ਲੈਲਾ ਮਜਨੂੰ
ਮਜਨੂੰ ਲੈਲਾ (Arabic: مجنون لیلی ਮਜਨੂੰ ਲੈਲਾ, "ਲੈਲਾ ਲਈ ਪਾਗਲ") (Persian: لیلی و مجنون ਲੈਲੀ ਓ ਮਜਨੂੰ , ਅਰਥਾਤ "ਪਾਗਲ ਅਤੇ ਲੈਲਾ") ਪ੍ਰਾਚੀਨ ਜ਼ਮਾਨੇ ਦੇ ਅਰਬ ਦੇਸ਼ ਵਿੱਚ ਇੱਕ ਟੋਟਕੇ ਵਜੋਂ ਪ੍ਰਚਲਿਤ ਹੋਈ ਸੀ,[1] ਜਿਸ ਨੂੰ ਬਾਅਦ ਵਿੱਚ ਫ਼ਾਰਸੀ ਕਵੀ ਨਿਜ਼ਾਮੀ ਨੇ ਕਾਵਿ-ਗਾਥਾ ਵਜੋਂ ਵਧਾਕੇ ਸਾਹਿਤਕ ਰਚਨਾ ਵਜੋਂ ਮਸ਼ਹੂਰ ਕਰ ਦਿੱਤਾ। ਇਹ ਉਸ ਦੀਆਂ ਪੰਜ ਲੰਮੀਆਂ ਕਾਵਿ-ਗਾਥਾਵਾਂ, ਨਿਜ਼ਾਮੀ ਦੇ ਖ਼ਮਸਿਆਂ ਵਿੱਚ ਤੀਜੇ ਸਥਾਨ ਤੇ ਹੈ। ਚੜ੍ਹਦੀ ਉਮਰੇ ਕੈਸ਼ ਅਤੇ ਲੈਲਾ ਦਾ ਪ੍ਰੇਮ ਹੋ ਜਾਂਦਾ ਹੈ। ਜਵਾਨ ਹੋਣ ਤੇ ਲੈਲਾ ਦਾ ਪਿਓ ਉਨ੍ਹਾਂ ਦਾ ਨਿਕਾਹ ਨਹੀਂ ਹੋਣ ਦਿੰਦਾ। ਕੈਸ਼ ਲੈਲਾ ਦੇ ਇਸ਼ਕ ਵਿੱਚ ਪਾਗਲ ਹੋ ਜਾਂਦਾ ਹੈ ਅਤੇ ਉਸ ਦੇ ਕਬੀਲੇ ਦੇ ਲੋਕ ਉਸਨੂੰ ਮਜਨੂੰ (مجنون, ਯਾਨੀ "ਕਿਸੇ ਦੂਜੇ ਦੇ ਅਧੀਨ") ਕਹਿਣ ਲੱਗਦੇ ਹਨ। ਬਾਨੋ ਅਮੀਰ ਕਬੀਲੇ ਦੇ ਅਰਸ਼-ਇਤਹਾਸਕ ਪਾਤਰ ਕੈਸ਼ ਇਬਨ ਅਲ-ਮੁਲਾਵਾ ਨੂੰ ਇਹ ਨਾਮ ਮਿਲ ਜਾਂਦਾ ਹੈ। ਨਿਜ਼ਾਮੀ ਤੋਂ ਬਹੁਤ ਪਹਿਲਾਂ, ਅਰਬ ਦੰਤ-ਕਥਾਵਾਂ ਵਿੱਚ ਇਹ ਕਹਾਣੀ ਟੋਟਕਿਆਂ ਦੇ ਰੂਪ ਵਿੱਚ ਪ੍ਰਚਲਿਤ ਹੋ ਚੁਕੀ ਸੀ। ਮਜਨੂੰ ਬਾਰੇ ਇਹ ਜ਼ਬਾਨੀ ਟੋਟਕੇ ਸਭ ਤੋਂ ਪਹਿਲਾਂ ਕਿਤਾਬ ਅਲ-ਆਗਾਨੀ ਅਤੇ ਇਬਨ ਕੁਤੈਬਾ ਦੀ ਅਲ-ਸ਼ਿ'ਰ ਵਲ-ਸ਼ੂ'ਆਰਾ' ਵਿੱਚ ਦਰਜ਼ ਹੋਏ। ਇਨ੍ਹਾਂ ਵਿੱਚੋਂ ਬਹੁਤੇ ਟੋਟਕੇ ਬਹੁਤ ਛੋਟੇ ਹਨ, ਜੋੜ ਵੀ ਢਿੱਲਮ-ਢਿੱਲੇ ਹਨ, ਅਤੇ ਕਥਾਨਕ ਦਾ ਵਿਕਾਸ ਤਾਂ ਨਾਮ ਮਾਤਰ ਹੀ ਹੈ।[1]
ਲੇਖਕ | ਨਿਜ਼ਾਮੀ |
---|---|
ਮੂਲ ਸਿਰਲੇਖ | لیلی و مجنون |
ਦੇਸ਼ | ਇਰਾਨ |
ਭਾਸ਼ਾ | ਫ਼ਾਰਸੀ |
ਲੜੀ | ਨਿਜ਼ਾਮੀ ਦੇ ਖ਼ਮਸੇ |
ਵਿਸ਼ਾ | ਪ੍ਰੀਤ ਕਹਾਣੀ |
ਵਿਧਾ | ਕਾਵਿ-ਗਾਥਾ |
ਮੀਡੀਆ ਕਿਸਮ | ਪੁਸਤਕ |
ਹਵਾਲੇ
ਸੋਧੋਬਾਹਰਲੇ ਲਿੰਕ
ਸੋਧੋ- LEYLI O MAJNUN in Encyclopædia Iranica A. A. Seyed-Gohrab [1] (accessed September 2010 – periodically check link)
- Laila and Majnun at School: Page from a manuscript of the Laila and Majnun of Nizami Archived 2021-02-25 at the Wayback Machine.