ਲਾਲ ਬਿਹਾਰੀ
ਲਾਲ ਬਿਹਾਰੀ (लाल बिहारी “मृतक”; ਜਨਮ 1955) ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹਾ ਦੇ ਕਸਬੇ ਅਮੀਲੋ ਦਾ ਰਹਿਣ ਵਾਲਾ ਇੱਕ ਕਿਸਾਨ ਹੈ ਜੋ ਸਰਕਾਰੀ ਤੌਰ ਉੱਤੇ 1975 ਤੋਂ 1994 ਤੱਕ ਮਰਿਆ ਹੋਇਆ ਸੀ। ਇਹ ਭਾਰਤੀ ਅਫ਼ਸਰਸ਼ਾਹੀ ਨਾਲ 19 ਸਾਲ ਲੜਿਆ ਤਾਂਕਿ ਇਹ ਆਪਣੇ ਆਪ ਨੂੰ ਜਿਉਂਦਾ ਸਿੱਧ ਕਰ ਸਕੇ। ਇਸ ਦੌਰਾਨ ਅਸੀਂ ਆਪਣੇ ਨਾਂ ਨਾਲ "ਮ੍ਰਿਤਕ" ਸ਼ਬਦ ਜੋੜ ਲਿਆ ਅਤੇ ਇਸਨੇ ਮ੍ਰਿਤਕ ਸੰਘ, ਉੱਤਰ ਪ੍ਰਦੇਸ਼ ਮ੍ਰਿਤਕ ਲੋਕ ਸੰਘ ਨਾਂ ਦੀ ਇੱਕ ਸੰਸਥਾ ਦੀ ਸਥਾਪਨਾ ਕੀਤੀ।[1]
ਲਾਲ ਬਿਹਾਰੀ | |
---|---|
ਜਨਮ | 1955 |
ਹੋਰ ਨਾਮ | ਲਾਲ ਬਿਹਾਰੀ ਮ੍ਰਿਤਕ; लाल बिहारी (ਦੇਵਨਾਗਰੀ) |
ਪੇਸ਼ਾ | ਕਿਸਾਨ, ਕਾਰਕੁਨ |
ਲਈ ਪ੍ਰਸਿੱਧ | ਕਾਗਜ਼ੀ ਤੌਰ ਉੱਤੇ ਮੁਰਦਾ ਲੋਕਾਂ ਦੇ ਹੱਕਾਂ ਲਈ ਸਰਗਰਮ |
ਜੀਵਨੀ
ਸੋਧੋਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹਾ ਦੇ ਕਸਬੇ ਅਮੀਲੋ ਦਾ ਵਸਨੀਕ ਲਾਲ ਬਿਹਾਰੀ ਨੇ ਜਦੋਂ 1975 ਵਿੱਚ ਬੈਂਕ ਖਾਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਸ਼ਨਾਖ਼ਤ ਦੇ ਸਬੂਤ ਲਈ ਜ਼ਿਲ੍ਹਾ ਕਰ ਵਿਭਾਗ, ਆਜ਼ਮਗੜ੍ਹ ਗਿਆ ਤਾਂ ਉਸਨੂੰ ਪਤਾ ਲੱਗਿਆ ਕਿ ਸਰਕਾਰੀ ਕਾਗਜ਼ਾਂ ਵਿੱਚ ਉਹ ਮਰਿਆ ਹੋਇਆ ਹੈ। ਇਸ ਦੇ ਚਾਚੇ ਨੇ ਪੈਸੇ ਦੇ ਕੇ ਉਸਨੂੰ ਮੁਰਦਾ ਰਜਿਸਟਰ ਕਰਵਾ ਦਿੱਤਾ ਸੀ ਤਾਂਕਿ ਉਹ ਬਿਹਾਰੀ ਦੀ ਖੈਲਾਲਾਬਾਦ ਵਿਖੇ 1 ਕਿੱਲੇ ਦੇ ਕਰੀਬ ਜੱਦੀ ਜ਼ਮੀਨ ਉੱਤੇ ਕਬਜ਼ਾ ਕਰ ਸਕੇ।[2]
ਬਿਹਾਰੀ ਨੇ ਖੋਜ ਕਰ ਕੇ ਪਤਾ ਕੀਤਾ ਕਿ ਘੱਟੋ-ਘੱਟ 100 ਹੋਰ ਬੰਦੇ ਇਸਨੇ ਸਮੱਸਿਆ ਦਾ ਸਾਹਮਣਾ ਕਰ ਰਹੇ ਸੀ। ਉਸਨੇ ਆਜ਼ਮਗੜ੍ਹ ਜ਼ਿਲ੍ਹੇ ਵਿੱਚ ਮ੍ਰਿਤਕ ਸੰਘ, ਉੱਤਰ ਪ੍ਰਦੇਸ਼ ਮ੍ਰਿਤਕ ਲੋਕ ਸੰਘ ਨਾਂ ਦੀ ਇੱਕ ਸੰਸਥਾ ਦੀ ਸਥਾਪਨਾ ਕੀਤੀ। ਇਸ ਸਮੇਂ ਇਸ ਸੰਸਥਾ ਦੇ ਭਾਰਤ ਭਰ ਵਿੱਚ 20,000 ਤੋਂ ਵੱਧ ਮੈਂਬਰ ਹਨ। 2004 ਤੱਕ ਇਹ ਆਪਣੇ ਚਾਰ ਮੈਂਬਰਾਂ ਨੂੰ ਜਿਉਂਦਾ ਸਿੱਧ ਕਰ ਚੁੱਕੇ ਹਨ।
ਹਵਾਲੇ
ਸੋਧੋ- ↑ "Plight of the Living Dead". TIME magazine. July 19, 1999. Archived from the original on ਅਗਸਤ 25, 2013. Retrieved ਅਪ੍ਰੈਲ 24, 2015.
{{cite web}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ "Azamgarh Journal; Back to Life in India, Without Reincarnation". New York Times. October 24, 2000.
ਬਾਹਰੀ ਲਿੰਕ
ਸੋਧੋ- [1]
- "Mritak" recommended for Independence Day award, The Hindu, July 7, 2006
- Singh, Abhimanyu Kumar (May 24, 2012). "Officially Dead". Motherland (7).