ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।[1][2][3]

ਅਰਥ ਸੋਧੋ

‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।

ਖੇਡਾ ਦੀ ਖਾਸੀਅਤ ਸੋਧੋ

ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ

ਮੰਨੋਰੰਜਨ ਦਾ ਸਾਧਨ ਸੋਧੋ

ਪੰਜਾਬ ਦੇ ਵਾਸੀਆਂ ਵਿਚ ਮਨੋਰੰਜਨ ਵਿਚ ਵੱਖ-ਵੱਖ ਤਰ੍ਹਾਂ ਦੇ ਸਾਧਨ ਪ੍ਰਚਲਿੱਤ ਰਹੇ ਹਨ। ਇਹ ਵੱਖ-ਵੱਖ ਮਨੋਰੰਜਨ ਸਾਧਨਾਂ ਵਿਚ ਲੋਕ ਖੇਡਾਂ ਵਿਸ਼ੇਸ਼ ਮਹੱਤਾ ਦੀਆਂ ਧਾਰਣੀ ਹਨ। ਵੱਖ-ਵੱਖ ਖਿੱਤਿਆਂ ਦੀ ਤਰ੍ਹਾਂ ਪੰਜਾਬ ਅਤੇ ਜੰਮੂ ਕਸ਼ਮੀਰ ਦੀਆਂ ਵੀ ਕੁੱਝ ਸਥਾਨਕ ਖੇਡਾਂ ਹਨ। ਲੋਕ ਖੇਡਾਂ ਬੱਚਿਆਂ ਨਾਲ ਜੁੜੀਆ ਹੋਣ ਕਾਰਨ ਹੀ ਇਹ ਬੇਫ਼ਿਕਰੀ ਦਾ ਪ੍ਰਗਟਾਵਾ ਹਨ। ਲੋਕ ਖੇਡਾਂ ਦੇ ਸੰਬੰਧ ਵਿਚ ਇਹ ਕਥਨ ਵੀ ਕਾਫੀ ਸਾਰਥਕ ਦਿਖਾਈ ਦਿੰਦਾ ਹੈ ਕਿ ਮਨੁੱਖੀ ਖੇਡ ਰੁਚੀਆ ਦਾ ਆਧਾਰ ਵੀ ਉਹੋ ਹੈ ਜੋ ਜਾਨਵਰ ਖੇਡ ਰੁਚੀਆ ਦਾ ਹੈ। ਮਨੁੱਖ ਦੇ ਉਪਯੋਗੀ ਕਾਰਜਾਂ ਵਿਚੋਂ ਖੇਡ ਦਾ ਜਨਮ ਹੋਣਾ ਵੀ ਸਵੀਕਾਰਿਆ ਗਿਆ ਹੈ। ਇਸ ਕਥਨ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ ਕਿ ਤਕਨੀਕੀ ਹੁਨਰਾਂ ਦੀ ਪ੍ਰਾਪਤੀ ਦਾ ਮੁੱਢਲਾ ਰੂਪ, ਖੇਡ-ਖੇਡ ਵਿਚ ਹੀ ਪ੍ਰਾਪਤ ਹੁੰਦਾ ਰਿਹਾ ਹੈ।

ਖੇਡਾਂ ਜੀਵਨਦਾ ਖੇੜਾ ਹਨ। ਇਹ ਮਨੁੱਖ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇਕ ਹਨ। ਖੇਡਾਂ ਦਾ ਮੁੱਖ ਟੀਚਾ ਮਨੁੱਖ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਾ ਹੈ। ਖੇਡਾਂ ਮਨੁੱਖ ਵਿਚ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖੇਡਣ ਨਾਲ ਕੇਵਲ ਮਨੋਰੰਜਨ ਹੀ ਨਹੀਂ ਹੁੰਦਾ ਸਗੋਂ ਇਸ ਨਾਲ ਸਿੱਖਿਆ ਵੀ ਮਿਲਦੀ ਹੈ ਅਤੇ ਸਮੇਂ ਦੀ ਪ੍ਰਭਾਵਸ਼ਾਲੀ ਵਰਤੋਂ ਵੀ ਹੁੰਦੀ ਹੈ। ਸਰੀਰਕ ਅਤੇ ਮਾਨਸਿਕ ਖੁਸ਼ੀ ਵੀ ਮਿਲਦੀ ਹੈ। ਖੇਡਾਂ ਮਨੁੱਖ ਨੂੰ ਉੱਨਤੀ ਦੇ ਰਾਹ ਤੇ ਪਾਉਂਦੀਆਂ ਹਨ ਅਤੇ ਸਾਰੀਆਂ ਨਾਲ ਪਿਆਰ ਅਤੇ ਮਿਲ ਕੇ ਰਹਿਣਾ ਸਿਖਾਉਂਦੀਆਂ ਹਨ।

