ਲੋਕਾਰਡ ਪ੍ਰਿੰਸੀਪਲ

ਲੋਕਾਰਡ ਪ੍ਰਿੰਸੀਪਲ ਦਾ ਸਿਧਾਂਤ  ਵਿਧੀ ਵਿਗਿਆਨ ਦਾ ਇੱਕ ਅਹਿਮ ਅਸੂਲ ਹੈ, ਜਿਸ ਨੂੰ ਡਾ. ਐਡਮੰਡ ਲੋਕਾਰਡ ਨੇ १८७७-१९६६ ਵਿੱਚ ਦਿੱਤਾ ਸੀ । ਇਹ ਅਸੂਲ ਦੱਸਦਾ ਹੈ ਕਿ ਜੇਕਰ ਦੋ ਚੀਜ਼ਾਂ ਇੱਕ-ਦੂਜੇ ਦੇ ਸੰਪਰਕ ਵਿਚ ਆਉਂਦੀਆਂ ਹਨ, ਤਾਂ ਪਹਿਲੀ ਇਕਾਈ ਦਾ ਕੁਝ ਅੰਸ਼ ਦੂਜੀ ਇਕਾਈ ਅਤੇ ਦੂਜੀ ਇਕਾਈ ਦਾ ਕੁਝ ਕੁ ਹਿੱਸਾ ਪਹਿਲੀ ਇਕਾਈ ਵੱਲ ਜਾਣਾ ਇੱਕ ਆਮ ਗੱਲ ਹੈ।  ਇਹ ਨਿਯਮ, ਹਰ ਇੱਕ ਇਕਾਈ ਤੇ ਲਾਗੂ ਹੁੰਦਾ ਹੈ। ਇਹ ਸਿਧਾਂਤ ਇਹ ਵੀ ਦਰਸ਼ਾਉਂਦਾ ਹੈ ਕਿ ਹਰ ਇੱਕ ਸਬੂਤ ਦੇ ਆਪਣੇ ਅੰਸ਼ ਛੱਡਦਾ ਹੈ। ਜੇਕਰ ਕੋਈ ਵੀ ਦੋਸ਼ੀ ਕਿਸੇ ਵੀ ਘਟਨਾ ਦੀ ਜਗ੍ਹਾ ਤੇ ਜਾਂਦਾ ਹੈ, ਤਾਂ ਜਾਣੇ ਅਨਜਾਣੇ ਉਸ ਤੋਂ ਕੁਝ ਨਾ ਕੁਝ ਸੁਰਾਗ ਉੱਥੇ ਰਹਿ ਜਾਂਦੇ ਹਨ ਜੋ ਉਸਦੇ ਉੱਥੇ ਹੋਣ ਦਾ ਸਬੂਤ ਦਿੰਦੇ ਹਨ ਜਿਵੇਂ ਕਿ ਮੌਕਾ-ਏ-ਵਾਰਦਾਤ ਤੇ ਦੋਸ਼ੀ ਦੇ ਉਂਗਲੀਆਂ ਦੇ ਨਿਸ਼ਾਨ, ਉਸਦੇ ਪੈਰ ਦੀ ਛਾਪ, ਜੁੱਤੀਆਂ ਤੇ ਲੱਗੀ ਮਿੱਟੀ ਅਤੇ ਜਾਂ ਫਿਰ ਮੌਕਾ-ਏ-ਵਾਰਦਾਤ ਤੋਂ ਪਾਏ ਗਏ ਅਪਰਾਧੀ ਦੇ ਕੱਪੜੇ। ਇਹ ਸਭ ਭੌਤਿਕ ਵਿਗਿਆਨ ਨਾਲ ਜੁੜੇ ਅਜਿਹੇ ਤੱਤ ਹਨ ਕਿ ਘਟਨਾਸਥਲ ਤੋਂ ਜੇਕਰ ਬਰਾਮਦ ਹੋਣ ਤਾਂ ਵਾਰਦਾਤ ਬਾਰੇ १००% ਸੱਚ ਨੂੰ ਬਿਆਨ ਕਰਦੇ ਹਨ। ਅਤੇ ਇਨ੍ਹਾਂ ਦੀ ਮਦੱਦ ਨਾਲ ਹੀ ਅਪਰਾਧੀ ਨੂੰ ਫੜਿਆ ਜਾ ਸਕਦਾ ਹੈ। ਜਦੋਂ ਕੋਈ ਵੀ ਵਿਧੀ ਵਿਗਿਆਨੀ ਕਿਸੇ ਵੀ ਮੌਕੇ 'ਤੇ ਜਾਂਚ ਲਈ ਜਾਂਦਾ ਹੈ ਤਾਂ ਸਭਤੋਂ ਪਹਿਲਾਂ ਉੱਥੇ ਮੌਜੂਦ ਅਜਿਹੇ ਤੱਤਾਂ ਦਾ ਵੇਰਵਾ ਲੈਂਦਾ ਹੈ ਅਤੇ ਉਨ੍ਹਾਂ ਤੋਂ ਘਟਨਾ ਦਾ ਅਨੁਮਾਨ ਲਗਾਉਂਦਾ ਹੈ। ਉਹ ਇਸ ਸਭ ਦੀ ਜਾਂਚ ਤੋਂ ਸਚ ਅਤੇ ਝੂਠ ਦੇ ਨਾਲ ਨਾਲ ਦੋਸ਼ੀ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰਦਾ ਹੈ।  


ਹਵਾਲੇ

ਸੋਧੋ