ਲੋਕਧਾਰਾ ਤੇ ਰਾਜਨੀਤੀ : ਅੰਤਰ ਸਬੰਧ

ਲੋਕਧਾਰਾ ਮਨੁੱਖੀ ਮਨ ਦਾ ਸਰਮਾਇਆ ਹੈ। ਲੋਕਧਾਰਾ ਮਨੁੱਖੀ ਚੇਤਨਾ ਦੀ ਉਪਜ ਹੋਣ ਕਾਰਨ ਲੋਕਧਾਰਾ ਵਿਚੋਂ ਸਮਾਜਿਕ, ਆਰਥਿਕ, ਧਾਰਮਿਕ ਆਦਿ ਵਿਚਾਰਾਂ ਦੇ ਨਾਲ-ਨਾਲ ਰਾਜਨੀਤਿਕ ਵਿਚਾਰਾਂ ਦਾ ਪੇਸ਼ ਹੋਣਾ ਵੀ ਲਾਜ਼ਮੀ ਹੈ। ਰਾਜਨੀਤਿਕ ਸਮਾਜ ਵਿਚ ਵਿਚਰਦਿਆਂ ਆਪਣੇ ਸਮੇਂ ਦੇ ਸਮਾਜ ਵਿਚ ਵਾਪਰਦੀਆਂ ਅਤੇ ਰਾਜਨੀਤਿਕ ਅਤੇ ਇਤਿਹਾਸਕ ਘਟਨਾਵਾਂ ਤੇ ਤਬਦੀਲੀਆਂ ਨੂੰ ਆਪਣੇ ਅਨੁਭਵ ਆਮ ਅਤੇ ਗਿਆਨ ਨਾਲ ਸਮੇਂ ਦੇ ਸੱਚ ਅਨੁਸਾਰ ਨਿਤਾਰਦਾ ਹੈ। ਸਮਾਜ ਵਿਚ ਵਿਚਰਦੇ ਪਰ ਆਮ ਲੋਕ ਸੱਤਾਧਾਰੀ ਵਿਅਕਤੀਆਂ ਦਾ ਸਿੱਧੇ ਰੂਪ ਵਿਚ ਵਿਰੋਧ ਨਹੀਂ ਕਰ ਸਕਦੇ ਉਨ੍ਹਾਂ ਦੀਆਂ ਰਾਜਸੀ ਚਾਲਾਂ ਅਤੇ ਹਨੇਰ-ਗਰਦੀ ਦਾ ਆਮ ਜਨਤਾ ਦੇ ਮਨ ਪ੍ਰਤੀਕਿਰਿਆਵਾਂ ਪ੍ਰਭਾਵ ਪੈਂਦਾ ਹੈ ਕਿ ਉਹ ਆਪਣੇ ਵਿਰੋਧ ਅਤੇ ਮਨ ਦੀਆਂ ਪ੍ਰਤੀਕਿਰਿਆਵਾਂ ਨੂੰ ਲੋਕਧਾਰਾਈ ਵਿਧੀਆਂ ਰਾਹੀਂ ਪ੍ਰਗਟ ਕਰਦੇ ਹਨ। ਇਸ ਪ੍ਰਕਾਰ ਲੋਕ-ਚੇਤਨਾ ਲੋਕਧਾਰਾ ਦੇ ਵੱਖ-ਵੱਖ ਸਾਹਿਤ ਰੂਪਾਂ ਵਿਚੋਂ ਆਪ ਮੁਹਾਰੇ ਪ੍ਰਗਟ ਹੁੰਦੀ ਹੈ। ਬਹੁਤ ਸਾਰੀ ਲੋਕਧਾਰਾਈ ਸਮੱਗਰੀ ਜਿਵੇਂ ਲੋਕ-ਗੀਤ, ਲੋਕ ਕਹਾਣੀਆਂ, ਅਖਾਣਾਂ, ਮੁਹਾਵਰੇ, ਲੋਕ ਬੋਲੀਆਂ, ਚੁਟਕਲੇ, ਹਾਸ ਵਿਅੰਗ ਅਤੇ ਭੰਡਾਂ ਦੀਆਂ ਨਕਲਾਂ ਆਦਿ ਮਨੁੱਖੀ ਚੇਤਨਾ ਦੀ ਉਪਜ ਹੋਣ ਕਾਰਨ ਇਨ੍ਹਾਂ ਵਿਚੋਂ ਰਾਜਨੀਤਿਕ ਵਿਚਾਰਧਾਰਾ ਸਹਿਜ ਸੁਭਾਵਿਕ ਪ੍ਰਗਟ ਹੋਏ ਵੇਖੇ ਜਾ ਸਕਦੇ ਹਨ। ਇਸ ਪ੍ਰਕਾਰ ਲੋਕਧਾਰਾ ਅਤੇ ਰਾਜਨੀਤੀ ਦਾ ਆਪਸ ਵਿਚ ਡੂੰਘਾ ਸਬੰਧ ਹੈ।[1]

