ਵਜੀਦ
ਬਾਬਾ ਵਜੀਦ ਸੋਲਵੀਂ, ਸਤਾਰਵੀਂ ਸਦੀ ਦਾ ਸੂਫ਼ੀ ਸੰਤ ਕਵੀ ਹੋਇਆਂ ਊਹ ਭਗਤੀ ਲਹਿਰ ਦਾ ਵਿਸ਼ਵਾਸੀ ਤੇ ਇੱਕ ਨਿਧੜਕ ਕਵੀ ਸੀ, ਬਾਬਾ ਵਜੀਦ ਪ੍ਰਸਿੱਧ ਪੰਜਾਬੀ ਸੂਫ਼ੀਆਂ ਸੰਤਾ- ਬਾਬਾ ਸੇਖ ਫ਼ਰਦੀ, ਸਾਹ ਹੁਸੈਨ, ਸੁਲਤਾਨ ਬਾਹੂ, ਅਲੀ ਹੈਦਰ, ਫਰਦ ਫ਼ਕੀਰ, ਗੁਲਾਮ ਫਰੀਦ ਆਦਿ ਵਿੱਚ ਮਹੱਤਵਪੂਰਨ ਸਥਾਨ ਰਖਦੇ ਹਨ।[1]
ਜਨਮ
ਸੋਧੋਅਬੂ ਵਜੀਦ ਦਾ ਪੂਰਾ ਨਾਮ ਅਬੂ ਬਾਯਜੀਦ ਤੈਫੂਰ ਬਿਨ ਇਸਾਅਲ ਬਿਸਤਾਮੀ ਸੀ ਇਨ੍ਹਾਂ ਦਾ ਜਨਮ ਈਸਾ ਇਬਨ ਆਦਮ ਦੇ ਘਰ ਹੋਇਆ ਜੋ ਬਿਸਤਾਮ ਦੇ ਰਹਿਣ ਵਾਲੇ ਸੀ।[ਹਵਾਲਾ ਲੋੜੀਂਦਾ] ਆਪ ਦੇ ਦਾਦਾ ਅਤਿਸ਼ਪ੍ਰਸਤ ਸਨ ਤੇ ਪਿਤਾ ਬਿਸਤਾਮ ਦੇ ਮਹਾਨ ਬਜ਼ੁਰਗਾ ਵਿਚੋਂ ਗਿਣੇ ਜਾਂਦੇ ਹਨ। ਵਜੀਦ ਜੀ ਦਾ ਨਾਂ ਬਾਯਜੀਦ ਬਿਸਤਾਮੀ ਲਿਖਣ ਕਰਕੇ ਦੋ ਵੱਖਰੇ-ਵੱਖਰੇ ਨਾਂ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਵਜੀਦ ਜੀ ਦਾ ਜਨਮ (ਕਾਬਲ) ਬਿਸਤਾਮੀ ਸਥਾਨ ‘ਚ ਹੋਣ ਕਰਕੇ ਇਨ੍ਹਾਂ ਨੂੰ ਬਯਜੀਦ ਬਿਸਤਾਮੀ ਕਿਹਾ ਜਾਂਦਾ ਹੈ।
ਮੌਤ
ਸੋਧੋਆਪ ਜੀ ਦੀ ਮੌਤ ਇਬਨੀ ਖਲਦੁਨ ਅਨੁਸਾਰ 261 ਹਿਜਰੀ ਮੁਤਾਬਿਕ 875 ਈ. ਨੂੰ ਹੋਈ ਸੀ।[2]
ਜੀਵਨ
ਸੋਧੋਬਾਬਾ ਵਜੀਦ ਖਾਂ ਪਠਾਣ ਸਨ। ਆਪ ਪਹਿਲਾ ਫ਼ੋਜ਼ ਵਿੱਚ ਰਹੇ ਫਿਰ ਸਾਧ ਸੰਗਤ ਵਿੱਚ ਆ ਕੇ ਉਪਰਾਮ ਚਿਤ ਹੋ ਕੇ ਤਿਆਗੀ ਬਣ ਗਏ ਉਹ ਚੰਗਾ ਠਾਠ ਬਾਠ ਦਾ ਜੀਵਨ ਬਸਰ ਕਰਦੇ ਸਨ। ਪ੍ਰਸਿੱਧ ਖੋਜੀ ਡਾ. ਮੋਹਨ ਸਿੰਘ ਨੇ ਬਾਬਾ ਵਜੀਦ ਜੀ ਦਾ ਸਮਾਂ 1550 ਈ. ਤੋਂ 1650 ਈ. ਮਿਥਿਆ ਹੈ। ਉਸ ਨੇ ਵਜੀਦ ਜੀ ਨੂੰ ਜਲੰਧਰ ਦਾ ਜੰਮਪਲ ਦੱਸਿਆ ਅਤੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਨੇ ਸੂਫ਼ੀਆਂ ਦੇ ‘ਰੋਸਨੀਏ` ਦੋਲੇ ਦੀ ਬੁਨਿਆਦ ਰੱਖੀ।[3] ਭਾਈ ਕਾਹਨ ਸਿੰਘ ਨਾਭਾ ਨੇ ਵਜੀਦ ਜੀ ਦਾ ਸਮਾਂ 16 ਵੀ ਸਦੀ ਦੇ ਮੱਧ ਦਾ ਦੱਸਿਆ ਹੈ ਉਨ੍ਹਾਂ ਅਨੁਸਾਰ ਬਾਯਜੀਦ ਇੱਕ ਮਹਾਤਮਾ ਸਾਧੂ ਸੀ ਜੋ ਬਸ੍ਵਾਮ (ਮੁਲਕ ਫਾਰਿਸ) ਵਿੱਚ ਰਹਿੰਦਾ ਸੀ। ਇਹ ਪਹਿਲਾ ਪੱਕਾ ਮੁਸਲਮਾਨ ਸੀ ਪਰ ਪਿਛੋ ਵੇਦਾਂਤੀਆਂ ਦੀ ਸੰਗਤ ਅਪਣਾ ਲਈ। ਇਨ੍ਹਾਂ ਦੇ ਚੇਲੇ ‘ਰੋਸਨੀ` ਕਰਾਉਦੇ ਹਨ।[4] ਮੈਲਾਂ ਬਖ਼ਸ਼ ਕੁਸ਼ਤਾ ਇਨ੍ਹਾਂ ਨੂੰ ਕਾਬਲ ਦੇ ਜੰਮੇ ਮੰਨਦੇ ਤੇ ਕਹਿੰਦੇ ਹਨ ਕਿ ਇਹ ਉਥੇ ਕਿਸੇ ਹਿੰਦੁਸਤਾਨੀ ਸਾਧੂ ਦੀ ਸੰਗਤ ਕਰਕੇ ਸੰਸਾਰ ਤੋਂ ਉਪਰਾਮ ਹੋ ਗਏ ਤੇ ਮਥਰਾ ਆਂ ਕੇ ਭਾਰਤੀ ਧਰਮਾਂ ਦਾ ਅਧਿਐਨ ਕਰਨ ਲਗੇ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਰਵਾਇਤ ਇਹ ਵੀ ਸੁਣੀਂਦੀ ਹੈ ਕਿ ਇਹ ਸੱਯਦ ਹਾਸ਼ਮਸ਼ਾਹ ਦੇ ਮਾਮਾ ਸਨ।