਖਾਵਾਂ ਨੂੰ ਕੱਟ ਲਿਆ ਜਾਂਦਾ ਹੈ।