ਖੇਡਾਂ ਦੀ ਵਿਲੱਖਣਤਾ ਸੋਧੋ

ਹਰ ਇਕ ਦੇਸ਼ ਦੀਆਂ ਆਪਣੀਆਂ ਖੇਡਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉੱਥੋਂ ਦੀਆਂ ਖੇਡਾਂ ਆਖਦੇ ਹਨ। ਜਿਹੜੀਆਂ ਖੇਡਾਂ ਪਰਾਏ ਦੇਸ਼ ਦੀਆਂ ਅਪਣਾ ਲਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਬਦੇਸ਼ੀ ਖੇਡਾਂ ਆਖਦੇ ਹਨ। ਸਾਡੇ ਦੇਸ਼ ਵਿਚ ਪ੍ਰਚਲਿੱਤ ਕ੍ਰਿਕਟ, ਬਾਸਕਟ ਬਾਲ, ਫੁੱਟਬਾਲ, ਟੈਨਿਸ, ਬੋਕਸਿੰਗ ਅਤੇ ਬੈਡਮਿੰਟਨ ਆਦਿ ਸਭ ਬਦੇਸ਼ੀ ਖੇਡਾਂ ਹਨ।

ਖੇਡ ਮਨੋਰੰਜਨ ਦੀ ਮਹੱਤਤਾ ਨੂੰ ਸਮਝਣ ਵਾਲੇ ਲੋਕ-ਸਭਿਆਚਾਰਾਂ ਲਈ ਖੇਡ ਵਾਧੂ ਸਮਾਂ ਬਿਤਾਉਣ ਜਾਂ ਦਿਲ ਪਰਚਾਵੇ ਦਾ ਮਹਿਜ ਇਕ ਸਾਧਨ ਹੀ ਨਹੀਂ ਹੈ ਸਗੋਂ ਇਹ ਸਰੀਰਕ ਅਤੇ ਮਾਨਸਿਕ ਉਸਾਰ ਵਿਚ ਸੁਧਾਰ ਪੈਦਾ ਕਰਨ ਲਈ ਵੀ ਮਹੱਤਵਪੂਰਨ ਕਾਰਜ਼ ਹੈ। ਜਿਸ ਵਿਚ ਮਾਪੇ ਆਪਣੀ ਪਿਤਰੀ ਭੂਮਿਕਾ ਨਿਭਾਉਂਦੇ ਹਨ। ਇਸ ਲਈ ਜ਼ਰੂਰੀ ਹੈ ਕਿਸੇ ਸਭਿਆਚਾਰ ਦੇ ਉਸਾਰ ਲਈ; ਖੇਡ ਮਨੋਰੰਜਨ, ਅਤੇ ਮਾਪਿਆਂ ਦੇ ਅੰਤਰ ਸੰਬੰਧਾਂ ਨੂੰ ਵੀ ਸੰਖੇਪਤਾ ਵਿਚ ਸਮਝ ਲਿਆ ਜਾਵੇ।

