ਵਜ਼ਾਰਤ ਹਕੂਮਤ ਦੇ ਉੱਚ ਪਦਾਸੀਨ ਅਧਿਕਾਰੀਆਂ, ਖ਼ਾਸ ਕਰਕੇ ਕਾਰਜਪਾਲਿਕਾ ਸ਼ਾਖਾਵਾਂ ਦੇ ਆਗੂਆਂ ਦੀ ਸੰਸਥਾ ਦਾ ਨਾਂ ਹੈ।ਇਨ੍ਹਾਂ ਆਗੂਆਂ ਨੂੰ ਵਜ਼ੀਰ ਕਰਕੇ, ਕਿਤੇ ਕਿਤੇ ਸਕੱਤਰ(ਖ਼ਾਸ ਕਰ ਅਮਰੀਕਾ ਵਿੱਚ)ਕਰਕੇ,ਜਾਣਿਆ ਜਾਂਦਾ ਹੈ। 

ਕੁਝ ਦੇਸ਼ਾਂ ਵਿੱਚ ਵਜ਼ਾਰਤਾਂ ਇੱਕ ਸਮੂਹਿਕ ਫੈਸਲਾ ਲੈਣ ਦੇ ਅਧਿਕਾਰਤ ਹਨ,ਜਿਨ੍ਹਾਂ ਦੀ ਸਮੂਹਿਕ ਜ਼ਿਮੇਵਾਰੀ ਹੁੰਦੀ ਹੈ।ਜਦ ਕਿ ਹੋਰਨਾਂ ਵਿੱਚ ਵਜ਼ਾਰਤ ਕੇਵਲ ਰਾਸ਼ਟਰਪਤੀ ਜਾਂ ਰਾਜ ਪ੍ਰਮੁੱਖ ਨੂੰ ਸਲਾਹ ਦੇਣ ਦਾ ਹੀ ਅਧਿਕਾਰ ਰੱਖਦੀ ਹੈ।ਕੁਝ ਦੇਸ਼ਾਂ ਵਿੱਚ ਵਜ਼ਾਰਤ ਨੂੰ ਮੰਤਰੀ ਪਰੀਸ਼ਦ ਜਾਂ ਹਕੂਮਤੀ ਕੌਂਸਲ ਜਾਂ ਫੈਡਰਲ ਕੌਂਸਲ(ਸਵਿਟਜ਼ਰਲੈਂਡ ਵਿੱਚ) ਵੀ ਕਿਹਾ ਜਾਂਦਾ ਹੈ।ਵੱਖ ਵੱਖ ਦੇਸ਼ਾਂ ਵਿੱਚ ਵਜ਼ਾਰਤ ਚੁਨਣ ਦੇ ਢੰਗ ਅੱਡ ਅੱਡ ਹਨ।

ਪਾਰਲੀਮਾਨੀ ਹਕੂਮਤਾਂ

ਸੋਧੋ

ਬਹੁਤੀਆਂ ਪਾਰਲੀਮਾਨੀ ਹਕੂਮਤਾਂ ਵਿੱਚ ਜਿਵੇਂ ਭਾਰਤ, ਯੂ ਕੇ, ਵਿੱਚ ਕੈਬਨਿਟ ਮੰਤਰੀ ਆਮ 

 ਕਰਕੇ ਚੁਣੇ ਹੋਏ ਪ੍ਰਤਿਨਿਧੀਆਂ (ਲੋਕ ਸਭਾ ਜਾਂ ਰਾਜ ਸਭਾ ਵਿਚੋਂ)ਲਏ ਜਾਂਦੇ ਹਨ। ਲਕਸਮਬਰਗ, ਸਵਿਟਜ਼ਰਲੈਂਡ ਆਦੀ ਸਰਕਾਰਾਂ ਵਿੱਚ,ਜਿੱਥੇ ਕਾਰਜਪਾਲਿਕਾ ਤੇ ਕਾਨੂੰਨ ਘੜਨਾ ਵੱਖ ਵੱਖ ਸ਼ਾਖਾਵਾਂ ਹਨ, ਵਜ਼ੀਰ ਚੁਣੇ ਜਾਣ ਤੇ ਸੁੰਨਾਂ ਨੂੰ ਆਪਣਾ ਪਦ ਕਨੂੰਨ ਘੜਨੀ ਸਭਾ ਤੋਂ ਤਿੜਾਂਗਾ ਪੈਦਾ ਹੈ।

