ਲੱਗੋਜਾ
ਲੱਗੋਜਾ ਜਾਂ ਲੰਗੋਜਾ (ਅੰਗਰੇਜ਼ੀ: Rufous Treepie, ਡੈਂਡਰੋਸਿਟਾ ਵੈਗਾਬੁੰਡਾ ) ਕਾਂ-ਪਰਿਵਾਰ (ਕੋਰਵਿਡੇ) ਦਾ ਇੱਕ ਪੰਛੀ ਹੈ[1] ਜੋ ਕਿ ਭਾਰਤੀ ਉਪ ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਦੇ ਨਾਲ ਲੱਗਦੇ ਹਿੱਸਿਆਂ ਦਾ ਮੂਲ ਨਿਵਾਸੀ ਹੈ। ਇਸਦੀ ਲੰਮੀ ਪੂਛ ਅਤੇ ਇਸਦੀਆਂ ਉੱਚੀਆਂ ਸੰਗੀਤਕ ਹਾਕਾਂ ਕਾਰਨ ਇਸਦੀ ਪਛਾਣ ਸੌਖਿਆਂ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਖੁੱਲ੍ਹੇ ਮੈਦਾਨਾਂ, ਖੇਤੀਬਾੜੀ ਖੇਤਰਾਂ, ਜੰਗਲਾਂ ਅਤੇ ਸ਼ਹਿਰੀ ਬਗੀਚਿਆਂ ਵਿੱਚ ਪਾਇਆ ਜਾਂਦਾ ਹੈ। ਨਰ ਅਤੇ ਮਾਦਾ ਦੋਵੇਂ ਇੱਕੋ ਜਿਹੇ ਦਿਸਦੇ ਹਨ।
ਲੱਗੋਜਾ
ਨਾਮੂਨਾ | ਟੈਕਸੋਨ |
---|---|
ਟੈਕਸਨ ਨਾਂ | Dendrocitta vagabunda |
ਟੈਕਸਨ ਦਰਜਾਬੰਦੀ | ਪ੍ਰਜਾਤੀ |
ਉੱਮਚ ਟੈਕਸਨ | Dendrocitta |
IUCN conservation status | Least Concern |
ਦਿੱਖ
ਸੋਧੋਇਸ ਪੰਛੀ ਦਾ ਮੂਲ ਤੌਰ ਉੱਤੇ ਬਦਾਮੀ ਲਾਲ ਰੰਗ ਦਾ ਹੁੰਦਾ ਹੈ। ਸਿਰ, ਧੌਣ, ਗਲਾ ਤੇ ਹਿੱਕ ਸੁਰਮਈ ਰੰਗ ਦੀ ਹੁੰਦੀ ਹੈ।[2]
ਖਾਣ-ਪੀਣ
ਸੋਧੋਇਹ ਸਰਵਭੋਗੀ ਪੰਛੀ ਹੈ ਜੋ ਫਲ, ਸਿੰਬਲ ਰੁੱਖ ਦੇ ਬੀਜਾਂ ਦਾ ਰਸ, ਹੋਰਨਾਂ ਪੰਛੀਆਂ ਦੇ ਅੰਡੇ ਖਾਣ[2] ਲਈ ਜਾਣਿਆ ਜਾਂਦਾ ਹੈ।
ਹਵਾਲੇ
ਸੋਧੋ- ↑ Service, Tribune News. "ਰੌਲਾ ਪਾਉਣ ਵਾਲਾ ਲੱਗੋਜਾ". Tribuneindia News Service. Retrieved 2021-12-14.
- ↑ 2.0 2.1 ਸਿੱਧੂ, ਰਾਜਪਾਲ ਸਿੰਘ (2017). ਪੰਜਾਬ ਦੇ ਪੰਛੀ. ਦ੍ਰਿਸ਼ਟੀ ਪੰਜਾਬ. p. 62. ISBN 9780995999503.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Dendrocitta vagabunda ਨਾਲ ਸਬੰਧਤ ਮੀਡੀਆ ਹੈ।