ਲੁਕਮਾਨ ਪ੍ਰਾਚੀਨ ਸਮੇਂ ਦਾ ਇਕ ਪ੍ਰਸਿੱਧ ਹਕੀਮ ਸੀ ਜਿਸਦਾ ਕੁਰਾਨ ਵਿੱਚ ਜ਼ਿਕਰ ਮਿਲਦਾ ਹੈ।[1] ਇਹ ਸਪਸ਼ਟ ਨਹੀਂ ਕਿ ਉਹ ਇੱਕ ਨਬੀ ਸੀ ਕਿ ਨਹੀਂ। ਪਰ ਉਹ ਇੱਕ ਬਹੁਤ ਹੀ ਸਿਆਣਾ ਆਦਮੀ ਸੀ। ਅਰਬੀ ਵਿੱਚ ਇਸ ਦੀਆਂ ਰਚੀਆਂ ਅਨੇਕ ਨੀਤੀ ਕਥਾਵਾਂ ਅਤੇ ਅਖਾਣਾਂ ਮਿਲਦੀਆਂ ਹਨ।[1] 

ਸਿਆਣੀਆਂ ਗੱਲਾਂ ਸੋਧੋ

  • ਦੂਸਰੇ ਲੋਕਾਂ ਵੱਲ (ਗ਼ਰੂਰ ਨਾਲ) ਅਪਣਾ ਰੁਖ਼ ਨਾ ਫੇਰ, ਅਤੇ ਜ਼ਮੀਨ ਤੇ ਆਕੜ ਕੇ ਮੱਤ ਚੱਲ, ਬੇਸ਼ੱਕ ਅੱਲ੍ਹਾ ਹਰ ਘੁਮੰਡੀ, ਇਤਰਾ ਕੇ ਚੱਲਣ ਵਾਲੇ ਨੂੰ ਨਾਪਸੰਦ ਫ਼ਰਮਾਉਂਦਾ ਹੈ। (ਬਹਵਾਲਾ ਸੂਰਤ ਲੁਕਮਾਨ। ਆਇਤ 18 - ਕੁਰਆਨ)
  • ਇਸ ਦੁਨੀਆ ਵਿੱਚ ਇਵੇਂ ਕੋਸ਼ਿਸ਼ ਕਰੋ ਜਿਵੇਂ ਇੱਥੇ ਹਮੇਸ਼ਾ ਰਹਿਣਾ ਹੈ ਅਤੇ ਆਖ਼ਰਤ ਦੇ ਲਈ ਇਵੇਂ ਕੋਸ਼ਿਸ਼ ਕਰੋ ਜਿਵੇਂ ਕੱਲ੍ਹ ਮਰ ਜਾਣਾ ਹੈ।
  • ਮੈਂ ਬੋਲਣ ਤੇ ਬਾਰ ਬਾਰ ਅਫ਼ਸੋਸ ਕੀਤਾ ਹੈ ਮਗਰ ਖ਼ਾਮੋਸ਼ ਰਹਿਣ ਤੇ ਕਦੇ ਅਫ਼ਸੋਸ ਨਹੀਂ ਹੋਇਆ।
  • ਅਗਰ ਮਿਹਦਾ ਖਾਣੇ ਨਾਲ ਭਰ ਜਾਏ ਤਾਂ ਦਿਮਾਗ਼ ਸੌਂ ਜਾਂਦਾ ਹੈ, ਬੇ ਜ਼ਬਾਨ ਅੰਗ ਜਿਸਮਾਨੀ ਖ਼ੁਦਾ ਦੀ ਇਬਾਦਤ ਤੇ ਰਿਆਜ਼ਤ ਦੇ ਅਸਮਰਥ ਹੋ ਜਾਂਦੇ ਹਨ।
  • ਮੈਂ ਅਕਲ ਬੇਵਕੂਫਾਂ ਤੋਂ ਸਿੱਖੀ। ਜਿਹਨਾਂ ਕੰਮਾਂ ਤੋਂ ਉਹ ਘਾਟਾ ਉੱਠਾਉਂਦੇ ਹਨ ਮੈਂ ਉਨ੍ਹਾਂ ਤੋਂ ਪ੍ਰਹੇਜ਼ ਕਰਦਾ ਹਾਂ।
  • ਅਹਿਦ ਤੋੜਨ ਵਾਲਿਆਂ ਅਤੇ ਝੂਠਿਆਂ ਤੇ ਕਦੇ ਯਕੀਨ ਨਾ ਕਰੋ।

ਹਵਾਲੇ ਸੋਧੋ

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 2018–2019. ISBN 81-7116-176-6.