[3] ਇਸ ਪ੍ਰਕਾਰ ਆਪ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮਤਭੇਦ ਪਾਏ ਜਾਂਦੇ ਹਨ। ਸਭ ਨੇ ਜਨਮ ਦਾ ਸਮਾਂ ਵੱਖਰਾ-ਵੱਖਰਾ ਦੱਸਿਆ ਹੈ। ਬਾਬਾ ਵਜੀਦ ਜੀ ਦੀ ਕਵਿਤਾ ਨੂੰ ਹਾਸ-ਹਸ ਦੀ ਧਾਰਾ ਵਿੱਚ ਗਿਣਿਆ ਜਾਂਦਾ ਹੈ। ਸੰਸਾਰ ਦੀ ਕਾਣੀ ਵੰਡ ਨੂੰ ਰਬ ਦੀ ਖੇਡ ਕਰਕੇ ਦਰਸਾਇਆ ਹੈ ਪਰ ਇਸ ਨੂੰ ਅਜਿਹੇ ਵਿਅੰਗ ਭਰੇ ਢੰਗ ਨਾਲ ਬਿਆਨਿਆ ਗਿਆ ਹੈ ਕਿ ਬਦੋ-ਬਦੀ ਨਿਮ੍ਹੀ ਜਿਹੀ ਹਾਸੀ ਮੂੰਹ ਤੇ ਆਂ ਜਾਂਦੀ ਹੈ[5]।
- ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ।
- ਪੰਡਤ, ਪੀਰ ਪਿਆਦੇ, ਪਾਟੇ ਜੋੜਿਆਂ।
- ਕਰਦਾ ਸੁਘੜ ਮਜ਼ੂਰੀ, ਮੂਰਖ ਦੇ ਘਰ ਜਾਇ।
- ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਇੰਜ ਕਰ।
ਸਿੱਖਿਆ
ਸੋਧੋਰਾਮਾ ਕ੍ਰਿਸ਼ਨ ਲਾਜਵੰਤੀ ਆਪਣੀ ਪੁਸਤਕ ‘ਪੰਜਾਬੀ ਸੂਫ਼ੀ ਪੋਇਟਸ` ਦੀ ਭੂਮਿਕਾ ਵਿੱਚ ਕਹਿੰਦੀ ਹੈ ਕਿ ਵਜੀਦ ਜੀ ਨੇ ਭਾਰਤ ਆ ਕੇ ਸਿੱਧ ਦੇ ਆਪਣੇ ਗੁਰੂ ਪਾਸੋ ਰੂਹਾਨੀ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਆਪ ਨੇ ਭਾਰਤ ਵਿੱਚ ਰਹਿ ਕੇ ਅਨੇਕਾਂ ਯੋਗ ਸੰਬੰਧੀ ਕਿਰਿਆਵਾਂ ਹਾਸਿਲ ਕੀਤੀਆਂ ਆਪ ਨੇ ਮੂਲ ਰੂਪ ਵਿੱਚ ਤੋਹੀਦ (ਫਨਾ) ਦਾ ਸਿਧਾਂਤ ਸਥਾਪਤ ਕੀਤਾ ਜੋ ਮਗਰੋ ਆ ਕੇ ਸੂਫ਼ੀ ਮਤ ਦਾ ਕੇਂਦਰੀ ਧੂਰਾ ਬਣਿਆ ਆਪ ਸੰਤ ਦਾਦੂ ਦਯਾਲ ਦੇ ਚੇਲੇ ਬਣੇ।[6]
ਰਚਨਾ
ਸੋਧੋਵਜੀਦ ਜੀ ਦੀ ਰਚਨਾ ਪੰਜਾਬੀ ਤੇ ਹਿੰਦੀ ਦੋਹਾਂ ਭਾਸਾਵਾਂ ਵਿੱਚ ਹੀ ਮਿਲਦੀ ਹੈ। ਹਿੰਦੀ ਵਿੱਚ 150 ਦੇ ਲਗਭਗ ਅੜਿੱਲ ਮਿਲਦੇ ਹਨ। ਆਪ ਦੀ ਰਚਨਾ ਨੂੰ ਹਿੰਦੀ ਵਿੱਚ ਅਰਿੱਲ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਚਉਤੁਕੇ ਪਦਾਂ ਵਾਲੀ ਰਚਨਾ ਨੂੰ ਸਲੋਕ ਕਿਹਾ ਜਾਂਦਾ ਰਿਹਾ ਹੈ। ਜਿਨ੍ਹਾਂ ਦੇ ਅੰਤ ਵਿੱਚ “ਵਜੀਦਾ ਕੌਣ ਸਾਹਿਬ ਨੂੰ ਆਖੇ ਐਊਂ ਨਹੀਂ ਅੰਵ ਕਰੇ।” ਪੰਜਾਬੀ ਵਿੱਚ ਵਜੀਦ ਜੀ ਦੇ ਸਲੋਕ ਆਮ ਲੋਕਾ ਦੀ ਜਵਾਨ ਤੇ ਚੜ੍ਹੇ ਹੋਏ ਹਨ। ਪਿਆਰਾ ਸਿੰਘ ਪਦਮ ਨੇ ਵਜੀਦ ਦੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ
- 2 ਸ਼ਬਦ (ਰਾਗ ਤਿਲੰਗ ਕਾਫੀ, ਰਾਗ ਬਿਲਾਵਲ)
- 40 ਸਲੋਕ
- 33 ਤੂਤੀਏ
- 1 ਮਾਝ
- ਨਿਸ਼ਾਨਦਾਇਕ ਸੂਚੀ ਦੀ ਵਸਤੂ
- 1 ਦੋਹਰ
- 150 ਅੜਿੱਲ
