ਲੋਲਟ
ਭੱਟ ਲੋਲਟ ਇੱਕ ਸੰਸਕ੍ਰਿਤ ਆਚਾਰੀਆ ਸੀ ਜਿਸਦਾ ਰਸ ਸਿਧਾਂਤ ਉੱਤੇ ਕੰਮ ਸੀ। ਆਚਾਰੀਆ ਅਭਿਨਵਗੁਪਤ ਨੇ ਅਭਿਨਵਭਾਰਤੀ ਵਿੱਚ ਲੋੱਲਟ ਦੀ ਚਰਚਾ ਭਰਤਮੁਨੀ ਦੇ ਨਾਟਸੂਤਰ ਦੇ ਪ੍ਰਵਾਨਿਤ ਟੀਕਾਕਾਰ ਆਚਾਰੀਆ ਦੇ ਰੂਪ ਵਿੱਚ ਕੀਤਾ ਹੈ। ਭਰਤ ਦੇ ਰਸਪਰਕ ਸਿਧਾਂਤ ਦੀ ਵਿਆਖਿਆ ਕਰਨ ਵਾਲਾ ਸਰਵਪ੍ਰਥਮ ਵਿਦਵਾਨ ਲੋੱਲਟ ਹੀ ਹੈ। ਰਸਨਿਸ਼ਪਤੀ ਦੇ ਸਬੰਧ ਵਿੱਚ ਇਸਦਾ ਆਜਾਦ ਮਤ ਸਾਹਿਤਜਗਤ ਵਿੱਚ ਪ੍ਰਸਿੱਧ ਹੈ। ਇਹ ਮੀਮਾਂਸਕ ਅਤੇ ਅਭਿਧਾਵਾਦੀ ਸੀ। ਇਸ ਦੇ ਮਤ ਵਿੱਚ ਸ਼ਬਦ ਦੇ ਹਰ ਇੱਕ ਮਤਲਬ ਦੀ ਪ੍ਰਤੀਤੀ ਅਭਿਧਾ ਨਾਲ ਠੀਕ ਉਸੀ ਤਰ੍ਹਾਂ ਹੋ ਜਾਂਦੀ ਹੈ, ਜਿਵੇਂ ਇੱਕ ਹੀ ਤੀਰ ਕਵਚ ਨੂੰ ਭੇਦਦੇ ਹੋਏ ਸਰੀਰ ਵਿੱਚ ਵੜਕੇ ਪ੍ਰਾਣਾਂ ਨੂੰ ਪੀ ਜਾਂਦਾ ਹੈ। ਇਸ ਦੀ ਦ੍ਰਿਸ਼ਟੀ ਅਨੁਸਾਰ ਮਹਾਂਕਾਵਿ ਦੇ ਪ੍ਰਧਾਨ ਰਸ ਅਤੇ ਉਸਦੇ ਵੱਖ ਵੱਖ ਅੰਗਾਂ ਵਿੱਚ ਪੂਰਾ ਸਾਮੰਜਸ ਹੋਣਾ ਜ਼ਰੂਰੀ ਹੈ।
ਭਾਰਤੀ ਕਾਵਿ -ਸ਼ਾਸਤਰ ਚ' ਇਹਨਾਂ ਦਾ ਮਤ 'ਉਤਪੱਤੀਵਾਦ' ਅਥਵਾ ਆਰੋਪਵਾਦ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਇਹਨਾਂ ਨੇ 'ਉੁਤਪਾਦ੍ਰਯ-ਉਤਪਾਦਕਸੰਬੰਧਾਤ੍ਰ' ਅਤੇ'ਨਿਸ਼ਪੱਤਿਹ੍ਰ' ਪਦ ਦਾ ਅਰਥ 'ਉਤਪੱਤਿਹ੍ਰ' ਕੀਤਾ ਹੈ । ਇਹਨਾਂ ਦੁਆਰਾ 'ਰਸਸੂਤ੍ਰ' ਦੀ ਵਿਆਖਿਆ ਦਾ ਨਿਚੋੜ ਕੀਤਾ ਗਿਆ ਹੈ।
