ਲੋਕਗੀਤਾਂ ਦੀਆਂ ਕੂਲਾਂ (ਸ਼ਗਨਾ ਦੇ ਗੀਤ)
ਲੋਕਗੀਤਾਂ ਦੀਆਂ ਕੂਲਾਂ (ਸ਼ਗਨਾ ਦੇ ਗੀਤ) ਸੁਖਦੇਵ ਮਾਦਪੁਰੀ ਦੁਆਰਾ ਰਚਿਤ ਪੁਸਤਕ ਹੈ। ਇਸ ਕਿਤਾਬ ਵਿੱਚ ਪੰਜਾਬ ਦੇ ਲੋਕਗੀਤਾਂ ਨੂੰ ਚਾਰ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਹੈ-
- ਰੰਗਲਾ ਬਚਪਨ ਜਿਸ ਵਿਚ ਲੋਰੀਆਂ, ਕਿੱਕਲੀ, ਥਾਲ ਆਦਿ
- ਮੁਹੱਬਤ ਦੀਆਂ ਕੂਲ੍ਹਾਂ ਜਿਸ ਵਿਚ ਲੰਬੇ ਗੌਂਣ-ਬਿਰਹੜੇ, ਗਿੱਧੇ ਦੀਆਂ ਬੋਲੀਆਂ, ਦੋਹੇ, ਮਾਹੀਏ ਆਦਿ
- ਸ਼ਗਨਾਂ ਦੇ ਗੀਤ, ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ, ਆਉਂਦੀ ਕੁੜੀਏ ਜਾਂਦੀ ਕੁੜੀਏ
- ਅਨੁਸ਼ਠਾਨ ਜਿਸ ਵਿਚ ਸਾਵੇ,ਗੁੱਗੇ ਤੇ ਸੀਤਲਾ ਮਾਤਾ ਦੇ ਗੀਤ, ਸਾਂਝੀ ਦੇ ਗੀਤ ਆਦਿ
ਲੇਖਕ | ਸੁਖਦੇਵ ਮਾਦਪੁਰੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 174 |
ਆਈ.ਐਸ.ਬੀ.ਐਨ. | 978-81-924288-4-0 |
ਜਾਣ ਪਛਾਣ
ਸੋਧੋਸੁਖਦੇਵ ਮਾਦਪੁਰੀ ਅਨੁਸਾਰ ਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂ-ਭਾਵਾਂ ਉਦਗਾਰਾਂ ਗਮੀਆਂ ਖੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਸਮਾਜਿਕ ਅਤ ਸਭਿਆਚਾਰਕ ਜੀਵਨ ਦੀ ਗਾਥਾ ਵੀ ਬਿਆਨ ਕਰਦੇ ਹਨ। ਇਹਨਾਂ ਵਿਚ ਕਿਸ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤੱਤ ਸਮੋਏ ਹੁੰਦੇ ਹਨ। ਇਹ ਜੀਵਨ ਦੇ ਜੀਵਨ, ਮੁੱਲਾਂ, ਸਰੋਕਾਰਾਂ, ਸਾਕਾਦਾਰੀ ਸੰਬੰਧਾਂ ਅਤ ਮਾਨਵੀ ਰਿਸ਼ਤਿਆੰ ਦੇ ਪ੍ਰਮਾਣਿਕ ਵਾਹਨ ਹਨ। ਇਹਨਾਂ ਵਿਚ ਜਨ ਜੀਵਨ ਦੀ ਆਤਮਾ ਵਿਦਮਾਨ ਹੈ।
- ਪੁਸਤਕ ਦੇ ਵੱਖ-ਵੱਖ ਭਾਗਾਂ ਬਾਰੇ ਚਰਚਾ ਹੇਠ ਲਿਖੇ ਅਨੁਸਾਰ ਹੈ-
ਰੰਗਲਾ ਬਚਪਨ
ਸੋਧੋਲੋਰੀਆਂ