ਪ੍ਰੋ. ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਬਾਬਾ ਫਜੀਦ` ਵਿੱਚ 135 ਅੜਿੱਲ ਵੀ ਸ਼ਾਮਿਲ ਕੀਤੇ ਹਨ, ਇਸ ਤੋਂ ਇਲਾਵਾ ਰਚਿਤ 14 ਗ੍ਰੰਥ ਵੀ ਦੱਸੇ ਹਨ ਜਿਨ੍ਹਾਂ ਵਿੱਚ ਉਤਪਤੀਨਾਮਾ, ਗਰਜਨਾਮਾ, ਪ੍ਰੇਮ ਨਾਮਾ ਤੇ ਗੁਣਨਾਮ ਮਾਲਾ ਆਦਿ ਆਉਤਂਦੇ ਹਨ ਵਜੀਦ ਜੀ ਦੀਆਂ ਸਾਥੀਆਂ ਵੀ ਮਿਲਦੀਆ ਹਨ ਜਿਨ੍ਹਾਂ ਨੂੰ ਰਜਬ ਅਲੀ ਨੇ ਇੱਕ ਥਾਂ ਇੱਕਠਾ ਕੀਤਾ।[7] ਵਜੀਦ ਨੇ ਹਿੰਦੀ ਵਿੱਚ 14 ਪੁਸਤਕਾ ਲਿਖੀਆਂ। ਵਜੀਦ ਦੀ ਕਵਿਤਾ ਦੀ ਸੁਰ ਅਤੇ ਮੁਹਾਵਰਾ ਮੱਧਕਾਲੀ ਅਧਿਆਤਮਕਤਾ ਵਾਲਾ ਹੀ ਹੈ। ਪਰ ਤਾਂ ਵੀ ਇਹ ਅਜਿਹੀ ਅਧਿਆਤਮਕਤਾ ਹੈ ਜਿਹੜੀ ਸਮਾਜਕ ਸਮੱਸਿਆਵਾਂ ਬਾਰੇ ਸੁਚੇਤ ਦ੍ਰਿਸ਼ਟੀ ਦੀ ਸੂਚਕ ਹੈ।[8]
ਉਨ੍ਹਾਂ ਦੇ ਜੀਵਨ ਨਾਲ ਜੁੜੀ ਇੱਕ ਘਟਨਾ
ਸੋਧੋਬਾਬਾ ਵਜੀਦ ਇੱਕ ਦਿਨ ਸਿਕਾਰ ਗਏ ਤਾਂ ਇੱਕ ਗਰਭਵਤੀ ਹਰਨੀ ਇਨ੍ਹਾਂ ਦੇ ਤੀਰ ਨਾਲ ਘਾਇਲ ਹੋ ਕੇ ਦਮ ਤੋੜ ਗਈ ਤੇ ਉਸਦੇ ਪੇਂਤਟ ਵਿਚੋਂ ਨਿਕਲੇ ਬੱਚੇ ਜੋ ਤੜਫ-ਤੜਫ ਕੇ ਦਮ ਤੋੜ ਗਏ। ਵਜੀਦ ਉੱਤੇ ਇਸ ਦਾ ਡਾਂਢਾ ਅਸਰ ਹੋਇਆ ਅਤੇ ਉਹ ਆਪਣਾ ਤੀਰ ਕਮਾਨ ਤੋੜ ਕੇ ਤੇ ਬਾਕੀ ਸਭ ਕੁਝ ਛਡ ਛਡਾਕੇ ਫਕੀਰ ਹੋ ਗਏ, ਜਿਥੇ ਉਹ ਪਹਿਲਾ ਬਲਵਾਨ ਜੋਧੇ ਪਠਾਣ ਸਨ, ਉਥੇ ਹੁਣ ਬੇ-ਹਥਿਆਰ ਹੋ ਕੇ ਬਿਲਕੁਲ ਨਿਮਾਣੇ ਨਿਤਾਣੇ ਜਿਹੇ ਹੋ ਗਏ।[9]
- ਵਜੀਦਾ ਜਬ ਹੋਤੇ ਪੂਤ ਅਫਗਾਨ ਕੇ
- ਤਬ ਦੇਤੇ ਦਸਤੇ ਮੋੜ
- ਅਬ ਸ਼ਰਣ ਪਰੇ ਰਘੁਨਾਥ ਕੀਤ
- ਸਕਹਿ ਨ ਤਿਨਕਾ ਤੋੜ।
ਸੂਫ਼ੀ ਅਨੁਭਵ
ਸੋਧੋਸੂਫ਼ੀ ਅਨੁਭਵ ਤੋਂ ਭਾਵ ਵਜੀਦ ਜੀ ਦਾ ਅਧਿਆਤਮਕ ਅਨੁਭਵ ਜਾਂ ਰਹੱਸਵਾਦੀ ਅਨੁਭਵ ਹੈ। ਇਹ ਕਾਵਿ ਅਨੁਭਵ ਵੀ ਹੈ ਕਿਉਂਕਿ ਉਹ ਕਵੀ ਵਲੋਂ ਵੀ ਭੂਮਿਕਾ ਨਿਭਾਉਦੇ ਹਨ। ਇਹ ਅਨੁਭਵ ਉਨ੍ਹਾਂ ਦਾ ਜੀਵਨ ਅਨੁਭਵ ਕਿਹਾ ਜਾਂ ਸਕਦਾ ਹੈ ਕਿਉਂਕਿ ਉਹ ਜਿਉਦੇ ਵਸਦੇ ਰਸਦੇ ਸਮਾਜ ਵਿੱਚ ਵਿਚਰਦੇ ਲੋਕਾ ਨੂੰ ਪ੍ਰੇਰਦੇ ਉਪਦੇਸ਼ ਦੇ ਸਨ। ਇਸ ਲਈ ਉਨ੍ਹਾਂ ਦਾ ਅਨੁਭਵ ਸਦਾ ਚਾਰਕ ਅਨੁਭਵ ਵੀ ਹੋ ਨਿਬੜਦਾ ਹੈ। ਸੂਫ਼ੀਮਤ ਵਿੱਚ ਪ੍ਰੇਮ ਭਗਤੀ ਦਾ ਸੰਕਲਪ ਲਿਆਂਦਾ ਗਿਆ ਹੈ, ਬਗਦਾਦ ਕੇਂਦਰ ਜਿਸ ਵਿੱਚ ਮਹਾਸਿਬੀ, ਜੁਨੈਦ ਤੇ ਅਲਗਜਾਲੀ ਜਿਹੇ ਪ੍ਰਸਿੱਧ ਸੂਫ਼ੀ ਹੋਏ, ਸੂਫ਼ੀਮਤ ਵਿੱਚ ਦਾਰਸ਼ਨਿਕਤਾ ਨੂੰ ਪ੍ਰਵਿਸ਼ਟ ਕਰਨ ਵਾਲਾ ਕੇਂਦਰ ਮੰਨਿਆ ਜਾਂਦਾ ਹੈ। ਮਹਾਸਿਬੀ ਅਨੁਸਾਰ ਜਿਉਂਦੇ ਹੀ ਮਰ ਜਾਣਾ ਸੂਫ਼ੀਮਤ ਦਾ ਸਾਰ ਹੈ। ਬਯਾਜੀਦ ਬਿਸਤਾਮੀ ਦਾ ਸਬੰਧ ਵੀ ਇਸ ਕੇਂਦਰ ਨਾਲ ਹੈ। ਉਨ੍ਹਾਂ ਨੇ ਸੂਫ਼ੀਮਤ ਨੂੰ ‘ਫਨਾ` ਦਾ ਸਿੱਧਾਂਤ ਦਿੱਤਾ। ਪ੍ਰੋ. ਮੋਹਨ ਸਿੰਘ ਜੀ ਦਾ ਕਥਨ ਹੈ “ਰਹੱਸਵਾਦ ਦੇ ਇਸਲਾਮੀ ਰੂਪ ਨੂੰ ਸੂਫ਼ੀਮਤ ਕਹਿੰਦੇ ਹਨ” ਅਬੂ ਬਯਜੀਦ ਬਿਸਤਾਸੀ ਤੋਂ ਇੱਕ ਵਾਰੀ ਪੁੱਛਿਆ ਗਿਆ ਕਿ ਤੂਸਾਂ ਸੂਫ਼ੀਮਤ ਅੰਦਰ ਇਤਨੀ ਉੱਚੀ ਪਦਵੀ ਕਿਵੇਂ ਪ੍ਰਾਪਤ ਕੀਤੀ ਤਾਂ ਉਨ੍ਹਾਂ ਨੇ ਉੱਤਰ ਦਿੱਤਾ, “ਮੈਂ ਆਪਣੇ ਆਪ ਨੂੰ ਉਸੇ ਤਰ੍ਹਾਂ ਇੱਕ ਪਾਸੇ ਸੁੱਟ ਦਿੱਤਾ ਜਿਵੇਂ ਸੱਧ ਆਪਣੀ ਕੁੰਜ ਨੂੰ ਲਾਹ ਕੇ ਸੁੱਟ ਦਿੰਦਾ ਹੈ। ਤਦ ਮੈਂ ਆਪਣੇ ਆਪ ਤੇ ਵਿਚਾਰ ਕੀਤਾ ਤੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਉਹ ਅਰਥਾਤ ਪਰਮਾਤਮਾ ਹਾਂ।” ਵਜੀਦ ਜੀ ਦੀ ਪ੍ਰੇਮਾ ਭਗਤੀ ਕਈ ਰੂਪਾਂ ਵਿੱਚ ਪ੍ਰਗਟ ਹੋਈ ਹੈ ਜਿਵੇਂ-
- ਨਿਸ ਮਹਿ ਆਵੇ ਨੀਂਦ, ਅੰਨ ਨਹਿੰ ਖਾਤ ਹੈ।
- ਪਲ ਪਲ ਪਰੈ ਨ ਚੈਨ, ਜੀਅ ਇਹ ਜਾਤ ਹੈ।
- ਤੁਮ ਤਰੁਵਰ ਹਮ ਛਾਂਹ, ਫੇਰ ਕਿਉਂ ਕੀਜੀਏ।
- ਵਜੀਦਾ ਘਰ ਪਰ ਅੰਤਰ ਖੋਲ ਕਿ ਦਰਸ਼ਨ ਦੀਜੀਏ।
ਵਜੀਦਾ ਜੀ ਅਨੁਭਵੀ ਸੂਫ਼ੀ ਕਵੀ ਹਨ ਜਿਨ੍ਹਾਂ ਨੇ ਰੱਬ ਨਾਲ ਅਭੇਦਤਾ ਪ੍ਰਾਪਤ ਕਰਨ ਲਈ ਇਸ਼ਕ ਦਾ ਰਾਹ ਫੜਿਆ। ਸੂਫ਼ੀਮਤ ਵਿਖ ਗੁੱਸੇ ਨੂੰ ਸਾਰੇ ਐਬਾਂ ਦੀ ਜੜ ਮੰਨਿਆਂ ਗਿਆ ਹੈ ਨਿਮਰਤਾ ਸੂਫ਼ੀ ਫਕੀਰਾਂ ਦਾ ਇੱਕ ਵੱਡਾ ਗੁਣ ਹੈ। ਸੂਫ਼ੀ ਕਾਵਿ ਵਿੱਚ ਸਮਾਜਕ ਕਾਣੀ ਵੰਡ ਪਰਾਏ ਦਰ ਤੇ ਬੈਠਣਾ, ਸਹਿਨਸੀਲਤਾ, ਸ਼ਰਨੀ, ਕਰਮ-ਕਾਂਡਾਂ ਦਾ ਵਿਰੋਧ, ਕਾਮ, ਕੋ੍ਰਧ, ਲੋਭ, ਮੋਹ ਹੰਕਾਰ ਦੇ ਵੱਸ ਨਾ ਹੋਣਾ ਆਦਿ ਅਨੇਕਾ ਨੈਤਿਕ ਮਾਨਤਾਵਾ ਨੂੰ ਅਪਣਾਉਣਾ ਲਈ ਪ੍ਰੇਰਨਾ ਦਿੰਦਾ ਹੈ ਉਸ ਦੀ ਰਚਨਾ ਦਾ ਪ੍ਰਧਾਨ ਵਿਸ਼ਾ ਸਮਾਜ ਦੀ ਕਾਣੀ ਵੰਡ ਹੈ।[10]
ਕਾਵਿ ਕਲਾ
ਸੋਧੋਬਾਬਾ ਵਜੀਦ ਦੀ ਕਵਿਤਾ ਦਾ ਸਰਬ ਪ੍ਰਮੁੱਖ ਗੁਣ ਇਹ ਹੈ ਕਿ ਉਸਨੇ ਬੜੀ ਦ੍ਰਿੜਤਾ ਅਤੇ ਹਿੰਮਤ ਨਾਲ ਸਮਾਜ ਦੀ ਕਾਣੀ ਵੰਡ ਉੱਤੇ ਕਟਾਖ਼ਸ਼ ਕੀਤਾ ਹੈ। ਬਾਬਾ ਵਜੀਦ ਦੀ ਪੰਜਾਬੀ ਕਵਿਤਾ ਦੋਵੇਂ ਗੱਲਾ ਵਿੱਚ ਵਿਲੱਖਣ ਹੈ ਉਸਦਾ ਵਿਸ਼ਾ ਤਾਂ ਨਿਵੇਕਲਾ ਹੈ ਹੀ, ਉਸਦਾ ਬਹਰ ਵੀ ਨਿਗਲੀ ਚਾਲ ਵਾਲਾ ਹੈ ਵਿਸ਼ੇ ਵਸਤੂ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਪਹਿਲਾਂ ਕਿਸੇ ਸੰਤ ਕਵੀ ਨੇ ਇਸ ਤਰ੍ਹਾਂ ਸਮਾਜਕ ਅਨਿਆਂ ਉੱਤੇ ਉਂਗਲ ਰੱਖ ਕੇ ਉਸਦੀ ਜਿੰਮੇਵਾਰੀ ਰੱਬ ਉੱਤੇ ਨਹੀਂ ਸੁਟੀ। ਇਨ੍ਹਾਂ ਦੀ ਰਚਨਾ ਸਾਨੂੰ ਅਖੰਡ ਰੂਪ ਵਿੱਚ ਨਹੀਂ ਮਿਲਦੀ, ਕੁਝ ਕਵਿਤਾ ਸੂਫ਼ੀ ਗਾਇਕਾਂ ਦੇ ਕੰਠ ਰੂਪ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਵਜੀਦ ਦੀਆਂ ਕਈ ਰਚਨਾਵਾਂ ਵਿੱਚ ਸ਼ਬਦਾਂ ਦੀ ਚੋਣ ਬੜੀ ਸੁਚੱਜੀ ਤੇ ਪ੍ਰਭਾਵਸ਼ਾਲੀ ਹੈ।[11]
ਛੰਦ ਪ੍ਰਬੰਧ
ਸੋਧੋਵਜੀਦ ਦੀ ਕਾਵਿ ਰਚਨਾ ਦੀ ਦੂਜੀ ਵਿਸ਼ੇਸਤਾਈ ਇਸਦਾ ਚੁਸਤ ਛੰਦ ਪ੍ਰਬੰਧ ਹੈ, ਰੂਪਕ ਪੱਖੋਂ, ਨਿਰਾਲੀ ਚਾਲ ਹੈ, ਹਿੰਦੀ ਵਿੱਚ ਅੜਿੱਲ ਛੰਦ ਦੀ ਵਰਤੋਂ ਆਮ ਹੈ ਤੇ ਕਈਆਂ ਕਵੀਆਂ ਇਸਨੂੰ ਅਪਣਾਇਆ ਹੈ, ਹਰ ਇੱਕ ਭਾਸ਼ਾ ਦੇ ਸਾਹਿਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਭ ਤੋਂ ਪਹਿਲਾ ਸਾਹਿਤ ਸਿਰਜਣਾ ਛੰਦ ਬੱਧ ਰੂਪ ਵਿੱਚ ਹੀ ਹੋਈ, ਛੰਦ ਬੱਧ ਰਚਨਾ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਚਿੰਰਜੀਵ ਹੋ ਜਾਂਦੀ ਹੈ। ਛੰਦ ਆਪਣਾ ਸਮਾਜਕ ਰੋਲ ਕਵਿਤਾ ਦੇ ਰੂਪ ਵਿੱਚ ਭਾਸ਼ਾ ਰਾਹੀ ਹੀ ਨਿਭਾਉਦਾ ਹੈ। ਛੰਦ ਦਾ ਪ੍ਰਯੋਜਨ ਸ੍ਵਰ ਗਤੀ ਜਾਂ ਕਾਲ ਕੇ ਮਨਮਤੇ ਵੇਗ ਨੂੰ ਕਾਬੂ ਕਰਕੇ ਉਸ ਵਿਚੋਂ ਕਲਾਤਮਕ ਪੈਟਰਨ ਦੀ ਸੰਭਾਵਨਾ ਨੂੰ ਉਜਾਗਰ ਕਰਨਾ ਹੈ।