ਨਾਇਕਾ (ਸੀਤਾ) ਆਦਿ ਆਲੰਬਨ ਵਿਭਾਵ ਅਤੇ ਚੰਦਰਮਾ ਬਸੰਤ ਆਦਿ ਉੱਦੀਪਨ ਵਿਭਾਗ ਦੁਆਰਾ ਨਾਇਕਾ(ਰਾਮ) ਆਦਿ ਭਾਵਾਂ ਦੀ ਉਤਪੱਤੀ ਹੁੰਦੀ ਹੈ । ਉਸ ਤੋਂ ਬਾਅਦ ਕਟਾਕ੍ਰਸ਼, ਅੰਗਾਂ ਦੀਆਂ ਦੇਸ਼ਟਾਵਾਂ ਆਦਿ ਕਾਰਯਰੂਪ ਅਨੁਭਾਵਾਂ ਦੁਆਰਾ ਨਾਇਕਰਾਤ 'ਰਤੀ' ਆਦਿ ਸਥਾਈਭਾਵ ਪ੍ਰਤੀਤੀ ਦੇ ਯੋਗ ਹੋ ਜਾਦੇਂ ਹਨ ਅਤੇ ਇੰਨਾ ਦੀ ਲੱਜਾ, ਚਿੰਤਾ , ਖੁਸ਼ੀ ਆਦਿ ਵਿਆਭਿਚਾਰਿਭਾਵਾਂ ਦੁਆਰਾ ਪੁਸ਼ਟੀ ਹੋ ਜਾਦੀਂ ਹੈ । ਇਸ ਤਰਤ 'ਰਤੀ' ਆਦਿ ਭਾਵ ਕਾਵਿ ਜਾਂ ਨਾਟਕ ਦੇ ਪਾਤ੍ਰਾਂ ਵਿੱਚ ਹੀ ਰਹਿੰਦੇ ਹਨ ।ਜਦੋੰ ਕੋਈ ਅਭਿਨੇਤਾ ਰਾਮ ਆਦਿ ਪਾਤ੍ਰਾਂ ਦਾ ਰੂੁਪ ਧਾਰਣ ਕਰਕੇ ਉਨ੍ਹ੍ਹਾਂ ਦਾ ਅਭਿਨੈ ਕਰ ਰਿਹਾ ਹੁੰਦਾ ਹੈ ਤਾਂ ਦਰਸ਼ਕ ਉਸ 'ਰਾਮ ਦਾ ਅਭਿਨੈ ਕਰਨ ਵਾਲੇ ਅਭਿਨੇਤਾ ਵਿੱਚ 'ਮੱਮਤਵ' (ਆਪਣੇਪਨ) ਦਾ ਆਰੋਪ ਲੈਂਦਾ ਹੈ ਅਰਥਾਤ ਉਹ ਉਸੀ ਨੂੰ 'ਰਾਮ' ਸ਼ਮਝ ਲੈਦਾਂ ਹੈ । ਇਸ ਤਰ੍ਹਾ 'ਰਾਮ' ਆਦਿ ਚ' ਰਹਿਣ ਵਾਲੀ 'ਰਤੀ' ਦਰਸ਼ਕ ਨੂੰ ਨਟ (ਅਭਿਨੈ ਕਰਨ ਵਾਲੇ) ਚ' ਵਿਸ਼ੇਸ ਚਮਤਕਾਰ ਨੂੰ ਨਿਸ਼ਪੰਨ ਕਰਦੀ ਅਤੇ 'ਰਸ' ਦੇ ਰੂਪ ਨੂੰ ਧਾਰਣ ਕਰ ਲੈਦੀਂ ਹੈ ।
ਰਸਸੂਤ੍ਰ ਦੀ ਇਸ ਵਿਆਖਿਆ ਦਾ ਭਾਵ ਹੈ ਕਿ ਜਿਵੇਂ 'ਸਿੱਧੀ' ਚ' ਚਾਂਦੀ ਦੇ ਨਾ ਹੋਣ ਤੇ ਵੀ ਦਰਸ਼ਕ ਨੂੰ ਉਸਦੇ ਨਾਲ ਮਿਲਦੇ-ਜੁਲਦੇ ਰੂਪ ਦੇ ਕਾਰਣ ਚਾਂਦੀ ਦਾ ਸ਼ੱਕ ਹੋ ਜਾਦਾਂ ਹੈ ਅਤੇ ਉਸਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ । ਅਤੇ ਉਸਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ । ਉਸ ਤਰਤ ਰਾਮ ਆਦਿ ਪਾਤ੍ਰਾਂ ਚ ' ਰਹਿਣ ਵਾਲੀ 'ਰਤੀ' ਅਭਿਨੈ ਕਰਨ ਵਾਲੇ ਨਟ ਚ' ਨਾ ਹੋਣ ਤੇ ਉਹ 'ਰਤੀ' ਅਭਿਨੈ ਦਰਸ਼ਕ ਨੂੰ ਉਸ ਨਟ ਚ' ਨਾ ਰੋਣ ਤੇ ਉਹ 'ਰਤੀ' ਦਰਸ਼ਕ ਨੂੰ ਉਸ ਨਟ ਚ' ਪ੍ਰਤੀਤ ਹੁਂੰਦੀ ਹੈ ਅਤੇ ਉਸ ਸੰਦੇਹ ਤੇ ਦਰਸਕ ਆਨੰਦ ਦਾ ਅਨੁਭਵ ਕਰਦਾ ਹੈ । ਚਾਹੇ ਰਸ ਦੀ ਸਥਿਤੀ ਮੂਲਰੂਪ ਚ' ਅਨੁਕਾਰ (ਰਾਮ) ਵਿੱਚ ਹੀ ਹੁੰਦੀ ਹੈ ; ਪਰੰਤੂ ਅਭਿਨੇਤਾ ਦੇ ਨਿਪੁਣਤਾਪੂਰਣ ਅਭਿਨੈ ਦੇ ਕਾਰਣ ਦਰਸ਼ਕ ਉਸੇ ਤੇ ਅਨੁਕਾਰਯ (ਰਾਮ) ਦਾ ਆਰੋਪ ਕਰ ਲੈਦਾਂ ਹੈ ਅਰਥਾਤ ਉਸੇ ਨੂੰ 'ਰਾਮ' ਸਮਝ ਲੈਂਦਾ ਹੈ । ਇਸੇ ਕਾਰਣ ਭੱਟ ਲੋਲਟ ਦਾ ਮਤ 'ਆਰੋਪਵਾਦ' ਦੇ ਨਾਮ ਨਾਲ ਵੀ ਪ੍ਰਸਿੱਧ ਹੈ ।
ਆਚਾਰੀਆ ਭੱਟ ਲੋਲਟ ਦੀ ਉਕਤ ਰਸਸੂਤ੍ਰ ਦੀ ਵਿਆਖਿਆ ਚ' ਬਾਅਦ ਦੇ ਆਚਾਰੀਆ ਨੂੰ ਅਨੇਕ ਤਰ੍ਹਾ ਦੀ ਘਾਟ ਮਹਿਸੂਸ ਹੋਈ ਹੈ । ਇਹਨਾਂ ਨੇ ਰਸ ਦੀ ਸਥਿਤੀ ਅਨੁਕਾਰਯ ਰਾਮ ਆਦਿ ਪਾਤ੍ਰਾਂ ਚ' ਮੰਨੀ ਹੈ ਕਿਉਂਕਿ ਕਰਣ ਵਾਲੇ ਨਟ ਚ' ਰਸ ਦੀ ਸਥਿਤੀ ਅਸਲੀ ਨਾ ਹੋ ਕੇ ਸਿਰਫ ਰਾਮ ਆਦਿ ਦੀ ਨਕਲ ਹੈ । ਇਹ ਦਸ਼ਾ ਚ' ਦਰਸ਼ਕ ਦੇ ਹਿਰਦੇ ਚ' ਰਸ ਦੀ ਅਨੁਭੂਤੀ ਕਿਸੇ ਤਰ੍ਹਾ ਵੀ ਨਹੀਂ ਹੋ ਸਕੇਗੀ । ਅਤੇ ਉਹ ਰਸ ਦਾ ਆਸਆਦਨ ਨਹੀਂ ਕਰ ਸਕੇਗੀ । ਜੇ ਦਰਸ਼ਕ ਵਿੱਚ ਰਸ ਦੀ ਸਥਿਤੀ ਨੂੰ ਮੰਨ ਵੀ ਲਿਆ ਜਾਵੇ ਤਾਂ ਉਹ ਸਿਰਫ ਭ੍ਰਾਤੀਂ ਵਾਲੀ ਹੀ ਹੋਵੇਗੀ । ਇਸ ਲਈ ਕਾਵਿ ਜਾਂ ਨਾਟਕ ਦੇ ਰਸ- ਆਸੁਆਦਨ ਚ' ਸੰਦੇਹ ਪੈਦਾ ਕਰਨ ਵਾਲੀ ਭੱਟ ਲੋਲਟ ਦੀ ਵਿਆਖਿਆ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ । ਭੱਟ ਲੋਲਟ ਦੀ ਵਿਆਖਿਆ ਚ' ਉਕਤ ਘਾਟ ਜਾਂ ਦੋਸ਼ ਹੋਣ ਕਰਕੇ ਦੂਜੇ ਆਚਾਰੀਆ ਨੇ ਰਸਸਤ੍ਰ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ ਹੈ ।