ਸਮਾਜ ਵਿਚ ਮਨੁੱਖੀ ਜੀਵਨ ਉਤੇ ਰਾਜਨੀਤੀ ਦਾ ਗਲਬਾ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤਕ ਪਸਰਿਆ ਹੈ। ਰਾਜਨੀਤੀ ਰਸਮੀ ਅਤੇ ਗੈਰ ਰਸਮੀ ਦੋਹਾਂ ਪੱਧਰਾਂ 'ਤੇ ਕਾਰਜਸ਼ੀਲ ਰਹਿੰਦੀ ਹੈ। ਗੈਰ ਰਸਮੀ ਸਮੂਹਾਂ ਵਿਚੋਂ ਘਰੇਲੂ ਪੱਧਰ 'ਤੇ ਸੱਸ-ਨੂੰਹ-ਨੂੰਹ, ਦਰਾਣੀ-ਜਠਾਣੀ ਦੀ ਚੇਤਨਾ ਵਿਚ ਇਕ ਦੂਜੇ 'ਤੇ ਹਕੂਮਤ ਚਲਾਉਣ ਦੀ ਇੱਛਾ ਅਤੇ ਪਿੰਡਾਂ ਵਿਚਲੀ ਰਾਜਸੀ ਖਿੱਚੋਤਾਣ ਛੋਟੇ ਪੱਧਰ ਦੀ ਰਾਜਨੀਤੀ ਹੈ। ਹਿੱਤ ਮਨੁੱਖ ਦੇ ਇਸ ਵਿਹਾਰ ਤੇ ਵਤੀਰੇ ਦੀ ਬੁਨਿਆਦ ਉਸਦੇ ਹਿਤ ਹਨ। ਵਿਅਕਤੀਗਤ ਇਸ ਹਿੱਤ, ਕਬੀਲੇ ਦੇ ਹਿੱਤ, ਦਲ ਦੇ ਹਿੱਤ, ਸੰਪਰਦਾਇ ਦੇ ਹਿੱਤ, ਜਮਾਤ ਦੇ ਹਿੱਤ। ਆਪਣੇ ਪ੍ਰਕਾਰ ਘਰੇਲੂ ਪੱਧਰ ਤੇ ਸੰਸ-ਨੂੰਹ ਤੇ ਜਠਾਣੀ-ਦਰਾਣੀ ਇਕ ਦੂਜੇ ਨੂੰ ਘਰੇਲੂ ਤੋਂ ਨੀਵਾਂ ਵਿਖਾਉਣ ਸਦਕਾ ਉਨ੍ਹਾਂ ਵਿਚ ਨੋਕ-ਝੋਕ ਚਲਦੀ ਰਹਿੰਦੀ ਹੈ। ਪਰ ਘਰੇਲੂ ਪੱਧਰ 'ਤੇ ਮਨੁੱਖ ਦੀ ਆਪਣੀ ਹੀ ਹਕੂਮਤ ਚਲਾਉਣ ਦੀ ਇਹ ਇੱਛਾ ਛੋਟੇ ਮਨੁੱਖੀ ਦੀ ਰਾਜਨੀਤੀ ਨੂੰ ਜਨਮ ਦਿੰਦੀ ਹੈ। ਇਸ ਪ੍ਰਕਾਰ ਰਾਜਨੀਤੀ ਦਾ ਪਸਾਰਾ ਵਿਚੋਂ‌ ਜੀਵਨ ਵਿਚ ਹਰ ਪਾਸੇ ਪਸਰਿਆ ਹੈ, ਜਿਸ ਦਾ ਪ੍ਰਗਟਾਵਾ ਲੋਕਧਾਰਾ ਹੁੰਦਾ ਹੈ। ਹੇਠਲੀ ਲੋਕ ਬੋਲੀ ਵਿਚੋਂ ਘਰੇਲੂ ਪੱਧਰ ਦੀ ਰਾਜਸੀ ਚੇਤਨਾ ਪ੍ਰਗਟ ਹੁੰਦੀ ਹੈ:-