ਅਲੰਕਾਰ ਪ੍ਰਬੰਧ
ਸੋਧੋਅਲੰਕਾਰ ਦਾ ਸੰਬੰਧ ਕਾਵਿ ਵੀ ਬਾਹਰਲੀ ਸਜਾਵਟ ਕਵੀ ਦੇ ਅੰਦਰਲੇ ਉਤਸ਼ਾਹ ਅਤੇ ਓਜ ਨਾਲ ਹੈ। ਅਲੰਕਾਰ ਨੂੰ ਕਾਵਿ ਦਾ ਜ਼ਰੂਰੀ ਅੰਗ ਮੰਨਿਆਂ ਜਾਂਦਾ ਹੈ ਕਿਉਂਕਿ ਇਹ ਕਾਵਿ ਵਿੱਚ ਸੌਂਦਰਯ ਤੱਤ ਦਾ ਵਾਧਾ ਕਰਦਾ ਹੈ। ਅਲੰਕਾਰਾਂ ਦਾ ਉਪਯੋਗ ਕਾਵਿ ਦੇ ਸੌਂਦਰਯ ਨੂੰ ਵਧਾਉਣਾ ਹੁੰਦਾ ਹੈ। ਇਹ ਸੌਦਰਯ ਕਾਵਿ ਦੇ ਪੱਖ ਦਾ ਹੋਵੇ ਜਾਂ ਅਭਿਵਿਅਕਤੀ ਪੱਖ ਦਾ ਭਾਵਾਂ ਨੂੰ ਸਜਾਉਂਣਾ, ਉਨ੍ਹਾਂ ਨੂੰ ਰਮਣੀਕ ਬਣਾਉਣਾ ਅਲੰਕਾਰਾਂ ਕਾ ਕੰਮ ਹੈ ਅਤੇ ਉਨ੍ਹਾਂ ਦਾ ਦੂਜਾ ਕੰਮ ਭਾਵਾਂ ਦੀ ਅਭਿਵਿਅਕਤੀ ਕਲਾ ਨੂੰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਅਲੰਕਾਰ ਦੇ ਅਰਥ ਹਨ ਗਹਿਣਾ ਜੋ ਕਿ ਕਾਵਿ ਸੁੰਦਰੀ ਦੇ ਸਿੰਗਾਰ ਦਾ ਇੱਕ ਸਾਧਨ ਮਾਤਰ ਹਨ। ਅਲੰਕਾਰ ਦੋ ਪ੍ਰਕਾਰ ਦੇ ਹੁੰਦੇ ਹਨ ਸ਼ਬਦ ਅਲੰਕਾਰ, ਅਤੇ ਅਰਥ ਅਲੰਕਾਰ।
ਰਸ
ਸੋਧੋਇਸ ਦਾ ਸੰਬੰਧ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਨਾਲ ਹੈ ਕਵਿਤਾ ਨੂੰ ਪੜ੍ਹਨ ਸੁਣਨ ਨਾਲ ਜੋ ਅਨੰਦ ਪ੍ਰਾਪਤ ਹੁੰਦਾ ਹੈ ਉਹੋ ਹੀ ਕਵਿਤਾ ਦਾ ਰਸ ਹੁੰਦਾ ਹੈ। ਵਜੀਦ ਜੀ ਇੱਕ ਸੰਤ ਕਵੀ ਸਨ, ਇਸ ਲਈ ਉਨ੍ਹਾਂ ਦੀ ਕਵਿਤਾ ਵਿੱਚ ਸਾਂਤ ਰਸ ਦੀ ਪ੍ਰਧਾਨਤਾ ਹੈ। ਇਸ ਤੋਂ ਬਿਨਾਂ ਭਗਤੀ ਰਸ, ਅਦਭੁੱਤ ਰਸ, ਸ਼ਿੰਗਾਰਾ ਰਸ, ਭਿਆਨਕ ਰਸ ਦਾ ਪ੍ਰਵੇਸ ਵੀ ਮਿਲਦਾ ਹੈ।
ਸਾਂਤ ਰਸ
ਸੋਧੋਸਾਂਤ ਰਸ ਦਾ ਸਥਾਈ ਭਾਵ ਨਿਰਵੇਦ ਜਾਂ ਵੈਰਾਗ ਹੈ। ਸੰਸਾਰ ਨੂੰ ਮਿਥਿਆ ਮੰਨ ਕੇ ਇਸ ਨਾਲ ਮੋਹ ਨਾ ਕਰਨਾ ਵੀ ਇੱਕ ਤਰ੍ਹਾਂ ਮਨ ਵਿੱਚ ਸ਼ਾਂਤੀ ਪੈਦਾ ਕਰਨਾ ਹੁੰਦਾ ਹੈ।
- ਕਰੁ ਲੈ ਕੋਈ ਸੁਕ੍ਰਿਤ, ਪਿਛੋਂ ਪਛਤਾਵਸੀ।
- ਮੁਇਆਂ ਦੁਹੇਲੇ ਮਾਰਗ, ਜਮ ਸੰਗਿ ਜਾਵਸੀ।
- ਨਾ ਥਿਰ ਬਾਪੁ ਨ ਮਾਤੁ, ਨ ਕੋਈ ਮੀਤ ਰੇ।
- ਵਜੀਦਾ ਦੁਖ ਲਗੇ ਨ ਕੋਇ, ਦਏ ਹਰ ਚੀਤੁ ਰੇ।
ਭਗਤੀ ਰਸ
ਸੋਧੋਭਗਤੀ ਰਸ ਦਾ ਸਥਾਈ ਭਾਵ ਈਸ਼ਵਰੀ ਪ੍ਰੇਮ ਹੈ। ਵਜੀਦ ਦੇ ਸਲੋਕਾਂ ਵਿੱਚ ਪ੍ਰਭੂ ਪ੍ਰੇਮ ਸਥਾਈ ਭਾਵ ਹੈ। ਇਨ੍ਹਾਂ ਵਿੱਚ ਪੈਂਦਾ ਹੋਇਆ ਅਨੁਰਾਗ ਤੇ ਵੈਰਾਗ ਸੰਚਾਰੀ ਭਾਵ ਹੈ। ਇਨ੍ਹਾਂ ਸਾਧਨਾਂ ਨਾਲ ਵਜੀਦ ਜੀ ਦੀ ਕਵਿਤਾ ਵਿੱਚ ਪ੍ਰਭੂ ਪ੍ਰੇਮ ਦੇ ਸਥਾਈ ਭਾਵ ਤੋਂ ਪੈਂਦਾ ਹੋਇਆਂ ਭਗਤੀ ਰਸ ਖੂਬ ਪੈਦਾ ਹੋਇਆਂ ਹੈ।
ਅਦਭੁਤ ਰਸ