ਬਹੁਤੀਆਂ ਹਕੂਮਤਾਂ ਵਿੱਚ ਵਜ਼ਾਰਤ ਦੇ ਮੈਂਬਰਾਂ ਨੂੰ ਵਜ਼ੀਰ ਕਿਹਾ ਜਾਂਦਾ ਹੈ ਤੇ ਹਰੇਕ ਵਜ਼ੀਰ ਕੋਲ ਸਰਕਾਰੀ ਕਾਰਗੁਜਾਰੀਆਂ ਦਾ ਇੱਕ ਵਿਭਾਗ (ਮਿਸਾਲ ਲਈ "ਮਾਲ ਮੰਤਰੀ") ਹੁੰਦਾ ਹੈ।

ਕੁਝ ਸਰਕਾਰਾਂ ਵਿੱਚ, ਜਿਵੇਂ ਕਿ ਮੈਕਸੀਕੋ, ਯੂ ਕੇ,ਯੂ ਐਸ   ਏ ਆਦਿ ਵਿੱਚ ਵਜ਼ਾਰਤੀ ਪਰੀਸ਼ਦਾਂ ਦੇ ਮੈਂਬਰਾਂ ਲਈ ਸਕੱਤਰ ਦਾ ਪਦ ਵਰਤਿਆ ਜਾਂਦਾ ਹੈ, (ਸੈਕਰੇਟਰੀ ਔਫ ਐਜੂਕੇਸ਼ਨ,ਯੂ ਕੇ ਵਿੱਚ).ਕਈ ਦੇਸ਼ਾਂ (ਜਰਮਨੀ ਲਕਸਮਬਰਗ,ਫਰਾਂਸ ਆਦਿ) ਵਿੱਚ ਸੈਕਰੇਟਰੀ(ਔਫ ਸਟੇਟ)ਦਾ ਪਦ ਐਸੇ ਮੈਂਬਰ ਦਾ ਹੈ ਜਿਸ ਦਾ ਦਰਜਾ ਵਜ਼ੀਰ ਦੇ ਪਦ ਤੋਂ ਥੱਲੇ ਆਂਉਦਾ ਹੈ। 

ਵਜ਼ਾਰਤਾਂ ਦੀ ਉਤਪਤੀ 

ਸੋਧੋ

 ਮੁਲਕਾਂ ਵਿੱਚ ਬਾਦਸ਼ਾਹਾਂ ਦੇ ਸ਼ਾਸਨ ਕਾਲ ਤੋਂ ਵਜ਼ੀਰਾਂ ਦੀ ਕੌਂਸਲ ਦਾ ਗਠਨ ਹੁੰਦਾ ਆਇਆ ਹੈ ਜੋ ਜ਼ਿਆਦਾਤਰ ਸਲਾਹਕਾਰ ਦੇ ਤੌਰ ਤੇ ਹੁੰਦੇ ਸਨ।ਇੰਗਲਸਤਾਨ ਵਿੱਚ ਪਰੀਵੀ ਕੌਂਸਲ ਕਰਕੇ ਇਨ੍ਹਾਂ ਦੀ ਉਤਪਤੀ ਹੋਈ।ਪਦਾ "ਮੰਤਰੀ ਸਭਾ ਦੀ ਰਾਏ"ਦਾ ਮੁੱਢ 16ਵੀਂ ਸਦੀ ਦੇ ਅਖੀਰ ਵਿੱਚ ਬੱਝਾ।[1]

ਵਜ਼ਾਰਤਾਂ

ਸੋਧੋ
 
ਬਰਾਜ਼ੀਲ ਦੇ ਰਾਸ਼ਟਰਪਤੀ ਦਿਲਮਾਂ ਰੂਸੈਲਫ  ਦੀ ਵਜ਼ਾਰਤ, 2015 

ਹਵਾਲੇ

ਸੋਧੋ
  1. Oxford English Dictionary: Cabinet