ਆਪ ਸੱੱਸ ਮੰੰਜੇੇੇੇੇੇੇੇ ਤੇ ਬੈਠੀ

ਆਪ ਸੱਸ ਮੰਜੇ ਬੈਠਦੀ,

ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ।[2]

ਇਸ ਪ੍ਰਕਾਰ ਦੀ ਲੋਕਧਾਰਾ ਵਿਚੋਂ ਰਾਜਸੀ ਚੇਤਨਾ ਆਪ ਮੁਹਾਰੇ ਪ੍ਰਗਟ ਹੁੰਦੀ ਹੈ।

ਸਮਾਜ ਵਿਚ ਜਿਸਦੇ ਹੱਥ ਵਿਚ ਸੱਤਾ ਹੁੰਦੀ ਹੈ, ਉਸਦੇ ਹੱਥਾਂ ਵਿਚ ਹੀ ਸਮੁੱਚੇ ਸਮਾਜ ਦੀ ਵਾਗਡੋਰ ਹੁੰਦੀ ਹੈ। ਕਾਨੂੰਨ ਅਤੇ ਅਦਾਲਤ ਉਤੇ ਵੀ ਸੱਤਾਧਾਰੀਆਂ ਦਾਦਾ ਹੀ ਗਲਬਾ ਹੁੰਦਾ ਹੈ। ਆਮ ਜਨਤਾ ਤਾਂ ਸੱਤਾਧਾਰੀਆਂ ਦੇ ਹੱਥਾਂ ਦੀਆਂ ਕੰਠਪੁਤਲੀਆਂਆਂ ਹੁੰਦੇ ਹਨ। ਸੱਤਾਧਾਰੀ ਵਿਅਕਤੀਆਂ ਦੀ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਆਦਿ ਹਰ ਪੱਖ ਤੋਂ ਪਕੜ ਹੋਣ ਕਾਰਨ ਸਮੁੱਚਾ ਸਮਾਜਿਕ ਢਾਂਚਾ ਉਨ੍ਹਾਂ ਦੇ ਹੱਥ ਵਿਚ ਹੁੰਦਾ ਹੈ। ਸੱਤਾਧਾਰੀ ਵਰਗ ਰਾਜ ਸੱਤਾ ਨੂੰ ਆਪਣੇਣੇ ਹੱਕ ਵਿਚ ਕਰਨ ਲਈ ਕਈ ਹੱਥ-ਕੰਡੇ ਅਪਣਾਉਂਦਾ ਹੈ। ਲੋਕਧਾਰਾ ਵਿਚੋਂ ਇਸਦਾਦਾ ਪ੍ਰਗਟਾਵਾ ਵੀ ਹੁੰਦਾ ਹੈ। ਕਾਨੂੰਨ ਤੇ ਅਦਾਲਤ ਸੱਤਾਧਾਰੀਆਂ ਦੇ ਹੱਥ ਵਿਚ ਹੋਣ ਕਾਰਨ ਆਮ ਜਨਤਾ ਨੂੰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਨਿਆਂ ਨਹੀਂੀਂ ਮਿਲਦਾ। ਸੱਤਾਧਾਰੀ ਜਨਤਾ ਦਾ ਪੱਖ ਪੂਰਨ ਦੀ ਥਾਂ ਆਪਣਾ ਆਰਥਿਕ ਪੱਖ ਮਜਬੂਤ ਕਰਨ ਵੱਲ ਹੀ ਵਧੇਰੇ ਰੁਚਿਤ ਹੁੰਦੇ ਹਨ। ਅਜਿਹੇ ਕਾਨੂੰਨ ਤੇ ਅਦਾਲਤ ਸ੍ਰੀ ਰੋਹ ਦੀ ਭਾਵਨਾ ਲੋਕਧਾਰਾ ਵਿਚੋਂ ਸਪੱਸ਼ਟ ਰੂਪ ਵਿਚ ਪ੍ਰਗਟ ਹੋਈ ਵੇਖੀਖੀ ਜਾ ਸਕਦੀ ਹੈ। ਜਿਸ ਦੀ ਉਦਾਹਰਣ ਬਹੁਤ ਸਾਰੇ ਲੋਕਗੀਤਾਂ ਵਿਚੋਂ ਮਿਲਦੀ ਹੈ, ਜਿਵੇਂ:-

