ਬੋਣਿਆਂ ਦੇ ਵਿਦਰੋਹ (ਫਰਾਂਸੀਸੀ:Révolte des canuts) ਲਿਓਨਿਜ਼ ਦੇ ਰੇਸ਼ਮ ਵਰਕਰਾਂ ਦੁਆਰਾ ਕੀਤੀਆਂ ਗਈਆਂ ਵੱਡੀਆਂ ਬਗ਼ਾਵਤਾਂ ਦਾ ਸਮੂਹਿਕ ਨਾਮ ਹੈ, ਜੋ 1831, 1834 ਅਤੇ 1848 ਵਿੱਚ ਹੋਈਆਂ ਸੀ।

"Live free working, or die fighting...".

ਪਹਿਲਾ ਵਿਦਰੋਹ (21 ਨਵੰਬਰ - 1 ਦਸੰਬਰ 1831) - ਸ਼ਹਿਰ ਦੇ ਅਧਿਕਾਰੀਆਂ ਦੀ ਕਰ ਨੀਤੀ ਤੋਂ ਅਸੰਤੁਸ਼ਟ ਮਜ਼ਦੂਰਾਂ ਦੀ ਬਗ਼ਾਵਤ ਸੀ ਜਿਸ ਵਿੱਚ ਮੁੱਖ ਤੌਰ ਤੇ ਬੋਣਿਆਂ ਨੇ ਸਰਗਰਮ ਭਾਗ ਲਿਆ। ਇਹ ਫਰਾਂਸ ਵਿਚ ਸਨਅਤੀ ਯੁੱਗ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾ ਸਮਾਜਿਕ ਵਿਦਰੋਹ ਸੀ। 1834 ਅਤੇ 1848 ਦੇ ਸਾਲਾਂ ਵਿਚ ਇਸੇ ਤਰ੍ਹਾਂ ਦੇ ਦੋ ਹੋਰ ਵਿਦਰੋਹਾਂ ਵਾਂਗ ਇਸਨੂੰ ਫੌਜ ਦੁਆਰਾ ਕੁਚਲ ਦਿੱਤਾ ਗਿਆ ਸੀ।