ਲੰਗੜੋਆ

ਭਾਰਤ ਦਾ ਇੱਕ ਪਿੰਡ

ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ, ਪੰਜਾਬ, ਭਾਰਤ ਵਿੱਚ ਨਵਾਂ ਸ਼ਹਿਰ ਦੇ ਨੇੜੇ ਚੰਡੀਗੜ੍ਹ ਰੋਡ 'ਤੇ ਵਸਿਆ ਇੱਕ ਵੱਡਾ ਪਿੰਡ ਹੈ।

ਸ਼ਮਸ਼ਾਨ ਘਾਟ, ਗੁਰਦੁਆਰਾ ਬੋਹੜਾਂ ਵਾਲਾ, ਅਤੇ ਪਿਛੋਕੜ ਵਿੱਚ ਪਿੰਡ ਵਾਲਾ ਫੁੱਟਬਾਲ ਗਰਾਊਂਡ
ਗੁਰਦੁਆਰਾ ਬੋਹੜਾਂ ਵਾਲਾ

ਸਹੂਲਤਾਂ

ਸੋਧੋ

ਲੰਗੜੋਆ ਪਿੰਡ ਵਿੱਚ ਮਾਤਾ ਦਾ ਮੰਦਰ, ਸ਼ਿਵ ਦੁਆਲਾ, ਕੁਟੀਆ ਸੰਤ ਬਾਬਾ ਕਰਮ ਸਿੰਘ ਅਤੇ ਝੂੰਦਾ ਜੀ ਸਮੇਤ ਦੋ ਵੱਡੇ ਗੁਰਦੁਆਰੇ ਅਤੇ ਕਈ ਹੋਰ ਮੰਦਰ ਹਨ। ਇੱਥੇ ਇੱਕ ਸੀਨੀਅਰ ਸੈਕੰਡਰੀ ਸਕੂਲ, ਡਾਕਘਰ, ਟੈਲੀਫੋਨ ਐਕਸਚੇਂਜ, ਪੰਜਾਬ ਨੈਸ਼ਨਲ ਬੈਂਕ, ਕੋਆਪਰੇਟਿਵ ਬੈਂਕ, ਕਮਿਊਨਿਟੀ ਹੈਲਥ ਸੈਂਟਰ, ਅਤੇ ਪਸ਼ੂਆਂ ਦਾ ਹਸਪਤਾਲ ਹੈ। ਇੱਥੇ ਬਾਬਾ ਕੁੱਕੜ ਦਾਸ ਦੀ ਕੁਟੀਆ ਹੈ।