ਨਾ ਤਾਂ ਮੇਰੀ ਲਈ ਉਗਾਹੀ

ਨਾ ਸਭ ਬਾਤ ਪਛਾਣੀ

ਕੰਨੋਂ ਬੋ ਦਿਸੇ ਅਦਾਲਤ

ਅੱਖੋਂ ਵੀ ਹੈ ਕਾਣੀ

ਸੱਚੇ ਫ਼ੈਸਲੇ ਕਿਵੇਂ ਕਰੇ ਉਹ

ਜਿਹਨੇ ਵੱਢੀ ਹੋਵੇ ਖਾਣੀ

ਨਰਕਾਂ ਚ ਪਏ ਜਿੰਦੜੀ

ਮਿਲੇ ਨਾ ਤਿਹਾਏ ਨੂੰ ਪਾਣੀ।

ਉਪ੍ਰੋਕਤ ਲੋਕ ਗੀਤ ਵਿਚ ਕਾਨੂੰਨ ਅਤੇ ਅਦਾਲਤ ਦੀ ਭੰਡੀ ਕੀਤੀ ਗਈ ਹੈ, ਜੋ ਕਿ ਸੱਤਾਧਾਰੀਆਂ ਦੇ ਹੱਥ ਵਿਚ ਹੁੰਦੇ ਹਨ। ਬਹੁਤ ਸਾਰੇ ਲੋਕ ਗੀਤਾਂ ਵਿਚੋਂੋਂ ਰਾਜਸੀ ਚੇਤਨਾ ਪ੍ਰਗਟ ਹੁੰਦੀ ਹ) “ਗੀਤ ਆਮ ਕਰਕੇ ਨਿੱਜੀ ਭਾਵਾਂ ਦਾ ਪ੍ਰਗਟਾਵਾਵਾ ਹੁੰਦੇ ਹਨ। ਪਰ ਕਈ ਵਾਰ ਰਾਜਨੀਤਿਕ ਆਰਥਿਕ ਜਾਂ ਸਮਾਜਿਕ ਘਟਨਾਵਾਂਾਂ ਜਾਂ ਤਬਦੀਲੀਆਂ ਇੰਨੀਆਂ ਬਲਵਾਨ ਹੁੰਦੀਆਂ ਹਨ ਕਿ ਉਹ ਜਨਤਾ ਦੇਦੇ ਮਨ 'ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਜਦੋਂ ਕਿਸੇ ਗੱਲ ਤੋਂ ਮਨੁੱਖੀ ਮਨ ਇਸ ਤਰ੍ਹਾਂਾਂ ਹਲੂਣਿਆ ਜਾਂਦਾ ਹੈ ਤਾਂ ਗੀਤਾਂ ਦਾ ਜਨਮ ਹੁੰਦਾ ਹੈ। ਇਸ ਪ੍ਰਕਾਰ ਸਮੁੱਚੀ ਲੋਕਧਾਰਾਰਾ ਵਿਚ ਰਾਜਸੀ ਤੌਰ ਪ੍ਰਗਟ ਹੋਏ ਵੇਖੇ ਜਾ ਸਕਦੇ ਹਨ।

