ਲਾਭ ਸਿੰਘ ਸੈਣੀ
ਲਾਭ ਸਿੰਘ ਸੈਣੀ (1895-1947), ਜਾਂ ਬਾਬੂ ਲਾਭ ਸਿੰਘ ਅਕਾਲੀ ਸਿਆਸਤਦਾਨ ਅਤੇ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸੀ, ਦਾ ਜਨਮ 1895 ਵਿੱਚ ਹੋਇਆ ਸੀ ਅਤੇ ਉਹ ਲਹਿਰਾਂ ਦਾ ਪੁੱਤਰ ਸੀ। ਉਸਨੇ ਆਪਣੀ ਜਵਾਨੀ ਕਵੇਟਾ ਵਿਖੇ ਬਿਤਾਈ ਅਤੇ ਉੱਥੋਂ ਦੇ ਹਾਈ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਕੀਤੀ। 1914 ਵਿਚ ਉਸ ਨੇ ਫ਼ੌਜ ਵਿਚ ਕਲਰਕੀ ਕੀਤੀ। ਇਸ ਕਾਰਨ, ਕਈ ਵਾਰ ਉਸਨੂੰ ਬਾਬੂ ਲਾਭ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸਿੱਖਾਂ ਦੇ ਕਤਲੇਆਮ ਦੇ ਰੋਸ ਵਜੋਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ, ਅਤੇ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੀ ਮੁਹਿੰਮ ਵਿੱਚ ਕੁੱਦ ਗਿਆ।
ਸੁਤੰਤਰਤਾ ਸੰਗਰਾਮੀ
ਸੋਧੋਉਨ੍ਹਾਂ ਨੂੰ 1922 ਵਿਚ ਗੁਰੂ ਕਾ ਬਾਗ ਮੋਰਚੇ ਦੇ ਸੰਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 18 ਅਪ੍ਰੈਲ 1924 ਨੂੰ ਉਸ ਨੇ ਜੈਤੋ ਵਿਖੇ ਗ੍ਰਿਫਤਾਰੀ ਦਿੱਤੀ ਅਤੇ ਨਾਭਾ ਜੇਲ ਵਿਚ ਨਜ਼ਰਬੰਦ ਰਿਹਾ। 1925 ਵਿਚ ਸਿੱਖ ਗੁਰਦੁਆਰਾ ਐਕਟ ਦੇ ਪਾਸ ਹੋਣ ਤੋਂ ਬਾਅਦ ਉਸ ਨੂੰ ਹੋਰ ਅਕਾਲੀ ਕੈਦੀਆਂ ਸਮੇਤ ਰਿਹਾਅ ਕਰ ਦਿੱਤਾ ਗਿਆ ਸੀ। 1926 ਵਿਚ ਉਹ ਜਲੰਧਰ ਅਕਾਲੀ ਜਥੇ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਬਣਿਆ। 1928 ਵਿੱਚ, ਉਸਨੇ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਰੋਸ ਮਾਰਚ ਵਿੱਚ ਹਿੱਸਾ ਲਿਆ, ਅਤੇ 1930 ਵਿੱਚ ਉਸਨੇ ਆਪਣੇ ਜ਼ਿਲ੍ਹੇ ਦੇ 100 ਸਿੱਖ ਵਲੰਟੀਅਰਾਂ ਦਾ ਇੱਕ ਜੱਥਾ ਲੈਕੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਚਲਾਏ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਹਿੱਸਾ ਲਿਆ। ਉਸ ਨੂੰ ਦਿੱਲੀ ਵਿਚ ਹਿਰਾਸਤ ਵਿਚ ਲਿਆ ਗਿਆ ਸੀ, ਪਰ 1931 ਵਿਚ ਗਾਂਧੀ-ਇਰਵਿਨ ਸਮਝੌਤੇ ਤੋਂ ਬਾਅਦ ਛੱਡ ਦਿੱਤਾ ਗਿਆ ਸੀ।