ਲਾਭਸ਼ੰਕਰ ਠਾਕਰ
ਲਾਭਸ਼ੰਕਰ ਜਾਦਵਜੀ ਠਾਕਰ, ਜਿਸ ਨੂੰ ਉਸਦੇ ਕਲਮੀ ਨਾਵਾਂ ਲਘਾਰੋ ਅਤੇ ਵੈਦਿਆ ਪੁਨਰਵਾਸੁ (14 ਜਨਵਰੀ 1935 - 6 ਜਨਵਰੀ 2016) ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦਾ ਇੱਕ ਗੁਜਰਾਤੀ ਕਵੀ, ਨਾਟਕਕਾਰ ਅਤੇ ਕਹਾਣੀਕਾਰ ਸੀ। ਉਸ ਨੇ ਭਾਸ਼ਾਵਾਂ ਅਤੇ ਆਯੁਰਵੇਦ ਦੀ ਸਿੱਖਿਆ ਪ੍ਰਾਪਤ ਕੀਤੀ। ਉਸਨੇ ਆਯੁਰਵੈਦ ਦੀ ਪਰੈਕਟਿਸ ਸ਼ੁਰੂ ਕਰਨ ਤੋਂ ਪਹਿਲਾਂ ਕਾਲਜਾਂ ਵਿੱਚ ਪੜ੍ਹਾਇਆ। ਸਾਹਿਤ ਪ੍ਰਤੀ ਉਸਦੀ ਆਧੁਨਿਕਵਾਦੀ ਪਹੁੰਚ ਸੀ ਅਤੇ ਉਹ ਅਬਸਰਡ ਥੀਏਟਰ ਅਤੇ ਪ੍ਰਯੋਗਵਾਦੀ ਸਾਹਿਤ ਦੀਆਂ ਪਰੰਪਰਾਵਾਂ ਤੋਂ ਬਹੁਤ ਪ੍ਰਭਾਵਤ ਸੀ। ਉਸਨੇ ਮੁੱਖ ਤੌਰ ਤੇ ਨਾਟਕ ਅਤੇ ਕਵਿਤਾਵਾਂ ਲਿਖੀਆਂ।
ਜ਼ਿੰਦਗੀ
ਸੋਧੋਠਾਕਰ ਦਾ ਜਨਮ 14 ਜਨਵਰੀ 1935 ਨੂੰ ਗੁਜਰਾਤ ਦੇ ਸੁਰੇਂਦਰਨਗਰ ਨੇੜੇ ਸੇਡਲਾ ਪਿੰਡ ਵਿੱਚ ਹੋਇਆ ਸੀ। ਉਹ ਸੁਰੇਂਦਰਨਗਰ ਜ਼ਿਲ੍ਹੇ ਦੇ ਪੱਟੀ ਪਿੰਡ ਦਾ ਮੂਲ ਵਸਨੀਕ ਸੀ। ਉਸਨੇ, ਗੁਜਰਾਤ ਯੂਨੀਵਰਸਿਟੀ ਤੋਂ 1957 ਵਿਚ ਗੁਜਰਾਤੀ ਵਿਚ ਆਰਟ ਦੀ ਬੈਚਲਰ,1959 ਵਿਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ । ਉਸਨੇ ਸੱਤ ਸਾਲ ਅਹਿਮਦਾਬਾਦ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਇਆ ਅਤੇ ਇਸਦੇ ਨਾਲ ਹੀ ਆਯੁਰਵੈਦ ਦਾ ਅਧਿਐਨ ਕੀਤਾ। ਉਸਨੇ 1964 ਵਿਚ ਸੁਧਾ ਆਯੁਰਵੈਦ ਵਿਚ ਡਿਪਲੋਮਾ ਪ੍ਰਾਪਤ ਕੀਤਾ. ਬਾਅਦ ਵਿੱਚ ਉਸਨੇ ਇੱਕ ਆਯੁਰਵੈਦਿਕ ਕਲੀਨਿਕ ਕਾਇਆਚਿਕਿਤਸਾ ਸ਼ੁਰੂ ਕੀਤਾ ਅਤੇ ਆਪਣੀ ਪਰੈਕਟਿਸ ਸ਼ੁਰੂ ਕਰ ਦਿੱਤੀ।[1] [2] [3] [4]
ਲੰਬੀ ਬਿਮਾਰੀ ਤੋਂ ਬਾਅਦ 6 ਜਨਵਰੀ, 2016 ਨੂੰ ਅਹਿਮਦਾਬਾਦ ਵਿਖੇ ਉਸ ਦੀ ਮੌਤ ਹੋ ਗਈ। [5] [6]
ਕੰਮ
ਸੋਧੋਠਾਕਰ ਗੁਜਰਾਤੀ ਸਾਹਿਤ ਦਾ ਇੱਕ ਆਧੁਨਿਕਵਾਦੀ ਲੇਖਕ ਸੀ। ਉਹ, ਮਧੂ ਰਾਈ ਦੇ ਨਾਲ, ਗੁਜਰਾਤੀ ਸਾਹਿਤ ਦੀ ਇਕ ਆਧੁਨਿਕ ਪਰੰਪਰਾ ਰੇ ਸਕੂਲ ਨਾਲ ਸਬੰਧਤ ਹੈ। ਇਹ ਸਕੂਲ ਹੋਂਦਵਾਦ ਦੇ ਪ੍ਰਭਾਵ ਅਧੀਨ ਰਵਾਇਤੀ ਸਾਹਿਤ ਸ਼ੈਲੀਆਂ ਨੂੰ ਚੁਣੌਤੀ ਦਿੰਦਾ ਹੈ। [1] [2]
ਉਸਨੇ ਵੱਖ-ਵੱਖ ਸ਼ੈਲੀਆਂ ਦੀਆਂ ਲਗਭਗ 56 ਕਿਤਾਬਾਂ ਅਤੇ ਆਯੁਰਵੈਦਿਕ ਇਲਾਜਾਂ ਉੱਤੇ 21 ਕਿਤਾਬਾਂ ਲਿਖੀਆਂ ਸਨ। [6]
ਕਵਿਤਾ
ਸੋਧੋਠਾਕਰ ਨੇ ਸ਼ੁਰੂ ਵਿਚ ਰਵਾਇਤੀ ਛੰਦਾਂ ਵਿਚ ਕਵਿਤਾ ਲਿਖੀ ਅਤੇ ਹੌਲੀ ਹੌਲੀ ਵਧੇਰੇ ਪ੍ਰਯੋਗਾਵਾਦ ਵੱਲ ਤਬਦੀਲ ਹੋ ਗਿਆ। ਉਸਨੇ ਕਵਿਤਾ ਦੇ ਅੰਤਮ ਟੁਕੜੇ ਦੀ ਬਜਾਏ ਕਵਿਤਾ ਦੀ ਪ੍ਰਕਿਰਿਆ ਉੱਤੇ ਜ਼ੋਰ ਦਿੱਤਾ। ਉਹ ਯਥਾਰਥਵਾਦ ਨਾਲੋਂ ਊਲਜਲੂਲਵਾਦ ਵਿੱਚ ਵਧੇਰੇ ਰੁਚੀ ਰੱਖਦਾ ਸੀ। [1] [2] [7] [8] [9]
ਅਵਾਰਡ
