ਲਿਨ ਬ੍ਰੀਡਲਵ

ਅਮਰੀਕੀ ਸੰਗੀਤਕਾਰ ਅਤੇ ਲੇਖਕ


ਲਿਨ ਬ੍ਰੀਡਲਵ ( ਲੀਨੀ ਬ੍ਰੀਡਲਵ ਵਜੋਂ ਵੀ ਜਾਣਿਆ ਜਾਂਦਾ ਹੈ) ਇੱਕ ਅਮਰੀਕੀ ਸੰਗੀਤਕਾਰ, ਲੇਖਕ, ਅਤੇ ਕਲਾਕਾਰ ਹੈ, ਜਿਸਦਾ ਜਨਮ ਓਕਲੈਂਡ, ਕੈਲੀਫੋਰਨੀਆ, ਸੰਯੁਕਤ ਰਾਜ ਵਿੱਚ ਹੋਇਆ ਸੀ।

ਲਿਨ ਬ੍ਰੀਡਲਵ
ਬ੍ਰੀਡਲਵ 2019 ਦੌਰਾਨ
ਬ੍ਰੀਡਲਵ 2019 ਦੌਰਾਨ
ਜਾਣਕਾਰੀ
ਜਨਮ (1958-12-16) ਦਸੰਬਰ 16, 1958 (ਉਮਰ 66)
ਮੂਲਸੈਨ ਫ੍ਰਾਂਸਿਸਕੋ ਬੇਅ ਏਰੀਆ
ਵੰਨਗੀ(ਆਂ)ਕੁਈਰਕੋਰ, ਰੀਓਟ ਗਰਲ, ਪੰਕ ਰੌਕ, ਹੋਮੋਕੋਰ
ਕਿੱਤਾਸੰਗੀਤਕਾਰ, ਕਾਰਕੁੰਨ, ਲੇਖਕ, ਕੋਮਿਕ
ਸਾਜ਼ਵੋਕਲਜ
ਸਾਲ ਸਰਗਰਮ1990-ਮੌਜੂਦਾ

ਮੁੱਢਲਾ ਜੀਵਨ

ਸੋਧੋ

ਲਿਨ ਬ੍ਰੀਡਲਵ ਦਾ ਜਨਮ ਅਤੇ ਪਰਵਰਿਸ਼ ਸੈਨ ਫ੍ਰਾਂਸਿਸਕੋ ਬੇਅ ਏਰੀਆ ਖੇਤਰ ਵਿੱਚ ਹੋਈ ਅਤੇ ਇਥੇ ਹੀ ਉਸਦਾ ਮੁੱਢਲਾ ਬਚਪਨ ਗੁਜ਼ਰਿਆ, ਫਿਰ ਅਲਮੇਡਾ ਅਤੇ ਓਕਲੈਂਡ, ਕੈਲੀਫੋਰਨੀਆ ਵਿੱਚ ਉਸਦੀ ਅੱਲੜ੍ਹ ਉਮਰ (ਟੀਨ ਏਜ) ਗੁਜ਼ਰੀ। ਬ੍ਰੀਡਲਵ ਦੇ ਪਿਤਾ ਅੰਸ਼ਕ ਮੂਲ ਅਮਰੀਕੀ ਵੰਸ਼ ਦੇ ਇੱਕ ਹਾਈ ਸਕੂਲ ਅਧਿਆਪਕ ਸਨ ਅਤੇ ਬ੍ਰੀਡਲਵ ਦੀ ਮਾਂ ਇੱਕ ਸਕੱਤਰ ਸੀ ਜੋ ਮੂਲ ਰੂਪ ਵਿੱਚ ਜਰਮਨੀ ਤੋਂ ਆਈ ਸੀ। ਬ੍ਰੀਡਲਵ ਇਕਲੌਤਾ ਬੱਚਾ ਸੀ।[1]

ਸਨਮਾਨ ਅਤੇ ਪੁਰਸਕਾਰ

ਸੋਧੋ
 
ਬ੍ਰੀਡਲਵ ਸੈਨ ਫਰਾਂਸਿਸਕੋ ਦੇ ਸੁਪਰਵਾਈਜ਼ਰ ਮੈਟ ਹੈਨੀ ਅਤੇ ਉਸ ਦੇ ਵਿਧਾਨਕ ਸਹਾਇਕ ਹਨੀ ਮਹੋਗਨੀ, ਨਵੰਬਰ 2019 ਤੋਂ ਸਨਮਾਨ ਦਾ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ

ਨਵੰਬਰ 2019 ਵਿੱਚ, ਟਰਾਂਸਜੈਂਡਰ ਜਾਗਰੂਕਤਾ ਹਫ਼ਤੇ ਦੌਰਾਨ ਸੈਨ ਫਰਾਂਸਿਸਕੋ ਬੋਰਡ ਆਫ਼ ਸੁਪਰਵਾਈਜ਼ਰ ਦੁਆਰਾ ਬ੍ਰੀਡਲਵ ਦੀ ਤਾਰੀਫ਼ ਕੀਤੀ ਗਈ ਸੀ।[2]

ਨਿੱਜੀ ਜੀਵਨ

ਸੋਧੋ

ਬ੍ਰੀਡਲਵ ਇੱਕ ਟਰਾਂਸ ਪੁਰਸ਼ ਹੈ।[3][4] ਬ੍ਰੀਡਲਵ ਨੂੰ 2016 ਦੀ ਡਾਕੂਮੈਂਟਰੀ , ਕੁਈਰਕੋਰ: ਹਾਉ ਟੂ ਪੰਕ ਏ ਰੈਵੋਲੂਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸਨੂੰ ਯੋਨੀ ਲੇਜ਼ਰ ਨੇ ਨਿਰਦੇਸ਼ਤ ਕੀਤਾ ਸੀ।

ਹਵਾਲੇ

ਸੋਧੋ
  1. White Swan-Perkins, Sam (27 August 2019). "How to Fight Fascism and Erasure in 45 Thoughts". The Advocate. Retrieved 4 December 2021.
  2. "SF supervisors honor transgender leaders". Bay Area Reporter. November 20, 2019. Retrieved November 27, 2019.
  3. Riley MacLeod, Why Is Lynn Breedlove Freaking Out?, Lambdaliteracy.org, October 18, 2010
  4. Ally Hirschlag, The wonderful reason this rocker's driving trans people to and from their surgeries, Upworthy.com, September 10, 2018

ਬਾਹਰੀ ਲਿੰਕ

ਸੋਧੋ