ਲੈਸਬੀਅਨ (ਅੰਗਰੇਜ਼ੀ: Lesbian) ਜਾਂ ਸਮਲਿੰਗੀ ਔਰਤ ਅਜਿਹੀ ਔਰਤ ਨੂੰ ਕਿਹਾ ਜਾਂਦਾ ਹੈ ਜੋ ਇੱਕ ਜਾਂ ਵਧੇਰੇ ਔਰਤਾਂ ਨਾਲ ਪਿਆਰ ਕਰੇ ਜਾਂ ਉਹਨਾਂ ਨਾਲ ਸਬੰਧ ਰੱਖੇ।[1][2]

ਸੀਮਿਓਨ ਸੋਲੋਮਨ ਦੁਆਰਾ ਸਾਫੋ ਅਤੇ ਏਰੀਨਾ ਦਾ ਬਣਾਇਆ ਚਿੱਤਰ।

19ਵੀਂ ਸਦੀ ਦੇ ਅੰਤ ਵਿੱਚ ਲਿੰਗ ਵਿਗਿਆਨੀਆਂ ਨੇ ਜਦੋਂ ਸਮਲਿੰਗੀ ਔਰਤਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਇਸਨੂੰ ਇੱਕ ਮਾਨਸਿਕ ਬਿਮਾਰੀ ਵਜੋਂ ਦੇਖਿਆ।

ਸ਼ਬਦ ਨਿਰੁਕਤੀਸੋਧੋ

ਸ਼ਬਦ ਲੈਸਬੀਅਨ ਪੰਜਾਬੀ ਵਿੱਚ ਅੰਗਰੇਜ਼ੀ ਰਾਹੀਂ ਆਇਆ ਹੈ ਅਤੇ ਇਹ ਯੂਨਾਨੀ ਟਾਪੂ ਲੈਸਬੋਸ ਦੇ ਨਾਮ ਤੋਂ ਲਿਆ ਗਿਆ ਹੈ। ਇਹ ਟਾਪੂ 6ਵੀਂ ਸਦੀ ਇਸਵੀ ਪੂਰਵ ਯੂਨਾਨੀ ਸ਼ਾਇਰਾ ਸਾਫ਼ੋ ਦੀ ਜਨਮ ਭੂਮੀ ਹੈ। ਉਸਨੂੰ ਆਪਣੀ ਸ਼ਾਇਰੀ ਵਿੱਚ ਔਰਤਾਂ ਦੇ ਜੀਵਨ ਬਾਰੇ ਅਤੇ ਆਪਣੇ ਕੁੜੀਆਂ ਲਈ ਆਪਣੇ ਪਿਆਰ ਦੀ ਗੱਲ ਕੀਤੀ। 19ਵੀਂ ਸਦੀ ਤੋਂ ਪਹਿਲਾਂ ਤੱਕ ਲੈਸਬੀਅਨ ਸ਼ਬਦ ਲੈਸਬੋਸ ਨਾਲ ਜੁੜੀ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਸੀ ਜਿਵੇਂ ਕਿ ਲੈਸਬੀਅਨ ਵਾਈਨ

ਹਵਾਲੇਸੋਧੋ

  1. "Lesbian". Reference.com. Retrieved July 20, 2014. 
  2. Zimmerman, p. 453.