ਲੈਵੀ ਸਤਰਾਸ
ਜੀਵਨ ਅਤੇ ਪਿਛੋਕੜ:-
ਸੋਧੋਲੈਵੀ ਸਤਰਾਸ ਦਾ ਜਨਮ 28 ਨਵੰਬਰ 1908 ਵਿੱਖੇ ਬੈਲਜੀਅਮ ਦੀ ਰਾਜਧਾਨੀ ਬਰੱਸਲ ਵਿੱਖੇ ਹੋਇਆ। ਸਤਰਾਸ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ ਲੰਡਨ ਵਿਚ ਹੋਇਆ। ਉਸਨੇ ਕਾਨੂੰਨ ਅਤੇ ਦਰਸ਼ਨ ਦੀ ਪੜ੍ਹਾਈ ਕੀਤੀ। ਬ੍ਰਾਜ਼ੀਲ ਵਿੱਖੇ ਉਸਨੇ ਸਓ ਪੋਲੋ ਯੂਨੀਵਰਸਿਟੀ ਵਿੱਖੇ ਵਿਜਟਿੰਗ ਪ੍ਰੋ ਵਜੋਂ ਸੇਵਾ ਨਿਭਾਈ। 1935-39 ਬ੍ਰਾਜ਼ੀਲ 'ਚ ਹੀ ਅਧਿਐਨ ਕੀਤਾ ਅਤੇ 1940 'ਚ ਫਰਾਂਸ ਵਾਪਸ ਆ ਗਿਆ।
ਸਤਰਾਸ ਦੀ ਮਾਂ ਯਹੂਦੀ ਧਰਮ ਦੀ ਸੀ, ਇਸ ਕਰਕੇ ਉਸਦੀ ਫਰਾਂਸ ਦੀ ਕੌਮੀਅਤ ਰੱਦ ਹੋ ਗਈ। ਉਹ ਚੋਰੀ ਛੁਪੇ ਅਮਰੀਕਾ ਪਹੁੰਚ ਗਿਆ। ਉਸਦਾ ਨਿਊਯਾਰਕ ਵਿੱਖੇ ਰੋਬਨ ਜੈਕਬਸਨ ਨਾਲ ਮੁਲਾਕਾਤ ਹੋਈ। ਫਿਰ ਉਹ ਕੰਲੋਬੀਆ ਯੂਨੀਵਰਸਿਟੀ ਚਲ ਗਿਆ। 1950 'ਚ ਸਤਰਾਸ ਦੀ ਨਿਯੁਕਤੀ ਪੈਰਿਸ ਯੂਨੀਵਰਸਿਟੀ ਦੇ ਸਕੂਲ ਵਿੱਚ ਹੋਈ। 1956 'ਚ ਫਰਾਂਸ ਕਾਲਜ ਦਾ ਨਿਰਦੇਸ਼ਕ ਬਣ ਗਿਆ, 30 ਅਕਤੂਬਰ 2009 ਉਸਦੀ ਮੌਤ ਹੋ ਗਈ ਸੀ।
ਰਚਨਾਵਾਂ:-
ਸੋਧੋ- ਸਾਕਾਦਾਰੀ ਦੀਆਂ ਮੁਢਲੀਆਂ ਸੰਰਚਨਾਵਾਂ 1949
- ਸੰਰਚਨਾਤਮਕ ਮਾਨਵ ਵਿਗਿਆਨ 1956
- ਟੋਟਮਵਾਦ 1962
- ਜਾਂਗਲੀ ਮਨ 1962
- ਮਿਥਿਹਾਸ 1972
- ਸੰਰਚਨਾਤਮਕ ਮਾਨਵ ਵਿਗਿਆਨ 1973
- ਮਖੌਟੇ 1980
ਸਿਧਾਂਤ:-
ਸੋਧੋਸਤਰਾਸ, ਸਸਿਊਰ ਦੇ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਇਸ ਕਰਕੇ ਉਹ ਸਿਧਾਂਤ ਵੀ ਇਕਾਂਲਕੀ ਪੱਧਰ ਤੇ ਬਣਾਉਂਦਾ ਹੈ।
- ਸਭਿਆਚਾਰ ਇੱਕ ਸਿਖਿਅਤ ਵਰਤਾਰਾ ਹੈ।
- ਮਨੁੱਖੀ ਮਨ, ਪ੍ਰਾਚੀਨ ਕਾਲ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਦਾ ਸੀ, ਜਿਸ ਤਰ੍ਹਾਂ ਵਰਤਮਾਨ ਵਿੱਚ ਕਰ ਰਿਹਾ ਹੈ। ਸਮਾਂ ਬੀਤਣ ਨਾਲ ਸੰਰਚਨਾਵਾਂ ਸਿਰਜਣ ਦੀ ਮਨੁੱਖੀ ਸ਼ਕਤੀ ਦਾ ਵਿਕਾਸ ਹੋਇਆ ਹੈ।
- ਵਿਸ਼ਵ ਦੇ ਸਾਰੇ ਸਭਿਆਚਾਰਾਂ ਦੀਆਂ ਸੰਰਚਨਾਵਾਂ ਕੁਝ ਹੱਦ ਤੱਕ ਸਮਾਨ ਪੈਟਰਨਾਂ ਦੀਆਂ ਬਣੀਆਂ ਹੋਈਆਂ ਹਨ।