ਸੋਧੋਅਦਭੁਤ ਰਸ ਦਾ ਸਥਾਈ ਭਾਵ ਅਸਚਰਜ ਜਾਂ ਹੈਰਾਨੀ ਹੈ ਅਨੋਖੀ ਤੇ ਵਿਚ੍ਰਿਤ ਅਵਸਥਾ ਜੋ ਬਿਆਨ ਕੀਤੀ ਨਹੀਂ ਜਾਂ ਸਕਦੀ, ਉਹ ਅਦਭੁਤ ਰਸ ਪੈਦਾ ਕਰਦੀ ਹੈ। ਡਾ. ਅਮਰਜੀਤ ਸਿੰਘ ਨੇ ਲਿਖਿਆ ਹੈ ਕਿ ਵਜੀਦ ਦੀਆਂ ਕਾਵਿ ਯੁਕਤੀਆਂ ਸਰਲ, ਸਪਸ਼ਟ ਤੇ ਕਾਟਵੀਂ ਤੀਖਣਤਾ ਰੱਖਦੀਆਂ ਹਨ। ਜਿਹੜੀਆਂ ਕਥਨੀ ਤੇ ਕਰਨੀ, ਅਮੀਰ ਤੇ ਗਰੀਬ, ਪ੍ਰਾਪਤੀ ਤੇ ਲਾਲਸਾ, ਥੁੜ੍ਹ ਤੇ ਬਹੁਲਤਾ ਵਰਗੇ ਵਿਰੋਧੀ ਜੁੱਟਾਂ ਤੇ ਤਣਾਉ ਵਿਚੋਂ ਮਨ ਇੱਛਤ ਉਪਦੇਸ਼ ਜਾਂ ਸੇਧ ਉੱਤੇ ਧਿਆਨ ਕੇਂਦ੍ਰਿਤ ਕਰਵਾਉਂਦੀ ਵਿਧੀ ਦੁਆਰਾ ਸਾਧਾਰਨਤਾ ਨੂੰ ਵਿਲੱਖਣਤਾ ਵਿੱਚ ਬਦਲ ਦੇਂਦੀਆਂ ਹਨ।
- ਕੀਓਸ ਮੇਰਾ ਮਧਾਣਾ, ਬਾਸਕ ਨਾਗ ਕਰਿ।
- ਖਾਰਾ ਕੀਉ ਸਮੰੁਂਦ, ਰਤਨ ਨਿਕਾਲ ਕਰਿ।
- ਚੰਦ ਕਲੰਕ ਲਗਾਇਓ, ਸਿਆਹੀ ਵਿੱਚ ਧਰਿ।
ਹਾਸ ਰਸ
ਸੋਧੋਹਾਸ-ਰਸ ਕੇਵਲ ਮੋਟਾ ਠੁਲ੍ਹਾ ਹਾਸਾ ਨਹੀਂ ਇਸ ਵਿੱਚ ਖਿੜ-ਖਿੜਾ ਕੇ ਖੁਲ੍ਹੇ ਹਾਸੇ ਨਾਲ ਬੁਲ੍ਹਾਂ ਵਿਚਕਾਰ ਰਹਿਣ ਵਾਲੀ ਮੁਸਕਰਾਹਟ ਵੀ ਸ਼ਾਮਿਲ ਹੈ। ਇਸ ਤਰ੍ਹਾਂ ਜ਼ੋਰ ਦਾ ਹਾਸਾ, ਵਿਅੰਗ, ਹਾਜਰ-ਨਵਾਬੀ ਸਭ ਹਾਸ ਰਸ ਵਿੱਚ ਸ਼ਾਮਿਲ ਹਨ। ਡਾ. ਐੱਸ.ਐਂਸ. ਕੋਹਲੀ ਦੇ ਕਥਨ ਅਨੁਸਾਰ ਵਜੀਦ ਆਪਣੀਆਂ ਚੁਹਪਾਲੀ ਕਵਿਤਾਵਾਂ ਵਿੱਚ ਜਿੱਥੇ ਗਿਆਨ ਦੀਆਂ ਗੱਲਾ ਕਰਦਾ ਹੈ। ਉੱਥੇ ਨਾਲ ਹੀ ਜਲਣ ਤੇ ਜਿਵੇਂ ਸੁਥਰੇ ਵਾਂਗ ਹਸ ਰਸ ਵੀ ਭਰਦਾ ਹੈ। ਜਿਵੇਂ
- ਗਊਆਂ ਦੇਂਦਾ ਘਾਹ ਮਲੀਦਾ ਕੁੱਤਿਆਂ।
- ਜਾਗਦਿਆਂ ਥੀਂ ਖੋਹਿ ਕੇ, ਦੇਂਦਾ ਸੁੱਤਿਆਂ।
- ਚਹੁੰ ਕੁੰਟੀ ਹੈ ਪਾਣੀ, ਤਾਲ ਸਰ ਬਸਰ।
- ਵਜੀਦਾ ਕੌਣ ਸਾਹਿਬ ਨੋ ਆਖੇ ਐਊਂ ਨਹੀਂ ਅੰਞ ਕਰ।
ਭਾਸ਼ਾ ਤੇ ਸ਼ਬਦ ਪ੍ਰਬੰਧ
ਸੋਧੋਵਜੀਦ ਦੀ ਸ਼ੈਲੀ ਤੇ ਸ਼ਬਦਾਵਲੀ ਭਗਤ ਬਾਣੀ ਅਥਵਾ ਸੰਤ ਬਚਨਾ ਵਾਲੀ ਪਰਤੱਖ ਦਿਸਦੀ ਹੈ, ਸ਼ਬਦ ਜੋੜ ਵੀ ਗੁਰੂ ਗ੍ਰੰਥ ਸਾਹਿਬ ਦੀ ਯੋਜਨਾ ਅਨੁਸਾਰ ਹਨ। ਡਾ. ਹਰਿਭਜਨ ਸਿੰਘ ਅਨੁਸਾਰ ਵਜੀਦਾ ਦੀ ਵਿਚਾਰਧਾਰਾ ਉਪਰ ਬਹੁਤ ਸਾਰੇ ਧਰਮਾਂ ਤੇ ਦ੍ਰਿਸ਼ਟੀਕੋਣਾਂ ਦਾ ਪ੍ਰਭਾਵ ਸੀ, ਜਿਸ ਕਰਕੇ ਆਪ ਇੱਕ ਸਰਬ ਸਾਂਝੇ ਸੰਤ ਹੋ ਨਿਬੜੇ। ਇਸੇ ਲਈ ਹੀ ਆਪਣੀ ਰਚਨਾ ਦੀ ਭਾਸ਼ਾ ਵੀ ਸਰਬ ਸਾਂਝੀ ਹੈ। ਆਪਣੀ ਰਚਨਾ ਦੀ ਭਾਸ਼ਾ ਸੰਤ ਭਾਸ਼ਾ ਪਰਧਾਨ ਪੰਜਾਬੀ ਤੇ ਹਿੰਦੀ ਹੈ- ਸੰਤ ਕਵੀ ਹੋਣ ਕਰਕੇ ਉਨ੍ਹਾਂ ਦੀ ਭਾਸ਼ਾ ਉਪਰ ਕਈ ਇਲਾਕਿਆਂ ਦੀ ਬੋਲੀ ਦਾ ਅਸਰ ਹੈ। ਕੁਝ ਸਲੋਕ ਅਜਿਹੇ ਮਿਲਦੇ ਹਨ ਜੋ ਠੇਠ ਅਤੇ ਸ਼ੁੱਧ ਪੰਜਾਬੀ ਹਨ। ਜਿਵੇਂ-
- ਏਕਤਾ ਮਾਣ ਨ ਕਰੀਏ, ਡਰੀਏ ਕਾਦਰੋਂ।
- ਕੇਤੀ ਭਰ ਭਰ ਗਈ ਸ਼ਮੁੰਦਰ ਸਾਗਰੋਂ।
