ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ

ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ (ਜਰਮਨ ਮੂਲ: Der 18te Brumaire des Louis Napoleon) ਕਾਰਲ ਮਾਰਕਸ ਦੀ ਦਸੰਬਰ 1851 ਅਤੇ ਮਾਰਚ 1852 ਦੇ ਦਰਮਿਆਨ ਲਿਖੀ ਗਈ ਸੀ ਅਤੇ 1852 ਵਿੱਚ ਇੱਕ ਜਰਮਨ-ਭਾਸ਼ੀ ਮਾਸਕ ਮੈਗਜ਼ੀਨ 'ਦ ਰੈਵੋਲੂਸ਼ਨ' (Die Revolution) ਵਿੱਚ ਪਹਿਲੀ ਵਾਰ ਛਪੀ ਸੀ। ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਦਾ ਮਾਰਕਸ ਦਾ ਸਿਧਾਂਤ ਇਸ ਵਿੱਚ ਸਮਕਾਲੀ ਇਤਿਹਾਸ ਦੀਆਂ ਘਟਨਾਵਾਂ ਵਿੱਚੋਂ ਸਾਕਾਰ ਹੁੰਦਾ ਦਰਸਾਇਆ ਗਿਆ ਹੈ। ਇਹ ਪੁਸਤਕ ਪੂੰਜੀਵਾਦੀ ਰਾਜ ਬਾਰੇ ਮਾਰਕਸ ਦੇ ਸਿਧਾਂਤ ਨੂੰ ਸਮਝਣ ਲਈ ਸਾਡੇ ਵਾਸਤੇ ਇੱਕ ਪ੍ਰਮੁੱਖ ਸਰੋਤ ਹੈ।[1] 'ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ' ਦੇ ਪਹਿਲੇ ਚੈਪਟਰ ਵਿੱਚ ਹੀ ਇਤਿਹਾਸਕ ਭੌਤਿਕਵਾਦ ਦੀ ਮੂਲ ਧਾਰਨਾ ਇਸ ਤਰ੍ਹਾਂ ਦਿੱਤੀ ਹੈ: "ਲੋਕ ਹੀ ਆਪਣਾ ਇਤਹਾਸ ਬਣਾਉਂਦੇ ਹਨ ਲੇਕਿਨ ਇਹ ਨਹੀਂ ਹੁੰਦਾ ਕਿ ਜੈਸਾ ਵੀ ਚਾਹੁਣ ਵੈਸਾ ਹੀ ਬਣਾ ਲੈਣ।ਕਿਉਂਕਿ ਜਿਨ੍ਹਾ ਹਾਲਤਾਂ ਵਿੱਚ ਇਤਹਾਸ ਬਣਾਇਆ ਜਾਂਦਾ ਹੈ,ਉਹ ਉਨ੍ਹਾਂ ਦੀ ਆਪਣੀ ਪਸੰਦ ਦੀਆਂ ਨਹੀਂ ਹੁੰਦੀਆਂ,ਉਹ ਤਾਂ ਉਨ੍ਹਾਂ ਨੂੰ ਸਿਧੀਆਂ ਬੀਤੇ ਵੱਲੋਂ ਤਿਆਰ ਬਰ ਤਿਆਰ ਮਿਲਦੀਆਂ ਹਨ।ਸਾਰੀਆਂ ਬੀਤੀਆਂ ਗੁਜ਼ਰੀਆਂ ਹੋਈਆਂ ਨਸਲਾਂ ਦੀ ਪਰੰਪਰਾ ਜ਼ਿੰਦਾ ਨਸਲਾਂ ਦੇ ਦਿਮਾਗਾਂ ਤੇ ਇੱਕ ਬੋਝ ਦੀ ਤਰ੍ਹਾਂ ਸਵਾਰ ਹੁੰਦੀ ਹੈ।ਅਤੇ ਐਨ ਉਸ ਵਕਤ ਜਦੋਂ ਇਹ ਜ਼ਿੰਦਾ ਲੋਕ ਆਪਣੇ ਆਪ ਨੂੰ ਅਤੇ ਆਪਣੇ ਇਰਦ ਗਿਰਦ ਨੂੰ ਬਦਲਣ ਪਰ ਆਮਾਦਾ ਹੁੰਦੇ ਹਨ ਅਤੇ ਕੁਛ ਐਸਾ ਕਰ ਗੁਜ਼ਰਨਾ ਚਾਹੁੰਦੇ ਹਨ ਜੋ ਪਹਿਲੇ ਕਦੇ ਨਾ ਹੋਇਆ ਹੋਵੇ।"

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. Jon Elster, An Introduction to Karl Marx, Cambridge, England, 1990 (first pub. 1986), p 8.