ਸੋਧੋਮਾਵਾਂ ਆਪਣੇ ਬੱਚਿਆਂ ਨੂੰ ਪਰਚਾਉਣ ਲਈ ਮਧੁਰ ਸੁਰ ਅਤੇ ਲੈ ਵਿਚ ਜਿਹੜੇ ਗੀਤ ਗਾਉਂਦੀਆਂ ਹਨ ਉਹਨਾਂ ਨੂੰ ਲੋਰੀਆਂ ਆਖਦੇ ਹਨ ।ਲੋਰੀਆਂ ਪੰਜਾਬੀ ਲੋਕ-ਗੀਤਾਂ ਦਾ ਅਨਿਖੜਵਾਂ ਅੰਗ ਹਨ। ਇਹ ਸਾਰੇ ਸੰਸਾਰ ਦੀਆਂ ਬੋਲੀਆਂ ਵਿਚ ਉਪਲੱਬਧ ਹਨ। ਹਰ ਦੇਸ਼ ਦੀਆਂ ਮਾਵਾਂ ਆਪਣੇ ਛੋਟੇ ਬੱਚਿਆ ਨੂੰ ਲੋਰੀਆਂ ਦੇ ਕੇ ਦੁਲਾਰਦੀਆਂ ਤੇ ਪੁਚਕਾਰਦੀਆਂ ਹਨ। ਜਿਵੇਂ-
ਕਾਕੇ ਦੀ ਕੱਛ ਵਿਚ
ਗੋਹ ਬੜਗੀ
ਮੈਂ ਲੱਗੀ ਕੱਢਣ
ਇਕ ਹੋਰ ਬੜਗੀ
ਕਿੱਕਲੀ
ਸੋਧੋਪੰਜਾਬ ਦੇ ਪਿੰਡਾਂ ਵਿਚ ਤਰਕਾਲਾਂ ਸਮੇਂ ਮੋਕਲਿਆ ਵਿਹੜਿਆਂ ਅਤੇ ਸੰਘਲੀਆਂ ਟਾਹਲੀਆਂ ਹੇਠਾਂ ‘‘ਕਿੱਕਲੀ ਕਲੀਰ ਦੀ ਪਗ ਮੇਰੇ ਵੀਰ ਦੀ’’ ਦੇ ਬੋਲ ਆਪ ਸੁਣਾਈ ਦੇਂਦੇ ਹਨ। ਇਹ ਬੋਲ ਨਿੱਕੜਿਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖੜੋਤੀਆਂ ਉਹਨਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿਚ ਆ ਕੇ ਕਿੱਕਲੀ ਦਾ ਲੋਕ ਨਾਚ ਨੱਚ ਰਹੀਆਂ ਹੁੰਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ। ਕਿੱਕਲੀ ਗੀਤ ਰੂਪ ਉਹਨਾਂ ਦਾ ਪਿਆਰਾ ਲੋਕ-ਕਾਵਿ ਹੈ
ਕਿੱਕਲੀ ਕੱਲਸ ਦੀ
ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ
ਝੀਤਾਂ ਵਿੱਚ ਦੇਖਦਾ
ਮੋੜ ਸੂ ਜਠਾਣੀਏ
ਮੋੜ ਸੱਸੇ ਰਾਣੀਏ
ਥਾਲ
ਸੋਧੋਪੰਜਾਬੀ ਲੋਕ ਗੀਤਾਂ ਦਾ ਇੱਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ ਬਚਪਨ ਨੂੰ ਟਪਕੇ ਜਵਾਨੀ ਦੀਆਂ ਬਰੂਹਾਂ ਤੇ ਖੜੋਤੀਆਂ ਮੁਟਿਆਰਾ ਥਾਲ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲੋਂ ਨਾਲ ਗਾਉਂਦੀਆਂ ਹਨ। ਥਾਲ ਦੇ ਗੀਤ ਖੱਦੋ ਦੀ ਗਤੀ ਅਨੁਸਾਰ ਇਕ ਖਾਸ ਸੁਰ ਤੇ ਤਾਲ ਨਾਲ ਗਾਏ ਜਾਂਦੇ ਹਨ।
ਪੈਲਾ ਪੂਲਾਂ ਪਾ ਕੇ
ਮੈਂ ਬੈਠੀ ਮੂਹੜਾ ਡਾਹ ਕੇ
ਵੀਰ ਆਇਆ ਨਹਾਂ ਕੇ
ਮੁਹੱਬਤ ਦੀਆਂ ਕੂਲ੍ਹਾਂ
ਸੋਧੋਲੰਬੇ ਗੋਣ-ਬਿਰਹੜੇ