ਪੰਜਾਬ ਦੀਆਂ ਖੇਡਾਂ ਸੋਧੋ

ਪੰਜਾਬੀ ਲੋਕ-ਖੇਡਾਂ ਦਾ ਭੰਡਾਰਾ ਭਰਪੂਰ ਹੈ। ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਣ ਵਾਲੀਆਂ ਅਣਗਿਣਤ ਖੇਡਾਂ ਹਨ ਜਿਨ੍ਹਾਂ ਵਿਚ ਬਹੁਤ ਵੰਨ-ਸੁਵੰਨਤਾ ਮਿਲਦੀ ਹੈ। ਇਹ ਲੋਕ-ਖੇਡਾਂ ਸਰੀਰਕ ਬਲ ਵਾਲੀਆਂ ਵੀ ਹਨ ਅਤੇ ਮਾਨਸਿਕ ਖੇਡਾਂ, ਬੁੱਧੀ ਨੂੰ ਤੇਜ਼ ਕਰਨ ਵਾਲੀਆਂ ਵੀ ਬਹੁਤ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਵਿਚ ਹਰ ਉਮਰ ਦੇ ਪ੍ਰਾਣੀਆ ਲਈ ਉਨ੍ਹਾਂ ਦੇ ਬਲ, ਸੋਚ, ਪੱਧਰ ਅਤੇ ਸਮਰੱਥਾ ਅਨੁਸਾਰ ਖੇਡਾਂ ਮੌਜੂਦ ਹਨ। ਜਿੱਥੇ ਛੋਟੇ ਬੱਚੇ ਕੋਟਲਾ ਛਪਾਕੀ, ਪਿੱਠੂ, ਗੁੱਲੀ-ਡੰਡਾ ਆਦਿ ਖੇਡਾਂ ਨਾਲ ਮਨ ਪ੍ਰਸੰਨ ਕਰਦੇ ਹਨ ਉੱਥੇ ਜਵਾਨ ਗੱਭਰੂ, ਕਬੱਡੀ, ਕੁਸ਼ਤੀ, ਮੁਗਦਰ ਚੁੱਕਣਾ, ਮੂੰਗਲੀਆਂ ਫੇਰਨੀਆਂ ਆਦਿ ਖੇਡਾਂ ਨਾਲ ਆਪਣਾ ਸਰੀਰ ਬਲਵਾਨ ਅਤੇ ਚੁਸਤ ਰੱਖਦੇ ਹਨ। ਕੁੜੀਆਂ ਵੀ ਆਪਣੇ ਮਨੋਰੰਜਨ ਲਈ ਟਾਹਣਾ, ਖਿੱਦੋ, ਗੀਟੇ, ਸਟਾਪੂ, ਰੰਗ ਮੱਲਣ, ਛੂਹਣ-ਛੁਪਾਈ ਆਦਿ ਖੇਡਾਂ ਖੇਡਦੀਆਂ ਹਨ। ਹੋਰ ਤਾਂ ਹੋਰ ਵਡੇਰੀ ਉਮਰ ਵਾਲੇ ਵੀ ਬਾਰਾਂ ਟਾਹਣ, ਪਾਸਾ, ਚੌਪੜ ਅਤੇ ਸ਼ਤਰੰਜ ਆਦਿ ਖੇਡਾਂ ਨਾਲ ਜੀਅ ਪਰਚਾ ਕੇ ਆਪਣਾ ਵਿਹਲਾ ਸਮਾਂ ਵਾਹਵਾ ਸੁਆਦਲਾ ਬਣਾ ਲੈਂਦੇ ਹਨ।

ਲੋਕ-ਖੇਡਾਂ ਦੇ ਘੇਰੇ ਵਿਚ ਉਹੋ ਖੇਡਾਂ ਆਉਂਦੀਆਂ ਹਨ ਜਿਹੜੀਆਂ ਪੇਂਡੂ ਮਾਹੌਲ ਵਿਚ ਬਾਲ ਜਦੋ਼ ਚਾਹੁਣ ਆਸਾਨੀ ਨਾਲ ਖੇਡ ਸਕਦੇ ਹੋਣ। ਅਜਿਹੀਆਂ ਲੋਕ ਖੇਡਾਂ ਦੀ ਗਿਣਤੀ ਕਾਫ਼ੀ ਹੈ। ਸਭ ਤੋਂ ਵਿਸ਼ੇਸ਼ ਇਹਨਾਂ ਲੋਕ-ਖੇਡਾਂ ਦੇ ਨਿਯਮ ਮਿੱਥੇ ਤਾਂ ਜਾਂਦੇ ਹਨ ਪਰ ਪੂਰੀ ਤਰ੍ਹਾਂ ਨਿਭਾਏ ਨਹੀਂ ਜਾਂਦੇ। ਇਉਂ ਲੋਕ-ਖੇਡਾਂ ਇਕ ਤਰ੍ਹਾਂ ਬੇ-ਨਿਯਮੇ ਨਿਯਮਾਂ ਵਾਲੀਆਂ ਹਨ।