- ਸਾਕਾਦਾਰੀ ਸੰਬੰਧਿਤ ਭਾਸ਼ਾ ਦੀਆਂ ਧੁਨੀਆਂ ਦੀ ਤਰ੍ਹਾਂ ਹੁੰਦੇ ਹਨ। ਇਹਨਾਂ ਨੂੰ ਇੱਕੋ ਸਮੇਂ ਸਮਾਨਤਾ, ਵਿਰੋਧਤਾ ਅਤੇ ਸੰਭਾਵਿਕਤਾ ਵਜੋਂ ਨਿਖੇੜਿਆ ਜਾ ਸਕਦਾ ਹੈ। ਰਿਸ਼ਤਿਆਂ/ਸਾਕਾਦਾਰੀ ਦੇ pattern sounds ਦੀ ਤਰ੍ਹਾਂ ਹੀ ਸਥੂਲ, ਸੂਖਮ ਤੇ ਸੰਚਾਰੀ ਹੁੰਦੇ ਹਨ।
- ਸੰਰਚਨਾ ਦਾ ਪਾਸਾਰ ਇਕਾਲਕੀ ਹੀ ਨਹੀਂ, ਸਗੋਂ ਕਾਲਕ੍ਰਮਕੀ ਪ੍ਰਸੰਗ ਵੀ ਹੁੰਦਾ ਹੈ।
- ਮਿੱਥ ਭਾਸ਼ਾ ਦੀ ਤਰ੍ਹਾਂ ਹੈ, ਇਹ ਕਿਹਾ ਜਾ ਸਕਦਾ ਹੈ ਕਿ ਮਿੱਥ ਵਿਸ਼ੇਸ਼ ਕਿਸਮ ਦੀ ਭਾਸ਼ਾ ਹੈ ਜਿਸ ਦੀ ਸਮੱਗਰੀ ਅਤੇ ਪਾਤਰ ਵਾਸਤਵਿਕ ਸਭਿਆਚਾਰ ਵਿੱਚ ਵਿਚਰਦੇ ਹਨ।
- ਸਤਰਾਸ ਸਮਾਜਿਕ ਯਥਾਰਥ ਦੇ 3 ਤੱਤ ਦਸਦਾ ਹੈ:-
ਭਾਸ਼ਾ
ਸਾਕਾਦਾਰੀ
ਆਰਥਿਕਤਾ
ਸਮਾਜ ਦੇ ਇਹ ਤਿੰਨੇ ਹੀ ਵਰਤਾਰੇ ਸੰਚਾਰ ਅਤੇ ਵਟਾਂਦਰੇ ਦੇ ਪ੍ਰਬੰਧ ਵਜੋਂ ਵਰਤਦੇ ਹਨ।
(੧) ਭਾਸ਼ਾ ਵਿੱਚ ਸ਼ਬਦਾਂ ਦਾ ਵਟਾਂਦਰਾ ਹੁੰਦਾ ਹੈ।
(੨) ਸਾਕਾਦਾਰੀ ਵਿਚ ਵਿਆਹ ਜਾਂ ਮਰਦ/ਔਰਤ ਦਾ ਵਟਾਂਦਰਾ ਸ਼ਾਮਿਲ ਹੈ।
(੩) ਆਰਥਿਕਤਾ ਵਿੱਚ ਪਦਾਰਥਾਂ /ਸੇਵਾਵਾਂ ਦਾ ਵਟਾਂਦਰਾ ਹੁੰਦਾ ਹੈ।
ਸਾਰੰਸ਼:-
ਸੋਧੋਲੈਵੀ ਸਤਰਾਸ ਇੱਕ ਮਾਨਵ-ਵਿਗਿਆਨੀ ਹੈ ਜਿਸਨੇ ਮਨੁੱਖੀ ਮਨ ਦੇ ਨਿਯਮਾਂ ਬਾਰੇ ਗੱਲ ਕੀਤੀ ਹੈ, ਉਸਨੇ ਪ੍ਰਾਚੀਨ ਨਵੀਨ ਖੱਪੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕ ਮਨ ਅਤੇ ਸਭਿਆਚਾਰ ਨੂੰ ਨਵੇਂ ਦਿ੍ਸ਼ਟੀਕੋਣ ਤੋਂ ਦੇਖਣ-ਪਰਖਣ ਦੀ ਆਦਤ ਪਾਈ ਹੈ। ਸਤਰਾਸ ਸਮਾਜ ਅਤੇ ਸੱਭਿਆਚਾਰ ਨੂੰ ਵੀ ਭਾਸ਼ਾ ਵਰਗਾ ਹੀ ਵਰਤਾਰਾ ਸਮਝਦਾ ਹੈ। ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਸਮਾਨ ਵਿਧੀਆਂ ਦੀ ਤਲਾਸ਼ ਕਰਕੇ ਲੋਕ ਸਿਰਜਣਾਵਾਂ ਦੇ ਅਧਿਐਨ ਖੇਤਰ ਨੂੰ ਹੋਰ ਅਮੀਰ ਬਣਾਇਆ ਹੈ।
ਹਵਾਲਾ:-
ਸੋਧੋਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ, ਸੰਪਾਦਕ- ਡਾ.ਗੁਰਮੀਤ ਸਿੰਘ, ਡਾ.ਸੁਰਜੀਤ ਸਿੰਘ
ਚੇਤਨਾ ਪ੍ਰਕਾਸ਼ਨ :- ਪੰਜਾਬੀ ਭਵਨ, ਲੁਧਿਆਣਾ