ਸੋਧੋਪੰਜਾਬੀਦੇ ਲੰਬੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਸੁਆਣੀਆਂ ‘‘ਲੰਬੇ ਗੌਂਣ’’ ਦਾ ਨਾਂ ਦੇਦੀਆਂ ਹਨ। ਇਹਨਾਂ ਨੂੰ ਝੇੜੇ ਇਹਨਾਂ ਨੂੰ ਅਤੇ ਬਿਰਹੜੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਘਿਓ ਵਿਚ ਮੈਦਾ ਥੋੜਾ ਪਿਆ
ਸੱਸ ਮੈਨੂੰ ਗਾਲੀਆਂ ਦੇ ਹੋ
ਗਿੱਧੇ ਦੀਆਂ ਬੋਲੀਆਂ
ਸੋਧੋਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵੱਧ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ। ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ। ਜੋ ਹਜ਼ਾਰਾਂ ਦੀ ਗਿਣਤੀ ਵਿਚ ਉਪਲੱਬਧ ਹਨ। ਇਹ ਦੋ ਪ੍ਰਕਾਰ ਦੀਆਂ ਹਨ:ਲੰਬੀਆਂ ਅਤੇ ਇਕ ਲੜੀਆਂ ।
ਸੱਜਣ ਸੁਆਮੀ ਮੇਰਾ
ਮਿੱਠੇ-ਮਿੱਠੇ ਬੋਲ ਬੋਲਦਾ।
ਦੋਹੇ
ਸੋਧੋਲੋਕ ਦੋਹਾ ਪੰਜਾਬੀ ਸਭਿਆਚਾਰ ਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ ਕਾਵਿ- ਬਹੁਤ ਪੁਰਾਣਾ ਰੂਪ ਹੈ। ਜਿਸ ਰਾਹੀ ਅਧਿਆਤਮਕ ਅਤੇ ਸਦਾਚਾਰਕ ਕਵਿਤ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿਚ ਹੋਇਆ ਹੈ। ਦੋਹਾ ਗਿਆਨ ਦਾ ਗੀਤ ਹੈ।
ਕੱਲਰ (ਅੰਬਰ)ਦੀਵਾ ਮੱਚਦਾ
ਬਿਨ ਬੱਤੀ ਬਿਨ ਤੇਲ
ਨਹੀਂ ਰੱਬ ਚੱਕ ਲੈ
ਨਹੀਂ ਕਰਾ ਦੇ ਮੇਲ
ਮਾਹੀਆ
ਸੋਧੋ‘ਮਾਹੀਆ’ ਲੋਕ ਪ੍ਰਤਿਭਾ ਦੇ ਮੁੱਢ ਕਦੀਮੀ ਸਰੋਦੀ ਸੋਮਿਆ ਵਿਚੋਂ ਵਿਕਸਿਤ ਹੋਇਆ ਛੋਟੀ ਸਿਨਫ਼ ਦਾ ਲੋਕ ਕਾਵਿ-ਰੂਪ ਹੈ। ਜਿਸ ਨੇ ਮਨੁੱਖੀ ਪਿਆਰ ਰਿਸ਼ਤਿਆ ਦੀ ਸਦੀਵੀਂ ਮੁਹੱਬਤ ਅਤੇ ਅਪਣੱਤ ਨੂੰ ਆਪਣੇ ਵਿਚ ਸਮੋਇਆ ਹੋਇਆ ਹੈ।
ਨਾ ਲਿਖਿਆ ਮਿਟਦਾ ਏ
ਮੈਨੂੰ ਤਾ ਰੱਬ ਮਾਹੀਆਂ
ਬਸ ਤੇ ‘ਦਿੱਸਦਾ ਏ
ਸ਼ਗਨਾਂ ਦੇ ਗੀਤਾ
ਸੋਧੋਸੁਹਾਗ
ਸੋਧੋਸੁਹਾਗ ਅਤੇ ਘੋੜੀਆਂ ਵਿਆਹ ਦੇ ਪ੍ਰਮੁੱਖ ਲੋਕ ਗੀਤ ਹਨ। ਧੀ ਵਾਲ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ।
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਘੋੜੀਆਂ
ਸੋਧੋਇਹ ਮੁੰਡੇ ਵਾਲੇ ਦੇ ਘਰ ਵਿਆਹ ਦੇ ਮੌਕੇ ਉੱਪਰ ਗਾਈਆਂ ਜਾਂਦੀਆਂ ਹਨ। ਇਹਨਾਂ ਰੀਤਾਂ ਵਿਚ ਭੈਣਾ ਆਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ।
ਆਂਗਣ ਚਿੱਕੜ ਕੀਹਨੇ ਕੀਤਾ
ਕੀਹਨੇ ਡੋਲਿਆ ਪਾਣੀ
ਸਿੱਠਣੀਆਂ
ਸੋਧੋਸਿਠਣੀਆਂ ਪੰਜਾਬਣਾ ਦਾ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲੀਆਂ ਨਾਲ ਮਿਲਾ ਕੇ ਗੀਤਾ ਗਾਉਂਦੀਆਂ ਹਨ ਉਹਨਾਂ ਦੀ ਸਿੱਠਣੀ ਸਗੰਯਾ ਹੈ।
ਜਾਨੀ ਉਸ ਪਿੱਛੋਂ ਆਏ
ਜਿੱਥੇ ਟਾਲ੍ਹੀ ਵੀ ਨਾ
ਇਹਨਾਂ ਦੇ ਪੀਲੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ
ਅਨੁਸ਼ਠਾਨ
ਸੋਧੋਸਾਵੇ
ਸੋਧੋਪੰਜਾਬਣਾਂ ਦਾ ਹਰਮਨ ਪਿਆਰਾ ਤਿਉਹਾਰ ‘‘ਤੀਆਂ’’ ਦਾ ਤਿਉਹਾਰ ਹੈ। ਜਿਸ ਨੂੰ ‘‘ਤੀਜ’’ ਅਤੇ ‘‘ਸਾਵੇ’’ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਦੇ ਤੀਜ ਤਿਥੀ ਨੂੰ ਆਰੰਭ ਹੋਣ ਕਰਕੇ ਹੀ ਇਸ ਦਾ ਨਾਂ ਤੀਜ ਪਿਆ।
ਲਿਖ ਲਿਖ ਭੇਜਾਂ ਬਾਬਲ ਚੀਰੀਆ
ਤੂੰ ਪਰਦੇਸ਼ਾਂ ਤੋਂ ਆ
ਸਾਵਣ ਆਇਆ
ਗੁੱਗਾ ਤੇ ਸੀਤਲਾ ਮਾਤਾ ਦੇ ਗੀਤ
ਸੋਧੋਮੱਧਕਾਲ ਤੋਂ ਹੀ ਪੰਜਾਬ ਦੀ ਲੋਕ-ਮਾਨਸਿਕਤਾ ਅਨਪੜ੍ਹਤਾ ਅਤੇ ਵਹਿਮਾਂ-ਭਰਮਾਂ ਕਰਕੇ ਸੱਪਾਂ ਅਤੇ ਸੀਤਲਾ ਮਾਤਾ ਦੀ ਪੂਜਾ ਕਰਦੀ ਆ ਰਹੀ ਹੈ। ਇਹਨਾਂ ਦੀ ਪੂਜਾ ਸਮੇਂ ਸੁਹਾਣੀ ਅਨੇਕ ਪ੍ਰਕਾਰ ਦੇ ਲੋਕ ਗੀਤ ਗਾਉਂਦੀ ਹੈ।
ਪੱਲੇ ਮੇਰੇ ਛੱਲੀਆਂ
ਮੈਂ ਗੁੱਗ ਮਨਾਵਣ ਚੱਲੀ ਆਂ
ਸਾਂਝੀ ਦੇ ਗੀਤ
ਸੋਧੋਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ ਅਤੇ ਗੀਤ ਗਾਏ ਜਾਂਦੇ ਹਨ।
ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ
ਲੋਹੜੀ ਦੇ ਗੀਤ
ਸੋਧੋਪੰਜਾਬੀ ਲੋਕ ਗੀਤਾਂ ਦੇ ਹੋਰਨਾਂ ਗੀਤ-ਰੂਪਾਂ ਨਾਲੋਂ ਲੋਹੜੀ ਦੇ ਗੀਤ ਰੂਪਾਂ ਦੀ ਸੰਰਚਨਾ ਵਿਚ ਅੰਤਰ ਹੈ ਅਤੇ ਗਾਉਣ ਦਾ ਢੰਗ ਵੀ ਵੱਖਰਾ ਹੈ।
ਕੋਠੇ ਉੱਤੇ ਕਾਨਾ
ਗੁੜ ਦੇਵੇ ਮੁੰਡੇ ਦਾ ਨਾਨਾ