ਕੁੜੀਆਂ ਦੀ ਲੋਕ ਖੇਡਾਂ

ਗੀਟੇ

ਭੰਡਾ ਭੰਡਾਰੀਆ

ਰੁਮਾਲ ਚੁੱਕਣਾ

ਟੋਚਨ ਪਾ ਬਈ ਟੋਚਨ ਪਾ

ਪੀਚੋ

ਕਾਜੀ ਕੋਟਲਾ

ਕੂਕਾ ਕਾਂਗੜੇ

ਅੱਡੀ ਛੜੱਪਾ

ਮਾਈ ਪਤੰਗੜਾ ਮਾਈ ਪਤੰਗੜਾ

ਨਾ ਨੀ ਮਾਸੀ ਮੈਂ ਨੀ ਖਾਧਾ

ਤਿੰਨ ਤਾੜੀਆਂ

ਊਚ-ਨੀਚ

ਮਾਈ ਮਾਈ ਕੀ ਲੱਭਦੀ -ਸੂਈ ਧਾਗਾ

ਤੇਰਾ ਮੇਰਾ ਮੇਲ ਨਹੀਂ

ਚੂੰਢੀ-ਮੁੱਕਾ

ਸਮੁੰਦਰ ਤੇ ਮੱਛੀ

ਊਠਕ ਬੈਠਕ

ਰੱਸੀ ਟੱਪਣਾ

ਕਿੱਕਲੀ

ਦੋ ਮੰਜ਼ਲੀ

ਨਦੀ ਕਿਨਾਰਾ

ਚਿੜੀ ੳੱਡ ਕਾਂ ਉੱਡ

ਥਾਲ ਜਾਂ ਖਿੱਦੋ੮

ਇਹਨਾਂ ਵਿਚ ਕੁਝ ਖੇਡਾਂ ਦੀ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ ਹੈ-

ਭੰਡਾ ਭੰਡਾਰੀਆ ਸੋਧੋ

ਭੰਡਾ ਭੰਡਾਰੀਆ:-ਇਹ ਖੇਡ ਪੰਦਰਾਂ ਕੁ ਸਾਲ ਦੀਆਂ ਕੁੜੀਆਂ ਅਤੇ ਬੱਚਿਆਂ ਦੀ ਖੇਡ ਹੈ, ਇਸ ਖੇਡ ਵਿਚ ਘੱਟ ਤੋਂ ਘੱਟ ਪੰਜ ਖਿਡਾਰੀ ਹੋਣੇ ਲਾਜ਼ਮੀ ਹਨ ਬਾਕੀ ਖੇਡਾਂ ਦੀ ਤਰ੍ਹਾਂ ਪਹਿਲਾਂ ਪੁੱਗਿਆ ਜਾਂਦਾ ਹੈ ਫਿਰ ਨਾ ਪੁੱਗਣ ਵਾਲੀ ਕੁੜੀ ਜਾ ਬੱਚੇ ਨੇ ਨੀਚੇ ਜ਼ਮੀਨ 'ਤੇ ਲੱਤਾ ਨਿਸਾਰ ਕੇ ਭੂੰਜੇ ਬੈਠਣਾ ਹੁੰਦਾ ਹੈ। ਪਹਿਲਾਂ ਇਕ ਕੁੜੀ ਜੋ ਉਸ ਦੇ ਕੋਲ ਹੀ ਖੜੀ ਹੁੰਦੀ ਹੈ ਆਪਣੀਆਂ ਹੱਥਾਂ ਦੀਆਂ ਮੁੱਠੀਆਂ ਇਕ ਇਕ ਕਰਕੇ ਉਸ ਦੇ ਸਿਰ ਦੀਆਂ ਮੁੱਠੀਆਂ ਇਕ ਇਕ ਕਰਕੇ ਉਸ ਦੇ ਸਿਰ ਉੱਤੇ ਰੱਖਦੀ ਹੈ ਤੇ ਆਖਦੀ ਹੈ

“ਭੰਡਾ ਭੰਡਾਰੀਆ ਕਿੰਨਾ ਕੁ ਭਾਰ’

ਦਾਈ ਦੇ ਰਹੀ ਕੁੜੀ ਕਹਿੰਦੀ ਹੈ:

“ਇਕ ਮੁੱਠ ਚੁੱਕ ਲੈ ਦੂਜੀ ਤਿਆਰ”

