ਲੂਸੀ ਡੇਲਾਨੀ
ਲਿਊਸੀ ਐਨ ਡੇਲਾਨੇ, ਜਨਮ ਲੁਸੀ ਬੇਰੀ (ਅੰ. 1830 1891 ਦੇ ਬਾਅਦ), ਇੱਕ ਅਫਰੀਕੀ ਅਮਰੀਕੀ ਲੇਖਕ , ਪੂਰਵ ਗੁਲਾਮ, ਅਤੇ ਕਾਰਕੁਨ ਸੀ , ਜੋ ਉਨ੍ਹਾਂ ਦੇ 1891 ਦੇ ਨਰੇਟਿਵ ਫਰਾਮ ਡਾਰਕਨੈਸ ਕਮਥ ਦ ਲਾਇਟ , ਜਾਂ ਸਟਰਗਲਸ ਫਾਰ ਫਰੀਡਮ ਲਈ ਉਲੇਖਨੀ ਹੈ। ਇਹ ਅਜਾਦੀ ਦੇ ਮੁਕੱਦਮੇ ਦਾ ਇੱਕ ਮਾਤਰ ਉੱਤਮ-ਪੁਰਖ ਵਰਣਨ ਹੈ ਅਤੇ ਮੁਕਤੀ ਦੇ ਬਾਅਦ ਪ੍ਰਕਾਸ਼ਿਤ ਦਾਸ ਕਥਾਵਾਂ ਵਿੱਚੋਂ ਇੱਕ ਹੈ।
ਇਹ ਯਾਦ-ਲਿਖਤ ਉਸਦੀ ਮਾਂ ਪੋਲੀ ਬੇਰੀ ਦੀ ਸੇਂਟ ਲੁਇਸ , ਮਿਸੌਰੀ ਵਿੱਚ ਆਪਣੀ ਅਤੇ ਆਪਣੀ ਧੀ ਦੀ ਦਾਸਤਾ ਤੋਂ ਆਜ਼ਾਦੀ ਲਈ ਕਾਨੂੰਨੀ ਲੜਾਈਆਂ ਦੇ ਬਾਰੇ ਵਿੱਚ ਦੱਸਦੀ ਹੈ। ਆਪਣੀ ਧੀ ਦੇ ਕੇਸ ਦੇ ਲਈ, ਬੇਰੀ ਨੇ ਐਡਵਰਡ ਬੇਟਸ, ਇੱਕ ਪ੍ਰਮੁੱਖ ਵ੍ਹਿਗ ਰਾਜਨੀਤੀਵਾਨ ਅਤੇ ਜੱਜ ਅਤੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਦੇ ਤਹਿਤ ਭਾਵੀ ਅਮਰੀਕੀ ਅਟਾਰਨੀ ਜਨਰਲ ਦੇ ਸਮਰਥਨ ਨੂੰ ਆਕਰਸ਼ਤ ਕੀਤਾ। ਉਸ ਨੇ ਲੁਸੀ ਏਨ ਬੇਰੀ ਦੇ ਮੁਕੱਦਮੇ ਦੀ ਅਦਾਲਤ ਵਿੱਚ ਵਕਾਲਤ ਕੀਤੀ ਅਤੇ ਫਰਵਰੀ 1844 ਵਿੱਚ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਕੇਸ ਸੇਂਟ ਲੁਈਸ ਵਿੱਚ 1814 ਤੋਂ 1860 ਵਿੱਚ ਦਰਜ 301 ਆਜ਼ਾਦੀ ਦਾਹਵਿਆਂ ਵਿੱਚੋਂ ਦੋ ਸਨ। ਵੀਹਵੀਂ ਸਦੀ ਦੇ ਅੰਤ ਵਿੱਚ ਇਹ ਖੋਜ ਕੀਤੀ ਗਈ ਕਿ ਕੇਸ ਫਾਇਲਾਂ ਮਿਸੌਰੀ ਹਿਸਟੋਰੀਕਲ ਸੋਸਾਇਟੀ ਕੋਲ ਪਈਆਂ ਸੀ ਅਤੇ ਆਨਲਾਇਨ ਖੋਜੀਆਂ ਜਾ ਸਕਦੀਆਂ ਹਨ।
ਸ਼ੁਰੂਆਤੀ ਜੀਵਨ
