ਵਡਾਲਾ ਬਾਂਗਰ

ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ

ਵਡਾਲਾ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਪਿੰਡ ਹੈ ਜੋ ਸਰਹੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਅਧੀਨ ਆਉਂਦਾ ਹੈ। ਇਸ ਪਿੰਡ ਦੀ ਵਸੋਂ ਲਗਪਗ 4200 ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ ਕਰੀਬ 2100 ਹੈ।

ਵਡਾਲਾ ਬਾਂਗਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਗੁਰਦਾਸਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਪਿਛੋਕੜ

ਸੋਧੋ

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਸਿੱਖ ਰਾਜ ਦੇ ਸਮੇਂ ਹੋਂਦ ਵਿੱਚ ਆਇਆ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਯਤਨਾਂ ਸਦਕਾ ਵਸਿਆ। ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਘੋੜਿਆਂ ਲਈ ਚਰਗਾਹ ਵਾਸਤੇ 501 ਏਕੜ ਜ਼ਮੀਨ ਛੱਡੀ ਗਈ ਸੀ। ਉਨ੍ਹਾਂ ਦੇ ਬੇਟੇ ਸ਼ੇਰ ਸਿੰਘ ਨੇ ਪਿੰਡ ਚੰਦੂਨੰਗਲ ਵਾਸੀਆਂ ਨੂੰ ਇਹੋ ਜ਼ਮੀਨ ਦੇ ਕੇ ਵਡਾਲਾ ਬਾਂਗਰ ਵਸਾਇਆ ਜਦਕਿ ਵਡਾਲਾ ਬਾਂਗਰ ਦੇ ਲੋਕ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜਿਓਂ ਲੰਘਦੇ ਰਾਵੀ ਦਰਿਆਂ ਦੇ ਕੰਢੇ ਪਿੰਡ ਚੰਦੂ ਵਡਾਲਾ ਵਸਦੇ ਸਨ। ਪਰ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਲੋਕਾਂ ਨੂੰ ਹਰੇਕ ਸਾਲ ਜਿੱਥੇ ਭਾਰੀ ਜਾਨੀ ਨੁਕਸਾਨ ਉਠਾਉਣਾ ਪੈਂਦਾ ਸੀ, ਉੱਥੇ ਕਾਸ਼ਤਕਾਰਾਂ ਦੀਆ ਫ਼ਸਲਾਂ ਤਬਾਹ ਹੋ ਜਾਂਦੀਆਂ ਸਨ। ਸਿੱਟੇ ਵਜੋਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਇਨ੍ਹਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਚੰਦੂ ਵਡਾਲਾ ਦੇ ਲੋਕ ਮਹਾਰਾਜਾ ਸ਼ੇਰ ਸਿੰਘ ਨੂੰ ਮਿਲੇ ਅਤੇ ਖ਼ੁਦ ਨਾਲ ਵਾਪਰਦੇ ਦੁਖਾਂਤ ਦੀ ਦਾਸਤਾਂ ਸੁਣਾਈ। ਉਨ੍ਹਾਂ ਨੇ ਘੋੜਿਆਂ ਲਈ ਚਰਗਾਹ ਵਾਸਤੇ ਛੱਡੀ 501 ਏਕੜ ਜ਼ਮੀਨ, ਲੋਕਾਂ ਨੂੰ ਦੇ ਦਿੱਤੀ ਅਤੇ ਇਸੇ ਸਥਾਨ ’ਤੇ ਪਿੰਡ ਵਡਾਲਾ ਬਾਂਗਰ ਵਸਾ ਦਿੱਤਾ।

ਪ੍ਰਮੁੱਖ ਸਥਾਨ

ਸੋਧੋ

ਇਸ ਪਿੰਡ ਦੇ ਬਾਹਰਵਾਰ ਕਲਾਨੌਰ ਰੋਡ ’ਤੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਮੰਨਿਆ ਜਾਂਦਾ ਹੈ। ਇਸ ਸਥਾਨ ’ਤੇ ਆਲੀਸ਼ਾਨ ਸਰੋਵਰ ਬਣਿਆ ਹੋਇਆ ਹੈ। ਇਤਿਹਾਸਕਾਰਾਂ ਅਨੁਸਾਰ ਬਾਉਲੀ ਵਿਖੇ 19ਵੀਂ ਸਦੀ ’ਚ ਬਾਬਾ ਸੁੰਦਰ ਦਾਸ ਨੇ ਇੱਥੇ ਭਗਤੀ ਕੀਤੀ। ਇਹ ਵੀ ਕਹਿਣਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਫੜ ਕੇ ਪਿੰਜਰੇ ਵਿੱਚ ਪਾ ਕੇ ਲਾਹੌਰ ਲਿਜਾਂਦਿਆਂ ਸਮੇਂ ਬਾਬਾ ਬਹਾਦਰ ਨੇ ਇੱਥੇ ਇੱਕ ਰਾਤ ਕੱਟੀ। ਪਿੰਡ ਵਿੱਚ ਬਾਬਾ ਸ਼ੀਆਂ ਦਾਸ ਗੱਦੀ ਸ੍ਰੀ ਠਾਕੁਰ ਦੁਆਰਾ ਹੈ, ਜਿੱਥੇ ਪ੍ਰਾਚੀਨ ਰਾਮ-ਸੀਤਾ ਦੀਆਂ ਇਤਿਹਾਸਕ ਮੂਰਤੀਆਂ ਮੰਦਰ ਵਿੱਚ ਹਨ। ਪੁਰਾਤਨ ਮੰਦਰ ਵਿੱਚ ਹਰ ਸਾਲ ਵਿਸ਼ਾਲ ਭੰਡਾਰਾ ਜਨਵਰੀ ਮਹੀਨੇ ਕੀਤਾ ਜਾਂਦਾ ਹੈ। ਇੱਥੇ ਹਿੰਦੂ ਧਰਮ ਨਾਲ ਸੰਬੰਧਿਤ ਪੁਰਾਤਨ ਸ਼ਿਵ ਮੰਦਰ ਵੀ ਸਥਿਤ ਹੈ।[1]

ਹਵਾਲੇ

ਸੋਧੋ
  1. ਦਲਬੀਰ ਸਿੰਘ ਸੱਖੋਵਾਲੀਆ. "ਮਹਾਰਾਜਾ ਸ਼ੇਰ ਸਿੰਘ ਵੱਲੋਂ ਵਸਾਇਆ ਪਿੰਡ ਵਡਾਲਾ ਬਾਂਗਰ".