ਬਹੁਤ ਸਾਰੇ ਅਖਾਣਾਂ ਵਿਚੋਂ ਵੀ ਅਜਿਹੇ ਇਤਿਹਾਸਕ ਸਰੋਤ ਵੇਖੇ ਜਾ ਸਕਦੇਦੇ ਹਨ, ਜਿਵੇਂ:-

ਖਾਧਾ ਪੀਤਾ ਲਾਹੇ ਦਾ

ਬਾਕੀ ਅਹਿਮਦ ਸ਼ਾਹੇ ਦਾ।

--------------------------

ਪੰਜਾਬ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ।

ਇਨ੍ਹਾਂ ਅਖਾਣਾਂ ਦਾ ਪਿਛੋਕੜ ਮੁਗਲਾਂ ਦੇ ਪੰਜਾਬ 'ਤੇ ਕੀਤੇ ਹਮਲਿਆਂ ਨਾਲ ਜੁੜਦਾ ਹੈ। ਪੰਜਾਬ ਹਮੇਸ਼ਾ ਜੰਗਾਂ-ਯੁੱਧਾਂ ਦਾ ਅਖਾੜਾ ਬਣਿਆ ਰਿਹਾ ਹੈ। ਅਹਿਮਦ ਸ਼ਾਹ ਅਬਦਾਲੀ ਦੀਆਂ ਪੰਜਾਬ ਵਿਚ ਲਗਾਤਾਰ ਲੁੱਟਾਂ ਸਦਕਾ ਲੋਕ ਕਮਾਈ ਅਜਿਹੀਆਂਆਂ ਬਹੁਤ ਸਾਰੀਆਂ ਕਹਾਵਤਾਂ ਵੀ ਮਿਲ ਜਾਂਦੀਆਂ ਹਨ ਜੋ ਖਸਨਸਾਜਸੀ ਸਥਿਤੀ ਵਿਚੋਂ ਉਪਜੀਆਂ ਹੁੰਦੀਆਂ ਹਨ। ਇਨ੍ਹਾਂ ਕਹਾਵਤਾਂ ਵਿਚੋਂ ਜੋਜੋ ਖਸ ਸਥਿਤੀਆਂ ਵਿਚ ਰਾਜਸੀ ਸੱਚਾਈਆਂ ਪੈਦਾ ਹੁੰਦੀਆਂ ਹਨ। ਉਹ ਰਾਜਨੀਤਿਕ ਸੱਚਾਈਆਂਆਂ ਬਣ ਜਾਂਦੀਆਂ ਹਨ, ਜਿਵੇਂ:-

ਚਿੱਟੇ ਕੁੱਕੜ ਨੀਲੇ ਮੋਰ

ਇਹ ਵੀ ਚੋਰ ਉਹ ਵੀ ਚੋਰ

ਉਪਰੋਕਤ ਕਹਾਵਤ ਖ਼ਾਸ ਰਾਜਸੀ ਸਥਿਤੀਆਂ ਵਿਚੋਂ ਪੈਦਾ ਹੋਈ ਹੈ।[3] ਜੋ ਕਾਂਇਤਿਸਕਅਕਾਲੀਆਂ ਦੀਆਂ ਰਾਜਸੀ ਚਾਲਾਂ ਨੂੰ ਪ੍ਰਗਟ ਕਰਦੀ ਹੈ। ਇਸ ਪ੍ਰਕਾਰ ਲੋਕਧਾਰਾਰਾ ਵਿਚ ਜੋ ਪਾਤਰ ਵਰਤੇ ਜਾਂਦੇ ਹਨ, ਉਹ ਪ੍ਰਤੀਕਾਂ ਦੇ ਰੂਪ ਵਿਚ ਵਰਤੇ ਜਾਂਦੇਦੇ ਹਨ। ਇਸ ਕਹਾਵਤ ਵਿਚ ਚਿੱਟੇ ਕੁੱਕੜ ਕਾਂਗਰਸ ਲਈ ਅਤੇ ਨੀਲੇ ਮੋਰ ਅਕਾਲੀਆਂਆਂ ਲਈ ਪ੍ਰਤੀਕ ਰੂਪ ਵਿਚ ਵਰਤੇ ਗਏ ਹਨ। ਇਸ ਪ੍ਰਕਾਰ ਬਹੁਤ ਸਾਰੀਆਂਆਂ ਕਹਾਵਤਾਂ ਰਾਜਸੀ ਸਥਿਤੀਆਂ ਵਿਚੋਂ ਪੈਦਾ ਹੁੰਦੀਆਂ ਹਨ ਜੋ ਲੋਕਧਾਰਾ ਰਾਹੀਂ ਪ੍ਰਗਟ ਹੁੰਦੀਆਂ ਹਨ।

