ਲੰਮੇ ਵਾਲ਼
ਲੰਬੇ ਵਾਲ਼ ਇਕ ਸਟਾਈਲ ਹੈ ਜਿੱਥੇ ਸਿਰ ਦੇ ਵਾਲਾਂ ਦੀ ਲੰਬਾਈ ਵਧਾ ਲਈ ਜਾਂਦੀ ਹੈ। ਲੰਮੇ ਵਾਲ਼ ਤੋਂ ਕੀ ਭਾਵ ਹੈ, ਇਹ ਸਭਿਆਚਾਰ ਤੋਂ ਸੱਭਿਆਚਾਰ, ਜਾਂ ਸੱਭਿਆਚਾਰਾਂ ਦੇ ਅੰਦਰ ਵੀ ਬਦਲ ਸਕਦਾ ਹੈ। ਉਦਾਹਰਣ ਵਜੋਂ, ਕੁਝ ਸਭਿਆਚਾਰਾਂ ਵਿੱਚ ਠੋਡੀ ਤੱਕ ਲੰਬੇ ਵਾਲ਼ਾਂ ਵਾਲੀ ਇੱਕ ਔਰਤ ਨੂੰ ਛੋਟੇ ਵਾਲ਼ਾਂ ਵਾਲੀ ਕਿਹਾ ਜਾ ਸਕਦਾ ਹੈ, ਜਦੋਂ ਕਿ ਏਨੀ ਹੀ ਲੰਬਾਈ ਵਾਲ਼ੇ ਵਾਲ਼ਾਂ ਵਾਲੇ ਬੰਦੇ ਨੂੰ ਉਸੇ ਹੀ ਸਭਿਆਚਾਰ ਵਿੱਚ ਲੰਬੇ ਵਾਲ਼ਾਂ ਵਾਲਾ ਕਿਹਾ ਜਾਂਦਾ ਹੋ ਸਕਦਾ
ਛੋਟੇ, ਕੱਟੇ ਹੋਏ ਵਾਲਾਂ ਵਾਲੇ ਮਰਦਾਂ ਨੂੰ ਬਹੁਤ ਸਭਿਆਚਾਰਾਂ ਵਿੱਚ ਸਮਾਜ ਦੇ ਨਿਯੰਤਰਣ ਦੇ ਅਧੀਨ ਸਮਝਿਆ ਜਾਂਦਾ ਹੈ, ਜਿਵੇਂ ਕਿ ਫੌਜ ਵਿੱਚ ਜਾਂ ਜੇਲ੍ਹ ਵਿੱਚ ਹੋਵੇ ਜਾਂ ਅਪਰਾਧ ਦੀ ਸਜ਼ਾ ਵਜੋਂ। ਲੰਬੇ ਭਰਵੇਂ ਮਾਦਾ ਵਾਲਾਂ ਨੂੰ ਆਮ ਤੌਰ ਤੇ ਸਭਿਆਚਾਰਾਂ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਨਾਂ ਵਲੋਂ ਆਕਰਸ਼ਕ ਮੰਨਿਆ ਜਾਂਦਾ ਹੈ। [1][2] ਈਚੋਫਿਲੀਆ (ਵਾਲ਼ ਪਾਰਸ਼ੀਅਲਿਜ਼ਮ ਜਾਂ ਫ਼ੈਟਿਸ਼ਿਜ਼ਮ) ਦਾ ਪ੍ਰਭਾਵ ਆਬਾਦੀ ਵਿੱਚ 7% ਹੈ ਅਤੇ ਬਹੁਤ ਲੰਬੇ ਵਾਲ਼ ਇਸ ਸਮੂ ਵਿੱਚ ਸ਼ਰਧਾ ਦਾ ਇੱਕ ਆਮ ਵਿਸ਼ਾ ਹੈ। [3][4]
ਜੈਵਿਕ ਮਹੱਤਤਾ
ਸੋਧੋਮਨੁੱਖ, ਘੋੜੇ ਅਤੇ ਔਰੰਗਾਟਾਣੇ ਉਨ੍ਹਾਂ ਕੁਝ ਸਪੀਸੀਆਂ ਵਿੱਚ ਸ਼ਾਮਲ ਹਨ ਜੋ ਆਪਣੇ ਸਿਰ ਦੇ ਵਾਲ ਬਹੁਤ ਲੰਬੇ ਵਧਾ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਇਨਸਾਨ 2.5-3 ਮਿਲੀਅਨ ਸਾਲ ਪਹਿਲਾਂ ਆਪਣੀ ਫਰ ਤੋਂ ਛੁਟਕਾਰਾ ਪਾ ਗਏ ਸਨ ਜਦ ਹੋਮੋਨਾਈਡਜ਼ ਦੇ ਰੂਪ ਵਿੱਚ ਉਨ੍ਹਾਂ ਨੇ ਕੁਦਰਤੀ ਚੋਣ ਦੇ ਪ੍ਰਭਾਵ ਵਜੋਂ, ਇੱਕ ਜੰਗਲ ਦੇ ਨਿਵਾਸ ਸਵਾਨਾ ਵਿੱਚ ਨਿਵਾਸ ਕੀਤਾ ਸੀ, ਕਿਉਂਕਿ ਇਸ ਵਿਕਾਸ ਨੇ ਉਸ ਨੂੰ ਭੂਮੱਧ ਦੇ ਨੇੜੇ ਬਿਨਾ ਜ਼ਿਆਦਾ ਗਰਮ ਹੋਣ ਦੇ ਤੇਜ਼ ਦੌੜਨਾ ਅਤੇ ਸ਼ਿਕਾਰ ਕਰਨਾ ਸੰਭਵ ਬਣਾਇਆ ਸੀ। ਹਾਲਾਂਕਿ ਇੱਕ ਅਪਵਾਦ ਸਿਰ ਦੇ ਵਾਲ ਸਨ, ਜੋ ਸੂਰਜ ਤੋਂ ਖੋਪੜੀ ਦੇ ਥਰਮਲ ਇਨਸੂਲੇਸ਼ਨ ਮੁਹੱਈਆ ਕਰਾਉਣ ਲਈ, ਅਤਿ-ਵਾਇਲਟ ਰੇਡੀਏਸ਼ਨ ਐਕਸਪੋਜਰ ਤੋਂ ਬਚਾਉਣ ਲਈ ਅਤੇ ਠੰਡ ਦੇਣ ਲਈ (ਜਦੋਂ ਭਿੱਜੇ ਪਸੀਨੇ ਵਾਲ਼ਾਂ ਤੋਂ ਪਸੀਨਾ ਸੁੱਕਦਾ ਹੈ) ਕੰਮ ਆਉਂਦੇ ਸਨ। ਸਿਧੇ ਵਾਲ਼ਾਂ ਦੇ ਵਧਣ ਦੀ ਸਮਰੱਥਾ, ਉਨ੍ਹਾਂ ਹੋਮੋ ਸੇਪੀਅਨ ਉਪਗਰੁੱਪਾਂ ਵਿੱਚ ਦੇਖੀ ਗਈ ਹੈ ਜਿਹੜੇ ਭੂਮੱਧ ਰੇਖਾ ਤੋਂ ਵਧੇਰੇ ਦੂਰ, ਘੱਟ ਧੁੱਪ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ। ਘੁੰਗਰਾਲੇ ਐਫਰੋ-ਟੈਕਸਚਰ ਵਾਲੇ ਵਾਲ਼ਾਂ ਦੇ ਮੁਕਾਬਲੇ, ਸਿੱਧੇ ਵਾਲ਼ ਵਧੇਰੇ ਜ਼ਿਆਦਾ UV ਰੌਸ਼ਨੀ ਖੋਪੜੀ ਨੂੰ ਪਾਸ ਕਰਨ ਦੀ ਆਗਿਆ ਦਿੰਦੇ ਹਨ (ਜੋ ਵਿਟਾਮਿਨ ਡੀ ਦੇ ਉਤਪਾਦਨ ਲਈ ਜ਼ਰੂਰੀ ਹੈ, ਜੋ ਹੱਡੀਆਂ ਦੇ ਵਿਕਾਸ ਲਈ
- ↑ Buss, David M. (2005). The handbook of evolutionary psychology. John Wiley and Sons. p. 309. ISBN 978-0-471-26403-3.
- ↑ Bereczkei, T. (2007). "Hair length, facial attractiveness, personality attribution; A multiple fitness model of hairdressing". Review of Psychology. 13 (1): 35–42.
- ↑ Scorolli, C; Ghirlanda, S; Enquist, M; Zattoni, S; Jannini, E A (2007). "Relative prevalence of different fetishes". International Journal of Impotence Research. 19 (4): 432–7. doi:10.1038/sj.ijir.3901547. PMID 17304204.
- ↑ "Heels top the global fetish leader board". England. Archived from the original on 2014-07-14. Retrieved 2018-04-08.
{{cite web}}
: Unknown parameter|dead-url=
ignored (|url-status=
suggested) (help)