ਲੰਗੇਰੀ, ਹੁਸ਼ਿਆਰਪੁਰ
ਲੰਗੇਰੀ ਦਾ ਪੁਰਖਾ ਨਗਰ ਸਕਰੂਲੀ ਹੈ। ਇਹ ਲੰਗੇਰੀ ਪਿੰਡ ਬਲਾਕ ਮਹਿਲਪੁਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ. ਇਹ ਕਦੇ ਗ਼ਦਰੀ ਬਾਬਿਆਂ ਦੀ ਪਨਾਹਗਾਹ ਵਜੋਂ ਮਸ਼ਹੂਰ ਸੀ. ਗਦਰੀ ਜੋਧੇ ਭਾਈ ਪਿਆਰਾ ਸਿੰਘ ਦਾ ਪਿੰਡ ਵੀ ਇਹ ਲੰਗੇਰੀ ਸੀ. ਇਕਬਾਲ ਮਾਹਲ ਲੰਗੇਰੀ ਪਿੰਡ ਦੇ ਜੰਮਪਲ ਇੱਕ ਜਾਣੇ ਪਛਾਣੇ ਕੈਨੇਡੀਅਨ ਪੰਜਾਬੀ ਲੇਖਕ ਅਤੇ ਰੇਡੀਓ ਬ੍ਰਾਡਕਾਸਟਰ ਹਨ।
ਇਤਿਹਾਸ
ਸੋਧੋਲੰਗੇਰੀ ਦੀ ਮੋੜ੍ਹੀ ਗੁਰੂ ਗੋਬਿੰਦ ਸਿੰਘ ਦੇ ਲਾਂਗਰੀ ਭਾਈ ਕੂੰਮਾ ਸੰਘਾ ਜੀ ਨੇ ਗੱਡੀ ਸੀ। ਜਦੋਂ ਗੁਰੁ ਗੋਬਿੰਦ ਸਿੰਘ ਜੀ ਮਹਾਂ-ਪ੍ਰਸਥਾਨ ਕਰ ਗਏ ਤਾਂ ਭਾਈ ਕੂੰਮਾ ਆਪਣੇ ਗਰਾਂ ਸਕਰੂਲੀ ਮੁੜ ਆਇਆ। ਬੜਬੋਲੀ ਅਤੇ ਅੜਬ ਬਿਰਤੀ ਦਾ ਹੋਣ ਕਾਰਨ ਇਸ ਦੇ ਸਕੇ-ਸੋਧਰਿਆਂ ਨੇ ਇਸਨੂੰ ਕੁੱਝ ਹੱਟਵੀਂ ਥਾਵੇਂ ਆਬਾਦ ਹੋਣ ਦੀ ਅਰਜੋਈ ਕੀਤੀ।ਸਕਰੂਲੀ ਪਿੰਡ ਦੀ ਬਿੱਲਕੁਲ ਉੱਤਰੀ-ਪੂਰਬੀ ਗੁੱਠ ਵਿੱਚ ਇਸਨੇ ਆਪਣੇ ਰੈਣ-ਵਸੇਰੇ ਦੀ ਨੀਂਹ ਰੱਖੀ। ਹੋਲੀ-ਹੋਲੀ ਕੰਮ-ਕਾਜ਼ੀ ਲੋੜਾਂ ਤਹਿਤ ਕੁੱਝ ਹੋਰ ਟੱਬਰ ਵੀ ਆ ਵਸੇ।ਪਹਿਲਾਂ-ਪਹਿਲ ਇਸਨੂੰ,ਸਕਰੂਲੀ ਦੀ,ਪੱਤੀ ਭਕਾਈਆਂ (ਬੜਬੋਲਾਪਨ) ਕਿਹਾ ਜਾਣ ਲੱਗਾ ਪਰ ਸਮਾਂ ਪਾ ਕੇ ਅਤੇ ਸਿੱਖ ਧਰਮ ਵਿਚ ਵਧੀ ਆਸਥਾ ਤਹਿਤ ਭਾਈ ਕੂੰਮਾ ਦੇ ਨਾਂਅ ਨਾਲ ਜੁੜੇ ਮਾਣਮੱਤੇ ਸਬਦ/ਤਲੱਖਸ 'ਲਾਂਗਰੀ' ਤੋਂ ਸਬਦ-ਦਰ-ਸਬਦ ਰੂਪ ਧਾਰਦਾ ਇਸ ਆਬਾਦੀ ਦਾ ਨਾਂਅ 'ਲੰਗੇਰੀ' ਪੈ ਗਿਆ। [1] [2]