ਲਾਲਚੀ ਕੁੱਤਾ
ਕੁੱਤਾ ਅਤੇ ਉਸ ਦਾ ਦੇ ਪ੍ਰਛਾਵਾਂ (ਜਾਂ ਲਾਲਚੀ ਕੁੱਤਾ) ਈਸਪ ਦੀਆਂ ਕਹਾਣੀਆਂ ਵਿਚੋਂ ਇੱਕ ਹੈ ਜਿਸਦਾ ਪੇਰੀ ਇੰਡੈਕਸ ਵਿੱਚ ਨੰਬਰ 133 ਹੈ।[1] 5 ਵੀਂ ਸਦੀ ਈਪੂ ਦੇ ਦਾਰਸ਼ਨਿਕ ਡੈਮੋਕਰੇਟੁਸ ਦੀਆਂ ਲਿਖਤਾਂ ਵਿੱਚ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਇਹ ਕਹਾਣੀ ਕਿੰਨੀ ਪੁਰਾਣੀ ਅਤੇ ਚੰਗੀ ਤਰ੍ਹਾਂ ਜਾਣੀ ਜਾਂਦੀ ਸੀ। ਜੋ ਕੁਝ ਹੈ, ਉਸ ਨਾਲ ਸੰਤੁਸ਼ਟ ਹੋਣ ਦੀ ਬਜਾਏ ਹੋਰ ਵਧੇਰੇ ਹੋਰ ਦੀ ਮੂਰਖਤਾ ਭਰੀ ਇੱਛਾ ਬਾਰੇ ਚਰਚਾ ਕਰਦੇ ਹੋਏ, ਉਹ ਇਸ ਨੂੰ 'ਈਸਪ ਦੀਆਂ ਕਥਾਵਾਂ ਵਿਚ ਕੁੱਤੇ ਵਾਂਗ' ਹੋਣਾ ਬਿਆਨ ਕਰਦਾ ਹੈ।[2]
ਕਥਾ
ਸੋਧੋਕਹਾਣੀ ਵਿਚ, ਇਕ ਕੁੱਤਾ ਹੈ ਜੋ ਚੋਰੀ ਕੀਤੀ ਹੱਡੀ, ਜਾਂ ਮਾਸ ਜਾਂ ਪਨੀਰ ਦਾ ਟੁਕੜਾ ਲਈ ਜਾ ਰਿਹਾ ਹੈ ਅਤੇ ਇੱਕ ਨਹਿਰ ਦਾ ਪੁਲ ਪਾਰ ਕਰਦੇ ਹੇਠਾਂ ਪਾਣੀ ਵਿੱਚ ਖ਼ੁਦ ਆਪਣਾ ਪ੍ਰਤੀਬਿੰਬ ਦੇਖਦਾ ਹੈ। ਉਸ ਨੂੰ ਉਹ ਕੋਈ ਹੋਰ ਕੁੱਤਾ ਸਮਝ ਲੈਂਦਾ ਹੈ ਜਿਸ ਦੇ ਮੂੰਹ ਵਿੱਚ ਉਸ ਨਾਲੋਂ ਬਿਹਤਰ ਕੋਈ ਖਾਣ ਵਾਲੀ ਚੀਜ਼ ਹੈ। ਉਹ "ਦੂਜੇ" ਤੇ ਭੌਂਕਣ ਲਈ ਮੂੰਹ ਖੋਲ੍ਹਦਾ ਹੈ ਅਤੇ ਅਜਿਹਾ ਕਰਦੇ ਆਪਣੇ ਮੂੰਹ ਵਿੱਚਲਾ ਟੁਕੜਾ ਡੇਗ ਲੈਂਦਾ ਹੈ। ਇਹ ਕਹਾਣੀ ਮਧਕਾਲੀ ਸਿੱਖਿਆਦਾਇਕ ਜਨੌਰ ਕਹਾਣੀਆਂ ਵਿੱਚ ਸ਼ਾਮਲ ਹੋ ਗਈ। ਲਗਪਗ 1200 ਦੇ ਆਸਪਾਸ ਇੰਗਲੈਂਡ ਵਿਚ ਲਿਖੀ ਅਤੇ ਪ੍ਰਕਾਸ਼ਮਾਨ ਹੋਈ ਆਬੇਰਡੀਨ ਬੈਸਟਾਈਰੀ, ਇਹ ਦਾਅਵਾ ਕੀਤਾ ਗਿਆ ਹੈ ਕਿ 'ਜੇ ਕੋਈ ਕੁੱਤਾ ਦਰਿਆ ਵਿੱਚ ਤੈਰਦਾ ਹੋਵੇ ਅਤੇ ਉਸਦੇ ਮੂੰਹ ਵਿੱਚ ਮੀਟ ਦਾ ਟੁਕੜਾ ਜਾਂ ਅਜਿਹੀ ਕੋਈ ਹੋਰ ਚੀਜ਼ ਹੋਵੇ, ਅਤੇ ਉਹ ਆਪਣੀ ਛਾਂ ਨੂੰ ਵੇਖਦਾ ਹੈ, ਤਾਂ ਉਹ ਆਪਣਾ ਮੂੰਹ ਖੋਲ੍ਹ ਲੈਂਦਾ ਹੈ ਅਤੇ ਮੀਟ ਦਾ ਦੂਜਾ ਟੁਕੜਾ ਜ਼ਬਤ ਕਰਨ ਦੀ ਕਾਹਲੀ ਵਿੱਚ ਉਹ ਆਪਣਾ ਵੀ ਗੁਆ ਲੈਂਦਾ ਹੈ'। [3]
ਹਵਾਲੇ
ਸੋਧੋ- ↑ See online
- ↑ Geert van Dijk, Ainoi, logoi, mythoi: fables in archaic, classical, and Hellenistic Greek, Brill NL 1997, p.320
- ↑ Aberdeen University Library MS 24, Folio 19v. The citation and accompanying illustration is available online