ਲੱਦਾ
ਬੜੀ ਉਮਰ ਦੇ ਪੁਰਸ਼/ਇਸਤਰੀ ਦੀ ਮੌਤ ਦੇ ਭੋਗ ਤੇ ਹੋਏ ਇਕੱਠ ਦੇ ਖਾਣੇ ਲਈ ਆਟਾ, ਨਕਦੀ ਆਦਿ ਜੋ ਉਸ ਦੇ ਕੁੜਮਾਂ (ਪੁੱਤਰ ਦੇ ਸਹੁਰਿਆਂ) ਵੱਲੋਂ ਦਿੱਤੀ ਜਾਂਦੀ ਹੈ, ਉਸ ਸਮੱਗਰੀ/ਰਸਮ ਨੂੰ ਲੱਦਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਲੇਦਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਆਟਾ, ਨਕਦੀ ਦੇਣ ਦੀ ਥਾਂ ਰੋਟੀ ਹੀ ਕੁੜਮਾਂ ਵੱਲੋਂ ਖਵਾਈ ਜਾਂਦੀ ਹੈ। ਇਹ ਰਸਮ ਮਰ ਗਏ ਬਜ਼ੁਰਗ ਦਾ ਨਾਂ ਵੱਡਾ ਕਰਨ ਲਈ, ਵਡਿਆਈ ਕਰਨ ਲਈ ਕੀਤੀ ਜਾਂਦੀ ਹੈ। ਲੱਦੇ ਦੀ ਇਹ ਰਸਮ ਕੀਤੀ ਹੁਣ ਵੀ ਜਾਂਦੀ ਹੈ ਪਰ ਪਹਿਲਾਂ ਨਾਲੋਂ ਘੱਟ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.