ਸੋਧੋਉਸਨੇ 1962 ਵਿੱਚ ਕੁਮਾਰ ਚੰਦਰਕ ਅਤੇ ਨਰਮਦ ਸੁਵਰਨਾ ਚੰਦਰਕ ਇਨਾਮ ਪ੍ਰਾਪਤ ਕੀਤੇ। 1980 ਵਿਚ ਉਸ ਨੂੰ ਰਣਜੀਤਰਾਮ ਸੁਵਰਨਾ ਚੰਦਰਕ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਜੋ ਉਹ ਨਿੱਜੀ ਕਾਰਨਾਂ ਕਰਕੇ ਵਾਪਸ ਕਰ ਦਿੱਤਾ ਸੀ ਅਤੇ ਬਾਅਦ ਵਿਚ ਇਸਨੂੰ 1994 ਵਿਚ ਸਵੀਕਾਰ ਕਰ ਲਿਆ। ਉਸ ਨੂੰ ਆਪਣੀ ਕਵਿਤਾ, ਤੋਲਾ ਅਵਾਜ ਘੋਂਘਾਟ ਲਈ 1991 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ ਸੀ। ਉਸਨੇ 2002 ਵਿਚ ਗੁਜਰਾਤੀ ਸਾਹਿਤ ਅਕਾਦਮੀ ਤੋਂ ਸਾਹਿਤ ਗੌਰਵ ਪੁਰਸਕਾਰ ਵੀ ਪ੍ਰਾਪਤ ਕੀਤਾ। [4] [1] [2]
ਹਵਾਲੇ
ਸੋਧੋ- ↑ 1.0 1.1 1.2 1.3 Mohan Lal (1 January 2006). The Encyclopaedia Of Indian Literature (Sasay To Zorgot). Vol. 5. Sahitya Akademi. pp. 4312–4313. ISBN 978-81-260-1221-3.
- ↑ 2.0 2.1 2.2 2.3 "Labhshankar Thakar" (in ਗੁਜਰਾਤੀ). Gujarati Sahitya Parishad. Retrieved 6 October 2014.
- ↑ "Labhshankar Thakar". Muse India ejournal. Archived from the original on 7 ਨਵੰਬਰ 2014. Retrieved 6 October 2014.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 43–53. ISBN 978-93-5108-247-7.
- ↑ DeshGujarat (2016-01-06). "Noted Gujarati Litterateur Labshankar Thakar passes away". DeshGujarat. Retrieved 2016-01-06.
- ↑ 6.0 6.1 "ગુજરાતના પ્રસિદ્ધ સાહિત્યકાર, વૈદ્ય લાભશંકર ઠાકર 'પુનર્વસુ'નું નિધન". Chitralekha (in ਗੁਜਰਾਤੀ). 6 January 2016. Archived from the original on 15 November 2016. Retrieved 15 November 2016.
- ↑ Saccidānandan (2001). Indian Poetry: Modernism and After : a Seminar. Sahitya Akademi. pp. 94–95. ISBN 978-81-260-1092-9.
- ↑ Stephen Cushman; Clare Cavanagh; Jahan Ramazani; Paul Rouzer (26 August 2012). The Princeton Encyclopedia of Poetry and Poetics: Fourth Edition. Princeton University Press. p. 590. ISBN 1-4008-4142-9.
- ↑ Maharashtra (India) (1971). Maharashtra State Gazetteers: General Series. Directorate of Government Print., Stationery and Publications. p. 406.