ਵਜੀਦ ਜੀ ਧਰਮਾਂ ਤੋਂ ਉਪਰ ਉੱਠ ਚੁੱਕੇ ਸੂਫ਼ੀ ਦਰਵੇਸ਼ ਸਨ ਇਨ੍ਹਾਂ ਗੁਣਾਂ ਕਰਕੇ ਹੀ ਉਹ ਹਰਮਨ ਪਿਆਰੇ ਸੂਫ਼ੀ ਕਵੀ ਬਣ ਗਏ।[12] ਉਸ ਦੀ ਰਚਨਾ ਦਾ ਪ੍ਰਧਾਨ ਵਿਸ਼ਾ ਸਮਾਜ ਦੀ ਕਾਣੀ ਵੰਡ ਹੈ ਅਤੇ ਆਸ਼ਾ ਸਮਾਜ ਦੀ ਇਸ ਕਾਣੀ ਵੰਡ ਉੱਤੇ ਝਾਤ ਪੁਆਉਣਾ ਹੈ। ਉਨ੍ਹਾਂ ਆਪਣੀ ਕਵਿਤਾ। ਵਿੱਚ ਹੋਰ ਵੀ ਕਈ ਵਿਸ਼ਿਆਂ ਬਾਰੇ ਵਿਚਾਰ ਕੱਸੇ ਹਨ। ਜਿਵੇਂ
ਰੱਬੀ ਭਾਣਾ
ਸੋਧੋਸੂਫ਼ੀ ਰਹੱਸਵਾਦ ਦੇ ਆਚਾਰ ਵਿਧਾਨ ਅਨੁਸਾਰ ਆਤਮ ਸਾਧਨਾ ਦਾ ਅਖੀਰਲਾ ਮੁਕਾਮ ਰਜਾ ਹੈ ਜਿਹੜਾ ਸਾਧਕ ‘ਸ਼ਿਰਕ` ਨੂੰ ਤਿਆਗ ਕੇ ਏਕਤ੍ਵ ਨਿਸ਼ਠ ਬਣ ਜਾਵੇਗਾ ਅਤੇ ਇਹ ਪ੍ਰਤੀਤ ਕਰੇਗਾ ਕਿ ਹਰ ਕਿਸਮ ਦੀ ਕੁਦਰਤ ਖੁਦਾਂ ਨੂੰ ਹਾਸਿਲ ਹੈ ਉਨ੍ਹਾਂ ਅਨੁਸਾਰ ਰੱਬੀ ਭਾਣੇ ਲੂੰ ਟਾਲਿਆਂ ਨਹੀਂ ਜਾ ਸਕਦਾ।
- ਮੂਰਖ ਨੋ ਅਸਵਾਂਰੀ, ਹਾਥੀ ਘੋੜਿਆਂ।
- ਪੰਡਿਤ ਪੈਰ ਪਿਆਦੇ, ਪਾਏ ਜੋੜਿਆਂ।
- ਕਰਦੇ ਸੁਘੜ ਮਜੂਰੀ, ਮੂਰਖ ਜਾਇ ਘਰਿ।
- ਵਜੀਦਾ ਕੌਣ ਸਾਈ ਨੂੰ ਆਖੇ, ਐਉਂ ਨਹੀਂ ਅੰਞ ਕਰ।
ਨਾਸ਼ਮਾਨਤਾ
ਸੋਧੋਵਜੀਦ ਜੀ ਦੇ ਮਨ ਵਿੱਚ ਸੰਸਾਰ ਦੀ ਨਾਸ਼ਮਾਨਤਾ ਤੇ ਅਸਥਿਰਤਾ ਸੰਬੰਧੀ ਰਤਾ ਭਰਵੀ ਭੁਲੇਖਾ ਨਹੀਂ। ਉਹ ਸਭ ਥਾਵਾਂ ਨੂੰ ਨਾਸ਼ਮਾਨ ਦੱਸਦੇ ਹਨ, ਕੋਈ ਸਥਿਰ ਨਹੀਂ ਦਿਸਦੀ ਪ੍ਰਭੂ ਨੇ ਇਸ ਸਰੀਰ ਨੂੰ ਬਣਾਇਆਂ ਹੀ ਅਜਿਹਾ ਜੋ ਨਾਸ਼ ਹੋ ਜਾਵੇ।
- ਜਹ ਮਾਤ ਪਿਤਾ ਸੁਤ ਮੀਤ ਨ ਭਾਈ।
- ਮਨ ਊਹਾ ਨਾਮੁ ਤੇਰੈ ਸੰਗਿ ਸਹਾਈ।
ਵੈਰਾਗ ਭਾਵਨਾ
ਸੋਧੋਨਾਸ਼ਮਾਨਤਾ ਦਾ ਇਹ ਤੀਰਬ ਅਹਿਸਾਸ ਵੈਰਾਗ ਦੀ ਭਾਵਨਾ ਪੈਦਾ ਕਰਦਾ ਹੈ। ਅਧਿਆਤਮਵਾਦ ਦੀ ਪਰਿਭਾਸਕ ਸ਼ਰਦਾਵਲੀ ਅਨੁਸਾਰ ਉਪਰਾਮਤਾ ਦਾ ਅਰਥ ਸੰਸਾਰ ਦਾ ਤਿਆਗ ਅਤੇ ਪ੍ਰਭੂ ਦਾ ਪਿਆਰ ਹੈ, ਅਧਿਆਤਮਕ ਲੋਕ ਸੰਸਾਰਕ ਪਦਾਰਥਾਂ ਤੇ ਰਿਸ਼ਤਿਆਂ ਦੀ ਅਮਰਤਾ, ਸਮਾਜਕ ਜੀਵਨ ਦੀਆਂ ਗਲਤ ਕੀਮਤਾ ਦੇ ਉਨ੍ਹਾਂ, ਦੇ ਝੂਠੇ ਮਾਣ ਦਾ ਅਨੁਭਵ ਕਰਕੇ ਸੰਸਾਰਕ ਜੀਵਨ ਤੋਂ ਉਪਰਾਮ ਹੋ ਕੇ ਸੱਚੇ ਪ੍ਰਭੂ ਦਾ ਲੜ ਫੜਨਾ ਹੀ ਜੀਵਨ ਦਾ ਪਰਮ ਆਦਰਸ ਸਵੀਕਾਰ ਦੇ ਹਨ।
ਮੁਰਸ਼ਦ ਦੀ ਲੋੜ
ਸੋਧੋਗੁਰੂ ਪਰੰਪਰਾ ਭਾਰਤ ਅੰਦਰ ਮੁੱਢ ਕਦੀਮਾਂ ਤੋ ਚਲੀ ਆ ਰਾਹੀ ਹੈ। ਨਾਥ ਪੰਥ ਤੇ ਗੁਰਮਤਿ ਵਿੱਚ ਗੁਰੂ ਸ਼ਰਣ ਵਿੱਚ ਜਾਣ ਲਈ ਕਾਫੀ ਜੋਰ ਦਿੱਤਾ ਗਿਆ ਹੈ, ਗੁਰੂ ਦਾ ਮਹੱਤਵ ਸੂਫ਼ੀ ਸਾਧਨਾ ਦਾ ਵਿਸ਼ੇਸ਼ ਅੰਗ ਹੈ। ਡਾ. ਮਨਮੋਹਨ ਸਿੰਘ ਅਨੁਸਾਰ ਗੁਰੂ ਤੋਂ ਬਿਨਾਂ ਤਾ ਸੂਫ਼ੀ ਸਾਧਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੂਫ਼ੀ ਸਾਹਿਤ ਵਿੱਚ ਗੁਰੂ ਨੂੰ ਇੰਨ੍ਹਾਂ ਮਹੱਤਵ ਦਿੱਤਾ ਗਿਆ ਹੈ ਕਿ ਸਾਧਕ ਗੁਰੂ ਦਾ ਸਹਾਰਾ ਲਏ ਬਿਨਾਂ ਅਧਿਆਤਮਕ ਮਾਰਗ ਦਾ ਪਾਂਧੀ ਬਣਨ ਦਾ ਯਤਨ ਕਰਦਾ ਹੈ ਤਾਂ ਉਹ ਢੋਂਗੀ ਸਮਝਿਆ ਜਾਂਦਾ ਹੈ।
ਰੱਬ ਦੀ ਭਗਤੀ