[ਹਵਾਲਾ ਲੋੜੀਂਦਾ]ਉਸ ਨੂੰ ਭਾਰਤ ਛੱਡੋ ਅੰਦੋਲਨ ਦੌਰਾਨ ਡਿਫੈਂਸ ਆਫ ਇੰਡੀਆ ਨਿਯਮਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ 25 ਤੋਂ 27 ਨਵੰਬਰ 1944 ਨੂੰ ਜਲੰਧਰ ਜ਼ਿਲ੍ਹੇ ਦੇ ਜੰਡਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਿਲਵਰ ਜੁਬਲੀ ਮਨਾਉਣ ਲਈ ਇੱਕ ਵਿਸ਼ਾਲ ਸਿੱਖ ਕਾਨਫਰੰਸ ਦਾ ਆਯੋਜਨ ਕੀਤਾ। 1945 ਵਿੱਚ, ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ, ਜਿਸ ਅਹੁਦੇ 'ਤੇ ਉਹ 9 ਮਾਰਚ 1947 ਨੂੰ ਜਲੰਧਰ ਵਿਖੇ ਆਪਣੀ ਮੌਤ ਤੱਕ ਰਿਹਾ। [1]
ਅਕਾਲੀ ਦਲ ਦੇ ਪ੍ਰਧਾਨ
ਸੋਧੋਸ਼੍ਰੋਮਣੀ ਅਕਾਲੀ ਦਲ ਦਾ ਆਗੂ ਹੋਣ ਦੇ ਨਾਤੇ, ਲਾਭ ਸਿੰਘ, ਨੇ ਦੇਸ਼ ਦੀ ਵੰਡ ਵਿੱਚ ਭਾਰਤੀ ਕਮਿਊਨਿਸਟਾਂ ਦੀ ਭੂਮਿਕਾ ਦੀ ਨਿੰਦਾ ਕੀਤੀ ਅਤੇ ਆਜ਼ਾਦ ਹਿੰਦ ਫੌਜ ਦੇ ਬੰਦੀਆਂ ਲਈ ਜੰਗੀ ਕੈਦੀਆਂ (ਪੀਓਡਬਲਯੂ) ਦੇ ਦਰਜੇ ਦੀ ਜੋਸ਼ ਨਾਲ ਵਕਾਲਤ ਕੀਤੀ [1]
ਕਸਬੇ ਵਿੱਚ ਫਿਰਕੂ ਗੜਬੜ ਤੋਂ ਬਾਅਦ ਇੱਕ ਸ਼ਾਂਤੀ ਮਾਰਚ ਦੀ ਅਗਵਾਈ ਕਰਦੇ ਹੋਏ ਇੱਕ ਮੁਸਲਮਾਨ ਕੱਟੜਪੰਥੀ ਨੇ ਨਰਿੰਦਰ ਨਾਥ ਖੰਨਾ, NF 169, ਕਿਲਾ ਮੁਹੱਲਾ ਜਲੰਧਰ ਨੂੰ ਅਤੇ ਉਸ ਨੂੰ ਚਾਕੂ ਮਾਰ ਦਿੱਤਾ ਸੀ। ਜਲੰਧਰ ਦੇ ਰੈਣਕ ਬਜ਼ਾਰ ਵਿੱਚ ਸਿਵਲ ਹਸਪਤਾਲ ਅਤੇ ਇੱਕ ਗੁਰਦੁਆਰਾ ਉਨ੍ਹਾਂ ਦੀ ਯਾਦ ਵਿੱਚ ਬਣਿਆ ਹੈ। [2]
ਇਹ ਵੀ ਵੇਖੋ
ਸੋਧੋ- ਸਿੱਖ ਧਰਮ
- ਦੀਵਾਨ ਚੰਦ ਸੈਣੀ
ਹਵਾਲੇ
ਸੋਧੋ- ↑ 1.0 1.1 Shiromani Akali Dal, By O. P. Ralhan,pp 305, Published by Anmol Publications PVT. LTD., 1998ISBN 8174884750, 9788174884756
- ↑ "Gurdwara Shaheed Babu Labh Singh has been built in his memory." Encyclopedia of Jalandhar: Jalandhara, pp 66, By Harajindara Siṅgha Dilagīra, Published by Sikh University Press, 2004, Original from the University of Michigan, Digitized 3 Sep 2008