ਇਸ ਪ੍ਰਕਾਰ ਉਪਰੋਕਤ ਸਾਰੀ ਚਰਚਾ ਤੋਂ ਪਿਛੋਂ ਅਸੀਂ ਇਸ ਸਿੱਟੇ 'ਤੇ ਪੁੱਜਦੇਦੇ ਹਾਂ ਕਿ ਲੋਕਧਾਰਾ ਅਤੇ ਰਾਜਨੀਤੀ ਦੋਵੇਂ ਆਪਸ ਵਿਚ ਅੰਤਰ ਸੰਬੰਧਤ ਵਰਤਾਰੇ ਹਨ। ਕਿਸੇ ਸਮੇਂ, ਸਥਾਨ 'ਤੇ ਜੋ ਘਟਨਾਵਾਂਾਂ ਵਾਪਰਦੀਆਂ ਹਨ, ਲੋਕ ਮਾਨਸਿਕਤਾਤਾ ਉਨ੍ਹਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦੀ ਹੈ। ਇਸ ਪ੍ਰਕਾਰ ਲ ਮਾਨਸਿਕਤਾ ਹੀ ਲੋਕਧਾਰਾ ਦੀ ਸਿਰਜਕ ਹੁੰਦੀ ਹੈ। ਸਮਕਾਲੀਨ ਸਥਿਤੀਆਂ ਜੋ ਪ੍ਰਭਾਵ ਕਬੂਲਦੀਆਂ ਹਨ, ਉਨ੍ਹਾਂ ਦਾ ਪ੍ਰਗਟਾਵਾ ਵੀ ਲੋਕਧਾਰਾ ਵਿਚੋਂ ਹੁੰਦਾ ਹੈ। ਲੋਕਤੰਤਰ ਵਿਚ ਲੋਕਧਾਰਾ ਦਾ ਸਿੱਧਾ ਸੰਬੰਧ ਲੋਕ ਸਮੂਹ ਨਾਲ ਹੈ। ਰਾਜਨੀਤਿਕ ਨੇਤਾਤਾ ਲੋਕਧਾਰਾਈ ਵਰਤਾਰਿਆਂ ਜਿਵੇਂ ਰਸਮਾਂ ਰੀਤਾਂ, ਤਿਉਹਾਰਾਂ, ਮੇਲਿਆਂ ਆਦਿਦਿ ਰਾਹੀਂ ਲੋਕ ਸਮੂਹ ਦੀ ਮਾਨਸਿਕਤਾ ਨੂੰ ਟੁੰਬਣ ਦਾ ਯਤਨ ਕਰਦੇ ਹਨ। ਇਸ ਪ੍ਰਕਾਰ ਜਿਥੇ, ਲੋਕਧਾਰਾ ਵਿਚੋਂ ਰਾਜਨੀਤਿਕ ਚੇਤਨਾ ਪ੍ਰਗਟ ਹੁੰਦੀ ਹੈ, ਉਥੇ ਰਾਜਨੀਤੀਵਾਨ ਲੋਕ ਮਾਨਸਿਕਤਾ ਦਾ ਸਹਾਰਾ ਲੈ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਦੇਦੇ ਹਨ। ਸਿਆਸਤ ਵਿਚ ਜੰਮੇ ਰਹਿਣ ਦਾ ਇਕੋ ਇਕ ਅਹਿਮ ਹਥਿਆਰ ਲੋਕਧਾਰਾ ਹੈ।

ਹਵਾਲੇ

ਸੋਧੋ
  1. ਸਿੰਘ, ਗੁਰਪ੍ਰੀਤ (2014). ਪੰਜਾਬੀ ਸੱਭਿਆਚਾਰ ਤੇ ਲੋਕਧਾਰਾ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. p. 54.
  2. ਸਿੰਘ, ਗੁਰਪ੍ਰੀਤ (2014). ਪੰਜਾਬੀ ਲੋਕਧਾਰਾ ਤੇ ਸਭਿਆਚਾਰ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ. p. 55.
  3. ਸਿੰਘ, ਗੁਰਪ੍ਰੀਤ (2014). ਪੰਜਾਬੀ ਸਭਿਆਚਾਰ ਤੇ ਲੋਕਧਾਰਾ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ. p. 57.