ਸੋਧੋਕਈ ਦਹਾਕਿਆਂ ਤੱਕ ਲੁਸੀ ਏਨ ਡੇਲੈਨੀ ਦੇ ਬਾਰੇ ਵਿੱਚ ਉਨ੍ਹਾਂ ਦੀਆਂ ਯਾਦਾਂ ਦੇ ਇਲਾਵਾ ਕੁੱਝ ਗਿਆਤ ਨਹੀਂ ਸੀ, ਲੇਕਿਨ ਵੀਹਵੀਂ ਸਦੀ ਦੇ ਅੰਤ ਵਿੱਚ, 1814 - 1860 ਦੌਰਾਨ ਸੇਂਟ ਲੁਈਸ ਵਿੱਚ 301 ਆਜ਼ਾਦੀ ਮੁਕਦਮਿਆਂ ਦੀਆਂ ਕੇਸ ਫਾਇਲਾਂ ਵਿੱਚੋਂ ਉਸਦੀ ਅਤੇ ਉਸਦੀ ਮਾਂ ਦੋਨਾਂ ਦੇ ਮੁਕਦਮਿਆਂ ਦੀ ਖੋਜ ਹੋਈ। ਵਾਸਿੰਗਟਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੇਂਟ ਲੁਈਸ ਸਰਕਿਟ ਕੋਰਟ ਹਿਸਟੋਰੀਕਲ ਪ੍ਰੋਜੈਕਟ ਦੁਆਰਾ ਬਣਾਈ ਗਈ ਇੱਕ ਖੋਜ ਲਾਇਕ ਡੈਟਾਬੇਸ ਵਿੱਚ ਸਬੰਧਤ ਸਾਮਗਰੀ ਆਨਲਾਈਨ ਉਪਲੱਬਧ ਹੈ। [1] ਇਸਦੇ ਇਲਾਵਾ , ਵਿਦਵਾਨਾਂ ਨੇ ਡੈਲੇਨੇ ਦੀ ਯਾਦ ਨਾਲ ਸਬੰਧਤ ਮਰਦਮ ਸ਼ੁਮਾਰੀਆਂ ਅਤੇ ਹੋਰ ਇਤਿਹਾਸਿਕ ਸਮਗਰੀ ਦੀ ਖੋਜ ਕੀਤੀ ਅਤੇ ਤਥਾਂ ਨੂੰ ਦਸਤਾਵੇਜ਼ ਬਣਾਇਆ।
ਸੇਂਟ ਲੁਇਸ, ਮਿਸੌਰੀ ਵਿੱਚ 1830 ਵਿੱਚ ਗੁਲਾਮੀ ਵਿੱਚ ਜੰਮੀ , ਲੁਸੀ ਏਨ ਬੇਰੀ, ਪੋਲੀ ਬੇਰੀ (ਜਨਮ ਸਮੇਂ ਪੋਲੀ ਕਰੋਕਟ) ਅਤੇ ਇੱਕ ਮੂਲਾਟੋ ਪਿਤਾ ਦੀ ਧੀ ਸੀ, ਜਿਸ ਦਾ ਨਾਮ ਉਸ ਨੇ ਨੋਟ ਨਹੀਂ ਕੀਤਾ ਸੀ। ਉਨ੍ਹਾਂ ਦੀ ਦੂਜੀ ਧੀ ਨੈਂਸੀ ਵੀ ਸੀ। ਪਾਲੀ ਕਰੋਕਟ ਅਤੇ ਲੁਸੀ ਦੇ ਪਿਤਾ ਮੇਜਰ ਟੇਲਰ ਬੇਰੀ ਅਤੇ ਉਨ੍ਹਾਂ ਦੀ ਪਤਨੀ ਫਰਾਂਸਿਸ ਦੀ ਮਾਲਕੀ ਵਾਲੇ ਦਾਸ ਸਨ।[2] ਲੁਸੀ ਦਾ ਕਹਿਣਾ ਹੈ ਕਿ ਪੋਲੀ ਬੇਰੀ ਇਲੀਨਾਏ, ਵਿੱਚ ਆਜਾਦ ਪੈਦਾ ਹੋਈ ਸੀ। ਲੇਕਿਨ ਜਦੋਂ ਇੱਕ ਬੱਚੀ ਹੀ ਸੀ ਗੁਲਾਮ ਫੜਨ ਵਾਲਿਆਂ ਨੇ ਉਸਨੂੰ ਅਗਵਾਹ ਕਰ ਲਿਆ ਸੀ ਅਤੇ ਮਿਸੌਰੀ ਵਿੱਚ ਗੁਲਾਮ ਮੰਡੀ ਵਿੱਚ ਵੇਚ ਦਿੱਤਾ ਸੀ। [3] ( ਉਸਦੇ ਅਜਾਦੀ ਦੇ ਮੁਕਦਮੇ ਵਿੱਚ, ਪੋਲੀ ਬੇਰੀ ਨੇ ਇਹ ਪ੍ਰਮਾਣਿਤ ਕੀਤਾ ਕਿ ਉਸਨੂੰ ਯੂਸੁਫ ਕਕੋਕਟ ਦੁਆਰਾ ਵੇਨ ਕਾਉਂਟੀ, ਕੇਂਟਕੀ ਵਿੱਚ ਇੱਕ ਗੁਲਾਮ ਦੇ ਰੂਪ ਵਿੱਚ ਰੱਖਿਆ ਗਿਆ ਸੀ ਅਤੇ ਇਲੀਨਾਏ ਵਿੱਚ ਲਿਆਂਦਾ ਗਿਆ ਸੀ। ਉੱਥੇ ਉਹ ਕਈ ਹਫਤਿਆਂ ਤੱਕ ਰੁਕੇ ਸਨ ਜਦੋਂ ਉਸ ਨੇ ਉਸਨੂੰ ਘਰੇਲੂ ਕੰਮ ਲਈ ਕਿਸੇ ਕੋਲ ਲਗਾ ਦਿੱਤਾ ਸੀ। ਇਲੀਨਾਏ ਇੱਕ ਆਜ਼ਾਦ ਰਾਜ ਸੀ, ਉਹ ਉੱਥੇ ਰਹਿੰਦੇ ਹੋਏ ਦਾਸ ਜਾਇਦਾਦ ਰੱਖਣ ਦਾ ਅਧਿਕਾਰ ਖੋਹ ਬੈਠਿਆ ਸੀ, ਅਤੇ ਪੋਲੀ ਨੂੰ ਅਜ਼ਾਦ ਕੀਤਾ ਜਾ ਸਕਦਾ ਸੀ। ਇਸ ਆਧਾਰ ਉੱਤੇ ਉਸਨੂੰ ਬਾਅਦ ਵਿੱਚ ਆਜ਼ਾਦੀ ਮਿਲੀ, ਕਿਉਂਕਿ ਗਵਾਹੀ ਦੇਣ ਲਈ ਗਵਾਹ ਸਨ ਕਿ ਉਸਨੂੰ ਇਲੀਨਾਏ ਵਿੱਚ ਇੱਕ ਗੁਲਾਮ ਦੇ ਰੂਪ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲਰੱਖਿਆ ਗਿਆ ਸੀ।[4]
ਹਵਾਲੇ
ਸੋਧੋ- ↑ "History of Freedom Suits in Missouri" Archived 2018-12-13 at the Wayback Machine., St. Louis Circuit Court Historical Records Project, Sep 1, 2004, accessed January 4, 2011
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
- ↑ Lucy A. Delaney, From the Darkness Cometh the Light: or Struggles for Freedom, Electronic edition, University of North Carolina, accessed April 22, 2009
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
<ref>
tag defined in <references>
has no name attribute.