ਚਿੜੀ ਓੱਡ ਸੋਧੋ

ਚਿੜੀ ਉੱਡ ਕਾਂ ਉੱਡ:-ਕੁੜੀਆਂ ਦੀ ਇਹ ਖੇਡ ਬਹੁਤ ਹਰਮਨ ਪਿਆਰੀ ਖੇਡ ਹੈ। ਇਸ ਵਿਚ ਕੁੜੀਆਂ ਦੀ ਗਿਣਤੀ ਨਿਸ਼ਚਿਤ ਨਹੀਂ। ਸਾਰੀਆਂ ਕੁੜੀਆ ਇਕੱਠੀਆਂ ਹੁੰਦੀਆਂ ਹਨ ਤੇ ਪੁੱਗਿਆ ਜਾਂਦਾ ਹੈ। ਨਾ ਪੁੱਗਣ ਵਾਲੀ ਕੁੜੀ ਦੂਜਿਆਂ ਨੁੰ ਬੋਲ ਕੇ ਖਿਡਾਉਂਦੀ ਹੈ। ਇਸ ਵਿਚ ਕਿਸੇ ਵੀ ਸਮਾਨ ਦੀ ਲੋੜ ਨਹੀਂ ਕੁੜੀਆਂ ਕੁੰਡਲ ਵਿਚ ਬੈਠ ਜਾਂਦੀਆਂ ਹਨ ਤੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਜ਼ਮੀਨ ਉਪਰ ਰੱਖ ਲੈਂਦੀਆਂ ਹਨ। ਪਹਿਲੀ ਕੁੜੀ ਬੋਲਦੀ ਕਾਂ ‘ਉੱਡ’ ਸਾਰੀਆਂ ਕੁੜੀਆਂ ਆਪਣੇ ਹੱਥ ਉੱਪਰ ਨੂੰ ਕਰਦੀਆਂ ਹਨ। ਇਸ ਤਰ੍ਹਾਂ ਅਖੀਰ ਵਿਚ ਜੋ ਲੜਕੀ ਰਹਿ ਜਾਂਦੀ ਹੈ, ਉਹ ਜੇਤੂ ਮੰਨੀ ਜਾਂਦੀ ਹੈ। ਇਸ ਵਿਚ ਕੁੜੀਆਂ ਦੇ ਦਿਮਾਗੀ ਚੇਤੰਨਤਾ ਵੱਧਦੀ ਹੈ।