ਸੋਧੋਵਜੀਦ ਜੀ ਦੀ ਰਚਨਾ ਵਿੱਚ ਰੱਬੀ ਭਗਤੀ ਰੂਪਾਂ ਦੇ ਰੰਗਾ ਵਿੱਚ ਪ੍ਰਗਟ ਹੋਈ ਹੈ। ਇੱਕ ਸੂਫ਼ੀ ਸਾਧਕ ਲਈ ਨਾਮ ਦੀ ਤਲਬ ਬੜੀ ਤਿੱਖੀ ਹੁੰਦੀ ਹੈ ਉਸ ਦਾ ਜੀਵਨ ਸਿਮਰਨ ਬਿਨਾਂ ਅਧੂਰਾਂ ਹੈ। ਇੱਕ ਸੂਫ਼ੀ ਸਾਧਕ ਮਨ ਨੂੰ ਪਵਿੱਤਰ ਕਰਕੇ ਪਰਮਾਤਮਾ ਦੀਆਂ ਵਿਭੂਤੀਆਂ ਦਾ ਧਿਆਨ ਕਰਦਾ ਹੋਇਆ ਹੋਲੀ-ਹੋਲੀ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕਿ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਉਸ ਦੀ ਆਤਮਾ ਵਿੱਚ ਹੋਰ ਕੁਝ ਵੀ ਨਹੀਂ ਰਹਿ ਜਾਂਦਾ। ਇੱਕ ਪ੍ਰਭੂ ਦਾ ਨਾਮ ਹੀ ਹੈ ਜੋ ਸਥਿਰ ਤੇ ਅਵਿਨਾਸ਼ੀ ਹੈ[13] ਵਜੀਦ ਜੀ ਲਿਖਦੇ ਹਨ।
- ਨਾ ਕਰ ਖੁਦੀ ਗੁਮਾਨ ਜੁਆਨ ਮਰ ਜਾਇੰਗਾ।
- ਧੰਨ ਜੋਬਨ ਥਿਰ ਨਾਹਿ ਅੰਤ ਪਛੁਤਾਹਿੰਗਾ।
- ਜੈਸੀ ਕਚ ਕੀ ਚੂੜੀ, ਤੈਸੀ ਦੇਹ ਹੈ।
- ਵਜੀਦਾ ਥਿਰ ਸਾਹਿਬ ਦਾ ਨਾਮ, ਹੋਰ ਸਭ ਖੇਹ ਹੈ।
ਹਵਾਲੇ
ਸੋਧੋ- ↑ ਪ੍ਰੋ. ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ 2009, ਪੰਨਾ 21
- ↑ ਪੋ੍ਰ. ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ 2009, ਪੰਨਾ 11
- ↑ 3.0 3.1 ਪਦਮ ਪਿਆਰਾ ਸਿੰਘ, ਬਾਬਾ ਵਜੀਦ, ਸਰਕਾਰ ਸਾਹਿਤ ਭਵਨ, ਪਟਿਆਲਾ 2001, ਪੰਨਾ 6
- ↑ ਪੋ੍. ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ 2009, ਪੰਨਾ 11
- ↑ ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕਸਾਪ, 2 ਲਾਜਪਤ ਰਾਏ ਮਾਰਕਿਟ ਲੁਧਿਆਣਾ, 2011, ਪੰਨਾ 194
- ↑ ਰਾਮਾ ਕ੍ਰਿਸ਼ਨ ਲਾਜਵੰਤੀ, ਪੰਜਾਬੀ ਸੂਫ਼ੀ ਪੋਇਟਸ, ਲਾਜਵੰਤੀ, ਲਾਹੌਰ ਬੁਕ ਸ਼ਾਪ, ਲੁਧਿਆਣਾ, 2002, ਪੰਨਾ 1
- ↑ ਪੋ੍. ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ 2009, ਪੰਨਾ 14
- ↑ ਡਾ. ਕੰਵਲਪ੍ਰੀਤ ਕੌਰ, ਮੱਧਕਾਲ ਦੀ ਪੰਜਾਬੀ ਭਾਸ਼ਾ ਵਿਗਿਆਨਕ ਪਰਿਪੇਖ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2004, ਪੰਨਾ 33
- ↑ ਪਦਮ ਪਿਆਰਾ ਸਿੰਘ, ਬਾਬਾ ਵਜੀਦ, ਸਰਦਾਰ ਸਾਹਿੱਤ ਭਵਨ, ਪਟਿਆਲਾ 2001, ਪੰਨਾ 6
- ↑ ਪੋ੍. ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ 2009, ਪੰਨਾ 16, 17
- ↑ ਪਿਆਰਾ ਸਿੰਘ, ਬਾਬਾ ਵਜੀਦ, ਸਰਦਾਰ ਸਾਹਿਤ ਭਵਨ, ਪਟਿਆਲਾ, 2001, ਪੰਨਾ 9
- ↑ ਪ੍ਰੋ. ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2009, ਪੰਨਾ 50 ਤੋਂ 66
- ↑ ਪੂਨਮ ਕੁਮਾਰੀ, ਸੂਫ਼ੀ ਸੰਤ ਬਾਬਾ ਵਜੀਦ ਜੀਵਨ ਤੇ ਰਚਨਾ, ਵਾਰਿਸ਼ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ, 2009, ਪੰਨਾ 22