ਮੁੰਡਿਆਂ ਦੀਆਂ ਖੇਡਾਂ ਸੋਧੋ

ਗੁੱਲੀ ਡੰਡਾ

ਸ਼ੱਕਰ ਭੁੱਜੀ

ਅੰਨਾ ਝੋਟਾ

ਲੰਗੜਾ ਸ਼ੇਰ

ਭੜੱਪਾ ਸੋਟੀ

ਹਲਟ ਰੇਸ

ਲੀਡਰ ਲੱਭਣਾ

ਭਾਰ ਖਿੱਚਣਾ

ਘੋਲ

ਡੁਮਣਾ ਮਖਿਆਲ

ਰਾਜੇ ਦੇ ਨੌਕਰ

ਬਾਂਦਰ ਕੀਲਾ

ਸੌਚੀ-ਪੱਕੀ

ਪੀਲ ਪਲਾਂਗੜਾ

ਡੰਡ ਪਰੰਬਲ

ਪਿੱਠੂ ਗਰਮਾ-ਗਰਮ

ਕਬੱਡੀ

ਕੁਸ਼ਤੀ

ਇਹਨਾਂ ਵਿਚੋਂ ਕੁੱਝ ਖੇਡਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ-

ਗੁੱਲੀ ਡੰਡਾ ਸੋਧੋ

ਗੁੱਲੀ ਡੰਡਾ:-ਇਹ ਖੇਡ ਪੰਜਾਬ ਦੀ ਪ੍ਰਾਚੀਨ ਖੇਡ ਹੈ ਹੁਣ ਵੀ ਖੇਡਦੇ ਹਨ ਇਸ ਖੇਡ ਲਈ ਇਕ ਛੋਟਾ ਡੰਡਾ ਅਤੇ ਪੰਜ ਸੱਤ ਉਂਗਲ ਲੰਮੀ ਗੁੱਲੀ ਜੋ ਕਿ ਬੱਚੇ ਕੋਈ ਮੋਟੀ ਡੰਡਾ ਲੈ ਕੇ ਦੋਨਾਂ ਪਾਸਿਆਂ ਤੋਂ ਤਰਾਸ ਜਾਂ ਛਿੱਲ ਕੇ ਤਿੱਖੇ ਤਿਆਰ ਕਰ ਲੈਂਦੇ ਹਨ ਤੇ ਇਕ ਘੁੱਤੀ ਪੁੱਟ ਲਈ ਜਾਂਦੀ ਹੈ। ਇਸ ਤਰ੍ਹਾਂ ਗੁੱਲੀ ਨੂੰ ਡੰਡੇ ਨਾਲ ਹਵਾ ਵਿਚ ਉਛਾਲਿਆ ਜਾ ਸਕਦਾ ਹੈ। ਇਸ ਖੇਡ ਲਈ ਬੱਚੇ ਦੇ ਟੋਲੀਆ ਬਣਾ ਲੈਂਦੇ ਹਨ ਜਾਂ ਦੋ ਚੰਗੇ ਬੱਚੇ ਆਪਣੇ ਸਾਥੀ ਆਪ ਵੀ ਮੰਗ ਲੈਂਦੇ ਹਨ। ਖੇਡ ਸ਼ੁਰੂ ਕਰਨ ਵੇਲੇ ਇਕ ਟੋਲੀ ਰਾਬ ਦੇ ਪਿਛਲੇ ਪਾਸੇ ਅਤੇਵਾਰੀ ਦੇਣ ਵਾਲੀ ਟੋਲੀ ਅਗਲੇ ਪਾਸੋ ਖੜ੍ਹਦੀ ਹੈ। ਵਾਰੀ ਲੈਣ ਵਾਲਾ ਬੱਚਾ ਗੁੱਲੀ ਨੂੰ ਘੁੱਤੀ (ਰਾਬ) ਉਪਰ ਆ ਕੇ ਦਾਅ ਟਿਕਾਉਂਦਾ ਹੈ ਅਤੇ ਡੰਡੇ ਨੂੰ ਰਾਬ (ਘੁੱਤੀ) ਤੇ ਉੱਤੇ ਰੱਖੀ ਗੁੱਲੀ ਦੇ ਥਲਿਉਂ ਅੜਾ ਕੇ ਇੰਨੀ ਜ਼ੋਰ ਨਾਲ ਗੁੱਲੀ ਨੂੰ ਦੂਰ ਮਾਰਦਾ ਹੈ ਜੇਕਰ ਗੁੱਲੀ ਧਰਤੀ ਛੁਹਣ ਤੋਂ ਪਹਿਲਾਂ ਫੜ ਲਈ ਜਾਵੇ ਤਾਂ ਉਲ ਦੇਣ ਵਾਲੇ ਦੀ ਵਾਰੀ ਖਤਮ ਹੋ ਜਾਂਦੀ ਹੈ।[6]

ਜੇਕਰ ਲੋਕ ਖੇਡਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਰੁਝਾਨ ਦਿਨੋ ਦਿਨ ਘਟਦਾ ਜਾ ਰਿਹਾ ਹੈ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਲੋਕ ਖੇਡਾ ਖੇਡਣ ਦੀ ਬਜਾਏ ਉਹਨਾਂ ਦਾ ਰੁਝਾਨ ਇਲੈਕਟ੍ਰੀਕਲ ਖੇਡਾਂ ਵੱਲ ਵੱਧ ਗਿਆ ਹੈ। Computer, I-Phone, Games ਨੇ ਲੈ ਰਹੀ ਹੈ। ਤੇ ਉਹ ਸਰੀਰਕ ਖੇਡਾਂ ਖੇਡਣ ਦੀ ਬਜਾਏ ਇਕ ਜਗ੍ਹਾ ਤੇ ਬੈਠ ਕੇ ਖੇਡਣਾ ਪਸੰਦ ਕਰਦੇ ਹਨ।

ਹਵਾਲੇ ਸੋਧੋ

  1. ਕਜਾਕ, ਕਿਰਪਾਲ. ਲੋਕ ਖੇਡਾਂ ਤੇ ਪੰਜਾਬੀ ਸੱਭਿਆਚਾਰ.
  2. ਸਰਮਾ, ਡਾ ਸੁਸੀਲ. ਲੋਕ ਖੇਡਾਂ ਸੰਕਲਪ ਇਤਿਹਾਸਕ ਵਿਕਾਸ ਤੇ ਵਿਸਲੇਸਣ.
  3. ਕੌਰ, ਡਾ ਕੁਲਵੰਤ. ਲੋਕ ਖੇਡਾਂ ਲੋਕ ਸੁਗਲ ਤੇ ਮੇਲੇ ਤਿੳੁਹਾਰ.